Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਨਜਰਰੀਆ

ਕਾਵਿਮਈ ਲੋਕ ਖੇਡਾਂ

November 20, 2019 08:40 AM

-ਸੁਖਦੇਵ ਮਾਦਪੁਰੀ
ਮਨੁੱਖ ਆਦਿ ਕਾਲ ਤੋਂ ਖੇਡਾਂ ਖੇਡਦਾ ਆਇਆ ਹੈ। ਖੇਡਣਾ ਮਨੁੱਖ ਦੀ ਮੂਲ ਪ੍ਰਵਿਰਤੀ ਹੈ। ਬੱਚੇ ਦੇ ਜੰਮਦਿਆਂ ਸਾਰ ਖੇਡ ਪ੍ਰਕਿਰਿਆ ਆਰੰਭ ਹੋ ਜਾਂਦੀ ਹੈ। ਉਹ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੰਦਾ ਹੈ। ਖੇਡਾਂ ਮਨੋਰੰਜਨ ਦਾ ਮੁੱਖ ਸਾਧਨ ਹੀ ਨਹੀਂ, ਇਹ ਮਨੁੱਖ ਦੇ ਸਰੀਰਿਕ ਤੇ ਮਾਨਸਿਕ ਵਿਕਾਸ ਵਿੱਚ ਵੀ ਵੱਡੀ ਭੂਮਿਕਾ ਅਦਾ ਕਰਦੀਆਂ ਹਨ। ਉਨ੍ਹਾਂ ਨੇ ਆਪਣੀ ਸਰੀਰਕ ਸਮਰੱਥਾ ਅਨੁਸਾਰ ਖੇਡਾਂ ਦੀ ਸਿਰਜਣਾ ਕੀਤੀ ਹੈ। ਨੌਜਵਾਨ ਜ਼ੋਰ ਅਜ਼ਮਾਈ ਦੀਆਂ ਖੇੇਡਾਂ ਖੇੇਡਦੇ ਹਨ, ਬਜ਼ੁਰਗ ਬੈਠ ਕੇ ਖੇਡਣਾ ਪਸੰਦ ਕਰਦੇ ਹਨ ਅਤੇ ਬੱਚੇ ਚੁਸਤੀ ਫੁਰਤੀ ਵਾਲੀਆਂ ਲੋਕ ਖੇਡਾਂ ਖੇੇਡ ਕੇ ਆਨੰਦ ਪ੍ਰਾਪਤ ਕਰਦੇ ਹਨ। ਪੰਜਾਬ ਦੇ ਪੇਂਡੂ ਖੇਤਰ ਵਿੱਚ ਖੇਡੀਆਂ ਜਾਂਦੀਆਂ ਦੇਸੀ ਖੇਡਾਂ ਨੂੰ ਲੋਕ-ਖੇਡਾਂ ਆਖਦੇ ਹਨ।
ਬੱਚਿਆਂ ਦੀਆਂ ਖੇਡਾਂ ਬੜੀਆਂ ਦਿਲਚਸਪ ਹੁੰਦੀਆਂ ਹਨ ਕਾਵਿ ਮਈ। ਹਰ ਖੇਡ ਨਾਲ ਬੱਚੇ ਕੋਈ ਨਾ ਕੋਈ ਕਾਵਿ ਟੋਟਾ ਬੋਲਦੇ ਹਨ, ਜਿਸ ਕਰਕੇ ਖੇਡ ਬੜੀ ਦਿਲਚਸਪ ਬਣ ਜਾਂਦੀ ਹੈ। ਬੱਚਿਆਂ ਦਾ ਖੇਡ ਸ਼ਾਸਤਰ ਵੀ ਨਿਆਰਾ ਹੈ। ਖੇਡਣ ਲਈ ਕੋਈ ਬੱਚਾ ਕਿਸੇ ਦੇ ਘਰ ਸੱਦਣ ਲਈ ਨਹੀਂ ਜਾਂਦਾ, ਬਲਕਿ ਗਲੀ ਗੁਆਂਢ ਵਿੱਚ ਹੀ ਕਿਸੇ ਮੋਕਲੀ ਥਾਂ 'ਤੇ ਖੜੋ ਕੇ ਕੋਈ ਉਚੀ ਆਵਾਜ਼ ਵਿੱਚ ਹੋਕਾ ਦਿੰਦਾ ਹੈ:
ਦੋ ਲੱਕੜੀਆਂ ਦੋ ਕਾਨੇ
ਆ ਜਾਓ ਮੁੰਡਿਓ ਕਿਸੇ ਬਹਾਨੇ
