Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਕੈਨੇਡਾ

ਬਹੁਤੇ ਕੰਜ਼ਰਵੇਟਿਵ ਮੰਨਦੇ ਹਨ ਕਿ ਸ਼ੀਅਰ ਵਿੱਚ ਦਮਖ਼ਮ ਨਹੀਂ ਹੈ : ਲੀਜ਼ਾ ਰਾਇਤ

November 28, 2019 05:59 PM

ਓਟਵਾ, 28 ਨਵੰਬਰ (ਪੋਸਟ ਬਿਊਰੋ) : ਪਿਛਲੇ ਮਹੀਨੇ ਹੋਈਆਂ ਫੈਡਰਲ ਚੋਣਾਂ ਵਿੱਚ ਹਾਰ ਦਾ ਮੂੰਹ ਵੇਖਣ ਵਾਲੇ ਫੈਡਰਲ ਕੰਜ਼ਰਵੇਟਿਵ ਆਗੂ ਐਂਡਰਿਊ ਸ਼ੀਅਰ ਬਾਰੇ ਸਾਬਕਾ ਕੰਜ਼ਰਵੇਟਿਵ ਐਮਪੀ ਲੀਜ਼ਾ ਰਾਇਤ ਨੇ ਇਹ ਸਵੀਕਾਰ ਕੀਤਾ ਹੈ ਕਿ ਪਾਰਟੀ ਮੈਂਬਰਾਂ ਵਿੱਚ ਇਸ ਗੱਲ ਨੂੰ ਲੈ ਕੇ ਇਹ ਧਾਰਨਾ ਮਜ਼ਬੂਤ ਹੋ ਰਹੀ ਹੈ ਕਿ ਪਾਰਟੀ ਲੀਡਰ ਵਜੋਂ ਸ਼ੀਅਰ ਬਹੁਤ ਦਮਖ਼ਮ ਵਾਲੇ ਆਗੂ ਨਹੀਂ ਸਨ।
ਹਾਲਾਂਕਿ ਇਸ ਤੋਂ ਪਹਿਲਾਂ ਰਾਇਤ ਇਹ ਆਖ ਚੁੱਕੀ ਹੈ ਕਿ ਸ਼ੀਅਰ ਨੂੰ ਇੱਕ ਹੋਰ ਮੌਕਾ ਮਿਲਣਾ ਚਾਹੀਦਾ ਹੈ। ਪਰ ਰਾਇਤ ਨੇ ਆਖਿਆ ਕਿ ਉਹ ਅਜੇ ਵੀ ਸ਼ੀਅਰ ਦੀ ਲੀਡਰਸਿ਼ਪ ਬਾਰੇ ਹੋ ਰਹੀ ਨੁਕਤਾਚੀਨੀ ਨਾਲ ਸਹਿਮਤ ਨਹੀਂ ਹੈ। ਫੈਡਰਲ ਚੋਣਾਂ ਵਿੱਚ ਸੱਤਾ ਉੱਤੇ ਕਾਬਜ ਨਾ ਹੋਣ ਵਾਲੇ ਸ਼ੀਅਰ ਦੇ ਸਿਆਸੀ ਭਵਿੱਖ ਸਬੰਧੀ ਸਵਾਲ ਉੱਠ ਰਹੇ ਹਨ। ਕੰਜ਼ਰਵੇਟਿਵ ਭਾਵੇਂ ਇਨ੍ਹਾਂ ਚੋਣਾਂ ਵਿੱਚ ਬਹੁਤੀਆਂ ਸੀਟਾਂ ਨਹੀਂ ਜਿੱਤ ਸਕੇ ਪਰ ਫਿਰ ਵੀ ਕੰਜ਼ਰਵੇਟਿਵਾਂ ਨੇ 22 ਨਵੀਂਆਂ ਸੀਟਾਂ ਉੱਤੇ ਕਬਜਾ ਜਮਾਇਆ।
ਬੁੱਧਵਾਰ ਨੂੰ ਯੂਨੀਵਰਸਿਟੀ ਆਫ ਟੋਰਾਂਟੋ ਵਿੱਚ ਗੱਲਬਾਤ ਕਰਦਿਆਂ ਰਾਇਤ ਨੇ ਆਖਿਆ ਕਿ ਭਾਵੇਂ ਤੁਸੀਂ ਇਕਨੌਮਿਕ ਕੰਜ਼ਰਵੇਟਿਵ, ਸੋਸ਼ਲ ਕੰਜ਼ਰਵੇਟਿਵ ਜਾਂ ਲਿਬਰਟੇਰੀਅਨ ਹੋਵੋਂ ਪਰ ਮੁੱਕਦੀ ਗੱਲ ਇਹ ਹੈ ਕਿ ਸ਼ੀਅਰ ਮਜ਼ਬੂਤ ਨਹੀਂ ਹਨ। ਰਾਇਤ ਨੇ ਆਖਿਆ ਕਿ ਸ਼ੀਅਰ ਬਾਰੇ ਹੋਰਨਾਂ ਮੈਂਬਰਾਂ ਦੀ ਰਾਇ ਤੋਂ ਉਹ ਨਿਜੀ ਤੌਰ ਉੱਤੇ ਸਹਿਮਤ ਹੈ। ਸ਼ੀਅਰ ਬਾਰੇ ਇੱਕ ਆਮ ਰਾਇ ਬਣ ਚੁੱਕੀ ਹੈ ਤੇ ਇਸ ਨਾਲ ਇਹ ਦਾਅਵੇ ਖ਼ਤਮ ਹੋ ਜਾਂਦੇ ਹਨ ਕਿ ਉਹ ਕਮਜ਼ੋਰ ਹਨ। ਰਾਇਤ ਨੇ ਆਖਿਆ ਕਿ ਸ਼ੀਅਰ ਬਹੁਤ ਹੀ ਦਿਆਲੂ, ਨੇਕ ਤੇ ਭੱਦਰ ਪੁਰਖ ਹਨ। ਉਹ ਬਹੁਤ ਹੀ ਮਿੱਠ ਬੋਲੜੇ ਹਨ। ਉਹ ਉਹੀ ਕੁੱਝ ਕਰਨ ਦੀ ਕੋਸਿ਼ਸ਼ ਕਰਦੇ ਹਨ ਜੋ ਇਸ ਸੰਸਾਰ ਵਿੱਚ ਠੀਕ ਹੈ।
ਓਨਟਾਰੀਓ ਦੇ ਮਿਲਟਨ ਹਲਕੇ ਵਿੱਚ ਸੀਟ ਗੁਆ ਬੈਠਣ ਵਾਲੀ ਰਾਇਤ ਇੱਕ ਸੀਨੀਅਰ ਕੰਜ਼ਰਵੇਟਿਵ ਐਮਪੀ ਹਨ ਤੇ ਉਨ੍ਹਾਂ ਦੀ ਸਾਰੀਆਂ ਧਿਰਾਂ ਇੱਜ਼ਤ ਵੀ ਕਰਦੀਆਂ ਹਨ। ਇਸ ਹਾਰ ਨੂੰ ਕੁੱਝ ਵੱਲੋਂ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਸੱਭ ਤੋਂ ਮਾੜੀ ਕਾਰਗੁਜ਼ਾਰੀ ਵੀ ਦੱਸਿਆ ਜਾ ਰਿਹਾ ਹੈ। ਅਪਰੈਲ ਵਿੱਚ ਹੋਣ ਜਾ ਰਹੇ ਪਾਰਟੀ ਇਜਲਾਸ ਵਿੱਚ ਸ਼ੀਅਰ ਦੀ ਲੀਡਰਸਿ਼ਪ ਦਾ ਮੁਲਾਂਕਣ ਕੀਤਾ ਜਾਵੇਗਾ। ਜਿ਼ਕਰਯੋਗ ਹੈ ਕਿ ਬੁੱਧਵਾਰ ਨੂੰ ਸ਼ੀਅਰ ਨੇ ਐਲਾਨ ਕੀਤਾ ਕਿ ਉਹ ਆਪਣੀ ਨਵੀਂ ਲੀਡਰਸਿ਼ਪ ਟੀਮ ਦਾ ਵੀਰਵਾਰ ਸਵੇਰੇ 10:00 ਵਜੇ ਐਲਾਨ ਕਰਨਗੇ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਬਜਟ ਬਾਰੇ ਨਕਾਰਾਤਮਕ ਰਾਇ ਰੱਖਦੇ ਹਨ ਅੱਧੇ ਤੋਂ ਵੱਧ ਕੈਨੇਡੀਅਨਜ਼ : ਰਿਪੋਰਟ ਵੈਕਸੀਨ ਇੰਜਰੀ ਕੰਪਨਸੇਸ਼ਨ ਫੰਡ ਲਈ ਫੈਡਰਲ ਸਰਕਾਰ ਨੇ ਰਾਖਵੇਂ ਰੱਖੇ 36 ਮਿਲੀਅਨ ਡਾਲਰ ਉੱਚ ਆਮਦਨ ਵਾਲੇ ਕੈਨੇਡੀਅਨਜ਼ ਤੋਂ ਵੱਧ ਟੈਕਸ ਲੈਣ ਦੇ ਫੈਸਲੇ ਉੱਤੇ ਅਟਲ ਹਨ ਟਰੂਡੋ ਤੇ ਫਰੀਲੈਂਡ ਡਾਕਟਰਾਂ ਨੇ ਟੈਕਸ ਤਬਦੀਲੀਆਂ ਉੱਤੇ ਮੁੜ ਵਿਚਾਰ ਕਰਨ ਦੀ ਸਰਕਾਰ ਤੋਂ ਕੀਤੀ ਅਪੀਲ ਏਆਈ ਕਾਰਨ ਖੁੱਸਣ ਵਾਲੀਆਂ ਨੌਕਰੀਆਂ ਦੇ ਮੱਦੇਨਜ਼ਰ ਸਰਕਾਰ ਨੇ 50 ਮਿਲੀਅਨ ਡਾਲਰ ਰੱਖੇ ਪਾਸੇ ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