Welcome to Canadian Punjabi Post
Follow us on

27

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਕੈਨੇਡਾ

ਕੰਜ਼ਰਵੇਟਿਵ ਆਗੂ ਬਣੇ ਰਹਿਣ ਲਈ ਸ਼ੀਅਰ ਦੇ ਪੱਖ ਵਿੱਚ ਵੋਟ ਪਾਉਣਗੇ ਮੈਕੇਅ

November 12, 2019 07:30 AM

ਓਟਵਾ, 11 ਨਵੰਬਰ (ਪੋਸਟ ਬਿਊਰੋ) : ਸਾਬਕਾ ਕੰਜ਼ਰਵੇਟਿਵ ਕੈਬਨਿਟ ਮੰਤਰੀ ਪੀਟਰ ਮੈਕੇਅ ਦਾ ਕਹਿਣਾ ਹੈ ਕਿ ਜਦੋਂ ਐਂਡਰਿਊ ਸ਼ੀਅਰ ਨੂੰ ਪਾਰਟੀ ਆਗੂ ਬਣਾਈ ਰੱਖਣ ਦੀ ਗੱਲ ਆਉਂਦੀ ਹੈ ਤਾਂ ਉਹ ਸ਼ੀਅਰ ਦਾ ਸਾਥ ਦੇਣ ਲਈ ਤਿਆਰ ਹਨ।
ਵਾਸਿ਼ੰਗਟਨ ਵਿੱਚ ਵਿਲਸਨ ਸੈਂਟਰ ਦੇ ਥਿੰਕ ਟੈਂਕ ਪੈਨਲ ਨੂੰ ਅਜੇ ਦੋ ਹਫਤੇ ਤੋਂ ਵੀ ਘੱਟ ਸਮੇਂ ਪਹਿਲਾਂ ਮੈਕੇਅ ਨੇ ਇਹ ਬਿਆਨ ਦਿੱਤਾ ਸੀ ਕਿ ਸ਼ੀਅਰ ਦੀ ਅਗਵਾਈ ਵਿੱਚ 2019 ਦੀਆਂ ਚੋਣਾਂ ਵਿੱਚ ਕੰਜ਼ਰਵੇਟਿਵਾਂ ਨੂੰ ਮਿਲੀ ਹਾਰ ਬਹੁਤ ਮੰਦਭਾਗੀ ਸੀ ਤੇ ਸ਼ੀਅਰ ਇਸ ਮੌਕੇ ਨੂੰ ਭੁਨਾ ਨਹੀਂ ਸਕੇ। ਇੱਥੇ ਦੱਸਣਾ ਬਣਦਾ ਹੈ ਕਿ ਮੈਕੇਅ ਦਾ ਆਪਣਾ ਨਾਂ ਵੀ ਪਾਰਟੀ ਲੀਡਰਸਿ਼ਪ ਵਾਸਤੇ ਅੱਗੇ ਆਇਆ ਸੀ ਪਰ ਉਨ੍ਹਾਂ ਇੱਕ ਇੰਟਰਵਿਊ ਵਿੱਚ ਆਖਿਆ ਕਿ ਉਹ ਮੌਜੂਦਾ ਆਗੂ ਦਾ ਸਮਰਥਨ ਕਰਦੇ ਹਨ ਤੇ ਅਜਿਹਾ ਕਰਦੇ ਰਹਿਣਗੇ।
ਇਸ ਇੰਟਰਵਿਊ ਵਿੱਚ ਮੈਕੇਅ ਨੇ ਆਖਿਆ ਕਿ ਐਂਡਰਿਊ ਸ਼ੀਅਰ ਦੇ ਕੰਮ ਦਾ ਮੁਲਾਂਕਣ ਤਾਂ ਯਕੀਨਨ ਹੋਵੇਗਾ ਕਿਉਂਕਿ ਇਹ ਕੰਜ਼ਰਵੇਟਿਵ ਸੰਵਿਧਾਨ ਦਾ ਹਿੱਸਾ ਹੈ। ਫਿਰ ਉਹ ਮਾਮਲਾ ਸ਼ੀਅਰ ਤੇ ਮੈਂਬਰਸਿ਼ਪ ਦਰਮਿਆਨ ਹੋਵੇਗਾ। ਉਨ੍ਹਾਂ ਆਖਿਆ ਕਿ ਉਹ ਵੀ ਉੱਥੇ ਹੀ ਹੋਣਗੇ ਤੇ ਉਹ ਵੋਟਿੰਗ ਨਹੀਂ ਕਰਨਗੇ। ਇੱਥੇ ਦੱਸਣਾ ਬਣਦਾ ਹੈ ਕਿ ਉਸੇ ਪੈਨਲ ਸਾਹਮਣੇ 30 ਅਕਤੂਬਰ ਨੂੰ ਕੀਤੀਆਂ ਗਈਆਂ ਹੋਰਨਾਂ ਟਿੱਪਣੀਆਂ ਤੋਂ ਵੀ ਮੈਕੇਅ ਪਲਟੀ ਮਾਰ ਗਏ। ਮੈਕੇਅ ਨੇ ਇਹ ਵੀ ਆਖਿਆ ਸੀ ਕਿ ਗਰਭਪਾਤ ਤੇ ਸਮਲਿੰਗੀ ਵਿਆਹਾਂ ਦਾ ਮੁੱਦਾ ਵੀ ਸ਼ੀਅਰ ਦੇ ਗਲ ਵਿੱਚ ਮਰੇ ਹੋਏ ਸੱਪ ਵਾਂਗ ਪਿਆ ਹੋਇਆ ਹੈ।