ਕਿਸੇ ਬੰਨੇ ਤੋਂ ਉਚੀ ਆਵਾਜ਼ ਵਿੱਚ ਕੁੜੀਆਂ ਸੱਦਾ ਦਿੰਦੀਆਂ ਨੇ:
ਤੱਤਾ ਖੁਰਚਣਾ ਜੰਗ ਜਲੇਬੀ
ਆ ਜਾਓ ਕੁੜੀਓ ਖੇਡੀਏ
ਖੇਡਣ ਦਾ ਸੱਦਾ ਸੁਣਦੇ ਸਾਰ ਬੱਚੇ ਆਪਣੀਆਂ ਮਾਵਾਂ, ਭੈਣਾਂ ਤੋਂ ਚੋਰੀ ਜਾਂ ਬਹਾਨੇ ਘੜ ਕੇ ਇੱਕ ਥਾਂ ਇਕੱਠੇ ਹੋ ਜਾਂਦੇ ਹਨ। ਉਹ ਆਮ ਕਰਕੇ ਛੂਹਣ ਵਾਲੀਆਂ ਖੇਡਾਂ ਖੇਡਦੇ ਹਨ। ਮੀਟੀ ਕੌਣ ਦੇਵੇ। ਇਸ ਲਈ ਪੁੱਗਿਆ ਜਾਂਦਾ ਹੈ। ਪੁੱਗਣ ਸਮੇਂ ਬੋਲੇ ਜਾਂਦੇ ਕਾਵਿ ਟੋਟੇ ਦੇ ਬੋਲ ਹਨ:
ਈਂਗਣ ਮੀਂਗਣ ਤਲੀ ਤਲੀਂਗਣ
ਕਾਲਾ ਪੀਲਾ ਡੱਕਰਾ
ਗੁੜ ਖਾਵਾਂ ਬੇਲ ਵਧਾਵਾਂ
ਮੂਲੀ ਪੱਤਰਾ
ਪੱਤਰਾਂ ਵਾਲੇ ਘੋੜੇ ਆਏ
ਹੱਥ ਕੁਤਾੜੀ ਪੈਰ ਕੁਤੜੀ
ਨਿਕਲ ਬਾਲਿਆ ਤੇਰੀ ਵਾਰੀ
ਛੂਹੇ ਜਾਣ 'ਤੇ ਜੇ ਕੋਈ ਬੱਚਾ ਆਪਣੀ ਮੀਟੀ ਨਾ ਦੇਵੇ ਜਾਂ ਖੇਡ ਅੱਧ ਵਿਚਕਾਰ ਛੱਡ ਕੇ ਭੱਜ ਜਾਵੇ ਤਾਂ ਬੱਚੇ ਉਸ ਮਗਰ ਇਹ ਗਾਉਂਦੇ ਹੋਏ ਉਸਦੇ ਘਰ ਤੱਕ ਜਾਂਦੇ ਹਨ:
ਸਾਡੀ ਪਿਤ ਦੱਬਣਾ
ਘਰ ਦੇ ਚੂਹੇ ਚੱਬਣਾ
ਇੱਕ ਚੂਹਾ ਰਹਿ ਗਿਆ
ਸਿਪਾਹੀ ਫੜ ਕੇ ਲੈ ਗਿਆ
ਸਿਪਾਹੀ ਨੇ ਮਾਰੀ ਇੱਟ
ਚਾਹੇ ਰੋ ਚਾਹੇ ਪਿੱਟ
ਪੁੱਗਣ ਮਗਰੋਂ ਬੱਚੇ ਆਮ ਕਰਕੇ ਛੂਹਣ ਵਾਲੀਆਂ ਖੇਡਾਂ ਖੇਡਦੇ ਹਨ।
ਸਮੁੰਦਰ ਅਤੇ ਮੱਛੀ ਬਾਲੜੀਆਂ ਦੀ ਬੜੀ ਹਰਮਨ ਪਿਆਰੀ ਖੇਡ ਹੈ। ਦਸ ਬਾਰਾਂ ਕੁੜੀਆਂ ਇੱਕ ਦਾਇਰਾ ਬਣਾ ਕੇ ਖਲੋ ਜਾਂਦੀਆਂ ਹਨ। ਜਿਸ ਕੁੜੀ ਦੇ ਸਿਰ ਦਾਈ ਹੋਵੇ, ਉਹ ਉਨ੍ਹਾਂ ਵਿਚਕਾਰ ਖਲੋਤੀ ਹੁੰਦੀ ਹੈ। ਖੇਡ ਸ਼ੁਰੂ ਹੋ ਜਾਂਦੀ ਹੈ। ਬਾਹਰਲੀਆਂ ਕੁੜੀਆਂ ਦਾਇਰੇ ਵਿੱਚ ਘੁੰਮਦੀਆਂ ਹੋਈਆਂ ਇੱਕ ਆਵਾਜ਼ ਵਿੱਚ ਪੁੱਛਦੀਆਂ ਹਨ:
ਕੁੜੀਆਂ: ਹਰਾ ਸਮੁੰਦਰ ਗੋਪੀ ਚੰਦਰ
ਬੋਲ ਮੇਰੀ ਮੱਛਲੀ, ਕਿੰਨਾ ਕਿੰਨਾ ਪਾਣੀ?
