Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਨਜਰਰੀਆ

ਬੋਤਲ ਵਿੱਚ ਪੈਟਰੋਲ

December 23, 2019 08:11 AM

-ਕੁਲਦੀਪ ਸਿੰਘ ਧਨੌਲਾ
ਜਦੋਂ ਸੈਲਫ ਸਟਾਰਟ ਸਕੂਟਰ ਲਿਆਂਦਾ ਤਾਂ ਬਜਾਜ ਚੇਤਕ ਤਾਂ ਇੱਕ ਕਿਸਮ ਦਾ ਖੂੰਜੇ ਹੀ ਲੱਗ ਗਿਆ। ਨਾਲੇ ਜਦੋਂ ਸੈਲਫ ਸਟਾਰਟ ਸਹੂਲਤ ਮਿਲੇ, ਫਿਰ ਕਿਹੜਾ ਭੜੂਆ ਕਿੱਕਾਂ ਮਾਰਦਾ। ਇਸ ਕਰ ਕੇ ਕਈ ਵਰ੍ਹਿਆਂ ਤੋਂ ਪਹਿਲਾਂ ਵਾਲਾ ਸਕੂਟਰ ਪੌੜੀਆਂ ਥੱਲੇ ਹੀ ਖੜ੍ਹਾ ਰੱਖਿਆ। ਬੜੈਲ ਵਾਲੇ ਕਵਾੜੀਏ ਕਹਿੰਦੇ, 4500 ਰੁਪਏ ਦੇ ਦਿੰਦੇ ਹਾਂ, ਪਰ ਇੰਨੀ ਘੱਟ ਰਕਮ ਵਿੱਚ ਦੇਣ ਨੂੰ ਜੀਅ ਨਾ ਕੀਤਾ। ਓਧਰ ਪੁੱਤਰ ਵੇਚਣ ਦੇ ਨਾਂਅ ਤੋਂ ਖਿੱਝ ਕੇ ਕਹਿ ਦਿੰਦਾ, ਇਹ ਮੇਰੇ ਨਾਨਾ ਜੀ ਦੀ ਦਿੱਤੀ ਨਿਸ਼ਾਨੀ ਹੈ, ਇਹ ਨਹੀਂ ਵੇਚਣਾ। ਉਹਨੂੰ ਲੱਖ ਸਮਝਾਉਂਦੇ ਕਿ ਨਾਨੇ ਦੀ ਸਭ ਅਨਮੋਲ ਨਿਸ਼ਾਨੀ ਤਾਂ ਉਨ੍ਹਾਂ ਦੀ ਧੀ, ਤੇਰੀ ਮਾਂ ਹੈ, ਪਰ ਉਹ ਨਾ ਮੰਨਦਾ। ਮੰਨਦਾ ਵੀ ਕਿਉਂ, ਉਹਦੇ ਅਰਮਾਨ ਇਸ ਸਕੂਟਰ ਨਾਲ ਜੁ ਜੁੜੇ ਹੋਏ ਹਨ।
ਛੋਟਾ ਹੁੰਦਾ ਉਹ ਪਹਿਲਾਂ ਪਿਛਲੀ ਸੀਟ 'ਤੇ ਆਪਣੀ ਮਾਂ ਦੀ ਗੋਦੀ ਵਿੱਚ ਬੈਠਦਾ ਸੀ, ਥੋੜ੍ਹਾ ਵੱਡਾ ਹੋਣ 'ਤੇ ਉਹਦੇ ਲਈ ਅਗਲੀ ਸੀਟ ਦੇ ਮੂਹਰੇ ਨਿੱਕੀ ਜਿਹੀ ਸੀਟ ਲੁਆ ਲਈ। ਉਹਨੂੰ ਮੂਹਰੇ ਬੈਠੇ ਨੂੰ ਇਉਂ ਜਾਪਦਾ ਹੋਣਾ, ਜਿਵੇਂ ਸਕੂਟਰ ਉਹ ਆਪ ਚਲਾ ਰਿਹਾ ਹੋਵੇ। ਇਸੇ ਕਰ ਕੇ ਕਈ ਵਾਰ ਮਸਤੀ ਵਿੱਚ ਆਇਆ ਉਹ ਸਕੂਟਰ ਚਲਦੇ ਤੋਂ ਆਪਣੇ ਬੁੱਲ੍ਹਾਂ ਨਾਲ ਸਕੂਟਰ ਚਲਾਉਣ ਦੀ ਆਵਾਜ਼ ਕੱਢਦਾ। ਬੱਸ, ਇਨ੍ਹਾਂ ਗੱਲਾਂ ਕਰ ਕੇ ਹੀ ਸਕੂਟਰ ਵੇਚਣ ਦੀ ਥਾਂ ਪੌੜੀਆਂ ਥੱਲੇ ਲਾਉਣ ਵੇਲੇ ਮਨ ਦੋਚਿੱਤੀ ਵਿੱਚ ਸੀ, ਪਰ ਇੱਕ ਦੋਸਤ ਦੀ ਹਾਲਤ ਦੇਖ ਕੇ ਅਸੀਂ ਸਕੂਟਰ ਨਾ ਵੇਚਣ ਦਾ ਫੈਸਲਾ ਕਰ ਲਿਆ ਸੀ।
ਹੋਇਆ ਇਸ ਤਰ੍ਹਾਂ ਕਿ ਦੋਸਤ ਸੈਲਫ ਸਟਾਰਟ ਸਕੂਟਰ ਆਉਣ ਤੋਂ ਪਹਿਲਾਂ ਵਾਲਾ ਸਕੂਟਰ ਵੇਚ ਦਿੱਤਾ। ਜਦੋਂ ਉਨ੍ਹਾਂ ਦੀ ਧੀ ਸਕੂਟਰ ਅਤੇ ਕਾਲਜ ਜਾਣ ਲੱਗ ਪਈ ਤਾਂ ਪਤੀ ਪਤਨੀ ਕਿਤੇ ਜਾਣ ਸਮੇਂ ਕਦੇ ਪੈਦਲ ਜਾਣ, ਕਦੇ ਬੱਸ ਤੇ, ਯਾਨੀ ਹੱਥਲ ਜਿਹੇ ਹੋ ਕੇ ਰਹਿ ਗਏ। ਉਹ ਗੱਲੀਂ ਬਾਤੀਂ ਸਕੂਟਰ ਵੇਚਣ ਦਾ ਪਛਤਾਵਾ ਜਿਹਾ ਕਰਦੇ ਕਹਿੰਦੇ ਕਿ ਹਰ ਥਾਂ ਕਾਰ ਵੀ ਨਹੀਂ ਲਿਜਾ ਸਕਦੇ। ਉਨ੍ਹਾਂ ਦੀਆਂ ਇਨ੍ਹਾਂ ਗੱਲਾਂ ਦਾ ਅਸਰ ਸਾਡੇ 'ਤੇ ਤੁਰੰਤ ਹੋਇਆ ਸੀ। ਸੋਚਿਆ, ਪੁੱਤਰ ਜਦੋਂ ਸਕੂਟਰ ਤੇ ਕਾਲਜ ਜਾਣ ਲੱਗਿਆ ਤਾਂ ਸਾਡਾ ਹਾਲ ਵੀ ਉਨ੍ਹਾਂ ਵਰਗਾ ਹੀ ਹੋਣਾ ਹੈ।
ਟਾਈਮ ਆਉਣ ਤੇ ਸੋਚਿਆ ਪਹਿਲੇ ਸਕੂਟਰ ਨੂੰ ਜ਼ਰਾ ਚਾਲੂ ਕਰ ਲਿਆ ਜਾਵੇ। ਦੋਵੇਂ ਟਾਇਰ-ਟਿਊਬਾਂ ਤਾਂ ਘਰੇ ਖੜ੍ਹੇ ਦੀਆਂ ਬਦਲ ਲਈਆਂ, ਗੱਲ ਆ ਗਈ ਸਰਵਿਸ ਵਗੈਰਾ ਕਰਾਉਣ ਦੀ। ਸੈਲਫ ਸਟਾਰਟ ਸਕੂਟਰ ਵਿੱਚ ਪੈਟਰੋਲ ਪੁਆਉਣ ਲਈ ਠੰਢੇ ਵਾਲੀ ਵੱਡੀ ਬੋਤਲ ਲੈ ਗਿਆ। ਸਕੂਟਰ ਵਿੱਚ ਪੈਟਰੋਲ ਪੁਆਉਣ ਬਾਅਦ ਜਦੋਂ ਕਰਿੰਦੇ ਨੂੰ ਬੋਤਲ ਵਿੱਚ ਪੈਟਰੋਲ ਪਾਉਣ ਲਈ ਕਿਹਾ ਤਾਂ ਉਹ ਕਹਿੰਦਾ, ‘‘ਬੋਤਲ ਵਿੱਚ ਪੈਟਰੋਲ ਪਾਉਣ ਦੀ ਤਾਂ ਮਨਾਹੀ ਹੈ।”
ਕਰਿੰਦੇ ਅੱਗੇ ਕੋਈ ਅਪੀਲ-ਦਲੀਲ ਨਾ ਚੱਲੀ ਤਾਂ ਪੰਪ ਮਾਲਕ ਨੂੰ ਆਪਣੀ ਮਜਬੂਰੀ ਦੱਸੀ ਤਾਂ ਕਹਿਣ ਲੱਗਿਆ, ‘‘ਬਾਈ ਜੀ, ਜੇ ਅਸੀਂ ਤੁਹਾਨੂੰ ਬੋਤਲ ਵਿੱਚ ਪੈਟਰੋਲ ਪਾਵਾਂਗੇੇ, ਜਣਾ-ਖਣਾ ਮੋਬਾਈਲ ਚੱਕੀ ਫਿਰਦਾ, ਵੀਡੀਓ ਝੱਟ ਸੋਸ਼ਲ ਮੀਡੀਆ 'ਤੇ ਆ ਜਾਣੀ, ਏਦਾਂ ਕਰਨ ਤੇ ਕੈਦ ਤੇ ਜੁਰਮਾਨਾ ਦੋਵੇਂ ਸਜ਼ਾਵਾਂ ਹਨ।” ਨਾਲ ਸਲਾਹ ਦਿੱਤੀ ਕਿ ਆਪਣੇ ਸਕੂਟਰ ਵਿੱਚੋਂ ਪੈਟਰੋਲ ਕੱਢ ਕੇ ਦੂਜੇ ਸਕੂਟਰ ਵਿੱਚ ਪੈਟਰੋਲ ਪਾ ਲੈਣਾ।” ਜਦੋਂ ਪੁੱਛਿਆ ਕਿ ‘ਕਹਾਣੀ ਕੀ ਹੈ' ਤਾਂ ਉਹਨੇ ਦੱਸਿਆ, ‘‘ਜਦੋਂ ਰਾਮ ਰਹੀਮ ਦੀ ਪੇਸ਼ੀ ਮੌਕੇ ਪੰਚਕੂਲੇ ਵਿੱਚ ਸਾੜ-ਫੂਕ ਹੋਣ ਕਾਰਨ ਕਈ ਮੌਤਾਂ ਹੋ ਗਈਆਂ ਸਨ, ਉਦੋਂ ਪ੍ਰਸ਼ਾਸਨ ਨੇ ਬੋਤਲਾਂ, ਕੈਨੀਆਂ ਵਿੱਚ ਪੈਟਰੋਲ ਪਾਉਣ ਤੇ ਪਾਬੰਦੀ ਲਾ ਦਿੱਤੀ ਸੀ ਕਿਉਂਕਿ ਰਾਮ ਰਹੀਮ ਦੇ ਸਮਰਥਕ ਬੋਤਲਾਂ ਵਿੱਚ ਪੈਟਰੋਲ ਲਿਆਏ ਸੀ।” ਮੈਂ ਕਿਹਾ, ‘‘ਭਾਈ ਸਾਬ੍ਹ, ਅੱਜ ਤਾਂ ਹਨੀਪ੍ਰੀਤ ਵੀ ਜ਼ਮਾਨਤ ਤੇ ਬਾਹਰ ਆ ਗਈ, ਫਿਰ ਜਨਤਾ ਨੂੰ ਕਿਉਂ ਪਰੇਸ਼ਾਨ ਕੀਤਾ ਜਾ ਰਿਹਾ ਹੈ?” ਉਹ ਕਹਿੰਦਾ, ‘‘ਜੀ ਇਹ ਪਾਬੰਦੀਆਂ ਲਾਉਣ ਵਾਲੇ ਤੇ ਜ਼ਮਾਨਤਾਂ ਦੇਣ ਵਾਲੇ ਸੋਚਣ।” ਇੰਨਾ ਕਹਿ ਕੇ ਉਹ ਆਪਣੇ ਦਫਤਰ ਵੱਲ ਤੁਰ ਗਿਆ।
ਉਥੇ ਖੜ੍ਹਾ ਮੈਂ ਸੋਚ ਰਿਹਾ ਸੀ ਕਿ ਇਸ ਤਰ੍ਹਾਂ ਦੀ ਸੋਚ ਰੱਖਣ ਵਾਲੇ ਲੋਕ ਆਪਣੇ ਡੇਰਿਆਂ ਵਿੱਚ ਬੋਤਲਾਂ, ਕੈਨੀਆਂ ਵਿੱਚ ਤੇਲ ਨਹੀਂ ਭਰ ਸਕਣਗੇ? ਕੋਰਟ ਜਾਂ ਪੰਚਕੂਲਾ ਪ੍ਰਸ਼ਾਸਨ ਨੇ ਪੁਲਸ ਅਧਿਕਾਰੀਆਂ ਵਿਰੁੱਧ ਕਾਰਵਾਈ ਕਿਉਂ ਨਹੀਂ ਕੀਤੀ ਜਿਨ੍ਹਾਂ ਦੇ ਮਾੜੇ ਪ੍ਰਬੰਧਾਂ ਕਾਰਨ ਦਫਾ 144 ਲੱਗਣ ਦੇ ਬਾਵਜੂਦ ਐਨੀ ਜਨਤਾ ਉਥੇ ਇਕੱਠੀ ਹੋ ਗਈ? ਕਿਸੇ ਨੇ ਇਸ ਤੱਥ ਨੂੰ ਜਾਂਚ ਦਾ ਵਿਸ਼ਾ ਕਿਉਂ ਨਾ ਬਣਾਇਆ? ਆਖਰ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਕੀ ਸੀ? ਜਾਨ ਮਾਲ ਦੇ ਨੁਕਸਾਨ ਦਾ ਕੌਣ ਜਿੰਮੇਵਾਰ ਹੈ? ਉਦੋਂ ਆਏ ਦਿਨ ਪ੍ਰਭਾਤ ਫੇਰੀਆਂ ਵਾਲਿਆਂ ਵਾਂਗ ਲੋਕਾਂ ਦਾ ਠਾਠਾਂ ਮਾਰਦਾ ਇਕੱਠ ਵਧ ਰਿਹਾ ਸੀ। ਦਫਾ 144 ਦੀ ਖਿੱਲੀ ਉਡਾਉਣ ਲਈ ਕੌਣ ਕੌਣ ਜ਼ਿੰਮੇਵਾਰ ਹਨ? ਜਿਨ੍ਹਾਂ ਤੇ ਧਾਰਾਵਾਂ ਲੱਗੀਆਂ ਸਨ, ਉਹ ਤਾਂ ਹੌਲੀ-ਹੌਲੀ ਬਾਹਰ ਆ ਰਹੇ ਹਨ, ਪਰ ਆਮ ਜਨਤਾ ਬਿਨਾਂ ਕਸੂਰ ਤੋਂ ਹੀ ਪਾਬੰਦੀਆਂ ਦੀ ਸ਼ਿਕਾਰ ਹੋ ਕੇ ਰਹਿ ਗਈ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’