Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਨਜਰਰੀਆ

ਭਾਰਤ ਸਰਕਾਰ ਦੇ ਲਾਂਘੇ ਵਾਲੇ ਸਮਾਗਮ ਵਿੱਚੋਂ ਗੁਰੂ ਦੀ ਗੁਰਮੁਖੀ ਮਨਫੀ ਕਿਉਂ

November 18, 2019 09:03 AM

-ਮਨਦੀਪ ਖੁਰਮੀ
ਕਹਿੰਦੇ ਹਨ ਕਿ ਇੱਕ ਪੁੱਤ ਨੇ ਆਪਣੇ ਸਿਆਸਤਦਾਨ ਪਿਓ ਤੋਂ ਸਿਆਸਤ ਦੇ ਗੁਰ ਸਿੱਖਣ ਦੀ ਰਟ ਲਾ ਰੱਖੀ ਸੀ। ਉਹ ਆਪਣੇ ਪਿਓ ਅੱਗੇ ਹਰ ਵਾਰ ਇਹੀ ਰੋਣਾ ਰਹਿੰਦਾ ਕਿ ਉਹਨੇ ਵੀ ਸਿਆਸਤਦਾਨ ਬਣਨਾ ਹੈ ਅਤੇ ਉਸ ਨੂੰ ਸਿਆਸੀ ਬਿਸਾਤ ਦੀਆਂ ਚਾਲਾਂ ਚੱਲਣ ਦਾ ਗੁਰ ਸਿਖਾਇਆ ਜਾਵੇ। ਨਿਰੋਲ ਸਿਆਸੀ ਪਿਓ ਐਨਾ ਕੁ ਮਜ਼ਬੂਰ ਹੋ ਗਿਆ ਕਿ ਉਸ ਨੇ ਮੁੰਡੇ ਦੀ ਜ਼ਿੱਦ ਅੱਗੇ ਗੋਡੇ ਟੇਕ ਦਿੱਤੇ। ਪੁੱਤਰ ਨੂੰ ਸਿਆਸੀ ਕਾਇਦੇ ਦਾ ਪਹਿਲੇ ਗਿਆਨ ਦੇਣ ਲਈ ਹੁਕਮ ਦਿੱਤਾ ਕਿ ਪੌੜੀ ਰਾਹੀਂ ਕੋਠੇ ਦੀ ਛੱਤ 'ਤੇ ਚੜ੍ਹ ਜਾਵੇ। ਮੁੰਡੇ ਦੇ ਛੱਤ 'ਤੇ ਚੜ੍ਹਨ ਤੋਂ ਬਾਅਦ ਪਿਓ ਨੇ ਪੌੜੀ ਚੁੱਕ ਲਈ ਅਤੇ ਮੁੰਡੇ ਨੂੰ ਛੱਤ ਤੋਂ ਵਿਹੜੇ 'ਚ ਛਾਲ ਮਾਰਨ ਦਾ ਹੁਕਮ ਕੀਤਾ। ਮੁੰਡਾ ਡੌਰ-ਡੌਰ ਹੋ ਕੇ ਦੇਖੇ ਕਿ ਬਾਪੂ ਅੱਜ ਲੱਤਾਂ-ਬਾਹਾਂ ਜ਼ਰੂਰ ਤੁੜਵਾਏਗਾ। ਪਿਓ ਨੇ ਉਹਦਾ ਫਿਕਰ ਮੁਕਾਉਣ ਲਈ ਬਾਹਾਂ ਖਿਲਾਰ ਕੇ ਕਿਹਾ; ‘‘ਤੰੂ ਛਾਲ ਮਾਰ, ਮੈਂ ਆਪਣੀਆਂ ਬਾਹਾਂ ਵਿੱਚ ਬੋਚ ਲਵਾਂਗਾ।'' ਮੁੰਡੇ ਨੇ ਪਿਓ 'ਤੇ ਯਕੀਨ ਕਰਦਿਆਂ ਛਾਲ ਮਾਰ ਦਿੱਤੀ, ਪਰ ਪਿਓ ਛੜੱਪਾ ਮਾਰ ਕੇ ਪਿਛਾਂਹ ਹਟ ਗਿਆ। ਮੁੰਡੇ ਦੇ ਗੋਡੇ-ਗਿੱਟੇ ਛਿੱਲੇ ਗਏ ਤੇ ਹੋਰ ਵੀ ਸੱਟਾਂ ਵੱਜੀਆਂ। ਕੁਰਲਾਉਂਦਾ ਹੋਇਆ ਬੋਲਿਆ, ‘‘ਬਾਪੂ, ਆਹ ਕੀ ਕੀਤਾ? ਮੈਨੂੰ ਛਾਲ ਮਾਰਨ ਲਈ ਕਹਿ ਕੇ ਆਪ ਮੈਨੂੰ ਬਚਾਇਆ ਕਿਉਂ ਨਹੀਂ?'' ਬਾਪੂ ਦਾ ਦਿੱਤਾ ਜਵਾਬ ਹਰ ਸਮੇਂ ਦੀ ਸਿਆਸਤ 'ਤੇ ਢੁੱਕਦਾ ਆ ਰਿਹਾ ਹੈ ਤੇ ਢੁੱਕਦਾ ਰਹੇਗਾ ਕਿ ‘‘ਇਹੀ ਸਿਆਸਤ ਦਾ ਪਹਿਲਾ ਸਬਕ ਹੈ ਕਿ ਜੋ ਚੀਜ਼ ਦਿਸਦੀ ਹੈ, ਉਹ ਹੁੰਦੀ ਨਹੀਂ ਤੇ ਜੋ ਹੁੰਦੀ ਹੈ, ਉਹ ਦਿਸਦੀ ਨਹੀਂ।''
ਸੱਚਮੁੱਚ ਹੀ ਅਜਿਹੀ ਸਿਆਸਤ ਦੇ ਪੈਂਤੜੇ ਬੀਤੇ ਦਿਨੀਂ ਹੋਏ ਭਾਰਤ ਸਰਕਾਰ ਵੱਲੋਂ ਆਯੋਜਿਤ ਲਾਂਘਾ ਸਮਾਗਮਾਂ ਵਿੱਚ ਦੇਖਣ ਨੂੰ ਮਿਲੇ। ਸਿਆਸਤ ਤਾਂ ਆਪਣੇ ਪੁੱਤ ਦੀ ਸਕੀ ਨਹੀਂ ਹੁੰਦੀ, ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੁਰਬ ਨੂੰ ਕਿਵੇਂ ਛੱਡ ਦਿੰਦੀ? ਕੀ ਸਮਾਗਮਾਂ ਵਿੱਚ ਕੋਈ ਉਹ ਵਰਤਾਰਾ ਦੇਖਣ ਨੂੰ ਮਿਲਿਆ, ਜਿਹੜਾ ਗੁਰੂ ਜੀ ਦੀਆਂ ਸਿੱਖਿਆਵਾਂ 'ਤੇ ਆਧਾਰਿਤ ਹੋਵੇ? ਪਾਠਕ ਜਵਾਬ ਵਜੋਂ ਸਿਰ ਨਾਂਹ 'ਚ ਹਿਲਾਵੇਗਾ। ਭਾਗੋ ਦੇ ਪਕਵਾਨ ਠੁਕਰਾ ਕੇ ਲਾਲੋ ਦੀ ਕੋਧਰੇ ਦੀ ਰੋਟੀ ਛਕਣ ਵਾਲੇ ਬਾਬੇ ਦੀ ਕਿਹੜੀ ਸਿੱਖਿਆ ਦੀ ਅਸੀਂ ਪਾਲਣਾ ਕੀਤੀ ਹੈ? ਫਾਸਟ ਫੂਡ, ਕੋਲਡ ਡ੍ਰਿੰਕ ਦੇ ਸਟਾਲ ਕਦੋਂ ‘ਲੰਗਰ' ਦਾ ਰੁਤਬਾ ਹਾਸਲ ਕਰ ਗਏ, ਸਾਨੂੰ ਪਤਾ ਨਹੀਂ ਲੱਗਾ? ਬਾਬਾ ਨਾਨਕ ਵੀ ਹੈਰਾਨ ਹੁੰਦਾ ਹੋਵੇਗਾ 550 ਤਰ੍ਹਾਂ ਦੇ ਪਕਵਾਨ ਦੇਖ ਕੇ ਅਤੇ ਬੀਮਾਰੀਆਂ ਨੂੰ ਸੱਦਾ ਦੇਣ ਵਾਲੇ ਗੈਸੀ ਜਲ ਪਦਾਰਥਾਂ ਨੂੰ ‘ਲੰੰਗਰ' ਕਹਿ ਵਰਤਾਏ ਜਾਂਦੇ ਦੇਖ ਕੇ।
ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੀ ਰੂਹ ਗੁਰਮੁਖੀ ਅੰਦਰ ਵਸਦੀ ਹੈ। ਭਾਰਤ ਸਰਕਾਰ ਵਲੋਂ ਸਮਾਗਮ ਹਿੱਤ ਪੰਜਾਬ ਦੀ ਹਿੱਕ 'ਤੇ ਗੱਡੇ ਨੀਂਹ ਪੱਥਰ ਵਿੱਚੋਂ ਨਾ ਗੁਰੂ ਨਾਨਕ ਦੇਵ ਜੀ ਦਾ ਨਾਂ ਲੱਭਾ ਤੇ ਨਾ ਗੁਰਮੁਖੀ। ਸਿਆਸੀ ਆਗੂਆਂ ਨੇ ਸਿਆਸਤ ਕਰਨੀ ਹੁੰਦੀ ਹੈ ਤੇ ਸਿਅਸਾਤ ਵਿੱਚ ਕੁਝ ਵੀ ਅਚਨਚੇਤ ਨਹੀਂ ਵਾਪਰਦਾ ਸਗੋਂ ਹਰ ਘਟਨਾ, ਹਰ ਬਿਆਨ ਪਹਿਲਾਂ ਤੋਂ ਤੈਅ ਹੁੰਦਾ ਹੈ। ਕੀ ਦਿੱਲੀ ਦੀ ਨਿਗਰਾਨੀ ਹੇਠ ਤਿਆਰ ਹੋ ਕੇ ਪੰਜਾਬ ਦੇ ਸਿਆਸੀ ਆਗੂਆਂ ਨੇ ਇਸ ਸਿਆਸਤ ਦੀ ਚਕਾਚੌਧ ਵਿੱਚ ਭਾਰਤ-ਪਾਕਿ ਜਾਂਚ ਚੌਕੀ ਵਾਲੇ ਨੀਂਹ ਪੱਥਰ ਉਪਰ ਗੁਰੂ ਨਾਨਕ ਦੇਵ ਜੀ ਦਾ ਨਾਂ ਦਰਜ ਕਰਨਾ ਜ਼ਰੂਰੀ ਨਹੀਂ ਸਮਝਿਆ ਤੇ ਨਾ ਹੀ ਗੁਰਮੁਖੀ 'ਚ ਲਿਖਣਾ? ਕੀ ਸਿਆਸਤ ਐਨੀ ਮਤਲਬੀ ਹੁੰਦੀ ਹੈ ਕਿ ਉਸ ਲਈ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰ ਮੰਤਰੀ, ਐਮ ਪੀ ਏਨੇ ਉਚ ਕਿਰਦਾਰਾਂ ਦੇ ਮਾਲਕ ਹਨ ਕਿ ਉਸ ਨੀਂਹ ਪੱਥਰ 'ਤੇ ਗੁਰੂ ਨਾਨਕ ਦੇਵ ਜੀ ਦਾ ਨਾਂ ਲਿਖਣਾ ਭੁਲਾ ਦਿੱਤਾ। ਆਪੋ-ਆਪਣੀਆਂ ਸਟੇਜਾਂ ਲਾਉਣ ਪਿੱਛੋਂ ਦੀ ਬਿਆਨਬਾਜ਼ੀ, ਆਪੋ-ਆਪਣੀ ਪਾਰਟੀ ਦੇ ਵਰਕਰਾਂ ਦੇ ਜਥਿਆਂ ਦੀਆਂ ਤਸਵੀਰਾਂ ਰਾਹੀਂ ਸਿਰਫ ਅਤੇ ਸਿਰਫ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਜਿਵੇਂ ਇਸ ਸਮਾਗਮ ਰਾਹੀਂ ਵੀ ਵੋਟ ਬੈਂਕ ਪੱਕਾ ਕਰਨ ਚੱਲੇ ਹੋਣ।
ਬੇਸ਼ੱਕ ਭਾਰਤ ਪਾਕਿਸਤਾਨ ਦੇ ਸੁਖਾਵੇਂ ਸਬੰਧਾਂ ਲਈ ਇਹ ਲਾਂਘਾ ਇੱਕ ਆਸ ਬਣ ਸਕਦਾ ਹੈ ਪਰ ਸਿਆਸਤ ਕਦੋਂ ਚਾਹੇਗੀ ਕਿ ਲੋਕ ਦੋਵਾਂ ਦੇਸ਼ਾਂ ਦੀ ਦੁਸ਼ਮਣੀ ਦੇ ਬਿਆਨਾਂ ਨੂੰ ਭੁੱਲ ਕੇ ਹਾਕਮਾਂ ਕੋਲੋਂ ਸਿਹਤ, ਵਿੱਦਿਆ ਤੇ ਰੋਜ਼ਗਾਰ ਦੀ ਮੰਗ ਕਰਨ ਸਗੋਂ ਸਿਆਸਤ ਦਾ ਨਿੱਜੀ ਲਾਭ ਇਸ ਗੱਲ 'ਚ ਹੈ ਕਿ ਲੋਕ ਆਪਣੇ ਭਲੇ ਦੀਆਂ ਲੋੜਾਂ ਨੂੰ ਭੁੱਲ ਕੇ ਸਿਆਸਤਦਾਨਾਂ ਦੇ ਹੱਥ-ਠੋਕੇ ਬਣੇ ਰਹਿਣ। ਇਹੋ ਮਿਸਾਲ ਸੂਬੇ ਦੇ ਮੁੱਖ ਮੰਤਰੀ ਨੇ ਪੇੇਸ਼ ਕੀਤੀ, ਜਦੋਂ ਉਨ੍ਹਾਂ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਸਜਾਈ ਸਟੇਜ ਤੋਂ ਪਾਕਿਸਤਾਨ ਨੂੰ ਮੁੂਧਾ ਮਾਰਨ, ਚੂੜੀਆਂ ਨਾ ਪਹਿਨੀਆਂ ਹੋਣ ਵਰਗੇ ਬਚਕਾਨਾ ਬਿਆਨ ਦਿੱਤੇ। ਇੱਕ ਪਾਸੇ ਦੁਨੀਆ ਭਰ ਤੋਂ ਲਾਂਘਾ ਖੁੱਲ੍ਹਣ ਦੀ ਖੁਸ਼ੀ ਦੀਆਂ ਕਿਲਕਾਰੀਆਂ ਆ ਰਹੀਆਂ ਸਨ ਤੇ ਦੂਜੇ ਪਾਸੇ ਮੁੱਖ ਮੰਤਰੀ ਸਾਹਿਬ ਕੁਝ ਕੁ ਲਲਕਾਰੇ ਮਾਰਨ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਾਲ ਖੁੱਲ੍ਹੀ ਬੱਸ ਵਿੱਚ ਖੜ੍ਹੇ ਨਜ਼ਰ ਆਏ।
ਸਮਾਗਮ ਪਾਕਿਸਤਾਨ ਵਿੱਚ ਵੀ ਹੋਇਆ ਹੈ। ਜੇ ਸਮਝਣ ਤਾਂ ਭਾਰਤੀ ਸਿਆਸਤਦਾਨਾਂ ਲਈ ਇਹ ਸਬਕ ਵਰਗ ਸੀ। ਸਟੇਜ 'ਤੇ ਬੈੈਠਣ ਲਈ ਖਿੱਚ-ਧੂਹ ਨਹੀਂ ਸੀ ਹੋਈ, ਸਗੋਂ ਜਿਸ ਬੁਲਾਰੇ ਦਾ ਨਾਂ ਬੋਲਿਆਂ ਜਾਂਦਾ, ਸਿਰਫ ਉਹੀ ਮੰਚ 'ਤੇ ਖੜ੍ਹਾ ਨਜ਼ਰ ਆਉਂਦਾ ਸੀ। ਬਾਕੀ ਸਭ ‘ਉਚੇ ਲੋਕ' ਆਮ ਲੋਕਾਂ ਵਿੱਚ ਚੌਕੜੀ ਮਾਰੀ ਬੈਠੇ ਸਨ। ਪੰਜਾਬ ਸਮੇਤ ਭਾਰਤ ਦੇ ਸਮੂਹ ਸਿਆਸਤਦਾਨਾਂ ਲਈ ਇਸ ਤੋਂ ਸਬਕ ਲੈ ਕੇ ਅਹਿਮ ਕਰਨਾ ਬਣਦਾ ਹੈ ਕਿ ਉਹ ਆਪਣੀ ਹਉਮੈ ਨੂੰ ਪੱਠੇ ਪਾਉਣ ਲਈ ਧਾਰਮਿਕ ਮੰਚਾਂ ਨੂੰ ਤਾਂ ਬਖਸ਼ ਦੇਣ। ਬੇਸ਼ੱਕ ਸਮਾਗਮਾਂ ਵਿੱਚੋਂ ਗੁਰੂ ਅਤੇ ਗੁਰਮੁੱਖੀ ਨੂੰ ਮਨਫੀ ਕਰਨ ਪਿੱਛੇ ਸਰਕਾਰਾਂ ਦੀ ਕੋਈ ਮਜਬੂਰੀ ਸੀ, ਪਰ ਪਿੱਛੋਂ ਇਸ ਗਲਤੀ ਨੂੰ ਸੁਧਾਰਿਆ ਗਿਆ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’