Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਕੈਨੇਡਾ

ਹਾਦਸਾਗ੍ਰਸਤ ਹੋਏ ਜਹਾਜ਼ ਵਿੱਚ ਸਵਾਰ ਸੱਤ ਵਿਅਕਤੀ ਹਲਾਕ

November 29, 2019 09:24 AM

 

ਟੋਰਾਂਟੋ, 28 ਨਵੰਬਰ (ਪੋਸਟ ਬਿਊਰੋ) : ਮਾਰਖਮ, ਓਨਟਾਰੀਓ ਤੋਂ ਉਡਾਨ ਭਰਨ ਵਾਲੇ ਨਿੱਕੇ ਜਹਾਜ਼ ਦੇ ਕਿੰਗਸਟਨ ਦੇ ਜੰਗਲੀ ਇਲਾਕੇ ਵਿੱਚ ਹਾਦਸਾਗ੍ਰਸਤ ਹੋਣ ਨਾਲ ਤਿੰਨ ਬੱਚਿਆਂ ਸਮੇਤ ਸੱਤ ਵਿਅਕਤੀ ਮਾਰੇ ਗਏ।
ਬੁੱਧਵਾਰ ਸ਼ਾਮ ਨੂੰ ਵਾਪਰੀ ਇਸ ਘਟਨਾ ਦੇ ਸਬੰਧ ਵਿੱਚ ਹਾਈਵੇਅ 401 ਤੇ ਗਾਰਡਨਰਜ਼ ਰੋਡ ਦੇ ਦੱਖਣ ਵੱਲ ਕ੍ਰੀਕਫੋਰਡ ਰੋਡ ਤੇ ਬੇਅਰਿੱਜ ਡਰਾਈਵ ਇਲਾਕੇ ਵਿੱਚ ਐਮਰਜੰਸੀ ਅਮਲੇ ਨੂੰ ਸੱਦਿਆ ਗਿਆ। ਦ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਆਫ ਕੈਨੇਡਾ (ਟੀਐਸਬੀ) ਨੇ ਆਖਿਆ ਕਿ ਜਹਾਜ਼ ਅਮਰੀਕਾ ਵਿੱਚ ਰਜਿਸਟਰਡ ਪਾਈਪਰ ਪੀਏ 32 ਜਹਾਜ਼ ਸੀ ਜਿਸ ਨੇ ਬਟਨਵਿੱਲੇ ਮਿਊਂਸਪਲ ਏਅਰਪੋਰਟ ਤੋਂ ਉਡਾਨ ਭਰੀ ਤੇ ਜਿਹੜਾ ਕਿੰਗਸਟਨ ਜਾ ਰਿਹਾ ਸੀ।
ਟੀਐਸਬੀ ਦੇ ਜਾਂਚਕਾਰ ਕੈਨ ਵੈੱਬਸਟਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੁੱਢਲੀ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਜਹਾਜ਼ ਨੇ ਕਿਊਬਿਕ ਸਿਟੀ ਜਾਣਾ ਸੀ। ਜਹਾਜ਼ ਵਿੱਚ ਸੱਤ ਵਿਅਕਤੀ ਸਵਾਰ ਸਨ। ਇਹ ਵੀ ਪਤਾ ਲੱਗਿਆ ਹੈ ਕਿ ਜਹਾਜ਼ ਨੇ ਕਿਸੇ ਗੜਬੜ ਕਾਰਨ ਕਿੰਗਸਟਨ ਵਿੱਚ ਲੈਂਡ ਕਰਨ ਦੀ ਇਜਾਜ਼ਤ ਮੰਗੀ ਕਿਉਂਕਿ ਹਾਦਸੇ ਤੋਂ ਠੀਕ ਪਹਿਲਾਂ ਕਿੰਗਸਟਨ ਫਲਾਈਟ ਸਰਵਿਸ ਸਟੇਸ਼ਨ ਨਾਲ ਜਹਾਜ਼ ਵਿੱਚੋਂ ਸੰਪਰਕ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਸ਼ਾਮੀਂ 5:00 ਵਜੇ ਜਹਾਜ਼ ਹੇਠਾਂ ਡਿੱਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਮਲਬੇ ਦੀ ਜਾਂਚ ਤੋਂ ਬਾਅਦ ਪਾਇਆ ਗਿਆ ਹੈ ਕਿ ਜਹਾਜ਼ ਦੇ ਡਿੱਗਣ ਦਾ ਕ੍ਰਮ ਖੜ੍ਹੀ ਢਲਾਣ ਵਰਗਾ ਸੀ। ਜਹਾਜ਼ ਉੱਤਰ ਵੱਲ ਵੱਧ ਰਿਹਾ ਹੋਵੇਗਾ ਜਦੋਂ ਉਸ ਨੂੰ ਹਾਦਸਾ ਪੇਸ਼ ਆਇਆ। ਵੀਰਵਾਰ ਦੁਪਹਿਰ ਨੂੰ ਟੀਐਸਬੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਜਹਾਜ਼ ਵਿੱਚ ਸਵਾਰ ਸਾਰੇ ਲੋਕ ਹੀ ਮਾਰੇ ਗਏ।
ਕੁੱਝ ਵਿਅਕਤੀਆਂ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ ਉਨ੍ਹਾਂ ਦਾ ਦੋਸਤ ਓਟਾਬੇਕ ਓਬਲੋਕੁਲੋਵ ਵੀ ਸ਼ਾਮਲ ਹੈ, ਜੋ ਕਿ ਮਿਸੋਰੀ ਸਿਟੀ, ਟੈਕਸਸ ਦਾ ਰਹਿਣ ਵਾਲਾ ਸੀ। ਓਬਲੋਕੁਲੋਵ ਦੇ ਦੋਸਤਾਂ ਨੇ ਦੱਸਿਆ ਕਿ ਜਿਸ ਸਮੇਂ ਹਾਦਸਾ ਵਾਪਰਿਆ ਉਸ ਸਮੇਂ ਉਹ ਉਨ੍ਹਾਂ ਨੂੰ ਕਿੰਗਸਟਨ ਮਿਲਣ ਆ ਰਿਹਾ ਸੀ। ਰਿਕਾਰਡ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਜਹਾਜ਼ ਹੀ ਓਬਲੋਕੁਲੋਵ ਦੇ ਨਾਂ ਉੱਤੇ ਰਜਿਸਟਰਡ ਸੀ। ਜਹਾਜ਼ ਦਾ ਪਾਇਲਟ ਵੀ ਉਹੀ ਸੀ। ਓਬਲੋਕੁਲੋਵ ਦੇ ਦੋਸਤ ਮਹਿਮਤ ਬਸਤੀ, ਜੋ ਕਿ ਟੋਰਾਂਟੋ ਕਾਲਜ ਵਿੱਚ ਪ੍ਰੋਫੈਸਰ ਹਨ, ਨੇ ਆਖਿਆ ਕਿ ਥੈਂਕਸਗਿਵਿੰਗ ਦੀਆਂ ਛੁੱਟੀਆਂ ਵਿੱਚ ਉਹ ਸਾਰੇ ਦੋਸਤ ਇੱਕਠੇ ਹੋ ਕੇ ਤਿੰਨ ਦਿਨ ਕਿਊਬਿਕ ਸਿਟੀ ਵਿੱਚ ਗੁਜ਼ਾਰਨੇ ਚਾਹੁੰਦੇ ਸਨ।
