Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਕੈਨੇਡਾ

ਨਵੀਂ ਨਾਫਟਾ ਡੀਲ ਸਿਰੇ ਚੜ੍ਹਾਉਣ ਲਈ ਇੱਕ ਵਾਰੀ ਫਿਰ ਹੰਭਲਾ ਮਾਰਨ ਫਰੀਲੈਂਡ ਅਮਰੀਕਾ ਪਹੁੰਚੀ

November 28, 2019 06:38 AM

ਓਟਵਾ, 27 ਨਵੰਬਰ (ਪੋੋਸਟ ਬਿਊਰੋ) : ਨਾਫਟਾ ਡੀਲ ਨੂੰ ਸਿਰੇ ਚੜ੍ਹਾਉਣ ਲਈ ਇੱਕ ਵਾਰੀ ਫਿਰ ਹੰਭਲਾ ਮਾਰਨ ਵਾਸਤੇ ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਬੁੱਧਵਾਰ ਨੂੰ ਵਾਸਿ਼ੰਗਟਨ, ਡੀਸੀ ਪਹੁੰਚੀ। ਫਰੀਲੈਂਡ ਦੇ ਇਸ ਦੌਰੇ ਦਾ ਮੁੱਖ ਕਾਰਨ ਨਾਫਟਾ ਡੀਲ ਦੀ ਪੁਸ਼ਟੀ ਲਈ ਅਮਰੀਕੀ ਤੇ ਮੈਕਸਿਕਨ ਟਰੇਡ ਅਧਿਕਾਰੀਆਂ ਨਾਲ ਮੁਲਾਕਾਤ ਕਰਨਾ ਹੈ।
ਸੂਤਰਾਂ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਫਰੀਲੈਂਡ ਵੱਲੋਂ ਇਹ ਦੌਰਾ ਇਸ ਲਈ ਵੀ ਕੀਤਾ ਜਾ ਰਿਹਾ ਹੈ ਕਿਉਂਕਿ ਡੈਮੋਕ੍ਰੈਟਸ ਤੇ ਅਮਰੀਕੀ ਪ੍ਰਸ਼ਾਸਨ ਨਵੀਂ ਨਾਫਟਾ ਡੀਲ ਸਿਰੇ ਚੜ੍ਹਾਉਣ ਦੇ ਕਾਫੀ ਨੇੜੇ ਹਨ। ਹਾਲਾਂਕਿ ਫਰੀਲੈਂਡ ਹੁਣ ਵਿਦੇਸ਼ ਮੰਤਰੀ ਨਹੀਂ ਰਹੀ ਪਰ ਨਾਫਟਾ ਸਬੰਧੀ ਫਾਈਲ ਅਜੇ ਵੀ ਉਨ੍ਹਾਂ ਕੋਲ ਹੀ ਹੈ ਤੇ ਇਸ ਤਿਪੱਖੀ ਡੀਲ ਨੂੰ ਸਿਰੇ ਚੜ੍ਹਾਉਣ ਦੀ ਜਿੰ਼ਮੇਵਾਰੀ ਵੀ ਫਰੀਲੈਂਡ ਨੂੰ ਹੀ ਦਿੱਤੀ ਗਈ ਹੈ। ਇਹ ਵੀ ਪਤਾ ਲੱਗਿਆ ਹੈ ਕਿ ਅਮਰੀਕਾ ਵੀ ਡੀਲ ਦੀ ਪੁਸ਼ਟੀ ਕਰਨ ਦੇ ਕਾਫੀ ਨੇੜੇ ਹੈ ਤੇ ਇਸੇ ਲਈ ਹੀ ਫਰੀਲੈਂਡ ਉੱਥੇ ਗਈ ਹੈ।
