Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਕੈਨੇਡਾ

ਕੈਰਿਆਨਿਸ ਦੇ ਸਮਰਥਨ ਵਿੱਚ ਮਿਲੇ ਹਨ ਕਈ ਸੁਨੇਹੇ : ਟੋਰੀ

November 27, 2019 06:10 PM

ਟੋਰਾਂਟੋ, 27 ਨਵੰਬਰ (ਪੋੋਸਟ ਬਿਊਰੋ) : ਜਿੰਮ ਕੈਰਿਆਨਿਸ ਨੂੰ ਸਕਾਰਬੌਰੋ-ਐਗਿਨਕੋਰਟ ਦਾ ਮੁੜ ਸਿਟੀ ਕਾਉਂਸਲਰ ਬਹਾਲ ਕਰਨ ਸਬੰਧੀ ਪ੍ਰੋਵਿੰਸ਼ੀਅਲ ਅਦਾਲਤ ਵੱਲੋਂ ਸੁਣਾਏ ਗਏ ਫੈਸਲੇ ਤੋਂ ਬਾਅਦ ਟੋਰਾਂਟੋ ਦੇ ਮੇਅਰ ਜੌਹਨ ਟੋਰੀ ਨੇ ਆਖਿਆ ਕਿ ਉਨ੍ਹਾਂ ਨੂੰ ਹਲਕਾ ਵਾਸੀਆਂ ਤੋਂ ਕੈਰਿਆਨਿਸ ਦੀ ਹਮਾਇਤ ਵਿੱਚ ਕਈ ਤਰ੍ਹਾਂ ਦੇ ਸੁਨੇਹੇ ਮਿਲੇ।
ਮੰਗਲਵਾਰ ਸਵੇਰੇ ਸਿਟੀ ਕਾਉਂਸਲ ਦੀ ਮੀਟਿੰਗ ਤੋਂ ਠੀਕ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟੋਰੀ ਨੇ ਆਖਿਆ ਕਿ ਜਿਸ ਹਾਲਾਤ ਵਿੱਚੋਂ ਕੈਰਿਆਨਿਸ ਲੰਘੇ ਹਨ ਉਸ ਬਾਰੇ ਮਹਿਸੂਸ ਕਰਕੇ ਉਹ ਕਾਫੀ ਪ੍ਰਭਾਵਿਤ ਹੋਏ ਹਨ। ਟੋਰੀ ਨੇ ਦੱਸਿਆ ਕਿ ਕੈਰਿਆਨਿਸ ਦੇ ਹਲਕੇ ਦੇ ਲੋਕਾਂ ਨੇ ਆਖਿਆ ਕਿ ਉਨ੍ਹਾਂ ਦੇ ਵਾਰਡ ਵਿੱਚ ਜਿਹੜੀਆਂ ਕਮਿਊਨਿਟੀਜ਼ ਹਨ ਉਹ ਉਨ੍ਹਾਂ ਲਈ ਬੜੀ ਸਰਗਰਮ ਭੂਮਿਕਾ ਨਿਭਾਅ ਰਹੇ ਹਨ। ਲੋਕਾਂ ਨੇ ਇਹ ਵੀ ਆਖਿਆ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਹ ਉਨ੍ਹਾਂ ਦੀ ਸੇਵਾ ਲਈ ਵਾਪਿਸ ਆ ਜਾਣਗੇ।
ਚੋਣਾਂ ਵਿੱਚ ਹੋਏ ਖਰਚਿਆਂ ਦੀ ਕਥਿਤ ਉਲੰਘਣਾਂ ਦੇ ਸਬੰਧ ਵਿੱਚ ਇਸ ਮਹੀਨੇ ਦੇ ਸ਼ੁਰੂ ਵਿੱਚ ਕੈਰਿਆਨਿਸ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਉਸ ਸਮੇਂ ਸਿਟੀ ਕਲਰਕ ਨੇ ਸਿਟੀ ਕਾਉਂਸਲਰ ਨੂੰ ਇਹ ਸੂਚਨਾ ਦਿੱਤੀ ਸੀ ਕਿ ਉਹ ਹੋਰ ਸਮਾਂ ਵਾਰਡ ਨੰ 22 ਦੇ ਵਾਸੀਆਂ ਦੀ ਸੇਵਾ ਨਹੀਂ ਕਰ ਸਕਣਗੇ। ਮਿਉਂਸਪਲ ਇਲੈਕਸ਼ਨਜ਼ ਐਕਟ ਵਿੱਚ ਹਰੇਕ ਉਮੀਦਵਾਰ ਨੂੰ ਪਾਰਟੀਆਂ ਨੂੰ 6,120.80 ਡਾਲਰ ਖਰਚਣ ਦੀ ਇਜਾਜ਼ਤ ਹੈ ਜਦਕਿ ਕਲਰਕ ਉੱਲੀ ਵਾਟਕਿੱਸ ਨੇ ਦੋਸ਼ ਲਾਇਆ ਕਿ ਕੈਰਿਆਨਿਸ ਨੇ 2018 ਵਿੱਚ ਹੋਈਆਂ ਟੋਰਾਂਟੋ ਇਲਕੈਸ਼ਨਜ਼ ਤੋਂ ਬਾਅਦ 32,083.50 ਡਾਲਰ ਖਰਚ ਦਿੱਤੇ।
ਪਰ ਕੈਰਿਆਨਿਸ ਇਹੋ ਆਖਦੇ ਰਹੇ ਕਿ ਇਹ ਸੱਭ ਕਿਸੇ ਕਲੈਰੀਕਲ ਗਲਤੀ ਦਾ ਹੀ ਨਤੀਜਾ ਹੈ। ਸੋਮਵਾਰ ਨੂੰ ਸੁਣਾਏ ਗਏ ਫੈਸਲੇ ਵਿੱਚ ਜੱਜ ਚਾਮਰ ਨੇ ਆਖਿਆ ਕਿ ਕੈਰਿਆਨੀ ਨੇ ਸਹੀ ਨੀਤ ਨਾਲ ਕੰਮ ਕੀਤਾ ਤੇ ਉਨ੍ਹਾਂ ਚੋਣਾਂ ਤੋਂ ਬਾਅਦ ਥੌਰਨਹਿੱਲ ਵਿੱਚ ਸੰਤੋਰਨੀ ਗ੍ਰਿੱਲ ਵਿੱਚ ਜਿਹੜੀ ਪਾਰਟੀ ਦਿੱਤੀ ਸੀ ਉਸ ਉੱੇਤੇ ਹੋਏ ਖਰਚੇ ਦਾ ਵੀ ਖੁਲਾਸਾ ਕੀਤਾ ਗਿਆ ਸੀ। ਜੱਜ ਨੇ ਆਖਿਆ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਖਰਚਿਆਂ ਨੂੰ ਲੁਕਾਉਣ ਦੀ ਕੋਸਿ਼ਸ਼ ਕੀਤੀ ਗਈ।

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਬਜਟ ਬਾਰੇ ਨਕਾਰਾਤਮਕ ਰਾਇ ਰੱਖਦੇ ਹਨ ਅੱਧੇ ਤੋਂ ਵੱਧ ਕੈਨੇਡੀਅਨਜ਼ : ਰਿਪੋਰਟ ਵੈਕਸੀਨ ਇੰਜਰੀ ਕੰਪਨਸੇਸ਼ਨ ਫੰਡ ਲਈ ਫੈਡਰਲ ਸਰਕਾਰ ਨੇ ਰਾਖਵੇਂ ਰੱਖੇ 36 ਮਿਲੀਅਨ ਡਾਲਰ ਉੱਚ ਆਮਦਨ ਵਾਲੇ ਕੈਨੇਡੀਅਨਜ਼ ਤੋਂ ਵੱਧ ਟੈਕਸ ਲੈਣ ਦੇ ਫੈਸਲੇ ਉੱਤੇ ਅਟਲ ਹਨ ਟਰੂਡੋ ਤੇ ਫਰੀਲੈਂਡ ਡਾਕਟਰਾਂ ਨੇ ਟੈਕਸ ਤਬਦੀਲੀਆਂ ਉੱਤੇ ਮੁੜ ਵਿਚਾਰ ਕਰਨ ਦੀ ਸਰਕਾਰ ਤੋਂ ਕੀਤੀ ਅਪੀਲ ਏਆਈ ਕਾਰਨ ਖੁੱਸਣ ਵਾਲੀਆਂ ਨੌਕਰੀਆਂ ਦੇ ਮੱਦੇਨਜ਼ਰ ਸਰਕਾਰ ਨੇ 50 ਮਿਲੀਅਨ ਡਾਲਰ ਰੱਖੇ ਪਾਸੇ ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