Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਨਜਰਰੀਆ

ਅਸਲੀ ਇਨਸਾਨ

December 18, 2019 09:15 AM

-ਸੁਖਦੇਵ ਸਿੰਘ ਮਾਨ
ਨਾਂ ਉਸ ਦਾ ਵੀਰੋ ਸੀ ਪਰ ਦੂਜਿਆਂ ਦੀ ਦੇਖਾ ਦੇਖੀ ਮੈਂ ਵੀ ਉਸ ਦਾ ਅੱਲ ਵਾਲਾ ਨਾਂ ਚੁਟਕੀ ਬੋਲਦਾ। ਚੁਟਕੀ ਮੈਥੋਂ ਚਾਰ ਸਾਲ ਵੱਡੀ ਸੀ, ਪਰ ਰਿਸ਼ਤਿਆਂ ਦੀ ਪੇਂਡੂ ਦਰਜਾਬੰਦੀ ਮੁਤਬਿਕ ਮੈਂ ਉਸ ਦਾ ਚਾਚਾ ਲੱਗਦਾ ਸੀ। ਜਦੋਂ ਮੈਂ ਚੁਟਕੀ ਨਾਲ ਪੀਚੋ ਬੱਕਰੀ ਖੇਡਦਾ ਤੇ ਰੇਖਾ ਉਤੇ ਅੱਡੀ ਟਿਕਣ ਕਾਰਨ ਝਗੜਾ ਪੈ ਜਾਂਦਾ ਤਾਂ ਚੁਟਕੀ ਦਾ ਆਖ਼ਿਰੀ ਹਥਿਆਰ ਹੁੰਦਾ, ‘‘ਚਾਚਾ, ਤੂੰ ਰੌਲੀ ਪਾ ਰਿਹੈ।'' ਮੈਂ ਸੰਗ ਜਾਂਦਾ, ਚੁਟਕੀ ਦੇ ਮੂੰਹੋਂ ਚਾਚਾ ਸ਼ਬਦ ਮੈਨੂੰ ਅਜੀਬ ਜਿਹਾ ਲੱਗਦਾ।
ਮੇਰੀ ਮਾਂ ਤਾਉਮਰ ਚੁਟਕੀ ਨੂੰ ਅਸੀਸਾਂ ਦਿੰਦੀ ਰਹੀ ਸੀ, ਕਿਉਂਕਿ ਚੁਟਕੀ ਨੇ ਮੈਨੂੰ ਮੁਸੀਬਤ ਬਣੀ ਤੋਂ ਦੋ ਵਾਰ ਬਚਾਇਆ ਸੀ। ਪਹਿਲੀ ਵਾਰ ਚੁਟਕੀ ਦੇ ਵਿਆਹ ਵੇਲੇ ਦੀ ਗੱਲ ਸੀ। ਬੜੀ ਛੋਟੀ ਉਮਰ ਵਿੱਚ ਉਸ ਦੀ ਹੁੰਦੜਹੇਲ ਭੈਣ ਦੇ ਨਾਲ ਹੀ ਚੁਟਕੀ ਦੀਆਂ ਲਾਵਾਂ ਦੇ ਦਿੱਤੀਆਂ। ਚੁਟਕੀ ਦੀ ਡੋਲੀ ਵਜੋਂ ਆਈ ਖਟਾਰਾ ਜਿਹੀ ਕਾਰ ਕੋਲ ਜਵਾਕਾਂ ਦੀ ਭੀੜ ਵਿੱਚ ਮੈਂ ਸੋਟ ਵਜੋਂ ਸੁੱਟੇ ਜਾਣ ਵਾਲੇ ਆਨਿਆਂ ਲਈ ਆੜਿਆਂ ਖੜ੍ਹਾ ਸੀ। ਪੈਸਿਆਂ ਦੀ ਵਾਛੜ ਹੋਈ ਤਾਂ ਮੈਂ ਜਵਾਕਾਂ ਦੀ ਭੀੜ ਥੱਲੇ ਦੱਬਿਆਂ ਗਿਆ। ਮੇਰੇ ਗੋਡੇ ਛਿੱਲੇ ਗਏ। ਮੇਰੀਆਂ ਚੀਕਾਂ ਸੁਣ ਕੇ ਡੋਲੀ ਚੜ੍ਹਦੀ ਚੁਟਕੀ ਨੇ ਖੁਦ ਦਾ ਰੋਣਾ ਬੰਦ ਕਰ ਮੈਨੂੰ ਚੁੱਪ ਕਰਾਇਆ। ਦੂਜੀ ਵਾਰ ਦੀ ਗੱਲ ਵੀ ਸੁਣੋ। ਮੈਂ ਉਦੋਂ ਤੇਰਾਂ ਕੁ ਸਾਲ ਦਾ ਸੀ। ਸਾਡੇ ਮੌੜ ਕਲਾਂ ਦੇ ਗੁਰੂ ਘਰ ਵਿੱਚ ਬਣੇ ਤਲਾਅ ਵਿੱਚ ਤ੍ਰੀਮਤਾਂ ਲਈ ਬਣੇ ਪਰਦੇ ਦੀ ਕੰਧ ਤੇ ਚੜ੍ਹ ਕੇ ਛਾਲ ਮਾਰ ਦਿੱਤੀ। ਤਰਨਾ ਮੈਂ ਨਹੀਂ ਸੀ ਜਾਣਦਾ। ਡੁੱਬਣ ਲੱਗਾ ਤਾਂ ਚੁਟਕੀ ਨੇ ਰੌਲਾ ਪਾ ਦਿੱਤਾ। ਮੇਰੇ ਗਜ਼-ਗਜ਼ ਵਧੇ ਕੇਸ ਜਦੋਂ ਰਤਾ ਪਾਣੀ ਤੋਂ ਬਾਹਰ ਦਿਸੇ ਤਾਂ ਚੁਟਕੀ ਨੇ ਮੈਨੂੰ ਪੌੜੀਆਂ ਉਤੇ ਧੂਹ ਲਿਆ। ਤੌੜੇ ਉਤੇ ਮੂਧਾ ਪਾ ਕੇ ਪੇਟ ਅੰਦਰ ਗਿਆ ਪਾਣੀ ਬਾਹਰ ਕਰ ਦਿੱਤਾ।
ਚੁਟਕੀ ਨੂੰ ਹਰੀ ਕ੍ਰਾਂਤੀ ਦੇ ਭਰਮ ਜਾਲ ਕਾਰਨ ਕਰਜ਼ੇ ਵਿੱਚ ਡੁੱਬੇ ਸਹੁਰੇ ਮਿਲੇ। ਪਹਿਲਾਂ ਇੱਕ ਪੁੱਤ ਛੱਡ ਚੁਟਕੀ ਦੇ ਘਰ ਵਾਲਾ ਖ਼ੁਦਕੁਸ਼ੀ ਕਰ ਗਿਆ। ਚੁਟਕੀ ਨੇ ਦੁੱਖ ਸਹਾਰ ਪੁੁੱਤ ਵਿਆਹ ਲਿਆ। ਦੋ ਮਸੂਮ ਬਾਲੜੀਆਂ ਅਤੇ ਜਵਾਨ ਜਹਾਨ ਘਰ ਵਾਲੀ ਛੱਡ ਚੁਟਕੀ ਦਾ ਪੁੱਤ ਵੀ ਆਪਣੇ ਬਾਪ ਦੇ ਰਾਹ ਤੁਰ ਗਿਆ। ਚੁਟਕੀ ਦਾ ਦੁੱਖ ਵੰਡਾਉਣ ਸਾਡੀ ਪੱਤੀ ਦੇ ਸਾਰੇ ਬੰਦੇ ਗਏ। ਮੈਂ ਸੋਚਦਾ ਰਿਹਾ, ਦੋ ਪੋਤੀਆਂ ਅਤੇ ਜਵਾਨ ਨੂੰਹ ਦਾ ਏਡਾ ਦੁੱਖ ਲੈ ਕੇ ਚੁਟਕੀ ਕੀ ਕਰੇਗੀ? ਇਹ ਵੀ ਹੋ ਸਕਦਾ ਹੈ, ਨੂੰਹ ਦੋ ਪੋਤੀਆਂ ਨੂੰ ਚੁਟਕੀ ਦੀ ਬੁੱਕਲ ਵਿੱਚ ਸੁੱਟ ਕਿਤੇ ਹੋਰ ਘਰ ਵਸਾ ਲਵੇ। ਜ਼ਮਾਨੇ ਦੀ ਹਵਾ ਅਜਿਹੀ ਹੈ, ਔਖ ਵੇਲੇ ਸਭ ਸਾਥ ਛੱਡ ਜਾਂਦੇ ਹਨ। ਕਰਜ਼ੇ ਦੀ ਮਾਰੀ ਚੁਟਕੀ ਪੋਤੀਆਂ ਨੂੰ ਕਿਸ ਬੰਨੇ ਲਾਵੇਗੀ?