ਬੁੱਧਵਾਰ ਸ਼ਾਮ ਨੂੰ ਫਰੀਲੈਂਡ ਨੇ ਲਾਈਥਜ਼ਰ ਤੇ ਮੈਕਸਿਕੋ ਦੇ ਨੌਰਥ ਅਮੈਰਿਕਾ ਲਈ ਅੰਡਰਸੈਕਟਰੀ ਜੀਜ਼ਸ ਸੀਏਡ ਨਾਲ ਬੰਦ ਦਰਵਾਜ਼ਾ ਮੀਟਿੰਗ ਕੀਤੀ। ਉਨ੍ਹਾਂ ਇਸ ਨੂੰ ਅਰਥਭਰਪੂਰ ਤਿਪੱਖੀ ਮੀਟਿੰਗ ਦੱਸਿਆ। ਉਨ੍ਹਾਂ ਇਹ ਵੀ ਆਖਿਆ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਹ ਡੀਸੀ ਵਿੱਚ ਹਨ ਤੇ ਇਸ ਡੀਲ ਨੂੰ ਨੇਪਰੇ ਚਾੜ੍ਹਨ ਦੇ ਬਹੁਤ ਨੇੜੇ ਹਨ।
ਫਰੀਲੈਂਡ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਕੈਨੇਡਾ ਇਸ ਸਮਝੌਤੇ ਵਿੱਚ ਪੂਰੀ ਤਰ੍ਹਾਂ ਯਕੀਨ ਕਰਦਾ ਹੈ। ਅਸੀਂ ਚਾਹੁੰਦੇ ਹਾਂ ਕਿ ਇਹ ਡੀਲ ਸਿਰੇ ਚੜ੍ਹੇ ਤੇ ਸਾਨੂੰ ਇਸ ਵਿੱਚ ਪੂਰੀ ਦਿਲਚਸਪੀ ਹੈ। ਹੁਣ ਤੱਕ ਇਸ ਡੀਲ ਲਈ ਕੀਤੀਆਂ ਗਈਆਂ ਕੋਸਿ਼ਸ਼ਾਂ ਨੂੰ ਬੂਰ ਪਿਆ ਵੇਖਣ ਵਾਸਤੇ ਹੀ ਅਸੀਂ ਇੱਥੇ ਆਏ ਹਾਂ। ਉਨ੍ਹਾਂ ਅੱਗੇ ਆਖਿਆ ਕਿ ਬੰਦ ਦਰਵਾਜ਼ਾ ਮੀਟਿੰਗਾਂ ਅਜੇ ਹੋਰ ਹੋਣਗੀਆਂ ਤੇ ਸਾਰੀਆਂ ਧਿਰਾਂ ਦਾ ਇਸ ਡੀਲ ਨੂੰ ਧੁਰ ਤੱਕ ਪਹੁੰਚਾਉਣ ਲਈ ਪੂਰਾ ਜ਼ੋਰ ਲੱਗਿਆ ਹੋਇਆ ਹੈ। ਅਸੀਂ ਅਗਲੇ ਕੁੱਝ ਦਿਨਾਂ ਤੱਕ ਇਹ ਗੱਲਬਾਤ ਜਾਰੀ ਰੱਖਾਂਗੇ।
ਅਮਰੀਕਾ ਦੇ ਟਰੇਡ ਰਿਪ੍ਰਜੈ਼ਂਟੇਟਿਵ ਆਫਿਸ ਪਹੁੰਚਣ ਉੱਤੇ ਉਨ੍ਹਾਂ ਦਾ ਸਵਾਗਤ ਅਮਰੀਕਾ ਦੇ ਟਰੇਡ ਰਿਪ੍ਰਜ਼ੈਂਟੇਟਿਵ ਰੌਬਰਟ ਲਾਈਥਜ਼ਰ ਨੇ ਕੀਤਾ। ਇਸ ਦੌਰੇ ਉੱਤੇ ਫਰੀਲੈਂਡ ਨਾਲ ਕੈਨੇਡਾ ਦੇ ਚੀਫ ਟਰੇਡ ਵਾਰਤਾਕਾਰ ਸਟੀਵ ਵਰਹਾਲ ਤੇ ਅਮਰੀਕਾ ਲਈ ਕਾਰਜਕਾਰੀ ਅੰਬੈਸਡਰ ਕਰਸਟਨ ਹਿੱਲਮੈਨ ਗਏ ਹਨ। ਇੱਥੇ ਦੱਸਣਾ ਬਣਦਾ ਹੈ ਕਿ ਇਸ ਡੀਲ ਲਈ ਸਮਰਥਨ ਦੇਣ ਵਾਸਤੇ ਅਮਰੀਕਾ ਦੇ ਡੈਮੋਕ੍ਰੈਟਸ ਸਪੀਕਰ ਨੈਂਸੀ ਪੈਲੋਸੀ ਦੀ ਅਗਵਾਈ ਵਿੱਚ ਅਮਰੀਕੀ ਪ੍ਰਸ਼ਾਸਨ ਨਾਲ ਡੀਲ ਵਿੱਚ ਕੁੱਝ ਤਬਦੀਲੀਆਂ ਬਾਰੇ ਗੱਲ ਕਰ ਰਹੇ ਹਨ। ਅਜਿਹਾ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਇਸ ਤੋਂ ਬਾਅਦ ਹੀ ਡੈਮੋਕ੍ਰੈਟਸ ਦੇ ਦਬਦਬੇ ਵਾਲੇ ਹਾਊਸ ਵਿੱਚ ਇਸ ਟਰੇਡ ਡੀਲ ਲਈ ਸਮਰਥਨ ਬਣ ਸਕਦਾ ਹੈ। ਇਹ ਵੀ ਪਤਾ ਲੱਗਿਆ ਹੈ ਕਿ ਡੈਮੋਕ੍ਰੈਟਸ ਤੇ ਅਮਰੀਕੀ ਪ੍ਰਸ਼ਾਸਨ ਦਰਮਿਆਨ ਇਸ ਸਬੰਧੀ ਸਮਰਥਨ ਜਲਦ ਬਣ ਜਾਵੇਗਾ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾ ਬਜਟ ਬਾਰੇ ਨਕਾਰਾਤਮਕ ਰਾਇ ਰੱਖਦੇ ਹਨ ਅੱਧੇ ਤੋਂ ਵੱਧ ਕੈਨੇਡੀਅਨਜ਼ : ਰਿਪੋਰਟ ਵੈਕਸੀਨ ਇੰਜਰੀ ਕੰਪਨਸੇਸ਼ਨ ਫੰਡ ਲਈ ਫੈਡਰਲ ਸਰਕਾਰ ਨੇ ਰਾਖਵੇਂ ਰੱਖੇ 36 ਮਿਲੀਅਨ ਡਾਲਰ ਉੱਚ ਆਮਦਨ ਵਾਲੇ ਕੈਨੇਡੀਅਨਜ਼ ਤੋਂ ਵੱਧ ਟੈਕਸ ਲੈਣ ਦੇ ਫੈਸਲੇ ਉੱਤੇ ਅਟਲ ਹਨ ਟਰੂਡੋ ਤੇ ਫਰੀਲੈਂਡ ਡਾਕਟਰਾਂ ਨੇ ਟੈਕਸ ਤਬਦੀਲੀਆਂ ਉੱਤੇ ਮੁੜ ਵਿਚਾਰ ਕਰਨ ਦੀ ਸਰਕਾਰ ਤੋਂ ਕੀਤੀ ਅਪੀਲ ਏਆਈ ਕਾਰਨ ਖੁੱਸਣ ਵਾਲੀਆਂ ਨੌਕਰੀਆਂ ਦੇ ਮੱਦੇਨਜ਼ਰ ਸਰਕਾਰ ਨੇ 50 ਮਿਲੀਅਨ ਡਾਲਰ ਰੱਖੇ ਪਾਸੇ ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