ਦਾਈ ਵਾਲੀ: ਗਿੱਟੇ ਗਿੱਟੇ ਪਾਣੀ?
ਭੰਡਾ ਭੰਡਾਰੀਆਂ ਖੇਡ ਵਿੱਚ ਦਾਈ ਵਾਲ ਬੱਚਾ ਧਰਤੀ 'ਤੇ ਚੱਪ ਮਾਰ ਕੇ ਬੈਠ ਜਾਂਦਾ ਹੈ ਤੇ ਬਾਕੀ ਉਸਦੇ ਸਿਰ 'ਤੇ ਆਪਣੀਆਂ-ਆਪਣੀਆਂ ਬੰਦ ਮੁੱਠਾਂ ਇੱਕ ਦੂਜੀ 'ਤੇ ਰੱਖ ਕੇ ਦਾਇਰਾ ਬਣਾ ਕੇ ਖਲੋ ਜਾਂਦੇ ਹਨ। ਇੱਕ ਆਵਾਜ਼ ਦਾਈ ਵਾਲੇ ਤੋਂ ਪੁੱਛਦੇ ਹਨ:
ਭੰਡਾ ਭੰਡਾਰੀਆ ਕਿੰਨਾ ਕੁ ਭਾਰ?
ਦਾਈ ਵਾਲਾ ਹੇਠੋਂ ਉਤਰ ਦਿੰੰਦਾ ਹੈ:
ਇੱਕ ਮੁੱਠੀ ਚੁੱਕ ਲੈ, ਦੂਈ ਨੂੰ ਤਿਆਰ
ਇਸ ਪ੍ਰਕਾਰ ਗਾਉਂਦੇ ਹੋਏ ਬੱਚੇ ‘ਕੱਲੀ-ਕੱਲੀ' ਮੁੱਠੀ ਚੁੱਕਦੇ ਹਨ ਜਦੋਂ ਸਾਰੀਆਂ ਮੁੱਠੀਆਂ ਚੁੱਕੀਆਂ ਜਾਂਦੀਆਂ ਹਨ ਤਾਂ ਬੱਚੇ ਇੱਕ ਦਮ ਨੱਸਦੇ ਹੋਏ ਗਾਉਂਦੇ ਹਨ:
ਹਾਏ ਕੁੜੇ ਦੰਦਈਆ ਲੜ ਗਿਆ
ਬਈ ਕੁੜੇ ਦੰਦਈਆ ਲੜ ਗਿਆ
ਉਠਕ ਬੈਠਕ ਵਧੇਰੇ ਕਰਕੇ ਛੋਟੇ ਬੱਚੇ ਖੇਡਦੇ ਹਨ। ਇਸ ਖੇਡ ਵਿੱਚ ਦਾਈ ਵਾਲਾ ਕਤਾਰੋਂ ਬਾਹਰ ਖੜੋਤਾ ਹੁੰਦਾ ਹੈ। ਲਾਈਨ 'ਤੇ ਖੜੋਤੇ ਬੱਚੇ ਉਚੀ ਆਵਾਜ਼ ਵਿੱਚ ਬੋਲਦੇ ਹਨ:
ਗੱਡਾ ਗਡੋਰੀਆ, ਗੱਡੇ ਵਿੱਚ ਖੂਹ
ਖੜੇ ਨੂੰ ਛੱਡ ਕੇ, ਬੈਠੇ ਨੂੰ ਛੁੂਹ
‘‘ਉਚ ਨੀਚ'' ਖੇਡ ਅਕਸਰ ਦਸ ਬਾਰਾਂ ਸਾਲ ਦੇ ਬੱਚੇ ਬੜੇ ਚਾਅ ਨਾਲ ਖੇਡਦੇ ਹਨ। ਦਾਈ ਵਾਲੇ ਬੱਚੇ ਤੋਂ ਬਾਕੀ ਬੱਚੇ ਗਾਉਂਦੇ ਹੋਏ ਪੁੱਛਦੇ ਹਨ:
ਅੰਬਾਂ ਵਾਲੀ ਕੋਠੜੀ, ਬਦਾਮਾਂ ਵਾਲਾ ਵਿਹੜਾ
ਬਾਬੇ ਨਾਨਕ ਦਾ ਘਰ ਕਿਹੜਾ?
ਦਾਈ ਵਾਲਾ ਬੱਚਾ ਅੱਗੋਂ ਉਚੀ ਜਾਂ ਨੀਵੀਂ ਥਾਂ ਵੱਲ ਇਸ਼ਾਰਾ ਕਰਕੇ ‘‘ਔਹ'' ਆਖਦਾ ਹੈ। ਬੱਚੇ ਇਸ਼ਾਰੇ ਵਾਲੇ ਸਥਾਨ ਵੱਲ ਦੌੜਦੇ ਹਨ। ਦਾਈ ਵਾਲਾ ਜਿਸ ਨੂੰ ਛੂਹ ਲਵੇ ਉਸਦੇ ਸਿਰ ਦਾਈ ਆ ਜਾਂਦੀ ਹੈ।
‘‘ਦਾਈਆਂ ਦੂਹਕੜੇ'' ਛੋਟੇ ਬੱਚਿਆਂ ਦੀ ਹਰਮਨ ਪਿਆਰੀ ਖੇਡ ਹੈ। ਦਾਈ ਵਾਲਾ ਉਸ ਥਾਂ 'ਤੇ ਜਾ ਕੇ ਖੜੇ ਜਾਂਦਾ ਹੈ ਜਿਸ ਥਾਂ 'ਤੇ ਆ ਕੇ ਦੂਜੇ ਖਿਡਾਰੀਆਂ ਨੇ ਹੱਥ ਲਾਉਣਾ ਹੁੰਦਾ ਹੈ। ਉਹ ਅੱਖਾਂ ਮੀਚ ਕੇ ਉਚੀ ਆਵਾਜ਼ ਵਿੱਚ ਆਖਦਾ ਹੈ:
ਲੁਕ ਛਿਪ ਜਾਣਾ,
ਨਵੀਂ ਕਣਕ ਦਾ ਦਾਣਾ
ਰਾਜੇ ਦੀ ਬੇਟੀ ਆਈ ਜੇ
ਜਿਹੜੇ ਬੱਚਾ ਦਾਈਆਂ ਵਾਲੀ ਥਾਂ ਨੂੰ ਹੱਥ ਲਾਉਣ ਤੋਂ ਪਹਿਲਾਂ-ਪਹਿਲਾਂ ਛੂਹਿਆ ਜਾਵੇ, ਉਸ ਦੇ ਸਿਰ ਦਾਈ ਆ ਜਾਂਦੀ ਹੈ।
‘ਤੇਰਾ ਮੇਰਾ ਮੇਲ ਨੀ' ਖੇਡ ਦਸ ਪੰਦਰਾਂ ਕੁੜੀਆਂ ਖੰਡਦੀਆਂ ਹਨ। ਪਹਿਲਾਂ ਦਾਇਰਾ ਬਣਾਉਂਦੀਆਂ ਹਨ। ਵਿਚਕਾਰ ਦਾਈ ਵਾਲੀ ਕੁੜੀ ਹੁੰਦੀ ਹੈ। ਦਾਈ ਵਾਲੀ ਕੁੜੀ ਅਤੇ ਦੂਜੀਆਂ ਕੁੜੀਆਂ ਵਿਚਕਾਰ ਵਾਰਤਾਲਾਪ ਹੁੰਦੀ ਹੈ:
ਕੁੜੀਆਂ: ਐਸ ਗਲੀ ਆ ਜਾ
ਦਾਈ ਵਾਲੀ: ਐਸ ਗਲੀ ਹਨੇਰਾ
ਕੁੜੀਆਂ: ਲੈਂਪ ਲੈ ਕੇ ਆ ਜਾ
ਦਾਈ ਵਾਲੀ: ਲੈਂਪ ਮੇਰਾ ਟੁੱਟਾ ਫੁੱਟਾ
ਕੁੜੀਆਂ: ਦੀਵਾ ਲੈ ਕੇ ਆ ਜਾ
ਦਾਈ ਵਾਲੀ: ਦੀਵੇ ਵਿੱਚ ਤੇਲ ਨੀਂ
ਕੁੜੀਆਂ: ਤੇਰਾ ਮੇਰਾ ਮੇਲ ਨੀਂ
‘ਤੇਰਾ ਮੇਰਾ ਮੇਲ ਨੀਂ' ਆਖਦੇ ਸਾਰ ਕੁੜੀਆਂ ਦੌੜ ਜਾਂਦੀਆਂ ਹਨ। ਦਾਈ ਵਾਲੀ ਉਨ੍ਹਾਂ ਨੂੰ ਛੂੰਹਦੀ ਹੈ। ਜਿਸ ਨੂੰ ਛੂਹ ਲਵੇ ਉਸਦੇ ਸਿਰ ਦਾਈ ਆ ਜਾਂਦੀ ਹੈ।
ਥਾਲ ਜਾਂ ਖੇਹਨੂੰ ਕੁੜੀਆਂ ਦੀ ਅਤਿ ਰੌਚਕ ਖੇਡ ਹੈ। ਇਸ ਖੇਡ ਵਿੱਚ ਹੱਥ ਦੀ ਤਲੀ ਨਾਲ ਖੇਨੂੰ ਜਾਂ ਗੇਂਦ ਨੂੰ ਜ਼ਿਆਦਾ ਵਾਰ ਜ਼ਮੀਨ 'ਤੇ ਬੁੜ੍ਹਕਾਇਆ ਜਾਂਦਾ ਹੈ ਤੇ ਨਾਲ ਥਾਲ ਦੇ ਗੀਤ ਗਾਏ ਜਾਂਦੇ ਹਨ। ਇਹ ਖੇਡ ਜੋੜੀਆਂ ਵਿੱਚ ਜਾਂ ਇਕੱਲੇ-ਇਕੱਲੇ ਵੀ ਖੇਡੀ ਜਾਂਦੀ ਹੈ। ਥਾਲ ਗੀਤਾਂ ਦੀ ਨਾਲੋਂ ਨਾਲ ਗਿਣਤੀ ਕੀਤੀ ਜਾਂਦੀ ਹੈ:
ਥਾਲ ਥਾਲ ਥਾਲ
ਮਾਂ ਮੇਰੀ ਦੇ ਲੰਮੇ ਵਾਲ
ਪਿਓ ਮੇਰਾ ਸ਼ਾਹੂਕਾਰ
ਅੰਦਰੋਂ ਪਾਣੀ ਰੁੜ੍ਹਦਾ ਆਇਆ
ਰੁੜ੍ਹ-ਰੁੜ੍ਹ ਪਾਣੀਆਂ
ਸੁਰਮੇਦਾਣੀਆਂ
ਸੁਰਮਾ ਪਾਵਾਂ
ਪਾਵਾਂ ਫੁੱਲ ਗੁਲਾਬ ਦਾ
ਭਾਬੀ ਮੇਰੀ ਜ਼ੁਲਫਾਂ ਵਾਲੀ
ਵੀਰ ਮੇਰਾ ਸਰਦਾਰ
ਆਲ ਮਾਲ, ਹੋਇਆ ਬੀਬੀ ਪਹਿਲਾ ਥਾਲ
ਇੰਜ ਬਹੁਤ ਸਾਰੇ ਥਾਲ ਪੈਂਦੇ ਰਹਿੰਦੇ ਹਨ ਤੇ ਖੇਡ ਮੱਘਦੀ ਚਲੀ ਜਾਂਦੀ ਹੈ। ਰੋੜੇ ਖੇਡਦੀਆਂ, ਨਿੱਕੇ ਵੀਰਾਂ ਭੈਣਾਂ ਨੂੰ ਖਿਡਾਉਂਦੀਆਂ ਤੇ ਗੁੱਡੇ ਗੁੱਡੀਆਂ ਦੇ ਕਾਜ ਰਚਾਉਂਦੀਆਂ ਕੁੜੀਆਂ ਦਾ ਮਨ ਜਦੋਂ ਹੁਲਾਰਾ ਖਾ ਕੇ ਮਸਤੀ ਦੇ ਵੇਗ ਵਿੱਚ ਆਵੇ ਤਾਂ ਉਹ ਜੋਟੇ ਬਣਾ ਕੇ ਇੱਕ ਦੂਜੇ ਦੇ ਹੱਥਾਂ ਨੂੰ ਕੰਘੀਆਂ ਪਾ ਕੇ ਘੁੰਮਣ ਲੱਗ ਜਾਂਦੀਆਂ ਹਨ। ਘੁੰਮਦਿਆਂ-ਘੁੰਮਦਿਆਂ ਉਨ੍ਹਾਂ ਨੂੰ ਘੁਮੇਰ ਚੜ੍ਹ ਜਾਂਦੀ ਹੈ ਤੇ ਉਹ ਧਰਤੀ 'ਤੇ ਲੋਟ ਪੋਟ ਹੋ ਕੇ ਡਿੱਗ ਪੈਂਦੀਆਂ ਹਨ। ਘੁੰਮ ਰਹੀਆਂ ਨਿੱਕੀਆਂ ਮਾਸੂੁਰ ਬਾਲੜੀਆਂ ਦੇ ਕਈ ਜੋੜੇ ਮਨਮੋਹਕ ਨਜ਼ਾਰਾ ਪੇਸ਼ ਕਰਦੇ ਹਨ। ਆਪਣੇ ਪੈਰਾਂ ਉਪਰ ਚਰਕ ਚੂੰਡੇ ਵਾਂਗ ਘੁੰਮਦੀਆਂ ਹੋਈਆਂ ਗੇੜੇ ਤੋ ਗੇੜੇ ਬੰਨ੍ਹ ਦਿੰਦੀਆਂ ਹਨ। ਗੇੜੇ ਦੀ ਰਫਤਾਰ ਨਾਲ ਕਿੱਕਲੀ ਦੇ ਗੀਤਾਂ ਦੇ ਬੋਲ ਵੀ ਵਾਹਵਾਂ ਵਿੱਚ ਘੁੰਮਦੇ ਹਨ:
ਕਿੱਕਲੀ ਕਲੀਰ ਦੀ
ਪੱਗ ਮੇਰੇ ਵੀਰ ਦੀ
ਦੁਪੱਟਾ ਭਰਜਾਈ ਦਾ
ਫਿੱਟੇ ਮੂੰਹ ਜਵਾਈ ਦਾ
ਗਈ ਸਾਂ ਮੈਂ ਗੰਗਾ
ਮੈਂ ਕਿਹੜੀ ਕਿੱਲੀ ਟੰਗਾਂ
ਨੀਂ ਮੈਂ ਐਸ ਕਿੱਲੀ ਟੰਗਾਂ
ਨੀਂ ਮੈਂ ਓਸ ਕਿੱਲੀ ਟੰਗਾਂ
ਅੱਜ ਕੱਲ੍ਹ ਬਾਲ ਖੇਡਾਂ ਦੇ ਗੀਤ ਬਾਲ ਮਨਾਂ 'ਚੋਂ ਵਿਸਰ ਰਹੇ ਹਨ। ਇਹ ਗੀਤ ਬਾਲ ਮਨਾਂ ਦੀਆਂ ਭਾਵਨਾਵਾਂ ਦੇ ਪ੍ਰਤੀਕ ਹਨ। ਇਨ੍ਹਾਂ ਨੂੰ ਸਾਂਭਮ ਦੀ ਅਤਿਅੰਤ ਲੋੜ ਹੈ। ਇਹ ਸਾਡਾ ਵਡਮੁੱਲਾ ਸਰਮਾਇਆ ਹਨ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’