Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਨਜਰਰੀਆ

ਗਰੀਬ-ਅਮੀਰ ਵਿਚਾਲੇ ਵਧਦੀ ਨਾਬਰਾਬਰੀ

December 23, 2019 08:08 AM

-ਐੱਨ ਕੇ ਸਿੰਘ
ਬੀਤੀ ਨੌਂ ਦਸੰਬਰ 2019 ਨੂੰ ਯੂ ਐੱਨ ਵਿਕਾਸ ਪ੍ਰੋਗਰਾਮ (ਯੂ ਐੱਨ ਡੀ ਪੀ) ਵੱਲੋਂ ਜਾਰੀ ਮਨੁੱਖੀ ਵਿਕਾਸ ਸੂਚਕ ਅੰਕ (ਐਚ ਡੀ ਆਈ) 2019 ਵਿੱਚ ਭਾਰਤ ਪਿਛਲੇ ਸਾਲ ਦੇ ਮੁਕਾਬਲੇ ਇੱਕ ਸਥਾਨ ਉਪਰ ਆ ਕੇ ਦੁਨੀਆ ਦੇ 176 ਦੇਸ਼ਾਂ ਵਿੱਚ 129ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਪਿਛਲੇ ਨੌਂ ਸਾਲਾਂ ਵਿੱਚ ਸਹਿਜੇ-ਸਹਿਜੇ ਕੁਝ ਉਪਰ ਆਇਆ ਹੈ, ਜਦ ਕਿ ਇਸ ਦੌਰਾਨ ਆਰਥਿਕ ਵਿਕਾਸ ਦੇ ਪੈਮਾਨੇ ਉਤੇ ਜੀ ਡੀ ਪੀ ਵਿੱਚ 14ਵੇਂ ਸਥਾਨ ਤੋਂ ਛਾਲ ਮਾਰ ਕੇ ਕੱਲ੍ਹ 6ਵੇਂ ਸਥਾਨ 'ਤੇ ਪਹੁੰਚ ਚੁੱਕਾ ਹੈ। (ਪਹਿਲੀ ਵਾਰ ਸਾਲ 2010 ਵਿੱਚ ਭਾਰਤ ਦੁਨੀਆ ਦੀਆਂ 10 ਵੱਡੀਆਂ ਜੀ ਡੀ ਪੀ ਵਾਲੀਆਂ ਅਰਥ ਵਿਵਸਥਾਵਾਂ ਦੇ ਕਲੱਬ 'ਚ ਸ਼ਾਮਲ ਹੋਇਆ ਸੀ) ਅਤੇ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਨੂੰ ਸਾਲ 2024 ਤੱਕ ਪੰਜ ਟਿ੍ਰਲੀਅਨ ਡਾਲਰ ਕਰਨ ਦੀ ਗੱਲ ਹਰ ਥਾਂ ਕਹਿੰਦੇ ਹਨ। ਇਸ ਤਾਜ਼ਾ ਸੂਚਕ ਅੰਕ ਦੀ ਖਾਸ ਗੱਲ ਇਹ ਹੈ ਕਿ ਇਸ ਨੇ ਪਹਿਲੀ ਵਾਰ ਗਰੀਬ ਅਮੀਰ ਦੀ ਵਧਦੀ ਨਾਬਰਾਬਰੀ ਤੇ ਉਸ ਤੋਂ ਪੈਦਾ ਹੋਈ ਥੁੜਾਂ ਦੀ ਸਥਿਤੀ ਨੂੰ ਵੀ ਦੇਸ਼ ਦੇ ਵਿਕਾਸ ਦੇ ਅੰਕੜੇ ਤਿਆਰ ਕਰਨ ਲਈ ਸ਼ਾਮਲ ਕੀਤਾ ਹੈ। ਵਿਕਾਸ ਦੇ ਇਤਿਹਾਸ ਵਿੱਚ ਇਸ ਰਿਪੋਰਟ ਨੂੰ ਦੁਨੀਆ ਵਿੱਚ ਨਵਾਂ ਚੈਪਟਰ ਕਿਹਾ ਜਾ ਰਿਹਾ ਹੈ, ਜਿਸ ਵਿੱਚ ਸੰਕੇਤ ਹੈ ਕਿ ਸਿਰਫ ਰੋਟੀ ਅਤੇ ਬੁਨਿਆਦੀ ਜ਼ਰੂਰਤਾਂ ਨੂੰ ਪੂਰਾ ਕਰਨਾ ਮਨੁੱਖੀ ਵਿਕਾਸ ਦਾ ਅੰਤਿਮ ਪੜਾਅ ਨਹੀਂ, ਕਿਉਂਕਿ ਇਹ ਵਿਅਕਤੀ ਆਪਣੀ ਸਮਰੱਥਾ ਮੁਤਾਬਕ ਮੌਕੇ ਨਹੀਂ ਦਿੰਦਾ।
366 ਸਫਿਆਂ ਦੀ ਰਿਪੋਰਟ ਦੀ ਪ੍ਰਸਤਾਵਨਾ ਵਿੱਚ ਮਨੁੱਖੀ ਵਿਕਾਸ ਨੂੰ ਸਿਰਫ ਪ੍ਰਤੀ ਵਿਅਕਤੀ ਆਮਦਨ ਦੇ ਪੈਰਾਮੀਟਰ ਤੋਂ ਹਟਾ ਕੇ ਸਿਖਿਆ ਅਤੇ ਸਿਹਤ ਦੀ ਸਥਿਤੀ ਵੱਲ ਵੀ ਮੋੜਨ ਦੀ ਧਾਰਨਾ ਦੇ ਬਾਨੀ ਅਮ੍ਰਿਤਯ ਸੇਨ ਦੇ ਇੱਕ ਚਾਲੀ ਸਾਲ ਪੁਰਾਣੇ ਸਹਿਜ ਸਵਾਲ ਦਾ ਵੀ ਹਵਾਲਾ ਦਿੱਤਾ ਹੈ ਕਿ ਬਰਾਬਰੀ ਕਿਸ ਗੱਲ ਦੀ ਹੈ? ਫਿਰ ਉਨ੍ਹਾਂ ਦਾ ਹੀ ਜਵਾਬ ਵੀ ਇੱਕ ਅਜਿਹਾ ਭਵਿੱਖ, ਜਿਸ ਨੂੰ ਹਾਸਲ ਕਰਨ ਲਈ ਅਸੀਂ ਸਾਰੇ ਸਾਧਨਾਂ ਦੀ ਆਸ ਰੱਖਦੇ ਹਾਂ; ਉਨ੍ਹਾਂ ਸਾਧਨਾਂ ਦੀ ਪ੍ਰਾਪਤੀ 'ਚ ਬਰਾਬਰੀ ਦੀ। ਇਸ ਰਿਪੋਰਟ ਦਾ ਸਿਰਲੇਖ ਹੈ ‘ਆਮਦਨ, ਔਸਤਾਂ ਅਤੇ ਵਰਤਮਾਨ ਤੋਂ ਦੂਰ'। ਇਸ ਰਿਪੋਰਟ ਵਿੱਚ ਨਵੇਂ ਸੰਕਟ ਵੱਲ ਇਸ਼ਾਰਾ ਕੀਤਾ ਗਿਆ ਹੈ ਕਿ ਭਾਰਤ ਵਰਗੇ ਦੇਸ਼ਾਂ ਵਿੱਚ ਵਧਦੀ ਨਾਬਰਾਬਰੀ ਹੋਰ ਵਧ ਰਹੀ ਹੈ। ਨਾਬਰਾਬਰੀ ਦੀ ਇੱਕ ਲਹਿਰ ਦਿਖਾਈ ਦੇ ਰਹੀ ਹੈ, ਜਿਹੜੀ ਜਨਮ ਤੋਂ ਬੱਚੇ ਨੂੰ ਮੌਕੇ ਦੀ ਨਾਬਰਾਬਰੀ ਨਾਲ ਘੇਰ ਲੈਂਦੀ ਹੈ ਅਤੇ ਜਿਹੜੀ ਉਸ ਦੇ ਬਾਲਗ ਹੋਣ ਅਤੇ ਬੁਢਾਪੇ ਤੱਕ ਹੀ ਨਹੀਂ, ਸਗੋਂ ਅਗਲੀ ਪੀੜ੍ਹੀ ਤੱਕ ਦੇ ਜੀਵਨ ਨੂੰ ਪ੍ਰਭਾਵਨਤ ਕਰਦੀ ਰਹਿੰਦੀ ਹੈ, ਰਿਪੋਰਟ ਵਿੱਚ ਭਾਰਤ ਦੀ ਸਥਿਤੀ ਦਾ ਹਵਾਲਾ ਦਿੰਦੇ ਹੋਏ ਇਹ ਗੱਲ ਕਹੀ ਗਈ ਹੈ।
