Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਟੋਰਾਂਟੋ/ਜੀਟੀਏ

ਪੀ.ਸੀ.ਐੱਚ.ਐੱਸ. ਸੀਨੀਅਰਜ਼ ਕਲੱਬ ਨੇ ਰੂਬੀ ਸਹੋਤਾ ਨੂੰ ਮੁੜ ਐੱਮ.ਪੀ. ਬਣਨ 'ਤੇ ਦਿੱਤੀ ਵਧਾਈ

October 30, 2019 11:01 AM

ਦੀਵਾਲੀ ਦਾ ਤਿਉਹਾਰ ਵੀ ਮਨਾਇਆ


ਬਰੈਂਪਟਨ, (ਡਾ.ਝੰਡ) -ਲੰਘੇ ਸੁੱਕਰਵਾਰ 25 ਅਕਤੂਬਰ ਨੂੰ ਪੀ.ਸੀ.ਐੱਚ.ਐੱਸ. ਕਲੱਬ ਦੇ ਸ਼ੁੱਕਰਵਾਰ ਵਾਲੇ ਗਰੁੱਪ ਦੇ ਮੈਂਬਰਾਂ ਨੇ ਮਿਲ ਕੇ ਸਾਂਝੇ ਤੌਰ 'ਤੇ ਦੀਵਾਲੀ ਅਤੇ ਬੰਦੀਛੋੜ-ਦਿਵਸ ਬੜੇ ਉਤਸ਼ਾਹ ਨਾਲ ਮਨਾਏ। ਸਵੇਰੇ ਦਸ ਵਜੇ ਸ਼ੁਰੂ ਹੋਈ ਕਲੱਬ ਦੇ ਮੈਂਬਰਾਂ ਦੀ ਇਕੱਤਰਤਾ ਵਿਚ ਵੱਖ-ਵੱਖ ਬੁਲਾਰਿਆਂ ਵੱਲੋਂ ਦੀਵਾਲੀ ਅਤੇ ਬੰਦੀਛੋੜ-ਦਿਵਸ ਦੇ ਪਿਛੋਕੜ ਤੇ ਇਤਿਹਾਸ ਅਤੇ ਇਨਾਂ ਨੂੰ ਮਨਾਏ ਜਾਣ ਬਾਰੇ ਆਪੋ-ਆਪਣੇ ਵਿਚਾਰ ਪੇਸ਼ ਕੀਤੇ ਗਏ ਅਤੇ ਉਨ੍ਹਾਂ ਵੱਲੋਂ ਇਨ੍ਹਾਂ ਤਿਓਹਾਰਾਂ ਦੀ ਇਤਿਹਾਸਕ ਤੇ ਸਮਾਜਿਕ ਪਰੰਪਰਾ ਅਤੇ ਅਹਿਮੀਅਤ ਬਾਰੇ ਭਰਪੂਰ ਚਾਨਣਾ ਪਾਇਆ ਗਿਆ। ਇਹ ਦੀਵਾਲੀ ਸਮਾਗ਼ਮ ਬਾਅਦ ਦੁਪਹਿਰ ਸਾਢੇ ਬਾਰਾਂ ਵਜੇ ਤੀਕ ਚੱਲਿਆ।
ਜਿੱਥੇ ਬਹੁਤ ਸਾਰੇ ਬੁਲਾਰਿਆਂ ਨੇ ਦੀਵਾਲੀ ਨੂੰ ਹਿੰਦੂ-ਸਿੱਖਾਂ ਦਾ ਸਾਂਝਾ ਤਿਓਹਾਰ ਕਰਾਰ ਦਿੰਦਿਆਂ ਹੋਇਆਂ ਇਸ ਨੂੰ ਦੁਸਹਿਰੇ ਵਾਲੇ ਦਿਨ ‘ਨੇਕੀ ਦੀ ਬਦੀ ਉੱਪਰ ਜਿੱਤ’ ਤੋਂ ਵੀਹ ਦਿਨ ਬਾਅਦ ਰਾਮ ਚੰਦਰ, ਲਛਮਣ ਅਤੇ ਸੀਤਾ ਦੇ ਅਯੁੱਧਿਆ ਵਾਪਸ ਪਰਤਣ ਦੀ ਖ਼ੁਸ਼ੀ ਦੇ ਪ੍ਰਤੀਕ ਵਜੋਂ ਇਸ ਦੀ ਪ੍ਰੋੜ੍ਹਤਾ ਕੀਤੀ, ਉੱਥੇ ਕੁਝ ਬੁਲਾਰਿਆਂ ਵੱਲੋਂ ਰਾਵਣ ਨੂੰ ਉਸ ਸਮੇਂ ਦਾ ‘ਮਹਾਤਮਾ’, ‘ਮਹਾਨ ਵਿਦਵਾਨ’ ਅਤੇ ‘ਚੰਗਾ ਇਨਸਾਨ’ ਦੱਸਣ ਲਈ ਆਪੋ ਆਪਣੀਆਂ ਦਲੀਲਾਂ ਦਿੱਤੀਆਂ ਗਈਆਂ। ਇਸ ਦੌਰਾਨ ਕੁਝ ਬੁਲਾਰਿਆਂ ਵੱਲੋਂ ਸਿੱਖਾਂ ਦੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਦੇ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾਅ ਹੋ ਕੇ ਅੰਮ੍ਰਿਤਸਰ ਹਰਿਮੰਦਰ ਸਾਹਿਬ ਪਹੁੰਚਣ ਨਾਲ ਸਬੰਧਿਤ 'ਬੰਦੀਛੋੜ-ਦਿਵਸ' ਦੇ ਇਤਿਹਾਸ ਅਤੇ ਪਹਿਲਾਂ ਇਸ ਦਿਨ ਦੇ ਦੀਵਾਲੀ ਤੋਂ ਵੱਖਰੇ ਮਨਾਉਣ ਅਤੇ ਬਾਅਦ ਵਿਚ ਇਨ੍ਹਾਂ ਦੋਹਾਂ ਦੇ ਇਕੱਠਿਆਂ ਇੱਕੇ ਦਿਨ ਮਨਾਉਣ ਬਾਰੇ ਆਪਣੇ ਵਿਚਾਰ ਵੀ ਪੇਸ਼ ਕੀਤੇ।
ਸਾਰੇ ਮੈਂਬਰਾਂ ਵੱਲੋਂ ਆਪਣੇ ਘਰਾਂ ਤੋਂ ਲਿਆਂਦੇ ਹੋਏ ਵੱਖ-ਵੱਖ ਭੋਜਨ-ਪਦਾਰਥਾਂ ਨਾਲ ਹੋਇਆ 'ਪੌਟ-ਲੱਕ' ਕਿਸੇ ਵਧੀਆ ਰੈਸਟੋਰੈਂਟ ਦੇ 'ਬਫ਼ੇ' ਦਾ ਰੂਪ ਧਾਰਨ ਕਰ ਗਿਆ ਜਿਸ ਨੂੰ ਸਾਰਿਆਂ ਨੇ ਖ਼ੂਬ ਮਾਣਿਆਂ ਅਤੇ ਪਸੰਦ ਕੀਤਾ। ਮਿੱਠੇ ਤੇ ਨਮਕੀਨ ਚੌਲ, ਦਹੀਂ-ਭੱਲੇ, ਰਾਜਮਾਂਹ, ਹੋਰ ਸਬਜ਼ੀਆਂ, ਕਿਨਵਾ, ਫ਼ਰੂਟ, ਸਲਾਦ, ਫ਼ਰੂਟ ਸਲਾਦ, ਕੇਕ, ਆਦਿ ਸਮੇਤ 'ਛੱਤੀ ਪਦਾਰਥਾਂ' ਵਾਲਾ ਇਹ ਸਾਂਝਾ ਪ੍ਰੀਤੀ-ਭੋਜਨ ਸਾਰਿਆਂ ਲਈ ਇਕ 'ਯਾਦਗਾਰੀ-ਬਫ਼ੇ' ਬਣ ਗਿਆ। ਇਹ ਵੀ ਬਹੁਤ ਵਧੀਆ ਸ਼ੁਭ-ਸ਼ਗਨ ਸੀ ਕਿ ਇਸ ਮੌਕੇ ਕੋਈ ਵੀ ਮੈਂਬਰ ਮਠਿਆਈ ਨਹੀਂ ਲੈ ਕੇ ਆਇਆ। ਇੰਜ ਲੱਗਦਾ ਸੀ, ਜਿਵੇਂ ਉਹ ਹੁਣ ਪੌਸ਼ਟਿਕ ਖ਼ੁਰਾਕ ਦੀ ਮਹੱਤਤਾ ਨੂੰ ਹੁਣ ਪੂਰੀ ਤਰ੍ਹਾਂ ਸਮਝਣ ਲੱਗ ਪਏ ਹਨ ਜਿਸ ਦੇ ਬਾਰੇ ਚਰਚਾ ਇਸ ਕਲੱਬ ਦੇ ਪ੍ਰੋਗਰਾਮਾਂ ਵਿਚ ਅਕਸਰ ਹੁੰਦੀ ਰਹਿੰਦੀ ਹੈ।।
ਇਸ ਦੌਰਾਨ ਬਰੈਂਪਟਨ ਨੌਰਥ ਤੋਂ ਦੋਬਾਰਾ ਚੁਣੀ ਗਈ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਨੇ ਕਲੱਬ ਦੇ ਇਸ ਸਮਾਗ਼ਮ ਵਿਚ ਸਿ਼ਰਕਤ ਕਰਕੇ ਕਲੱਬ ਦੇ ਮੈਂਬਰਾਂ ਨਾਲ ਦੀਵਾਲੀ ਦੀਆਂ ਮੁਬਾਰਕਾਂ ਸਾਂਝੀਆਂ ਕੀਤੀਆਂ ਅਤੇ ਨਾਲ ਹੀ ਉਨ੍ਹਾਂ ਨੇ ਸਮੂਹ ਮੈਂਬਰਾਂ ਅਤੇ ਬਰੈਂਪਟਨ ਨੌਰਥ ਦੇ ਵਾਸੀਆਂ ਦਾ ਹਾਰਦਿਕ ਧੰਨਵਾਦ ਕੀਤਾ ਜਿਨ੍ਹਾਂ ਨੇ ਉਨ੍ਹਾਂ ਨੂੰ ਇਕ ਵਾਰ ਫਿਰ ਇਹ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਉਹ ਹੁਣ ਸਾਰੇ ਬਰੈਂਪਟਨ-ਵਾਸੀਆਂ ਦੇ ਸਾਂਝੇ ਐੱਮ.ਪੀ. ਹਨ ਅਤੇ ਕੋਈ ਵੀ ਵਿਅੱਕਤੀ ਆਪਣੀ ਮੁਸ਼ਕਲ ਲੈ ਕੇ ਉਨ੍ਹਾਂ ਦੇ ਦਫ਼ਤਰ ਆ ਕੇ ਉਨ੍ਹਾਂ ਨੂੰ ਮਿਲ ਸਕਦਾ ਹੈ। ਬਰੈਂਪਟਨ ਦੀ ਬੇਹਤਰੀ ਲਈ ਉਨ੍ਹਾਂ ਸੀਨੀਅਰਜ਼ ਕੋਲੋਂ ਸਲਾਹ-ਮਸ਼ਵਰਾ ਲੈਣ ਲਈ ‘ਯੂਥ ਕਲੱਬ’ ਵਾਂਗ ਉਨ੍ਹਾਂ ਦਾ ਵੀ ਇਕ 'ਸਲਾਹਕਾਰ-ਗਰੁੱਪ' ਬਨਾਉਣ ਦੀ ਗੱਲ ਕੀਤੀ ਜੋ ਉਨ੍ਹਾਂ ਨੂੰ ਸੀਨੀਅਰਜ਼ ਦੇ ਮਸਲਿਆਂ ਬਾਰੇ ਮਸ਼ਵਰੇ ਦਿਆ ਕਰੇਗਾ। ਸਮਾਗ਼ਮ ਦੀ ਕਾਰਵਾਈ ਨੂੰ ਡਾ.