ਇੱਕ ਦਿਨ ਚੁਟਕੀ ਮਾਪਿਆਂ ਦੇ ਡਿੱਗਦੇ ਘਰ ਨੂੰ ਦੇਖ ਸਾਡੇ ਘਰ ਵੀ ਆਈ। ਚਾਹ ਪੀ ਉਸ ਗੱਲ ਤੋਰੀ, ‘‘ਚਾਚਾ ਇਹ ਜ਼ਿੰਦਗੀ ਨਾ ਤਾਂ ਨਿਰਾ ਦੁੱਖਾਂ ਦਾ ਘਰ ਹੈ, ਨਾ ਈ ਸੁੱਖਾਂ ਦਾ। ਗੱਲ ਕਿਤੇ ਵਿਚਾਲੇ ਖੜ੍ਹਦੀ ਹੈ। ਦੁੱਖ ਸੁੱਖ ਧੁੱਪ ਛਾਂ ਵਾਂਗ ਨੇ, ਆਉਂਦੇ ਜਾਂਦੇ ਰਹਿੰਦੇ ਨੇ। ਮੇਰੀ ਨੂੰਹ ਨੇ ਮੇਰੇ ਸਾਰੇ ਦੁੱਖ ਆਵਦੀ ਝੋਲੀ ਪਾ ਲਏ। ਪੁੱਤ ਮੁੱਕੇ ਮਗਰੋਂ ਇੱਕ ਦਿਨ ਉਸ ਨੇ ਫ਼ੈੈਸਲਾ ਸੁਣਾ ਦਿੱਤਾ, ‘‘ਮਾਂ! ਮੈਂ ਛੋਟੇ ਬਲੂਰਾਂ ਨੂੰ ਵਿਲਕਦੇ ਛੱਡ ਕਿਸੇ ਬੇਗਾਨੇ ਚੁੱਲ੍ਹੇ ਤੇ ਨਹੀਂ ਜਾਵਾਂਗੀ। ਤੂੰ ਮੇਰੀ ਧਿਰ ਬਣੀ ਰਹਿ, ਆਪਾਂ ਕਸ਼ਟ ਰਲ ਮਿਲ ਕੇ ਕੱਟ ਲਵਾਂਗੀਆਂ। ਮੇਰੀ ਨੂੰਹ ਨੂੰ ਸਰਕਾਰੀ ਟੀਚਰ ਦੀ ਨੌਕਰੀ ਮਿਲ ਗਈ। ਜਦੋਂ ਉਹ ਬੱਚਿਆਂ ਨੂੰ ਪੜ੍ਹਾ ਕੇ ਘਰ ਪਰਤਦੀ ਹੈ ਤਾਂ ਮੈਨੂੰ ਇੰਜ ਜਾਪਦਾ ਹੈ, ਮੇਰਾ ਮੁੱਕ ਗਿਆ ਪੁੱਤ ਗੁਰਪ੍ਰਤਾਪ ਆ ਗਿਆ..।''
ਕੁਝ ਅਰਸਾ ਪਹਿਲਾਂ ਮੈਂ ਫ਼ਰੀਦਕੋਟ ਪੁਸਤਕ ਮੇਲਾ ਦੇਖਣ ਗਿਆ। ਰੇਲ ਗੱਡੀ ਉਤੇ ਗਿਆ ਸਾਂ। ਮੁਸਾਫ਼ਰਖਾਨੇ ਵਿੱਚ ਨਿਗ੍ਹਾ ਗਈ ਤਾਂ ਦੇਖਿਆ, ਚੁਟਕੀ ਆਪਣੀ ਨੂੰਹ ਅਤੇ ਪੋਤੀਆਂ ਨਾਲ ਬੈਂਚ ਉਤੇ ਬੈਠੀ ਸੀ। ਪੋਤੀਆਂ ਨੰਨ੍ਹੀਆਂ ਪਰੀਆਂ ਜਾਪਦੀਆਂ ਸਨ। ਕੋਈ ਭਿਖਾਰੀ ਨੂੰਹ ਤੋਂ ਹੱਥ ਅੱਡ ਕੇ ਖੈਰਾਤ ਮੰਗ ਰਿਹਾ ਸੀ, ਨੂੰਹ ਨੇ ਚੁਟਕੀ ਦੀ ਮਿਲਣ ਉਤੇ ਭਿਖਾਰੀ ਦੀ ਤਲੀ ਉਤੇ ਨੋਟ ਰੱਖ ਦਿੱਤਾ। ਇਹ ਦੇਖ ਕੇ ਹੀ ਮਨ ਨੂੰ ਤਸੱਲੀ ਹੋ ਗਈ। ਪੁਸਤਕ ਮੇਲੇ ਵਿੱਚੋਂ ਪੈਂਤੀ ਸਾਲ ਪਹਿਲਾਂ ਪੜ੍ਹੇ ਬੋਰਿਸ ਪੋਲੇਵਈ ਦੇ ਨਾਵਲ, ‘ਅਸਲੀ ਇਨਸਾਨ ਦੀ ਕਹਾਣੀ' ਮੁੜ ਖਰੀਦਿਆਂ। ਨਾਵਲ ਪੰਨੇ ਪਲਟੇ ਤਾਂ ਪੋਲੇਵਈ ਦਾ ਪਾਇਲਟ ਪਾਤਰ ਜਿਹੜਾ ਸਤਾਰਾਂ ਦਿਨ ਜੰਗਲ ਦੇ ਦੁੱਖ ਝਾਗ ਕੇ ਆਪਣੀ ਮੰਜ਼ਿਲ ਤੇ ਪੁੱਜਦਾ ਹੈ ਅਤੇ ਪੈਰ ਕਟਵਾ ਕੇ ਵੀ ਯੁੱਧ ਲਈ ਵੀ ਤਿਆਰ ਹੁੰਦਾ ਹੈ, ਮੈਨੂੰ ਜਾਪਿਆ ਜਿਵੇਂ ਚੁਟਕੀ ਅੰਦਰ ਅਭੇਦ ਹੋ ਗਿਆ ਹੋਵੇ!

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’