Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਨਜਰਰੀਆ

ਗਰੇਟਾ ਦੀ ਗੱਲ ਤਾਂ ਸੁਣਨੀ ਹੀ ਪਏਗੀ

November 28, 2019 07:59 AM

-ਡਾ. ਪਰਮਜੀਤ ਢੀਂਗਰਾ
ਗਲੋਬਲ ਵਾਰਮਿੰਗ ਦਾ ਮੁੱਦਾ ਪੂਰੀ ਦੁੁਨੀਆ ਵਿੱਚ ਛਾਇਆ ਪਿਆ ਹੈ। ਇਹਦੇ ਲਈ ਗ੍ਰੀਨ ਹਾਊਸ ਪ੍ਰਭਾਵ ਅਤੇ ਇਸ ਤੋਂ ਪੈਦਾ ਹੋਣ ਵਾਲੀਆਂ ਗੈਸਾਂ ਜ਼ਿੰਮੇਵਾਰ ਹਨ। ਇਹ ਸੱਚ ਹੈ ਕਿ ਅੱਜ ਤੋਂ ਕੋਈ ਪੰਜ ਕਰੋੜ ਸਾਲ ਪਹਿਲਾਂ ਧਰੁਵਾਂ 'ਤੇ ਬਰਫ ਦਾ ਕੋਈ ਨਾਮੋ-ਨਿਸ਼ਾਨ ਨਹੀਂ ਸੀ ਅਤੇ 18 ਹਜ਼ਾਰ ਵਰ੍ਹੇ ਪਹਿਲਾਂ ਯੂਰਪ ਦੇ ਅਨੇਕਾਂ ਹਿੱਸਿਆਂ ਵਿੱਚ ਲਗਭਗ ਤਿੰਨ ਕਿਲੋਮੀਟਰ ਮੋਟੀ ਬਰਫ ਜੰਮੀ ਹੋਈ ਸੀ। ਬਰਫ ਦੀਆਂ ਮੋਟੀਆਂ ਤਹਿਆਂ ਨੇ ਸਮੁੰਦਰ ਦੀ ਸਤ੍ਹਾ 130 ਮੀਟਰ ਹੇਠਾਂ ਕਰ ਦਿੱਤੀ ਸੀ। ਲਗੱਭਗ ਦਸ ਹਜ਼ਾਰ ਸਾਲ ਹੀ ਹੋਏ ਹਿਨ ਕਿ ਮਾਹੌਲ ਨੇ ਪਲਟਾ ਖਾਧਾ ਅਤੇ ਠੰਡੇ ਮੌਸਮਾਂ ਦੇ ਘਟਣ ਨਾਲ ਇਹ ਧਰਤੀ ਖੁਸ਼ਗਵਾਰ ਬਣਨ ਲੱਗ ਪਈ। ਸੂਰਜ ਧਰਤੀ ਲਈ ਵਰਦਾਨ ਸਿੱਧ ਹੋਣ ਲੱਗਾ ਤੇ ਧਰਤੀ ਦੀ ਵਿਭਿੰਨਤਾ ਨੂੰ ਨਵੇਂ ਰੰਗ ਦਿੱਤੇ। ਉਦਯੋਗਿਕ ਕ੍ਰਾਂਤੀ ਆਉਣ ਤੱਕ ਦੁਨੀਆ ਦੇ ਜਲਵਾਯੂ ਮੰਡਲ ਵਿੱਚ ਬਹੁਤੀ ਤਬਦੀਲੀ ਨਹੀਂ ਆਈ।
ਪਿਛਲੇ ਸੌ ਸਾਲਾਂ ਵਿੱਚ ਧਰਤੀ ਦੇ ਔਸਤ ਤਾਪਮਾਨ ਵਿੱਚ ਕਰੀਬ 0.76 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਹੈ। ਇਹ ਵਾਧਾ ਪਹਿਲੀ ਨਜ਼ਰੇ ਥੋੜ੍ਹਾ ਨਜ਼ਰ ਆਉਂਦਾ ਹੈ। ਫਿਰ ਗਲੋਬਲ ਵਾਰਮਿੰਗ ਬਾਰੇ ਇੰਨਾ ਰੌਲਾ-ਰੱਪਾ ਕਿਉਂ ਹੈ? ਇਹਦਾ ਵੱਡਾ ਕਾਰਨ ਮਨੁੱਖ ਦੀ ਲਾਲਸਾ ਹੈ ਜਿਸ ਕਾਰਨ ਉਹ ਧਰਤ ਨੂੰ ਤਬਾਹ ਕਰਨ 'ਤੇ ਤੁਲਿਆ ਹੋਇਆ ਹੈ। ਕਾਰਬਨ ਡਾਈਆਕਸਾਈਡ ਦਾ ਪੱਧਰ ਉਦਯੋਗਿਕ ਕ੍ਰਾਂਤੀ ਸਮੇਂ ਲਗੱਭਗ 280 ਪ੍ਰਤੀ ਦਸ ਲੱਖ ਭਾਗ ਸੀ, ਜੋ ਬਾਅਦ ਵਿੱਚ ਵਧ ਕੇ 380 ਦੇ ਨੇੜੇ-ਤੇੜੇ ਪਹੁੰਚ ਗਿਆ। ਬਰਫ਼ ਦੀਆਂ ਪਰਤਾਂ ਨੂੰ ਮੀਲਾਂ ਹੇਠਾਂ ਕੱਢ ਕੇ ਪਰਖਿਆ ਗਿਆ ਤਾਂ ਪਤਾ ਲੱਗਾ ਕਿ ਪਿਛਲੇ ਲਗੱਭਗ ਅੱਠ ਲੱਖ ਸਾਲਾਂ ਵਿੱਚ ਇੰਨੀ ਵੱਡੀ ਮਾਤਰਾ ਵਿੱਚ ਕਾਰਬਨ ਡਾਈਆਕਸਾਈਡ ਕਦੇ ਜਮ੍ਹਾਂ ਨਹੀਂ ਹੋਈ, ਜਿੰਨੀ ਪਿਛਲੇ ਕੁੁਝ ਸਮੇਂ ਵਿੱਚ ਹੋਈ ਹੈ। ਜੇ ਇਹ ਗੈਸ ਇੰਜ ਹੀ ਵਧਦੀ ਗਈ ਤਾਂ ਇੱਕੀਵੀਂ ਸਦੀ ਦੇ ਅੰਤ ਤੱਕ ਇਹਦੀ ਮਾਤਰਾ 880 ਤੱਕ ਪੁੱਜ ਸਕਦੀ ਹੈ। ਅਸਲ ਵਿੱਚ ਇਹ ਮਾਤਰਾ 550 ਤੋਂ ਉਪਰ ਜਾਂਦਿਆਂ ਹੀ ਧਰਤੀ ਜਿਊਣ ਲਾਇਕ ਨਹੀਂ ਰਹਿੰਦੀ। ਇੱਕ ਵਾਰ ਪੈਦਾ ਹੋਣ ਤੋਂ ਬਾਅਦ ਕਾਰਬਨ ਡਾਈਆਕਸਾਈਡ ਹਵਾ ਵਿੱਚ ਕੋਈ 200 ਸਾਲਾਂ ਤੱਕ ਜ਼ਹਿਰ ਘੋਲਦੀ ਹੈ ਤੇ ਇਸ ਦੀ ਮਾਤਰਾ ਘਟਾਉਣ ਵਿੱਚ ਲੰਬਾ ਸਮਾਂ ਲੱਗਦਾ ਹੈ। ਤਾਪਮਾਨ ਦੇ ਵਧਣ ਅਤੇ ਬਾਰਿਸ਼ ਵਿਚਲੀ ਗ਼ੜਬੜੀ ਕਰਕੇ ਪਾਣੀ ਦੇ ਸੋਮੇ ਪ੍ਰਭਾਵਿਤ ਹੋਣਗੇ। ਜਾਂ ਪਾਣੀ ਵੱਡੀ ਮਾਤਰਾ 'ਚ ਵੱਧ ਜਾਂ ਘੱਟ ਜਾਵੇਗਾ। ਤੱਟੀ ਇਲਾਕਿਆਂ ਵਿੱਚ ਸਮੁੰਦਰ ਦਾ ਪੱਧਰ ਵੱਧ ਜਾਵੇਗਾ ਜਿਸ ਕਾਰਨ ਤੂਫਾਨ ਤੱਟੀ ਇਲਾਕਿਆਂ ਨੂੰ ਤਹਿਸ-ਨਹਿਸ ਕਰ ਦੇਣਗੇ।
ਸੰਨ 2011 ਵਿੱਚ ਜਾਪਨ ਵਿੱਚ ਆਈ ਸੁਨਾਮੀ ਨੇ ਤੂਫਾਨ, ਭੂਚਾਲ, ਸੁੁਨਾਮੀ ਆਦਿ ਨਾਲ ਲੜਨ ਵਾਲੇ ਸਭ ਤੋਂ ਸਮਰੱਥ ਦੇਸ਼ ਦੀਆਂ ਚੂਲਾਂ ਹਿਲਾ ਦਿੱਤੀਆਂ ਸਨ। ਇਸ ਤੋਂ ਪਤਾ ਲੱਗਦਾ ਹੈ ਕਿ ਵਿਗਿਆਨ ਕੋਲ ਇਨ੍ਹਾਂ ਕੁਦਰਤੀ ਆਫਤਾਂ ਨਾਲ ਸਿੱਝਣ ਦਾ ਕੋਈ ਹੱਲ ਨਹੀਂ। ਇਸ ਲਈ ਕੁਦਰਤ ਨਾਲ ਸਾਵਾਂ ਬੈਠਦਾ ਵਿਕਾਸ ਹੀ ਮਨੁੱਖ ਦੇ ਭਲੇ 'ਚ ਹੈ। ਤਾਪਮਾਨ ਵਧਣ ਨਾਲ ਗਲੇਸ਼ੀਅਰਾਂ ਦਾ ਪਿਘਲਣਾ ਜਾਰੀ ਹੈ। ਧਰੁਵਾਂ 'ਤੇ ਪਿਘਲਦੀ ਬਰਫ ਕਾਰਨ ਤੱਟੀ ਇਲਾਕਿਆਂ ਦੇ ਡੁੱਬਣ ਦਾ ਖ਼ਤਰਾ ਹੋਰ ਵਧੇਗਾ। ਇਸ ਵਾਧੇ ਨਾਲ ਮਾਲਦੀਵ ਵਰਗੇ ਹਜ਼ਾਰਾਂ ਟਾਪੂੂਆਂ ਦੇ ਡੁੱਬਣ ਦਾ ਖਤਰਾ ਹੋ ਜਾਵੇਗਾ। ਸਮੁੰਦਰ ਦਾ ਖਾਰਾ ਪਾਣੀ ਤੱਟੀ ਇਲਾਕਿਆਂ ਵਿੱਚ ਵੜ ਕੇ ਜਿੱਥੇ ਪੀਣ ਯੋਗ ਪਾਣੀ ਦੇ ਸੋਮਿਆਂ ਨੂੰ ਦੂਸ਼ਿਤ ਕਰੇਗਾ, ਓਥੇ ਮਿੱਟੀ ਨੂੰ ਖੇਤੀ ਲਾਇਕ ਨਹੀਂ ਰਹਿਣ ਦੇਵੇਗਾ। ਇਹਦੇ ਨਾਲ ਮੈਂਗਰੋਵ ਭਾਵ ਕੁਝ ਬਨਸਪਤੀਆਂ ਖਤਰੇ ਵਿੱਚ ਪੈ ਜਾਣਗੀਆਂ। ਕਈ ਜਲ ਨਸਲਾਂ ਖਤਮ ਹੋ ਜਾਣਗੀਆਂ। ਗਰਮੀ ਵਧਣ ਕਾਰਨ ਅਚਾਨਕ ਇੱਕੋ ਥਾਂ ਮੀਂਹ ਪੈ ਜਾਣਗੇ ਅਤੇ ਹੜ੍ਹਾਂ ਦਾ ਕਾਰਨ ਬਣਨਗੇ। ਚੱਕਰਵਾਤੀ ਤੂਫਾਨ ਤਬਾਹਕੁੰਨ ਹੋਣਗੇ। ਜਿੱਥੇ ਸੋਕਾ ਪਵੇਗਾ, ਉਹ ਪਿਆ ਰਹੇਗਾ। ਦੂਸ਼ਿਤ ਪਾਣੀ ਵਿੱਚ ਪੈਦਾ ਹੋਣ ਵਾਲੇ ਮੱਖੀਆਂ, ਮੱਛਰ ਭਿਆਨਕ ਬਿਮਾਰੀਆਂ ਫੈਲਾਉਣ ਦਾ ਕਾਰਨ ਬਣਨਗੇ। ਅੱਜ ਤੇਜ਼ੀ ਨਾਲ ਬਦਲਦੀ ਦੁਨੀਆ ਵਿੱਚ ਕੋਲਾ, ਮਿੱਟੀ ਦਾ ਤੇਲ, ਕੁਦਰਤੀ ਗੈਸ, ਪੈਟਰੋਲ, ਡੀਜ਼ਲ, ਕਾਰਬਨ ਵਧਾਉਣ ਦਾ ਸਬੱਬ ਬਣ ਰਹੇ ਹਨ। ਇਨ੍ਹਾਂ ਲਈ ਕੁਦਰਤੀ ਊਰਜਾ ਦੇ ਸਰੋਤਾਂ ਦੀ ਵਰਤੋਂ ਵਿੱਚ ਤੇਜ਼ੀ ਲਿਆਉਣ ਦੀ ਲੋੜ ਹੈ। ਵੱਧ ਰਹੀ ਗਲੋਬਲ ਵਾਰਮਿੰਗ ਲਈ ਲੰਬੇ ਸਮੇਂ ਤੋਂ ਸੰਸਾਰ ਪੱਧਰ 'ਤੇ ਕੋਸ਼ਿਸ਼ਾਂ ਹੋ ਰਹੀਆਂ ਹਨ। ਯੂ ਐਨ ਓ ਦਾ ਜਲਵਾਯੂ ਸਿਖਰ ਸੰਮੇਲਨ ਇਸੇ ਦੀ ਇੱਕ ਕੜੀ ਹੈ।
ਗਲੋਬਲ ਵਾਰਮਿੰਗ ਦੇ ਕਾਰਨ ਵਿਸ਼ਵ ਅਰਬਚਾਰੇ ਨੂੰ ਪੈਟਰੋਲੀਅਮ ਪਦਾਰਥਾਂ ਦੀ ਵਰਤੋਂ ਤੋਂ ਮੁਕਤੀ ਦਿਵਾਉਣ ਲਈ ਅਨੇਕਾਂ ਦੇਸ਼ਾਂ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਕਾਰਪੋਰੇਟ ਘਰਾਣਿਆਂ ਨਾਲ ਸਬੰਧਤ ਮੁੱਖ ਵਿਅਕਤੀ ਇਹਦਾ ਹੱਲ ਕੱਢਣ ਲਈ ਇਸ ਸਾਲ ਸਤੰਬਰ ਵਿੱਚ ਇਕੱਠੇ ਹੋਏ ਸਨ, ਪਰ ਉਨ੍ਹਾਂ ਦੀਆਂ ਮੁਨਾਫਾਖੋਰ ਨੀਤੀਆਂ ਦੁਨੀਆ ਦੇ ਚਿਤਾਤੁਰ ਲੋਕਾਂ ਨੂੰ ਕੋਈ ਭਰੋਸਾ ਦੇਣ ਤੋਂ ਨਾਕਮ ਰਹੀਆਂ। ਵਾਤਾਵਰਨ ਪ੍ਰੇਮੀ ਉਨ੍ਹਾਂ ਨੂੰ ਸਮੇਂ-ਸਮੇਂ ਹਲੂਣਦੇ ਰਹਿੰਦੇ ਹਨ। ਉਕਤ ਸੰਮੇਲਨ ਵਿੱਚ ਸਵੀਡਨ ਦੀ 16 ਸਾਲਾ ਕੁੜੀ ਗਰੇਟਾ ਥਨਬਰਗ ਨੇ ਵਿਸ਼ਵ ਪੌਣ-ਪਾਣੀ ਤਬਾਹ ਕਰਨ ਤੋਂ ਬਾਜ਼ ਆਉਣ ਦੀ ਚਿਤਾਵਨੀ ਦਿੱਤੀ। ਉਸ ਦਲੇਰ ਕੁੜੀ ਦੇ ਭਾਸ਼ਣ ਨੇ ਉਦੋਂ ਸਾਰੀ ਦੁਨੀਆ ਦਾ ਧਿਆਨ ਖਿੱਚਿਆ ਸੀ। ਗਰੇਟਾ ਨੂੰ ਪਿੱਛੇ ਜਿਹੇ ਹੇਗ ਵਿੱਚ ਵਾਤਾਵਰਨ 'ਚ ਹੋ ਰਹੀਆਂ ਤਬਦੀਲੀਆਂ ਖਿਲਾਫ ਕੀਤੇ ਗਏ ਉਸ ਦੇ ਸੰਘਰਸ਼ ਬਦਲੇ ਕੌਮਾਂਤਰੀ ਬਾਲ ਅਮਨ ਇਨਾਮ ਦਿੱਤਾ ਗਿਆ ਹੈ। ਇਹ ਇਨਾਮ ਬਾਲ ਅਧਿਕਾਰਾਂ ਦੀ ਡੱਚ ਸੰਸਥਾ ਵੱਲੋਂ ਗਰੇਟਾ ਦੇ ਨਾਲ-ਨਾਲ ਕੈਮਰੂਨ ਦੀ 15 ਸਾਲਾ ਸ਼ਾਂਤੀ ਕਾਰਕੁੰਨ ਡਿਵਾਈਨਾ ਮੈਲੌਮ ਨੂੰ ਵੀ ਦਿੱਤਾ ਗਿਆ। ਗਰੇਟਾ ਇਹ ਇਨਾਮ ਲੈਣ ਲਈ ਹਜ਼ਾਰ ਨਹੀਂ ਸੀ ਪਰ ਉਸ ਨੇ ਸੰਦੇਸ਼ ਭੇਜ ਕੇ ਧੰਨਵਾਦ ਜ਼ਰੂਰ ਕੀਤਾ।
ਗਰੇਟਾ ਦਾ ਸ਼ੰਘਰਸ਼ ਆਪਣੀ ਜਗ੍ਹਾ ਸਹੀ ਹੈ, ਪਰ ਇਹ ਉਦੋਂ ਤੱਕ ਕਾਮਯਾਬ ਨਹੀਂ ਹੋ ਸਕਦਾ, ਜਦ ਤੱਕ ਵਿਸ਼ਵ ਦੀਆਂ ਵੱਡੀਆਂ ਸ਼ਕਤੀਆਂ ਵਾਯੂਮੰਡਲ ਵਿੱਚ ਕਾਰਬਨ ਦੀ ਨਿਕਾਸੀ ਨਹੀਂ ਘਟਾਉਂਦੀਆਂ। ਪੈਰਿਸ ਸਮਝੌਤੇ ਤੋਂ ਪਿੱਛੇ ਹਟ ਕੇ ਅਮਰੀਕਾ ਨੇ ਵੀ ਕੋਈ ਆਸ ਨਹੀਂ ਬੰਨ੍ਹਾਈ। ਇਸ ਬਾਰੇ ਬਹੁਤੇ ਦੇਸ਼ਾਂ ਦਾ ਰਵੱਈਆ ਟਾਲ-ਮਟੋਲ ਵਾਲਾ ਹੈ। ਯੂ ਐਨ ਓ ਦੇ ਵਿਸ਼ਵ ਵਾਤਾਵਰਨ ਸਿਖਰ ਸੰਮੇਲਨ ਵਿੱਚ 23 ਸਤੰਬਰ ਨੂੰ ਦੁਨੀਆ ਭਰ ਦੇ ਨੇਤਾਵਾਂ ਨੂੰ ਗਰੇਟਾ ਥਨਬਰਗ ਵੱਲੋਂ ਪਾਈਆਂ ਗਈਆਂ ਲਾਹਨਤਾਂ ਵੀ ਬੇਅਸਰ ਲੱਗਦੀਆਂ ਹਨ। ਗਰੇਟਾ ਨੇ ਕਿਹਾ ਸੀ ਕਿ ਮੇਰਾ ਪੈਗਾਮ ਇਹ ਹੈ ਕਿ ਅਸੀਂ ਤੁਹਾਡੇ 'ਤੇ ਨਜ਼ਰ ਰੱਖਾਂਗੇ। ਇਹ ਸਭ ਗਲਤ ਹੈ। ਮੈਨੂੰ ਇੱਥੇ ਨਹੀਂ ਸੀ ਹੋਣਾ ਚਾਹੀਦਾ ਅਤੇ ਸਮੁੰਦਰੋਂ ਪਾਰ ਸਕੂਲ ਵਿੱਚ ਬੈਠੀ ਹੋਣਾ ਚਾਹੀਦਾ ਸੀ। ਫਿਰ ਵੀ ਤੁਸੀਂ ਸਾਡੇ ਕੋਲ ਇੱਕ ਉਮੀਦ ਨਾਲ ਆਏ ਹੋ, ਤੁਹਾਡੀ ਹਿੰਮਤ ਕਿਵੇਂ ਹੋਈ? ਤੁਸਾਂ ਆਪਣੇ ਖੋਖਲੇ ਬਿਆਨਾਂ ਨਾਲ ਮੇਰੇ ਸੁਪਨੇ ਅਤੇ ਮੇਰਾ ਬਚਪਨ ਖੋਹ ਲਿਆ ਹੈ। ਲੋਕ ਦੁਖੀ ਹਨ। ਉਹ ਮਰ ਰਹੇ ਹਨ। ਸਾਰਾ ਈਕੋ ਸਿਸਟਮ ਤਬਾਹ ਹੋ ਰਿਹਾ ਹੈ। ਅਸੀਂ ਸਮੂਹਿਕ ਮੌਤ ਦੇ ਕੰਢੇ ਖੜ੍ਹੇ ਹਾਂ ਤੇ ਤੁਸੀਂ ਧਨ ਦੌਲਤ ਅਤੇ ਸਦੀਵੀ ਆਰਥਿਕ ਵਿਕਾਸ ਦੇ ਕਿੱਸੇ-ਕਹਾਣੀਆਂ ਸੁਣਾ ਰਹੇ ਹੋ। ਸਾਡੀ ਨੌਜਵਾਨ ਪੀੜ੍ਹੀ ਤੁਹਾਡੇ ਇਸ ਧੋਖੇ ਨੂੰ ਸਮਝਣ ਲੱਗ ਪਈ ਹੈ। ਜੇ ਤੁਸੀਂ ਸਾਨੂੰ ਠੱਗਣ ਦੀ ਕੋਸ਼ਿਸ਼ ਕਰੋਗੇ ਤਾਂ ਅਸੀਂ ਤੁਹਾਨੂੰ ਕਦੇ ਮਾਫ ਨਹੀਂ ਕਰਾਂਗੇ। ਅਸੀਂ ਤੁਹਾਨੂੰ ਭੱੱਜਣ ਨਹੀਂ ਦਿਆਂਗੇ। ਅਸੀਂ ਇੱਥੇ ਇੱਕ ਲਕੀਰ ਖਿੱਚ ਰਹੇ ਹਾਂ। ਦੁਨੀਆ ਜਾਗ ਰਹੀ ਹੈ, ਤਬਦੀਲੀ ਆ ਰਹੀ ਹੈ। ਤੁਹਾਨੂੰ ਸਾਨੂੰ ਸੁਣਨਾ ਪਵੇਗਾ।
ਉਸ ਦੇ ਭਾਸ਼ਣ ਮਗਰੋਂ ਕੁਝ ਠੋਸ ਉਪਾਅ ਵੀ ਸਾਹਮਣੇ ਆਏ। ਯੂ ਐੱਨ ਸਕੱਤਰ ਜਨਰਲ ਐਂਟੋਨੀਓ ਗੁਟੇਰੇਜ਼ ਨੇ ਆਪਣਾ ਭਾਸ਼ਣ ਸਮਾਪਤ ਕਰਦਿਆਂ ਕਿਹਾ ਕਿ 77 ਦੇਸ਼ਾਂ ਨੇ 2050 ਤੱਕ ਜ਼ੀਰੋ ਨਿਕਾਸੀ ਦੇ ਯਤਨਾਂ ਦਾ ਐਲਾਨ ਕੀਤਾ ਹੈ ਅਤੇ ਨਾਲ ਕਈ ਦੇਸ਼ਾਂ ਨੇ ਇੰਨਾ ਜ਼ਰੂਰ ਕਿਹਾ ਹੈ ਕਿ ਉਹ ਪੈਰਿਸ ਸਮਝੌਤੇ ਦੇ ਉਦੇਸ਼ਾਂ ਦੀ ਪਾਲਣਾ ਕਰਨਗੇ।
ਵਰਲਡ ਰਿਸੋਰਸ ਇੰਸਟੀਚਿਊਟ ਦੇ ਮੁੱਖੀ ਐਂਡਰਿਊ ਸਟੀਅਰ ਦਾ ਕਹਿਣਾ ਹੈ ਕਿ ਜ਼ਿਆਦਾਤਰ ਵੱਡੇ ਅਰਬਚਾਰੇ ਇੱਛਾਵਾਂ 'ਤੇ ਖਰੇ ਨਹੀਂ ਉਤਰਦੇ। ਫਰਾਂਸ ਦੇ ਰਾਸ਼ਟਰਪਤੀ ਨੇ ਜ਼ਰੂਰ ਇਹ ਕਿਹਾ ਕਿ ਉਹ ਉਨ੍ਹਾਂ ਦੇਸ਼ਾਂ ਨਾਲ ਕੋਈ ਵਪਾਰ ਕਰਨ ਦੇ ਚਾਹਵਾਨ ਨਹੀਂ ਜੋ ਪੈਰਿਸ ਸਮਝੌਤੇ ਦੇ ਵਿਰੋਧੀ ਹਨ। ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਲੇ ਉੱਤੇ ਨਿਰਭਰਤਾ ਘਟਾਉਣ ਦਾ ਕੋਈ ਵਾਅਦਾ ਕੀਤੇ ਬਿਨਾਂ ਕਿਹਾ ਕਿ ਭਾਰਤ ਕੁਦਰਤੀ ਊਰਜਾ ਵਿੱਚ ਆਪਣੇ ਹਿੱਸੇ ਨੂੰ 2022 ਤੱਕ ਵਧਾਵੇਗਾ। ਇਸ ਤੋਂ ਸਾਫ ਹੈ ਕਿ ਦੁਨੀਆ ਦੇ ਉਨਤ ਦੇਸ਼ ਨਾ ਪੈਰਿਸ ਸਮਝੌਤੇ ਦਾ ਸਤਿਕਾਰ ਕਰਦੇ ਹਨ, ਨਾ ਉਨ੍ਹਾਂ ਕੋਲ ਗਰੀਨ ਹਾਊਸ ਗੈਸਾਂ ਦੀ ਕਟੌਤੀ ਲਈ ਕੋਈ ਯੋਜਨਾ ਹੈ, ਸਗੋਂ ਉਹ ਇਸ ਦੀ ਤੀਬਰਤਾ ਵਧਾਉਣ ਵਾਲੇ ਹਨ। ਜਿਨ੍ਹਾਂ ਬੱਚਿਆਂ ਨੇ ਉਕਤ ਸਿਖਰ ਸੰਮੇਲਨ ਵਾਲੀ ਜਗ੍ਹਾ ਦੇ ਬਾਹਰ ਗੁੱਸਾ ਜ਼ਾਹਰ ਕਰਦਿਆਂ ਸਵਾਲ ਦਾਗੇ, ਉਨ੍ਹਾਂ ਨੂੰ ਆਸ ਬੁਝਦੀ ਨਜ਼ਰ ਆ ਰਹੀ ਹੈ। ਕੁਝ ਵੀ ਹੋਵੇ, ਗਰੇਟਾ ਦੇ ਸਵਾਲਾਂ ਨੇ ਦੁਨੀਆ ਭਰ ਦੇ ਉਨ੍ਹਾਂ ਤਾਕਤਵਰ ਲੀਡਰਾਂ ਨੂੰ ਜ਼ਰੂਰ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਹੈ, ਜੋ ਮਨਮਾਨੀਆਂ ਕਰਦੇ ਆ ਰਹੇ ਹਨ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’