ਸੁਖਦੇਵ ਸਿੰਘ ਝੰਡ ਵੱਲੋਂ ਤਰਤੀਬ ਦਿੱਤੀ ਗਈ ਅਤੇ ਇਸ ਦੇ ਅਖ਼ੀਰ ਵਿਚ ਪ੍ਰੋ.ਜਗੀਰ ਸਿੰਘ ਕਾਹਲੋਂ ਵੱਲੋਂ ਰੂਬੀ ਸਹੋਤਾ ਅਤੇ ਕਲੱਬ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਕੈਫੀਯੇਹ ਪਾਉਣ ਕਾਰਨ ਐਮਪੀਪੀ ਸਾਰਾਹ ਜਾਮਾ ਨੂੰ ਵਿਧਾਨਸਭਾ ਵਿੱਚੋਂ ਬਾਹਰ ਜਾਣ ਦੇ ਸਪੀਕਰ ਨੇ ਦਿੱਤੇ ਹੁਕਮ ਅਪਾਰਟਮੈਂਟ ਵਿੱਚ ਦਾਖਲ ਹੋ ਕੇ ਲੁਟੇਰਿਆਂ ਨੇ ਚਲਾਈ ਗੋਲੀ, 1 ਹਲਾਕ ਰਿਹਾਇਸ਼ੀ ਬਿਲਡਿੰਗ ਵਿੱਚੋਂ ਮਿਲੀ ਵਿਅਕਤੀ ਦੀ ਲਾਸ਼, ਹੋਮੀਸਾਈਡ ਯੂਨਿਟ ਕਰ ਰਹੀ ਹੈ ਜਾਂਚ ਟੀਪੀਏਆਰ ਕਲੱਬ ਦੇ 64 ਮੈਂਬਰਾਂ ਨੇ ਟੀਮ 20 ਅਪ੍ਰੈਲ ਨੂੰ ਚੜ੍ਹੀਆਂ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਮੀਟਿੰਗ ਵਿੱਚ ਡਾ. ਗੁਰਬਖ਼ਸ਼ ਭੰਡਾਲ ਦੀ ਪੁਸਤਕ ‘ਕੱਚੇ ਪੱਕੇ ਰਾਹ’ ‘ਤੇ ਕਰਾਈ ਗਈ ਵਿਚਾਰ-ਚਰਚਾ ਤਰਕਸ਼ੀਲ ਸੁਸਾਇਟੀ ਕੈਨੇਡਾ ਦੀ ਓਂਟਾਰੀਓ ਇਕਾਈ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ 27ਵੀਂ ਬਰਸੀ 19 ਮਈ ਨੂੰ ਮਨਾਈ ਜਾਏਗੀ ਓਨਟਾਰੀਓ ਵਿਧਾਨਸਭਾ ਵਿੱਚ ਕੈਫੀਯੇਹ ਪਾਉਣ ਦੇ ਹੱਕ ਵਿੱਚ ਲਿਆਂਦਾ ਮਤਾ ਦੂਜੀ ਵਾਰੀ ਹੋਇਆ ਫੇਲ੍ਹ ਛਾਪੇਮਾਰੀ ਵਿੱਚ ਪੁਲਿਸ ਨੇ ਬਰਾਮਦ ਕੀਤੇ ਹਥਿਆਰ ਤੇ ਡਰੱਗਜ਼, ਤਿੰਨ ਭਰਾਵਾਂ ਨੂੰ ਕੀਤਾ ਗਿਆ ਚਾਰਜ ਕਈ ਗੱਡੀਆਂ ਆਪਸ ਵਿੱਚ ਟਕਰਾਈਆਂ, ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