Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਨਜਰਰੀਆ

ਵਿਅੰਗ: ਮਹਾ ਦਲਿੱਦਰ ਪੰਚਾਇਤ

November 20, 2019 08:39 AM

-ਅਜੈ ਕੁਮਾਰ
ਬੀਤੇ ਦਿਨੀਂ ਵਿਸ਼ਵ ਪੱਧਰੀ ਸਮਾਜ ਸੇਵੀ ਸੰਸਥਾ ਖਾਓ ਪੀਓ ਨੈਸ਼ਨਲ ਫਰੰਟ ਦੇ ਸੱਦੇ 'ਤੇ ਇੱਕ ਹੰਗਾਮੀ ਮਹੱਤਵ ਪੂਰਨ ਮਹਾਂ ਦਲਿੱਦਰ ਪੰਚਾਇਤ ਬੋਹੜ ਵਾਲੇ ਚੌਕ, ਗੋਪਾਲ ਨਗਰ, ਜਲੰਧਰ ਸ਼ਹਿਰ ਵਿਖੇ ਹੋਈ ਤਾਂ ਇਸ ਵਿੱਚ ਦੁਨੀਆ ਭਰ ਤੋਂ ਆਏ ਅਤਿ ਦਲਿੱਦਰ ਮਹਾਂਪੁਰਸ਼ਾਂ ਅਤੇ ਨਾਮੀ ਚੁਗਲਖੋਰਾਂ ਨੇ ਹਿੱਸਾ ਲਿਆ। ਇਨ੍ਹਾਂ 'ਚ ਪ੍ਰਮੁੱਖ ਤੌਰ ਉਤੇ ਵਿਆਹ ਵਾਲੇ ਜੋੜਿਆਂ 'ਚ ਆਪਸੀ ਝਗੜਾ ਪੈ ਜਾਣ 'ਤੇ ਉਸ ਨੂੰ ਹੋਰ ਤੇਜ਼ੀ ਨਾਲ ਵਧਾਉਣ ਵਾਲੇ ਸੂਝਵਾਨ, ਅੜੀਅਲ, ਸੜੀਅਲ, ਖਚਰੇ, ਨਿੱਕੀ ਜਿਹੀ ਗੱਲ ਨੂੰ ਪਹਾੜ ਬਣਾ ਕੇ ਦੱਸਣ ਵਾਲੇ, ਹਰ ਵੇਲੇ ਲੜਾਈ ਪੁਆਉਣ ਵਾਲੇ, ਬਲਦੀ ਅੱਗ ਵਿੱਚ ਤੇਲ ਪਾਉਣ ਵਾਲੇ, ਚੁਗਲੀ ਦੇ ਦੀਵਾਨੇ, ਬਿਨਾਂ ਮਤਲਬ ਤੋਂ ਹਰ ਕੰਮ 'ਚ ਟੰਗ ਅੜਾਉਣ ਵਾਲੇ, ਬਣਦੀ ਗੱਲ ਨੂੰ ਵਿਗਾੜਨ ਵਾਲੇ, ਕਿਚਕਿਚ ਪਾਉਣ ਵਾਲੇ, ਅਵਾਗੌਣ ਸ਼ੌਰ ਸ਼ਰਾਬਾ ਕਰਨ ਵਾਲੇ, ਹਰ ਇੱਕ ਤੋਂ ਪੈਸੇ ਲੈ ਕੇ ਮੁਕਰਨ ਵਾਲੇ, ਕਮੇਟੀਆਂ ਪਾ ਕੇ ਪਹਿਲੀ ਕਮੇਟੀ ਚੁੱਕ ਕੇ ਸ਼ਹਿਰ ਛੱਡ ਜਾਣ ਵਾਲੇ, ਥਾਈਂ-ਥਾਈਂ ਕਮੇਟੀ ਪਾ ਕੇ ਚੁੱਕ ਕੇ ਨਾ ਦੇਣ ਵਾਲੇ, ਕਿੱਟੀ ਦੀ ਹਰ ਬੋਲੀ ਉੱਤੇ ਖਾਣ ਪੀਣ ਲਈ ਆਪਣੇ ਆਪਣੇ ਪੰਜ-ਸੱਤ ਸਾਥੀ ਲੈ ਕੇ ਜਾਣ ਵਾਲੇ, ਅਜਿਹੇ ਸੂਝਵਾਨ ਅਤੇ ਭਲੇਮਾਮਸ ਲੋਕਾਂ ਨੇ ਭਾਰੀ ਗਿਣਤੀ ਵਿੱਚ ਹਾਜ਼ਰੀ ਭਰੀ। ਇਸ ਮਹਾਂ ਦਲਿੱਦਰ ਪੰਚਾਇਤ 'ਚ ਕਈ ਮਹੱਤਵ ਪੂਰਨ ਮਤਿਆਂ ਤੋਂ ਬਿਨਾ ਮੁੱਖ ਰੂਪ ਵਿੱਚ ਹੇਠ ਲਿਖੇ ਮਤੇ ਸਰਬ ਸੰਮਤੀ ਨਾਲ ਪਾਸ ਹੋ ਗਏ ਜਿਵੇਂ ਦਾਜ ਨੂੰ ਕਲੰਕ ਸਮਝਣ ਵਾਲੇ ਲੋਕਾਂ ਦੇ ਖਿਲਾਫ ਸਖਤ ਐਕਸ਼ਨ ਲੈਣਾ, ਆਬਾਦੀ ਕੰਟਰੋਲ ਕਰਨ ਦਾ ਨਾਅਰਾ ਦੇਣ ਵਾਲੇ ਲੋਕਾਂ ਨੂੰ ਮੁੂੰਹ ਤੋੜ ਜਵਾਬ ਦੇਣਾ, ਹਮ ਦੋ ਹਮਾਰੇ ਸੌ ਨੂੰ ਧਿਆਨ 'ਚ ਰੱਖਦੇ ਹੋਏ ਯੋਜਨਾਬੱਧ ਤਰੀਕੇ ਨਾਲ ਤੇਜ਼ੀ ਨਾਲ ਕੰਮ ਕਰਨਾ, ਬਿਨਾਂ ਕੁਝ ਲਏ-ਦਿੱਤੇ ਝਟਪਟ ਲੜਾਈ ਮੁਕਾਉਣ ਵਾਲੀ ਪੰਚਾਇਤ ਅਤੇ ਉਸ ਦੇ ਮੈਂਬਰਾਂ ਨੂੰ ਫੌਰੀ ਤੌਰ 'ਤੇ ਡਿਸਮਿਸ ਕਰਨ ਦੀ ਮੁਹਿੰਮ ਤੇਜ਼ੀ ਨਾਲ ਚਲਾਉਣ, ਬਿਨਾਂ ਵਜ੍ਹਾ ਗੁਆਂਢੀਆਂ ਦੇ ਘਰ ਝਾਤੀਆਂ ਮਾਰਨ ਵਾਲੇ ਤੇ ਬਿਨਾਂ ਮੰਗੇ ਸਲਾਹ ਦੇਣ ਵਾਲੇ ਲੋਕਾਂ ਨੂੰ ਮੁਫਤ ਬੱਸਾਂ ਅਤੇ ਰੇਲ ਗੱਡੀਆਂ ਦਾ ਸਫਰ ਕਰਾਉਣ ਲਈ ਟੱਬਰ ਤੇ ਮਿੱਤਰ ਮੰਡਲੀ ਸਮੇਤ ਪਾਸ ਬਣਵਾ ਕੇ ਦੇਣ, ਚੁਗਲਖੋਰਾਂ ਨੂੰ ਜੀਭ ਘਸਾਈ ਭੱਤਾ ਦੇਣ ਅਤੇ ਇਸ ਦੇ ਨਾਲ ਖਾਸ ਤੌਰ 'ਤੇ ਕੌਲੀ ਚੱਟ ਵਿਹਲੜ ਪ੍ਰਧਾਨਾਂ ਤੇ ਗੱਲੀਂ-ਬਾਤੀਂ ਬਦਮਾਸ਼ਾਂ ਦੀਆਂ ਕਹਾਣੀਆਂ ਸੁਣਾ ਕੇ ਮੁਹੱਲਿਆਂ ਵਿੱਚ ਬਣੇ ਉਸਤਾਦਾਂ ਨੂੰ ਉਨ੍ਹਾਂ ਦੇ ਇਲਾਕੇ ਵੱਚ ਹੁੰਦੇ ਹਰ ਸਰਕਾਰੀ ਕੰਮ 'ਚੋਂ 25 ਫੀਸਦੀ ਕਮਿਸ਼ਨ ਦੇਣਾ ਆਦਿ। ਇਸ ਇਤਿਹਾਸਕ ਤੇ ਸ਼ਾਨਦਾਰ ਮੌਕੇ 'ਤੇ ਵਿਜੇ ਜ਼ਾਲਮ ਅਤੇ ਸੁਦੇਸ਼ ਡਰਪੋਕ ਵੱਲੋਂ ਸਾਂਝੇ ਰੂਪ ਵਿੱਚ ਲਿਖੀ ਗਈ ਸ਼ਰਾਬ ਪੀ ਕੇ ਜਨਾਨੀ ਤੋਂ ਬਚਣ ਲਈ 11 ਹਜ਼ਾਰੇ ਬਹਾਨੇ ਦੇ ਟਾਈਟਲ ਵਾਲੀ ਕਿਤਾਬ ਰਿਲੀਜ਼ ਕੀਤੀ ਗਈ।
ਇਸ ਮਹਾਂ ਦਲਿੱਦਰ ਪੰਚਾਇਤ ਵਿੱਚ ਹਰ ਜਗ੍ਹਾ ਲੱਗੇ ਲੰਗਰ ਦੀ ਭੀੜ ਦਾ ਮੋਹਰਲੀ ਕਤਾਰ ਵਿੱਚ ਹਿੱਸਾ ਬਣਨ ਵਾਲੇ ਸੱਜਣਾਂ ਨੂੰ ਤੇ ਕਈ ਦਿਨਾਂ ਦਾ ਲੰਗਰ ਪੈਕ ਕਰ ਕੇ ਘਰ ਸਟਾਕ ਰੱਖਣ ਵਾਲੇ ਬੰਦਿਆਂ ਨੂੰ ਉਚੇਰੇ ਤੌਰ 'ਤੇ ਪੰਜ-ਪੰਜ ਕਿਲੋ ਰੇਤਾ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮਹਾ ਦਲਿੱਦਰ ਪੰਚਾਇਤ 'ਚ ਹੋਰਨਾਂ ਤੋਂ ਇਲਾਵਾ ਮਧੂ ਖੂਬਸੂਰਤ, ਸਾਹਿਲ ਸ਼ਾਂਤ, ਸਾਹਿਬ ਫਾਈਟਰ , ਅਮਨ ਸਿਰਫਿਰੀ, ਰੇਖਾ ਵਿਹਲੀ, ਸੰਨੀ ਸ਼ਾਂਤ, ਮੋਨਿਕਾ ਦਲੇਰ, ਰਜਨੀ ਕਠੋਰ, ਬੰਸੋ ਚੁਗਲਖੋਰ, ਕੰਮੋ ਲਾਲਚੀ, ਸੋਨੂੰ ਪ੍ਰੇਮੀ, ਪਿੰਕਾ ਦਿਮਾਗੀ, ਓਮੀ ਗਿੱਠਾ, ਨੰਨਾ ਫੁਕਰਾ, ਸ਼ਸ਼ੀ ਬਲੈਕਮੇਲਰ, ਅਜੈ ਮੂਰਖ, ਬੰਟੂ ਚੁਸਤ ਰਾਜਨ ਠੀਕ ਠਾਕ, ਰਿੰਕੂ ਸ਼ਾਇਰ, ਤਰਸੇਮ ਜ਼ਖਮੀ, ਲੱਭਾ ਕਾਇਰ, ਨੀਲਮ ਦੁਖੀ, ਬੰਟੀ ਸੁਖੀ ਤੇ ਦੇਸ ਰਾਜ ਵੱਡੇ ਸਿਰ ਵਾਲਾ ਮੌਜੂਦ ਸਨ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’