ਇਸ ਵਿੱਚ ਅੰਕੜਿਆਂ ਰਾਹੀਂ ਦੱਸਿਆ ਗਿਆ ਹੈ ਕਿ ਉਚੇ ਮਨੁੱਖੀ ਵਿਕਾਸ ਵਾਲੇ ਦੇਸ਼ਾਂ ਅਤੇ ਹੇਠਲੇ ਸਥਾਨ ਵਾਲੇੇ ਦੇਸ਼ਾਂ ਵਿੱਚ ਇਹ ਫਰਕ ਇੰਨਾ ਵੱਡਾ ਹੈ ਕਿ ਜੇ ਕੁਝ ਬੱਚੇ ਖੁਸ਼ਹਾਲ ਦੇਸ਼ਾਂ ਵਿੱਚ ਸੰਨ 2000 ਵਿੱਚ ਪੈਦਾ ਹੁੰਦੇ ਹਨ ਅਤੇ ਕੁਝ ਹੇਠਲੇ ਸਥਾਨ ਵਾਲੇ ਦੇਸ਼ਾਂ ਵਿੱਚ, ਤਾਂ ਉਨ੍ਹਾਂ ਦੋਵਾਂ ਵਿੱਚ ਪਹਿਲਿਆਂ 'ਚੋਂ ਪੰਜਾਹ ਫੀਸਦੀ ਉਚ ਸਿਖਿਆ ਪ੍ਰਾਪਤ ਕਰਦੇ ਹਨ ਅਤੇ ਦੂਜੇ ਵਿੱਚ ਸਿਰਫ 33 'ਚੋਂ ਇੱਕ। ਪਹਿਲੇ ਵਿੱਚੋਂ 100 'ਚੋਂ ਸਿਰਫ ਇੱਕ, ਜਦ ਕਿ ਦੂਜੇ ਵਿੱਚ ਹਰ ਛੇ ਬੱਚਿਆਂ 'ਚੋਂ ਇੱਕ ਜਿਊਂਦਾ ਨਹੀਂ ਰਹਿੰਦਾ।
ਭਾਰਤ ਦਾ ਗਰੀਬ ਵਰਗ ਮੋਬਾਈਲ ਰੱਖਦਾ ਹੈ, ਪਰ ਘਰ ਵਿੱਚ ਕੰਪਿਊਟਰ ਨਹੀਂ। ਰਿਪੋਰਟ ਅਨੁਸਾਰ ਵਧਦੀ ਜੀ ਡੀ ਪੀ ਦਾ ਲਾਭ ਗਰੀਬ ਦੇ ਮੁਕਾਬਲੇ ਧਨਾਢ ਵਰਗ ਨੂੰ ਵੱਧ ਮਿਲਦਾ ਹੈ। ਨਤੀਜੇ ਵਜੋਂ ਨਵੀਂ ਦੌੜ ਵਿੱਚ ਗਰੀਬ ਦਾ ਬੱਚਾ ਪੱਛੜਦਾ ਜਾਂਦਾ ਹੈ। ਆਕਸਫਾਮ ਦੀ ਰਿਪੋਰਟ ਦਾ ਹਵਾਲਾ ਦੇਂਦਿਆਂ ਯੂ ਐੱਨ ਡੀ ਪੀ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅੱਜ ਭਾਰਤ ਵਿੱਚ 10 ਫੀਸਦੀ ਅਮੀਰਾਂ ਕੋਲ ਦੇਸ਼ ਦੀ 77 ਫੀਸਦੀ ਪੂੰਜੀ ਹੈ ਅਤੇ ਇਹ ਸਾਲੋ-ਸਾਲ ਵਧੀ ਜਾਂਦੀ ਹੈ। ਇਸ ਆਰਥਿਕ ਨਾਬਰਾਬਰੀ ਦਾ ਨਤੀਜਾ ਬਹੁਪੱਖੀ ਹੈ, ਜਿਹੜਾ ਗਰੀਬ ਤੇ ਸਿਖਿਆ ਤੇ ਸਿਹਤ ਸੇਵਾਵਾਂ ਵਿੱਚ ਰੁਕਾਵਟਾਂ ਪਾ ਰਿਹਾ ਹੈ। ਗਰੀਬ ਅੱਜ ਵੀ ਫਿਰ ਗਰੀਬੀ ਦੀ ਸੀਮਾ ਰੇਖਾ ਦੇ ਹੇਠਾਂ ਜਾਣ ਤੋਂ ਸਿਰਫ ਇੱਕ ਬਿਮਾਰੀ ਦੂਰ ਹੈ।
ਵਾਤਾਵਰਣ ਦਾ ਜੇ ਸਭ ਤੋਂ ਵੱਧ ਭੈੜਾ ਅਸਰ ਕਿਤੇ ਪੈ ਰਿਹਾ ਹੈ ਤਾਂ ਗਰੀਬਾਂ ਉਤੇ। ਅਮੀਰ ਵਿਅਕਤੀ ਕਾਰਬਨ ਪੈਦਾ ਕਰਨ ਵਾਲੀ ਜੀਵਨ ਸ਼ੈਲੀ ਅਪਣਾਉਂਦਾ ਹੈ, ਜਿਵੇਂ ਗਰਮੀ ਅਤੇ ਪ੍ਰਦੂਸ਼ਣ ਪੈਦਾ ਕਰਨ ਵਾਲੀਆਂ ਵੱਡੀਆਂ-ਵੱਡੀਆਂ, ਏਅਰ ਕੰਡੀਸ਼ਨਰ ਅਤੇ ਜਨਰੇਟਰ, ਪਰ ਉਸ ਦਾ ਅਸਰ ਕਮਜ਼ੋਰ ਵਰਗਾਂ ਨੂੰ ਸਹਿਣਾ ਪੈਂਦਾ ਹੈ। ਇਹ ਸਹੀ ਹੈ ਕਿ ਭਾਰਤ ਵਿੱਚ ਪਿਛਲੇ 19 ਸਾਲਾਂ ਵਿੱਚ ਪ੍ਰਤੀ ਵਿਅਕਤੀ ਆਮਦਨ ਤਿੰਨ ਗੁਣਾ ਹੋਈ ਹੈ ਅਤੇ ਜੀਵਨ ਜਿਊਣ ਦੀ ਆਸ ਸੱਤ ਸਾਲ ਵਧੀ ਹੈ, ਪਰ ਵਧਦੀ ਨਾਬਰਾਬਰੀ ਨਾਲ ਅਮੀਰ ਵਰਗ ਨੇ ਆਪਣੀ ਜੀਵਨ ਸ਼ੈਲੀ ਕਾਫੀ ਬਦਲੀ ਹੈ, ਜਿਸ ਦਾ ਖਮਿਆਜ਼ਾ ਉਸ ਗਰੀਬ ਨੂੰ ਮਿਲਦਾ ਹੈ, ਜਿਹੜਾ 500 ਤੋਂ ਵੀ ਵੱਧ ਐਕਯੂਆਈ ਵਿੱਚ ਮਜ਼ਦੂਰੀ ਕਰਨ ਲਈ ਮਜਬੂਰ ਹੈ। ਅਮੀਰਾਂ ਦੀਆਂ ਉਸਾਰੀ ਅਧੀਨ ਇਮਾਰਤਾਂ, ਵੱਡੀਆਂ-ਵੱਡੀਆਂ ਗੱਡੀਆਂ ਤੇ ਏਅਰਕੰਡੀਸ਼ਨਰ ਵਾਤਾਵਰਣ ਦਾ ਤਾਪਮਾਨ ਵਧਾ ਰਹੇ ਹਨ ਤੇ ਸਮੁੰਦਰ ਦੇ ਪਾਣੀ ਦਾ ਪੱਧਰ ਉਪਰ ਆਉਣ ਨਾਲ ਲੱਖਾਂ ਗਰੀਬ ਮਛੇਰਿਆਂ ਦੇ ਜੀਵਨ ਦਾ ਸੰਕਟ ਵਧ ਗਿਆ ਹੈ।
ਨਾਬਰਾਬਰੀ ਕਾਰਨ ਰਾਜਸੀ ਅਤੇ ਤਾਕਤ ਦੇ ਹੋਰ ਸੋਮੇ ਵੀ ਖੁਸ਼ਹਾਲ ਵਰਗਾਂ ਦੇ ਹੱਥਾਂ ਵਿੱਚ ਚਲੇ ਜਾਂਦੇ ਹਨ ਅਤੇ ਨੀਤੀਗਤ ਫੈਸਲੇ ਵੀ ਉਸੇ ਵਰਗਾਂ ਮੁਤਾਬਕ ਹੋਣ ਲੱਗਦੇ ਹਨ। ਰਿਪੋਰਟ ਵਿੱਚ ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਸਰਕਾਰਾਂ ਨੂੰ ਹਾਲ ਹੀ ਵਿੱਚ ਪੈਦਾ ਹੋਈਆਂ ਜਨਤਕੇ ਰੋਹ ਦੀਆਂ ਲਹਿਰਾਂ ਪ੍ਰਤੀ ਚੌਕਸ ਰਹਿਣ ਦੀ ਤਾੜਨਾ ਕੀਤੀ ਗਈ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’