ਸੋਮਵਾਰ ਨੂੰ ਦਿੱਤੀ ਇਸ ਇੰਟਰਵਿਊ ਵਿੱਚ ਮੈਕੇਅ ਨੇ ਆਖਿਆ ਕਿ ਉਹ ਟਿੱਪਣੀਆਂ ਉਨ੍ਹਾਂ ਮੁੱਦਿਆਂ ਦੇ ਸਬੰਧ ਵਿੱਚ ਸ਼ੀਅਰ ਦੀ ਸਥਿਤੀ ਉੱਤੇ ਕੇਂਦਰਿਤ ਨਹੀਂ ਸਨ। ਉਨ੍ਹਾਂ ਆਖਿਆ ਕਿ ਉਹ ਤਾਂ ਚੋਣ ਕਾਰਗੁਜ਼ਾਰੀ ਲਈ ਕੀਤੀਆਂ ਗਈਆਂ ਸਨ। ਉਨ੍ਹਾਂ ਆਖਿਆ ਕਿ ਉਸ ਮੌਕੇ ਸੱਭਨਾਂ ਦੀ ਗੱਲ ਕੀਤੀ ਗਈ ਸੀ। ਉਨ੍ਹਾਂ ਆਖਿਆ ਕਿ ਮਰੇ ਹੋਏ ਸੱਪ ਦੇ ਗਲ ਪਏ ਹੋਣ ਦੀ ਗੱਲ ਮੀਡੀਆ ਵੱਲੋਂ ਆਪੇ ਲਾਈ ਗਈ ਸੀ ਤੇ ਵਿਰੋਧੀ ਧਿਰ ਵੱਲੋਂ ਸ਼ੀਅਰ ਦੀ ਕਾਰਗੁਜ਼ਾਰੀ ਬਾਰੇ ਜਾਣਬੁੱਝ ਕੇ ਲਵਾਈ ਗਈ ਸੀ।
ਸਮਲਿੰਗੀ ਵਿਆਹਾਂ ਬਾਰੇ ਸ਼ੀਅਰ ਦੀਆਂ ਨਿਜੀ ਮਾਨਤਾਵਾਂ ਬਾਰੇ ਮੈਕੇਅ ਇਹ ਨਹੀਂ ਦੱਸ ਸਕੇ ਕਿ ਸ਼ੀਅਰ ਇਸ ਬਾਰੇ ਕੋਈ ਸਪਸ਼ਟ ਰਾਇ ਕਿਉਂ ਨਹੀਂ ਰੱਖਦੇ। ਜਦੋਂ ਮਨੁੱਖੀ ਅਧਿਕਾਰਾਂ ਦੀ ਰਾਖੀ ਦੀ ਗੱਲ ਆਈ ਤਾਂ ਮੈਕੇਅ ਸ਼ੀਅਰ ਤੇ ਪਾਰਟੀ ਦੇ ਇਸ ਸਬੰਧੀ ਰਿਕਾਰਡ ਦਾ ਪੱਖ ਪੂਰਦੇ ਨਜ਼ਰ ਆਏ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾ ਬਜਟ ਬਾਰੇ ਨਕਾਰਾਤਮਕ ਰਾਇ ਰੱਖਦੇ ਹਨ ਅੱਧੇ ਤੋਂ ਵੱਧ ਕੈਨੇਡੀਅਨਜ਼ : ਰਿਪੋਰਟ ਵੈਕਸੀਨ ਇੰਜਰੀ ਕੰਪਨਸੇਸ਼ਨ ਫੰਡ ਲਈ ਫੈਡਰਲ ਸਰਕਾਰ ਨੇ ਰਾਖਵੇਂ ਰੱਖੇ 36 ਮਿਲੀਅਨ ਡਾਲਰ ਉੱਚ ਆਮਦਨ ਵਾਲੇ ਕੈਨੇਡੀਅਨਜ਼ ਤੋਂ ਵੱਧ ਟੈਕਸ ਲੈਣ ਦੇ ਫੈਸਲੇ ਉੱਤੇ ਅਟਲ ਹਨ ਟਰੂਡੋ ਤੇ ਫਰੀਲੈਂਡ ਡਾਕਟਰਾਂ ਨੇ ਟੈਕਸ ਤਬਦੀਲੀਆਂ ਉੱਤੇ ਮੁੜ ਵਿਚਾਰ ਕਰਨ ਦੀ ਸਰਕਾਰ ਤੋਂ ਕੀਤੀ ਅਪੀਲ ਏਆਈ ਕਾਰਨ ਖੁੱਸਣ ਵਾਲੀਆਂ ਨੌਕਰੀਆਂ ਦੇ ਮੱਦੇਨਜ਼ਰ ਸਰਕਾਰ ਨੇ 50 ਮਿਲੀਅਨ ਡਾਲਰ ਰੱਖੇ ਪਾਸੇ ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