Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਨਜਰਰੀਆ

ਗੁਰੂ-ਚੇਲੇ ਦਾ ਰਿਸ਼ਤਾ

December 20, 2019 09:13 AM

-ਗੁਰਦੀਪ ਕੌਰ
ਅੱਜ ਸਾਡਾ ਸਮਾਜ ਕਿਸ ਦਿਸ਼ਾ ਵੱਲ ਜਾ ਰਿਹਾ ਹੈ? ਇਹ ਸਵਾਲ ਬਹੁਤ ਵੱਡਾ ਬਣ ਗਿਆ ਹੈ। ਅਧਿਆਪਕ ਨੂੰ ਦੇਸ਼ ਵਿੱਚ ਬਹੁਤ ਉਚਾ ਦਰਜਾ ਦਿੱਤਾ ਜਾਂਦਾ ਰਿਹਾ ਹੈ, ਪਰ ਅੱਜ ਇਸ ਵਿੱਚ ਇੰਨਾ ਨਿਘਾਰ ਆ ਗਿਆ ਹੈ ਕਿ ਟੀਚਰਾਂ ਨੂੰ ਨਿਸ਼ਾਨਾ ਬਣਾ ਕੇ ਸਕੂਲਾਂ ਨੂੰ ਜਿੰਦੇ ਲਾਉਣ ਦੇ ਦਿਨ ਆਉਣ ਲੱਗੇ ਹਨ। ਇਸ ਵਰਤਾਰੇ ਨੇ ਇਸ ਮਾਣਮੱਤੇ ਕਿੱਤੇ ਨੂੰ ਡਾਢੀ ਢਾਹ ਲਾਈ ਹੈ। ਇਹੀ ਨਹੀਂ, ਅਧਿਆਪਕਾਂ ਉਤੇ ਵਿਦਿਆਰਥੀਆਂ ਨਾਲ ਜਿਨਸੀ ਸ਼ੋਸ਼ਣ ਦੀਆਂ ਖ਼ਬਰਾਂ ਨੇ ਗੁਰੂ-ਚੇਲੇ ਦੇ ਰਿਸ਼ਤੇ ਨੂੰ ਤਾਰ-ਤਾਰ ਕਰ ਦਿੱਤਾ ਹੈ। ਦੇਸ਼ ਦੀ ਆਜ਼ਾਦੀ ਦੇ ਬਾਅਦ ਤੋਂ ਇਸ ਕਿੱਤੇ ਨੂੰ ਇੰਨਾ ਮਾਣ ਮਿਲਦਾ ਸੀ ਕਿ ਇਸ ਕਿੱਤੇ ਨਾਲ ਜੁੜੇ ਲੋਕਾਂ ਨੂੰ ਮਾਣਯੋਗ ਅਹੁਦਿਆਂ ਤੇ ਬਿਠਾਇਆ ਜਾਂਦਾ ਸੀ। ਬੱਚਿਆਂ ਨੂੰ ਪੜ੍ਹਾ ਕੇ ਜ਼ਿੰਦਗੀ ਵਿੱਚ ਕਾਮਯਾਬ ਕਰਨਾ, ਉਨ੍ਹਾਂ ਲਈ ਰਾਹ-ਦਸੇਰਾ ਬਣਨਾ ਕੋਈ ਕਿੱਤਾ ਨਹੀਂ, ਉਦੇਸ਼ ਸਮਝਿਆ ਜਾਂਦਾ ਸੀ। ਮਰਹੂਮ ਰਾਸ਼ਟਰਪਤੀ ਸਰਵਪੱਲੀ ਰਾਧਾਕ੍ਰਿਸ਼ਨਨ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਇਸ ਕਿੱਤੇ ਨਾਲ ਜੁੜੇ ਰਹੇ ਹਨ।
ਪੰਜਾਬ ਦੇ ਸਿੱਖਿਆ ਮੰਤਰੀ ਵੱਲੋਂ ਅਧਿਆਪਕਾਂ ਵਿਰੁੱਧ ਮੰਦੀ ਸ਼ਬਦਾਵਲੀ ਬੋਲਣ ਦੇ ਲੱਗਦੇ ਦੋਸ਼ ਅਤੇ ਨਿੱਤ ਹੁੰਦੇ ਧਰਨੇ-ਮੁਜ਼ਾਹਰਿਆਂ ਨੇ ਸਿਰਫ਼ ਸਿੱਖਿਆ ਮੰਤਰੀ ਨੂੰ ਹੀ ਨਹੀਂ, ਬਲਕਿ ਪੰਜਾਬ ਸਰਕਾਰ ਦੀ ‘ਨੇਕ ਨੀਅਤੀ' ਨੂੰ ਵੀ ਕਿੱਤੇੇ ਨਾ ਕਿੱਤੇ ਉਜਾਗਰ ਕਰ ਦਿੱਤਾ ਹੈ। ਜੇ ਗੱਲ ਨਿਰੋਲ ਵਿਦਿਆ ਦੀ ਕਰੀਏ ਤਾਂ ਵਿੱਦਿਆ ਜੀਵਨ ਲਈ ਉਹ ਚਾਨਣ ਮੁਨਾਰਾ ਹੈ ਜਿਸ ਤੋਂ ਬਿਨਾ ਜੀਵਨ ਹਨੇਰਾ ਹੈ। ਵਿੱਦਿਆ, ਵਿਦਿਆਰਥੀ ਤੇ ਅਧਿਆਪਕ ਆਪਸ ਵਿੱਚ ਜੁੜੀਆਂ ਉਹ ਕੜੀਆਂ ਹਨ ਜੋ ਮਿਲ ਕੇ ਆਪੋ-ਆਪਣੀ ਭੂਮਿਕਾ ਅਦਾ ਕਰਦੀਆਂ ਹਨ। ਵਿਦਿਆਰਥੀ ਦੇ ਜੀਵਨ ਵਿੱਚ ਵਕਤ ਦੇ ਨਾਲ ਅਧਿਆਪਕ ਆਉਂਦੇ ਹਨ ਅਤੇ ਆਪਣੀ ਛਾਪ ਛੱਡ ਕੇ ਚਲੇ ਜਾਂਦੇ ਹਨ। ਹਰ ਨਵੀਂ ਜਮਾਤ, ਨਵੇਂ ਵਿਸ਼ੇ ਅਤੇ ਅਧਿਆਪਕ ਵਿਦਿਆਰਥੀ ਦਾ ਸਵਾਗਤ ਕਰਦੇ ਹਨ। ਇਸ ਤਰ੍ਹਾਂ ਵਿਦਿਆਰਥੀ ਜੀਵਨ ਵਿੱਚ ਅੱਗੇ ਵਧਦਾ ਹੋਇਆ ਆਪਣੀ ਮੰਜ਼ਿਲ ਤੇ ਪਹੁੰਚਦਾ ਹੈ।
ਸਕੂਲੀ ਜੀਵਨ ਯਾਦਾਂ ਦਾ ਯਾਦਗਾਰ ਹਿੱਸਾ ਹੁੰਦਾ ਹੈ ਜਿਸ ਨੂੰ ਅਸੀਂ ਆਪਣੇ ਅੰਤ ਤੱਕ ਨਹੀਂ ਭੁੱਲਦੇ ਪਰ ਅਜਿਹਾ ਕਿਉਂ ਹੁੰਦਾ ਹੈ ਕਿ ਸੈਂਕੜੇ ਅਧਿਆਪਕਾਂ ਵਿੱਚੋਂ ਕੁਝ ਹੀ ਯਾਦ ਰਹਿ ਜਾਂਦੇ ਹਨ ਬਾਕੀਆਂ ਦੀ ਛਾਪ ਦਿਲ ਦਿਮਾਗ ਵਿੱਚੋਂ ਪੂਰੀ ਤਰ੍ਹਾਂ ਧੁੰਦਲੀ ਪੈ ਜਾਂਦੀ ਹੈ। ਇੱਕ ਉਹ ਅਧਿਆਪਕ ਹੁੰਦੇ ਹਨ ਜੋ ਸਿਰਫ਼ ਆਪਣੇ ਵਿਸ਼ੇ ਨੂੰ ਨਹੀਂ ਪੜ੍ਹਾਉਂਦੇ ਬਲਕਿ ਉਸ ਨੂੰ ਇੰਨਾ ਦਿਲਚਪ ਬਣਾ ਦਿੰਦੇ ਹਨ ਕਿ ਅਸੀਂ ਉਨ੍ਹਾਂ ਦੇ ਬੋਲਾਂ ਨੂੰ ਸੁਣਨਾ ਚਾਹੁੰਦੇ ਹਾਂ ਅਤੇ ਉਨ੍ਹਾਂ ਨੂੰ ਉਡੀਕਦੇ ਹਾਂ। ਉਨ੍ਹਾਂ ਦੀਆਂ ਸੜਕਾਂ ਝਿੜਕਾਂ ਵੀ ਮਿੱਠੀਆਂ ਲਗਦੀਆਂ ਹਨ। ਉਹ ਸਾਨੂੰ ਮਾਂ ਵਾਂਗ ਪਿਆਰ ਕਰਦੇ ਹਨ ਤੇ ਵਿਦਿਆਰਥੀ ਦੇ ਦਿਲ ਵਿੱਚ ਬਾਪ ਵਰਗ ਡਰ ਵੀ ਰੱਖਦੇ ਹਨ। ਵਿਦਿਆਰਥੀ ਉਸ ਵਿਸ਼ੇ ਵਿੱਚ ਆਪਣੇ ਆਪ ਉਨ੍ਹਾਂ ਉਚਾਈਆਂ ਤੇ ਲੈ ਜਾਂਦਾ ਹੈ ਜਿਸ ਲਈ ਬਾਕੀ ਵਿਸ਼ਿਆਂ ਵਿੱਚ ਸ਼ਾਇਦ ਉਹ ਮਿਹਨਤ ਕਰਕੇ ਵੀ ਨਹੀਂ ਪਹੁੰਚਦਾ। ਉਹ ਅਧਿਆਪਕ ਵਿਦਿਆਰਥੀ ਦੇ ਜੀਵਨ ਵਿੱਚ ਮਿਸਾਲ ਬਣਦੇ ਹਨ ਜਿਸ ਦੀ ਗੱਲ ਉਹ ਅਕਸਰ ਆਪਣੇ ਹਮ-ਉਮਰਾਂ ਨਾਲ ਕਰਦਾ ਹੈ।
