Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਕੈਨੇਡਾ

ਚੋਣਾਂ ਵਿੱਚ ਪਾਰਦਰਸ਼ਤਾ ਲਈ ਪੇਸ਼ ਬਿੱਲ ਦਾ ਸਮਰਥਨ ਨਹੀਂ ਕਰੇਗੀ ਫੋਰਡ ਸਰਕਾਰ

November 28, 2019 06:37 AM

ਟੋਰਾਂਟੋ, 27 ਨਵੰਬਰ (ਪੋਸਟ ਬਿਊਰੋ) : ਓਨਟਾਰੀਓ ਪ੍ਰੋਗਰੈਸਿਵ ਕੰਜ਼ਰਵੇਟਿਵ ਸਰਕਾਰ ਦਾ ਕਹਿਣਾ ਹੈ ਕਿ ਉਹ ਪੁਲਿਟਿਕਲ ਪਾਰਟੀ ਇਲੈਕਸ਼ਨਜ਼ ਵਿੱਚ ਪਾਰਦਰਸ਼ਤਾ ਲਿਆਉਣ ਲਈ ਆਪਣੀ ਹੀ ਐਮਪੀਪੀ ਵੱਲੋਂ ਪੇਸ਼ ਪ੍ਰਾਈਵੇਟ ਮੈਂਬਰ ਬਿੱਲ ਦਾ ਸਮਰਥਨ ਨਹੀਂ ਕਰੇਗੀ।
ਪ੍ਰੋਗਰੈਸਿਵ ਕੰਜ਼ਰਵੇਟਿਵ ਐਮਪੀਪੀ ਬੈਲਿੰਡਾ ਕਾਰਾਹਾਲਿਓਸ ਵੱਲੋਂ ਮੰਗਲਵਾਰ ਨੂੰ ਕੁਈਨਜ਼ ਪਾਰਕ ਵਿਖੇ ਪੁਲਿਟਿਕਲ ਪਾਰਟੀ ਇਲੈਕਸ਼ਨਜ਼ ਐਕਟ ਵਿੱਚ ਪਾਰਦਰਸ਼ਤਾ ਤੇ ਅਖੰਡਤਾ ਯਕੀਨੀ ਬਣਾਉਣ ਲਈ ਬਿੱਲ ਪੇਸ਼ ਕੀਤਾ ਗਿਆ। ਸਿਆਸੀ ਪਾਰਟੀਆਂ ਵਿੱਚ ਜਾਇਜ਼ ਤੇ ਸਹੀ ਢੰਗ ਨਾਲ ਚੋਣਾਂ ਕਰਵਾਉਣ, ਜਿਨ੍ਹਾਂ ਵਿੱਚ ਨਾਮਜ਼ਦਗੀਆਂ, ਲੀਡਰਸਿ਼ਪ ਦੌੜ ਤੇ ਐਕਜ਼ੈਕਟਿਵ ਚੋਣਾਂ ਵੀ ਸ਼ਾਮਲ ਹਨ, ਲਈ ਹੀ ਇਹ ਬਿੱਲ ਪੇਸ਼ ਕੀਤਾ ਗਿਆ ਹੈ।
ਕਾਰਾਹਾਲਿਓਸ ਨੇ ਆਖਿਆ ਕਿ ਜੋ ਕੋਈ ਵੀ ਚੋਣਾਂ ਵਿੱਚ ਪਾਰਦਰਸ਼ਤਾ ਚਾਹੁੰਦਾ ਹੈ, ਉਸ ਨੂੰ ਉਨ੍ਹਾਂ ਦੇ ਪ੍ਰਾਈਵੇਟ ਮੈਂਬਰ ਬਿੱਲ ਦਾ ਸਮਰਥਨ ਕਰਨਾ ਚਾਹੀਦਾ ਹੈ। ਇਸ ਹਫਤੇ ਪ੍ਰੋਗਰੈਸਿਵ ਕੰਜ਼ਰਵੇਟਿਵ ਕਾਕਸ ਵਿੱਚ ਬਿੱਲ ਪੇਸ਼ ਕਰਨ ਵਾਲੀ ਕਾਰਾਹਾਲਿਓਸ ਦਾ ਕਹਿਣਾ ਹੈ ਕਿ ਜਦੋਂ ਬਿੱਲ ਦਾ ਸਮਰਥਨ ਕਰਨ ਦੀ ਗੱਲ ਆਉਂਦੀ ਹੈ ਤਾਂ ਕਿਸੇ ਤਰ੍ਹਾਂ ਦੀ ਕੋਈ ਵਿੱਚ ਵਾਲਾ ਰਾਹ ਨਹੀਂ ਚੱਲ ਸਕਦਾ ਕਿਉਂਕਿ ਜਾਂ ਤਾਂ ਤੁਸੀਂ ਪਾਰਦਰਸ਼ਤਾ ਨਾਲ ਚੋਣਾਂ ਕਰਵਾਉਣ ਦੇ ਹੱਕ ਵਿੱਚ ਹੋਂ ਤੇ ਜਾਂ ਨਹੀਂ ਹੋਂ।
