Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਨਜਰਰੀਆ

ਮੈਂ ਸਾਈਕਲ ਚੋਰ ਬਣਨੋਂ ਕਿਵੇਂ ਬਚ ਗਿਆ

November 11, 2019 08:11 AM

-ਸੁਖਮਿੰਦਰ ਸਿੰਘ ਸੇਖੋਂ
ਕਾਲਜ ਜਾਣ ਸਮੇਂ ਮੇਰੀ ਸਾਈਕਲ ਲੈਣ ਦੀ ਮੰਗ ਬਾਪੂ ਨੇ ਪੂਰੀ ਕਰ ਦਿੱਤੀ ਸੀ ਅਤੇ ਮੇਰੇ ਹੱਥਾਂ ਵਿੱਚ ਨਵਾਂ ਹੀਰੋ ਸਾਈਕਲ ਆ ਗਿਆ। ਮੈਂ ਹੀਰੋ ਸਾਈਕਲ ਉੱਤੇ ਚੜ੍ਹਿਆ ਆਪਣੇ ਆਪ ਨੂੰ ਹੀਰੋ ਸਮਝਣ ਲੱਗਾ ਸੀ। ਪਹਿਲਾਂ ਮੈਂ ਆਪਣੇ ਪਿਤਾ ਜੀ ਦੇ ਪੁਰਾਣੇ ਜਿਹੇ ਸਾਈਕਲ 'ਤੇ ਘਰ ਦੇ ਨਿੱਕੇ ਮੋਟੇ ਕੰਮ ਕਰ ਦਿੰਦਾ ਸੀ, ਪਰ ਨਵਾਂ ਸਾਈਕਲ ਆਉਣ 'ਤੇ ਮੇਰੀ ਜ਼ਿੰਮੇਵਾਰੀ ਵਿੱਚ ਵਾਧਾ ਹੋ ਗਿਆ ਸੀ। ਇਨ੍ਹਾਂ ਕੰਮਾਂ ਵਿੱਚੋਂ ਇੱਕ ਕੰਮ ਹੁੰਦਾ ਸੀ ਆਟਾ ਪਿਸਾਈ ਦਾ। ਨਾਭੇ ਸਾਡੇ ਗਲੀ ਦੇ ਬਾਹਰਵਾਰ ਪਾਂਡੂਸਰ ਮੁਹੱਲੇ ਵਿੱਚ ਇੱਕ ਲੀਲਾ ਰਾਮ ਦੀ ਚੱਕੀ ਹੁੰਦੀ ਸੀ, ਜੋ ਹਾਲੇ ਵੀ ਹੈ। ਇੱਕ ਦਿਨ ਮੈਂ ਉਸ ਚੱਕੀ 'ਤੇ ਆਟਾ ਪਿਸਾਉਣ ਗਿਆ। ਆਟਾ ਪਿਸਾਉਣ ਵਾਲਿਆਂ ਦੀ ਉਸ ਦਿਨ ਕਾਫੀ ਭੀੜ ਸੀ। ਮੇਰਾ ਨੰਬਰ ਦੂਰ ਸੀ। ਇਸ ਲਈ ਮੇਰਾ ਮਨ ਕਾਹਲਾ ਪੈਣ ਲੱਗਾ, ਕਿਉਂਕਿ ਮੈਂ ਉਸ ਦਿਨ ਸ਼ਾਮ ਦੀ ਗੇਮ ਤੋਂ ਬਾਅਦ ਫਿਲਮ ਵੇਖਣ ਜਾਣਾ ਸੀ।
ਖੈਰ! ਰੱਬ ਰੱਬ ਕਰਦਿਆਂ ਮੇਰਾ ਨੰਬਰ ਆਇਆ ਤੇ ਮੇਰੀ ਆਟੇ ਦੀ ਬੋਰੀ ਮਸ਼ੀਨ ਉਤੇ ਚੜ੍ਹ ਗਈ। ਕੁਝ ਤਸੱਲੀ ਸੀ, ਪਰ ਮੈਨੂੰ ਆਟਾ ਪੀਸਣ ਵਾਲੇ ਮਜ਼ਦੂਰ 'ਤੇ ਖਿੱਝ ਵੀ ਆ ਰਹੀ ਸੀ ਕਿ ਉਸ ਦੀ ਮਸ਼ੀਨ ਹੌਲੀ ਹੌਲੀ ਕਿਉਂ ਚੱਲ ਰਹੀ ਹੈ? ਦਰਅਸਲ ਇਹ ਮੇਰੇ ਮਨ ਦਾ ਵਹਿਮ ਸੀ, ਪਰ ਜਦੋਂ ਮੇਰਾ ਆਟਾ ਪੀਠਾ ਗਿਆ ਤਾਂ ਮੈਥੋਂ ਕਾਹਲੀ ਕਾਹਲੀ ਬੋਰੀ ਦਾ ਸੇਬਾ ਬੰਨ੍ਹਣਾ ਵੀ ਔਖਾ ਹੋ ਰਿਹਾ ਸੀ। ਮਜ਼ਦੂਰ ਨੂੰ ਰੁੱਝਾ ਵੇਖ ਕੇ ਲੀਲਾਧਰ ਖੁਦ ਆਪਣੀ ਸੀਟ ਤੋਂ ਉਠਿਆ ਤੇ ਹਸਦਿਆਂ ਮੈਨੂੰ ਮੋਢਿਆਂ ਤੋਂ ਪਿਛਾਂਹ ਕਰਦਾ ਬੋਲਿਆ, ‘‘ਰਹਿਣ ਦਿਓ ਕਾਕਾ ਜੀ...।” ਉਸ ਨੇ ਬੋਰੀ ਦਾ ਮੂੰਹ ਬੰਨ੍ਹ ਦਿੱਤਾ। ਬੋਰੀ ਰਖਵਾਉਣ ਲਈ ਮੈਂ ਬਾਹਰ ਸਾਈਕਲ ਕੋਲ ਆਉਣ ਲੱਗਾ, ਪਰ ਬਾਹਰ ਆ ਕੇ ਵੇਖਿਆ ਮੇਰਾ ਸਾਈਕਲ ਉਥੇ ਕਿਤੇ ਵੀ ਵਿਖਾਈ ਨਹੀਂ ਸੀ ਦੇ ਰਿਹਾ। ਜੇਬ ਵਿੱਚ ਹੱਥ ਮਾਰਿਆ, ਚਾਬੀ ਜੇਬ ਵਿੱਚ ਨਹੀਂ ਸੀ। ਜਦੋਂ ਪੁੱਛ ਪੜਤਾਲ ਤੋਂ ਸਾਈਕਲ ਦਾ ਪਤਾ ਨਾ ਲੱਗਾ ਤਾਂ ਸਮਝਣ ਵਿੱਚ ਦੇਰ ਨਾ ਲੱਗੀ ਕਿ ਸਾਈਕਲ ਚੋਰੀ ਹੋ ਗਿਆ ਹੈ।
ਮੇਰੇ ਗੇਮ ਤੇ ਸਿਨੇਮਾ ਜਾਣ ਦਾ ਪ੍ਰੋਗਰਾਮ ਉਤੇ ਪਾਣੀ ਫਿਰਿਆ ਸੋ ਫਿਰਿਆ, ਉਪਰੋਂ ਬਿਪਤਾ ਇਹ ਕਿ ਘਰ ਵਾਲਿਆਂ ਨੂੰ ਕਿਹੜੇ ਮੂੰਹ ਨਾਲ ਇਹ ਖਬਰ ਦੇਵਾਂਗਾ। ਮੇਰਾ ਗੁੱਸੇਖੋਰ ਬਾਪ ਤਾਂ ਮੇਰਾ ਲਹੂ ਪੀ ਜਾਵੇਗਾ। ਲੀਲਾਧਰ ਤੇ ਹੋਰ ਲੋਕ ਸਾਰੀ ਸਥਿਤੀ ਭਾਂਪ ਗਏ ਤੇ ਮੈਨੂੰ ਹੌਸਲਾ ਦੇਣ ਲੱਗੇ, ‘‘ਕੋਈ ਨਾ ਕਾਕਾ ਜੀ ਪਤਾ ਲੱਗ ਜਾਵੇਗਾ, ਕੋਈ ਗਲਤੀ ਨਾਲ ਲੈ ਗਿਆ ਹੋਣੈ।” ਪਰ ਨਹੀਂ ਸਾਈਕਲ ਸੱਚਮੁੱਚ ਕੋਈ ਚੋਰ ਚੋਰੀ ਕਰ ਕੇ ਲੈ ਗਿਆ ਸੀ। ਲੀਲਾਧਰ ਨੇ ਕਿਸੇ ਨੂੰ ਕਹਿ ਕੇ ਸਕੂਟਰ 'ਤੇ ਮੇਰਾ ਆਟਾ ਮੇਰੇ ਘਰ ਪੁਚਾਇਆ। ਘਰ ਪਹੰੁਚ ਕੇ ਪਹਿਲਾਂ ਮੇਰੀ ਮਾਂ ਨੇ ਝਿੜਕਿਆ ਤੇ ਵੱਡੀ ਭੈਣ ਵੀ ਕਹਿਣ ਲੱਗੀ, ‘‘ਜਿੰਦਰਾ ਨਹੀਂ ਸੀ ਲਾ ਸਕਦਾ?” ਬਾਪੂ ਦੇ ਗੁੱਸੇ ਦੀ ਮਾਰ ਅੱਡ ਝਲਣੀ ਪਈ। ਰਾਤ ਨੂੰ ਰੋਟੀ ਦੀ ਗਰਾਹੀ ਅੰਦਰ ਲੰਘਾਉਣੀ ਮੁਸ਼ਕਲ ਹੋ ਰਹੀ ਸੀ। ਅੱਧੀ ਰਾਤ ਇਹ ਸੋਚਦਿਆਂ ਲੰਘ ਗਈ ਕਿ ‘ਉਥੇ ਕੰਬਖਤ ਸੁਖੀਆ। ਏਨੀ ਲਾਪਰਵਾਹੀ ਕਿ ਜਿੰਦਰਾ ਲਗਾਉਣਾ ਭੁੱਲ ਗਿਆ?” ਸਵੇਰੇ ਮੇਰਾ ਸਰੀਰ ਬੇਜਾਨ ਸੀ, ਪਰ ਤਕੜਾ ਹੋ ਕੇ ਉਠਿਆ। ਛੁੱਟੀ ਹੋਣ ਕਰ ਕੇ ਪੜ੍ਹਨ ਜਾਂ ਖੇਡਣ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਸੀ, ਪਰ ਇਨ੍ਹਾਂ ਦੋਵਾਂ ਕੰਮਾਂ ਨੂੰ ਵੱਢੀ ਰੂਹ ਨਹੀਂ ਸੀ ਮੰਨ ਰਹੀ।
ਬਿਨਾਂ ਘਰ ਦੱਸੇ ਪੈਦਲ ਬਾਹਰ ਨਿਕਲ ਗਿਆ। ਗਲੀ ਵਿੱਚੋਂ ਨਿਕਲ ਕੇ ਬਾਜ਼ਾਰ ਤੇ ਫਿਰ ਇੱਕ ਜਗ੍ਹਾ ਜਾ ਕੇ ਖਲੋ ਗਿਆ। ਰਾਤ ਨੂੰ ਬੇਚੈਨ ਮਨ ਵਿੱਚ ਸੋਚ ਫੁਰਨੇ ਨੂੰ ਅੰਜਾਮ ਦੇਣ ਲਈ ਸ਼ਹਿਰ ਦੀ ਇੱਕ ਵੱਡੀ ਦੁਕਾਨ ਦੇ ਬਾਹਰ ਜਾ ਕੇ ਖੜ੍ਹਾ ਹੋ ਗਿਆ ਤੇ ਸੋਚਿਆ, ‘ਮੇਰਾ ਸਾਈਕਲ ਕੋਈ ਚੁਰਾ ਕੇ ਲੈ ਗਿਐ, ਮੈਂ ਕਿਸੇ ਦਾ ਸਾਈਕਲ ਚੁੱਕ ਕੇ ਲੈ ਜਾਵਾਂਗਾ।” ਮੈਂ ਉਥੇ ਖੜ੍ਹੇ ਕਿੰਨੇ ਹੀ ਸਾਈਕਲਾਂ ਦਾ ਨਿਰੀਖਣ ਕਰਨ ਲੱਗਾ। ਲਗਭਗ ਸਾਰਿਆਂ ਨੂੰ ਜਿੰਦਰੇ ਲੱਗੇ ਹੋਏ ਸਨ, ਪਰ ਦੋ ਕੁ ਸਾਈਕਲ ਖੁੱਲ੍ਹੇ ਸਨ। ਖੁੱਲ੍ਹੇ ਸਾਈਕਲਾਂ ਨੂੰ ਵੇਖ ਕੇ ਮਨ ਬਹੁਤਾ ਖੁਸ਼ ਨਾ ਹੋਇਆ, ਕਿਉਂਕਿ ਉਹ ਪੁਰਾਣੇ ਸਨ, ਪਰ ਫਿਰ ਵੀ ਚੋਰ ਅੱਖਾਂ ਨਾਲ ਆਲੇ ਦੁਆਲੇ ਤਕਦਿਆਂ ਇੱਕ ਸਾਈਕਲ ਦੀ ਕਾਠੀ ਨੂੰ ਹੱਥ ਪਾ ਲਿਆ। ਪੈਡਲ ਮਾਰ ਕੇ ਕਾਠੀ ਉਤੇ ਹਾਲੇ ਚੜ੍ਹਨ ਲੱਗਾ ਸਾਂ ਕਿ ਮੇਰੀਆਂ ਅੱਖਾਂ ਸਾਹਮਣੇ ਗਿਆਨੀ ਰਾਮ ਸਿੰਘ ਦਾ ਚਿਹਰਾ ਆ ਗਿਆ ਤੇ ਉਸ ਦਾ ਰਟਾਇਆ ਸਬਕ ਵੀ ‘ਕਿਸੇ ਦੀ ਚੀਜ਼ ਨਹੀਂ ਚੁਰਾਉਣੀ ਚਾਹੀਦੀ, ਚੋਰੀ ਕਰਨੀ ਪਾਪ ਹੈ।' ਇਹ ਸੋਚ ਬੇਰੰਗ ਘਰ ਪਰਤ ਆਇਆ। ਮੇਰਾ ਨਵਾਂ ਸਾਈਕਲ ਚੋਰੀ ਕਰਨ ਵਾਲਾ ਚੋਰ ਤਾਂ ਬੇਸ਼ੱਕ ਕਦੇ ਨਾ ਫੜਿਆ ਗਿਆ, ਪਰ ਮੇਰੀ ਅੰਤਰ ਆਤਮਾ ਦੀ ਆਵਾਜ਼ ਨੇ ਮੈਨੂੰ ਜ਼ਰੂਰ ਸਾਈਕਲ ਚੋਰ ਦੇ ਇਲਜ਼ਾਮ ਤੋਂ ਬਚਾ ਲਿਆ ਸੀ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’