ਅੱਜ 21ਵੀਂ ਸਦੀ ਦੇ ਕਈ ਵਿਦਿਆਰਥੀਆਂ ਲਈ ਪੜ੍ਹਾਈ ਬੋਝ ਬਣ ਗਈ ਹੈ। ਇਹ ਵਿਦਿਆਰਥੀ ਅਧਿਆਪਕ ਦਾ ਮਜ਼ਾਕ ਉਡਾਉਂਦਾ ਹੈ, ਉਸ ਨਾਲ ਬੇਲੋੜੇ ਸਵਾਲ ਜਵਾਬ ਕਰਦਾ ਹੈ, ਉਸਦਾ ਕਹਿਣਾ ਨਾ ਮੰਨਣ ਨੂੰ ਆਪਣਾ ਅਧਿਕਾਰ ਸਮਝਦਾ ਹੈ। ਸਮਾਜ ਵਿੱਚ ਜਿਸ ਅਧਿਆਪਕ ਨੂੰ ਰੱਬ ਸਮਾਨ ਮੰਨ ਕੇ ਉਸ ਦਾ ਸਤਿਕਾਰ ਕੀਤਾ ਜਾਂਦਾ ਸੀ, ਉਸ `ਤੇ ਹੱਥ ਚੁੱਕਣ ਦੀਆਂ ਘਟਨਾਵਾਂ ਵੀ ਸਕੂਲਾਂ ਵਿੱਚ ਆਮ ਸੁਣਨ-ਪੜ੍ਹਨ ਨੂੰ ਮਿਲਦੀਆਂ ਹਨ। ਇਸ ਤਰ੍ਹਾਂ ਦੀਆਂ ਘਟਨਾਵਾਂ ਜਿੱਥੇ ਵਿਦਿਆਰਥੀਆਂ ਦੇ ਅਕਸ ਅਤੇ ਭਵਿੱਖ ਨੂੰ ਪ੍ਰਭਾਵਿਤ ਕਰਦੀਆਂ ਹਨ, ਉਥੇ ਮਾਂ-ਬਾਪ ਅਤੇ ਅਧਿਆਪਕਾਂ ਵਿੱਚ ਨਮੋਸ਼ੀ ਵੀ ਪੈਦਾ ਕਰਦੀਆਂ ਹਨ। ਸਾਰੇ ਵਿਦਿਆਰਥੀ ਭਾਵੇਂ ਇਸ ਤਰ੍ਹਾਂ ਦੀ ਸੋਚ ਦੇ ਧਾਰਨੀ ਨਹੀਂ ਪਰ ਅਜਿਹੀ ਸੋਚ ਦੇ ਧਾਰਨੀ ਵਿਦਿਆਰਥੀਆਂ ਵੱਲ ਉਚੇਚਾ ਧਿਆਨ ਦੇਣ ਦੀ ਲੋੜ ਹੈ। ਵਿਦਿਆਰਥੀਆਂ ਅੰਦਰ ‘ਘਰ' ਕਰ ਗਈ ਅਜਿਹੀ ਬਿਰਤੀ ਨੂੰ ਬਾਹਰ ਕੱਢਣ ਲਈ ਅਧਿਆਪਨ ਕਿੱਤੇ ਨਾਲ ਜੁੜੇ ਲੋਕਾਂ ਨੂੰ ਹੀ ਨਹੀਂ, ਬਲਕਿ ਮਾਪਿਆਂ ਨੂੰ ਵੀ ਅੱਗੇ ਆਉਣਾ ਪਵੇਗਾ। ਕੋੋਈ ਵਿਦਿਆਰਥੀ ਤਾਂ ਹੀ ਜ਼ਿੰਦਗੀ ਵਿੱਚ ਸਫ਼ਲਤਾ ਹਾਸਲ ਕਰ ਸਕਦਾ ਹੈ, ਜੇ ਉਹ ਆਪਣੇ ਅਧਿਆਪਕਾਂ ਦਾ ਸਤਿਕਾਰ ਕਰਦਾ ਹੈ। ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਆਪਣਾ ਸਾਰਾ ਧਿਆਨ ਪੜ੍ਹਾਈ ਵੱਲ ਲਗਾਉਣ ਅਤੇ ਅਧਿਆਪਕਾਂ ਦੇ ਮਾਣ-ਸਤਿਕਾਰ ਨੂੰ ਠੇਸ ਨਾ ਪਹੁੰਚਾਉਣ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’