ਕਾਰਾਹਾਲਿਓਸ ਨੇ ਆਖਿਆ ਕਿ ਜਾਇਜ਼ ਢੰਗ ਨਾਲ ਚੋਣਾਂ ਕਰਵਾਉਣਾ ਤੇ ਜਮਹੂਰੀਅਤ ਅਜਿਹੀ ਸ਼ੈਅ ਹੈ ਜਿਸਦਾ ਸਮਰਥਨ ਕੀਤੇ ਬਿਨਾਂ ਨਹੀਂ ਰਿਹਾ ਜਾ ਸਕਦਾ। ਜੇ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਸਿਆਸੀ ਪਾਰਟੀਆਂ ਨੂੰ ਕਾਨੂੰਨੀ ਤੌਰ ਉੱਤੇ ਇਹ ਬੰਦਿਸ਼ ਹੋ ਜਾਵੇਗੀ ਕਿ ਉਹ ਚੀਫ ਇਲੈਕਟੋਰਲ ਆਫੀਸਰ ਨੂੰ ਅਹਿਮ ਵੋਟਿੰਗ ਜਾਣਕਾਰੀ ਮੁਹੱਈਆ ਕਰਵਾਉਣ। ਇਸ ਵਿੱਚ ਚੋਣਾਂ ਵਿੱਚ ਹਿੱਸਾ ਲੈਣ ਵਾਲੇ ਲੋਕਾਂ ਦੀ ਗਿਣਤੀ, ਕਿੰਨੀਆਂ ਵੋਟਾਂ ਪਈਆਂ ਤੇ ਹਰੇਕ ਉਮੀਦਵਾਰ ਨੂੰ ਕਿੰਨੀਆਂ ਵੋਟਾਂ ਪਈਆਂ ਆਦਿ ਸ਼ਾਮਲ ਹਨ।
ਕਾਰਾਹਾਲਿਓਸ ਦਾ ਕਹਿਣਾ ਹੈ ਕਿ ਇਸ ਬਿੱਲ ਨਾਲ ਚੋਣਾਂ ਵਿੱਚ ਕੋਈ ਗੜਬੜ ਹੋਣ ਦੀ ਸੰਭਾਵਨਾ ਖ਼ਤਮ ਹੋ ਜਾਵੇਗੀ ਤੇ ਇਸ ਨਾਲ ਵੱਧ ਤੋਂ ਵੱਧ ਲੋਕ ਚੋਣ ਪ੍ਰਕਿਰਿਆ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਹੋਣਗੇ। ਜਿ਼ਕਰਯੋਗ ਹੈ ਕਿ ਕਾਰਾਹਾਲਿਓਸ ਦੇ ਪਤੀ ਜਿੰਮ ਕਾਰਾਹਾਲਿਓਸ ਨੇ ਓਨਟਾਰੀਓ ਦੇ ਪੀਸੀ ਪਾਰਟੀ ਉੱਤੇ 100,000 ਡਾਲਰ ਦਾ ਮੁਕੱਦਮਾ ਠੋਕਿਆ ਹੋਇਆ ਹੈ। ਇਹ ਮੁਕੱਦਮਾ ਨਵੰਬਰ 2018 ਵਿੱਚ ਹੋਈ ਪਾਰਟੀ ਦੀ ਐਗਜੈ਼ਕਟਿਵ ਲੀਡਰਸਿ਼ਪ ਦੌੜ ਦੇ ਸਬੰਧ ਵਿੱਚ ਕੀਤਾ ਗਿਆ ਸੀ। ਜਿੰਮ ਕਾਰਾਹਾਲਿਓਸ ਅਨੁਸਾਰ ਇਨ੍ਹਾਂ ਚੋਣਾਂ ਵਿੱਚ ਧਾਂਦਲੀ ਹੋਈ ਸੀ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾ ਬਜਟ ਬਾਰੇ ਨਕਾਰਾਤਮਕ ਰਾਇ ਰੱਖਦੇ ਹਨ ਅੱਧੇ ਤੋਂ ਵੱਧ ਕੈਨੇਡੀਅਨਜ਼ : ਰਿਪੋਰਟ ਵੈਕਸੀਨ ਇੰਜਰੀ ਕੰਪਨਸੇਸ਼ਨ ਫੰਡ ਲਈ ਫੈਡਰਲ ਸਰਕਾਰ ਨੇ ਰਾਖਵੇਂ ਰੱਖੇ 36 ਮਿਲੀਅਨ ਡਾਲਰ ਉੱਚ ਆਮਦਨ ਵਾਲੇ ਕੈਨੇਡੀਅਨਜ਼ ਤੋਂ ਵੱਧ ਟੈਕਸ ਲੈਣ ਦੇ ਫੈਸਲੇ ਉੱਤੇ ਅਟਲ ਹਨ ਟਰੂਡੋ ਤੇ ਫਰੀਲੈਂਡ ਡਾਕਟਰਾਂ ਨੇ ਟੈਕਸ ਤਬਦੀਲੀਆਂ ਉੱਤੇ ਮੁੜ ਵਿਚਾਰ ਕਰਨ ਦੀ ਸਰਕਾਰ ਤੋਂ ਕੀਤੀ ਅਪੀਲ ਏਆਈ ਕਾਰਨ ਖੁੱਸਣ ਵਾਲੀਆਂ ਨੌਕਰੀਆਂ ਦੇ ਮੱਦੇਨਜ਼ਰ ਸਰਕਾਰ ਨੇ 50 ਮਿਲੀਅਨ ਡਾਲਰ ਰੱਖੇ ਪਾਸੇ ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