ਅਸੀਂ ਉਨ੍ਹਾਂ ਦੇ ਲੈਂਡ ਹੋਣ ਦੀ ਖਬਰ ਦਾ ਇੰਤਜ਼ਾਰ ਹੀ ਕਰ ਰਹੇ ਸੀ ਕਿ ਇਹ ਹਾਦਸਾ ਵਾਪਰਨ ਬਾਰੇ ਪਤਾ ਲੱਗਿਆ। ਬਸਤੀ ਨੇ ਆਖਿਆ ਕਿ ਪਹਿਲਾਂ ਉਸ ਨੂੰ ਲੱਗਿਆ ਕਿ ਉਸ ਦੇ ਦੋਸਤ ਨਾਲ ਖਰਾਬ ਮੌਸਮ ਕਾਰਨ ਸੰਪਰਕ ਨਹੀਂ ਹੋ ਰਿਹਾ ਪਰ ਬਾਅਦ ਵਿੱਚ ਉਸ ਨੇ ਹਾਦਸੇ ਦੀ ਖਬਰ ਇੰਟਰਨੈੱਟ ਉੱਤੇ ਵੇਖੀ। ਉਨ੍ਹਾਂ ਦੱਸਿਆ ਕਿ ਓਬਲੋਕੁਲੋਵ ਆਪਣੀ ਪਤਨੀ, ਤਿੰਨ ਬੱਚਿਆਂ ਤੇ ਟੋਰਾਂਟੋ ਦੇ ਇੱਕ ਜੋੜੇ ਨਾਲ ਸਫਰ ਕਰ ਰਿਹਾ ਸੀ। ਪਰ ਮ੍ਰਿਤਕਾਂ ਦੀ ਪਛਾਣ ਰਸਮੀ ਤੌਰ ਉੱਤੇ ਜਾਂਚਕਾਰਾਂ ਵੱਲੋਂ ਜਾਰੀ ਕੀਤੀ ਜਾਣੀ ਅਜੇ ਬਾਕੀ ਹੈ।
ਵੀਰਵਾਰ ਸ਼ਾਮ ਨੂੰ ਹਾਦਸੇ ਦੇ ਕਾਰਨਾਂ ਦਾ ਪਤਾ ਲਾਉਣ ਲਈ ਚਾਰ ਟੀਐਸਬੀ ਜਾਂਚਕਾਰ ਮੌਕੇ ਉੱਤੇ ਮੌਜੂਦ ਸਨ। ਵੈੱਬਸਟਰ ਨੇ ਦੱਸਿਆ ਕਿ ਏਅਰ ਫੋਰਸ ਐਮਰਜੰਸੀ ਲੋਕੇਟਰ ਆਨ ਹੋਣ ਤੋਂ ਬਾਅਦ ਜਹਾਜ਼ ਦਾ ਮਲਬਾ ਲੱਭਣ ਵਿੱਚ ਕਾਮਯਾਬ ਹੋਈ। ਅਜੇ ਹਾਦਸੇ ਦੇ ਕਾਰਨਾਂ ਦਾ ਪਤਾ ਲਾਉਣ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਬਜਟ ਬਾਰੇ ਨਕਾਰਾਤਮਕ ਰਾਇ ਰੱਖਦੇ ਹਨ ਅੱਧੇ ਤੋਂ ਵੱਧ ਕੈਨੇਡੀਅਨਜ਼ : ਰਿਪੋਰਟ ਵੈਕਸੀਨ ਇੰਜਰੀ ਕੰਪਨਸੇਸ਼ਨ ਫੰਡ ਲਈ ਫੈਡਰਲ ਸਰਕਾਰ ਨੇ ਰਾਖਵੇਂ ਰੱਖੇ 36 ਮਿਲੀਅਨ ਡਾਲਰ ਉੱਚ ਆਮਦਨ ਵਾਲੇ ਕੈਨੇਡੀਅਨਜ਼ ਤੋਂ ਵੱਧ ਟੈਕਸ ਲੈਣ ਦੇ ਫੈਸਲੇ ਉੱਤੇ ਅਟਲ ਹਨ ਟਰੂਡੋ ਤੇ ਫਰੀਲੈਂਡ ਡਾਕਟਰਾਂ ਨੇ ਟੈਕਸ ਤਬਦੀਲੀਆਂ ਉੱਤੇ ਮੁੜ ਵਿਚਾਰ ਕਰਨ ਦੀ ਸਰਕਾਰ ਤੋਂ ਕੀਤੀ ਅਪੀਲ ਏਆਈ ਕਾਰਨ ਖੁੱਸਣ ਵਾਲੀਆਂ ਨੌਕਰੀਆਂ ਦੇ ਮੱਦੇਨਜ਼ਰ ਸਰਕਾਰ ਨੇ 50 ਮਿਲੀਅਨ ਡਾਲਰ ਰੱਖੇ ਪਾਸੇ ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