Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਨਜਰਰੀਆ

ਭਾਰਤ-ਚੀਨ ਸੰਬੰਧ, ਦੋਸਤੀ ਵਿਚਾਲੇ ਬੇਭਰੋਸਗੀ

October 17, 2019 08:56 AM

-ਪੂਨਮ ਆਈ ਕੌਸ਼ਿਸ਼
ਗੁਆਂਢੀ ਜਾਂ ਦੁਸ਼ਮਣ? ਦੋਵੇਂ। ਅਸਲ ਵਿੱਚ ਭਾਰਤ ਅਤੇ ਚੀਨ ਦੇ ਸੰਬੰਧ ਤਾਸ਼ ਦੀ ਪੋਕਰ ਖੇਡ ਵਾਂਗ ਹਨ, ਜਿਸ 'ਚ ਭਾਵਨਾਵਾਂ ਲਈ ਕੋਈ ਜਗ੍ਹਾ ਨਹੀਂ ਤੇ ਹਰ ਖਿਡਾਰੀ ਆਪਣੀ ਰਣਨੀਤੀ ਅਨੁਸਾਰ ਖੇਡਦਾ ਹੈ, ਆਪਣੇ ਰੁਖ਼ 'ਤੇ ਕਾਇਮ ਰਹਿੰਦਾ ਹੈ ਅਤੇ ਜਿੱਤਣ ਲਈ ਜੂਆ ਖੇਡ ਲੈਂਦਾ ਹੈ। ਭਾਰਤ ਅਤੇ ਚੀਨ ਦੋਵੇਂ ਅਜਿਹਾ ਕਰ ਰਹੇ ਹਨ ਅਤੇ ਦੋਵੇਂ ਹੀ ਇਹ ਸੰਦੇਸ਼ ਦੇ ਰਹੇ ਹਨ ਕਿ ਸਾਡੇ ਮਾਮਲਿਆਂ ਵਿੱਚ ਦਖਲ ਨਾ ਦਿਓ।
ਡੋਕਲਾਮ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਵੁਹਾਨ ਸਿਖਰ ਵਾਰਤਾ ਨਾਲ ਦੋਵਾਂ ਦੇਸ਼ਾਂ ਦੇ ਸੰਬੰਧਾਂ ਵਿੱਚ ਆਈ ਰਫਤਾਰ ਨੂੰ ਤੇਜ਼ੀ ਦੇਣ ਲਈ ਪਿਛਲੇ ਹਫਤੇ ਤਾਮਿਲ ਨਾਡੂ 'ਚ 8ਵੀਂ ਸਦੀ ਦੇ ਪੱਲਵ ਯੁੱਗ ਦੇ ਕੰਢੇ ਦੇ ਸ਼ਹਿਰ ਮਾਮੱਲਪੁਰਮ 'ਚ ਭਾਰਤ-ਚੀਨ ਰਸਮੀ ਸਿਖਰ ਸੰਮੇਲਨ ਆਯੋਜਤ ਕੀਤਾ ਗਿਆ ਤੇ ਇਹ ਸੰਮੇਲਨ ਕਸ਼ਮੀਰ ਚੋਂ ਧਾਰਾ-370 ਹਟਾਉਣ ਤੋਂ ਬਾਅਦ ਸੰਬੰਧਾਂ 'ਚ ਠੰਢੇਪਣ ਨੂੰ ਦੂਰ ਕਰਨ ਲਈ ਵੀ ਕੀਤਾ ਗਿਆ।
ਅਸਲ ਵਿੱਚ ਇਸ ਗੈਰ ਰਸਮੀ ਵਾਰਤਾ ਵਿੱਚ ਨੇਤਾਵਾਂ ਵਿਚਾਲੇ ਸੁਚਾਰੂ ਵਾਰਤਾ ਸੰਪੰਨ ਹੋਈ ਤੇ ਦੁਵੱਲੇ ਮੁੱਦਿਆਂ 'ਤੇ ਪੰਜ ਘੰਟਿਆਂ ਤੋਂ ਵੱਧ ਚਰਚਾ ਕੀਤੀ ਗਈ। ਜਿਨਪਿੰਗ ਨੇ ਕਿਹਾ ਕਿ ਇਸ ਵਾਰਤਾ ਵਿੱਚ ਦੋਵਾਂ ਨੇਤਾਵਾਂ ਨੇ ਦਿਲ ਦੀ ਗੱਲ ਕਹੀ ਤਾਂ ਮੋਦੀ ਨੇ ਇਸ ਨੂੰ ਦੁਵੱਲੇ ਸੰਬੰਧਾਂ ਵਿੱਚ ਨਵੇਂ ਯੁੱਗ ਦੀ ਸ਼ੁਰੂਆਤ ਕਿਹਾ। ਇਸ ਵਾਰਤਾ ਦੌਰਾਨ ਵਪਾਰ ਅਤੇ ਨਿਵੇਸ਼ ਲਈ ਇੱਕ ਨਵੇਂ ਤੰਤਰ ਦੀ ਸਥਾਪਨਾ ਦੇ ਪ੍ਰਸਤਾਵ ਉਤੇ ਸਹਿਮਤੀ ਹੋਈ। 53 ਬਿਲੀਅਨ ਡਾਲਰ ਦੇ ਵਪਾਰ ਘਾਟੇ ਨੂੰ ਘੱਟ ਕਰਨ ਉਤੇ ਚਰਚਾ ਕੀਤੀ ਗਈ, ਅੱਤਵਾਦ ਦਾ ਸਾਹਮਣਾ ਕਰਨ ਲਈ ਮਿਲ ਕੇ ਕੰਮ ਕਰਨ, ਸਰਹੱਦ 'ਤੇ ਸ਼ਾਂਤੀ ਸਥਾਪਤ ਕਰਨ ਅਤੇ ਖੇਤਰੀ ਤੇ ਸੰਸਾਰਕ ਮੁੱਦਿਆਂ 'ਤੇ ਸਹਿਯੋਗ ਕਰਨ ਬਾਰੇ ਚਰਚਾ ਹੋਈ।
ਅਸਲ ਵਿੱਚ ਇਸ ਗੈਰ ਰਸਮੀ ਸਿਖਰ ਸੰਮੇਲਨ 'ਚ ਆਰਥਿਕ ਸਹਿਯੋਗ ਦਾ ਢਾਂਚਾ ਤਿਆਰ ਕਰਨ 'ਚ ਸਹਾਇਤਾ ਮਿਲੀ, ਵਿਸ਼ੇਸ਼ ਤੌਰ 'ਤੇ ਉਦੋਂ, ਜਦੋਂ ਸੰਸਾਰ ਪੱਧਰ 'ਤੇ ਅਨਿਸ਼ਚਿਤਤਾ ਦਿੱਸ ਰਹੀ ਹੈ। ਹੁਵਾਵੇਈ ਦੀ 5ਜੀ ਟੈਕਨਾਲੋਜੀ ਨੂੰ ਲਓ, ਇਹ ਦੋਵਾਂ ਦੇਸ਼ਾਂ ਲਈ ਲਾਹੇਵੰਦ ਹੋ ਸਕਦੀ ਹੈ। ਇਸ ਬਾਰੇ ਭਾਰਤ ਦਾ ਫੈਸਲਾ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਕੀ ਚੀਨ ਨਾਲ ਕੰਮ ਕਰ ਕੇ ਉਸ ਦੇ ਲੋਕਾਂ ਨੂੰ ਲਾਭ ਮਿਲੇਗਾ? ਅਤੇ ਕੀ ਇਹ ਰਾਸ਼ਟਰੀ ਸੁਰੱਖਿਆ ਹਿੱਤਾਂ ਦੇ ਅਨੁਰੂਪ ਹੋਵੇਗਾ? ਅਤੇ ਕੀ ਉਸ ਦੀ ਪਿਛਲੇ ਦਰਵਾਜ਼ਿਓਂ ਦਾਖਲੇ ਦੀ ਚਿੰਤਾ ਨੂੰ ਦੂਰ ਕੀਤਾ ਜਾਵੇਗਾ ਕਿਉਂਕਿ ਇਸ ਕੰਪਨੀ ਦੇ ਪੀਪਲਜ਼ ਲਿਬਰੇਸ਼ਨ ਆਰਮੀ ਨਾਲ ਸੰਬੰਧ ਹਨ ਜਾਂ ਭਾਰਤ ਅਮਰੀਕਾ ਦੇ ਦਬਾਅ ਸਾਹਮਣੇ ਝੁਕ ਜਾਵੇਗਾ। ਇਸ ਨਾਲ ਚੀਨ ਦੇ ਕਾਰੋਬਾਰੀ ਹਿੱਤ ਪੂਰੇ ਹੋਣਗੇ ਕਿਉਂਕਿ ਅਮਰੀਕਾ ਹੁਵਾਵੇਈ ਦੇ ਵਿਰੁੱਧ ਆਪਣੇ ਸਹਿਯੋਗੀ ਦੇਸ਼ਾਂ ਵਿਰੁੱਧ ਮੁਹਿੰਮ ਚਲਾ ਰਿਹਾ ਹੈ ਅਤੇ ਉਸ ਨੇ ਅਮਰੀਕੀ ਕੰਪਨੀਆਂ ਨੂੰ ਇਸ ਕੰਪਨੀ ਨਾਲ ਕਾਰੋਬਾਰ ਕਰਨ 'ਤੇ ਪਾਬੰਦੀ ਲਾ ਦਿੱਤੀ ਹੈ।
ਭਾਵੇਂ ਦੋਵਾਂ ਦੇਸ਼ਾਂ ਵਿਚਾਲੇ ਸੰਬੰਧਾਂ ਵਿੱਚ ਗੁੰਝਲਾਂ ਹਨ, ਡੂੰਘੀ ਬੇਭਰੋਸਗੀ ਅਤੇ ਸੁਰੱਖਿਆ ਦੀਆਂ ਚਿੰਤਾਵਾਂ ਹਨ, ਜੋ ਭਾਰਤ-ਚੀਨ ਸੰਬੰਧਾਂ ਦਾ ਖੋਖਲੇਪਣ ਦਰਸਾਉਂਦੀਆਂ ਹਨ ਅਤੇ ਇਸ ਦਾ ਕਾਰਨ ਸਰਹੱਦੀ ਵਿਵਾਦ ਦਾ ਹੱਲ ਨਾ ਹੋਣਾ ਹੈ ਅਤੇ ਕਸ਼ਮੀਰ 'ਤੇ ਚੀਨ ਦੀ ਨੀਤੀ ਨਿਸ਼ਚਿਤ ਨਹੀਂ, ਪਰ ਮਾਮੱਲਪੁਰਮ ਵਿੱਚ ਇਸ ਦੀ ਕੋਈ ਚਰਚਾ ਨਹੀਂ ਕੀਤੀ ਗਈ। ਇੱਕ ਪਾਸੇ ਚੀਨ ਪਾਕਿਸਤਾਨ ਦੇ ਰੁਖ਼ ਦਾ ਸਮਰਥਨ ਕਰਦਾ ਅਤੇ ਕਹਿੰਦਾ ਹੈ ਕਿ ਚੀਨ ਪਾਕਿਸਤਾਨ ਦੇ ਮੂਲ ਹਿੱਤਾਂ ਅਤੇ ਉਸ ਦੇ ਜਾਇਜ਼ ਅਧਿਕਾਰਾਂ ਦੇ ਸੰਬੰਧ ਵਿੱਚ ਉਸ ਦਾ ਸਮਰਥਨ ਕਰਦਾ ਹੈ ਅਤੇ ਆਸ ਕਰਦਾ ਹੈ ਕਿ ਇਸ ਮੁੱਦੇ ਦਾ ਹੱਲ ਯੂ ਐਨ ਐਲਾਨ-ਪੱਤਰ ਦੇ ਆਧਾਰ 'ਤੇ ਸ਼ਾਂਤੀਪੂਰਨ ਢੰਗ ਨਾਲ ਕੀਤਾ ਜਾਵੇਗਾ। ਦੂਸਰੇ ਪਾਸੇ ਉਹ ਭਾਰਤ ਦੇ ਇਸ ਰੁਖ਼ 'ਤੇ ਜ਼ੋਰ ਦਿੰਦਾ ਹੈ ਕਿ ਇਹ ਦੁਵੱਲਾ ਮੁੱਦਾ ਹੈ ਅਤੇ ਇਸ ਦਾ ਹੱਲ ਭਰਾਤ ਅਤੇ ਪਾਕਿਸਤਾਨ ਨੂੰ ਕਰਨਾ ਚਾਹੀਦਾ ਹੈ।
ਚੀਨ ਪੂਰਬੀ ਸੈਕਟਰ ਵਿੱਚ ਮੈਕਮੋਹਨ ਰੇਖਾ 'ਤੇ ਸਵਾਲੀਆ ਨਿਸ਼ਾਨ ਲਾ ਕੇ ਭਾਰਤ ਦੀ ਕੌਮਾਂਤਰੀ ਹੱਦ ਨੂੰ ਰੱਦ ਕਰਦਾ ਤੇ ਅਰੁਣਾਚਲ ਪ੍ਰਦੇਸ਼ ਵਿੱਚ ਨੱਬੇ ਹਜ਼ਾਰ ਵਰਗ ਕਿਲੋਮੀਟਰ ਖੇਤਰ 'ਤੇ ਆਪਣਾ ਦਾਆ ਕਰਦਾ ਹੈ, ਜਿਸ ਨੂੰ ਉਹ ਦੱਖਣੀ ਤਿੱਬਤ ਕਹਿੰਦਾ ਹੈ। ਚੀਨ ਨੇ ਪਾਕਿ ਮਕਬੂਜ਼ਾ ਕਸ਼ਮੀਰ 'ਚ 38 ਹਜ਼ਾਰ ਵਰਗ ਕਿਲੋਮੀਟਰ ਖੇਤਰ 'ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ ਅਤੇ ਹਿਮਾਚਲ ਤੇ ਉਤਰਾਖੰਡ ਵਿੱਚ 2000 ਵਰਗ ਕਿਲੋਮੀਟਰ ਖੇਤਰ 'ਤੇ ਆਪਣਾ ਦਾਅਵਾ ਕਰਦਾ ਹੈ। ਦੋਵਾਂ ਦੇਸ਼ਾਂ ਵਿਚਾਲੇ ਸਰਹੱਦੀ ਵਿਵਾਦ ਬਾਰੇ 21 ਦੌਰਾਂ ਦੀ ਵਾਰਤਾ ਹੋ ਚੁੱਕੀ ਹੈ, ਪਰ ਕੋਈ ਖਾਸ ਤਰੱਕੀ ਨਹੀਂ ਹੋਈ। ਇਸ ਦੇ ਨਾਲ ਭਾਰਤ ਨੂੰ ਚੀਨ-ਪਾਕਿਸਤਾਨ ਆਰਥਿਕ ਕਾਰੀਡੋਰ ਬਾਰੇ ਇਤਰਾਜ਼ ਹੈ, ਜੋ ਚੀਨ ਦੇ ਸਭ ਤੋਂ ਵੱਡੇ ਪ੍ਰਾਂਤ ਜਿਨਯਾਂਗ ਨੂੰ ਪਾਕਿਸਤਾਨ ਦੇ ਬਲੋਚਿਸਤਾਨ 'ਚ ਗਵਾਦਰ ਬੰਦਰਗਾਹ ਨਾਲ ਜੋੜਦਾ ਹੈ ਅਤੇ ਇਹ ਪਾਕਿ ਮਕਬੂਜ਼ਾ ਕਸ਼ਮੀਰ ਵਿੱਚੋਂ ਲੰਘਦਾ ਹੈ ਅਤੇ ਇਹ ਭਾਰਤ ਦੀ ਪ੍ਰਾਦੇਸ਼ਿਕ ਅਖੰਡਤਾ ਦੀ ਉਲੰਘਣਾ ਕਰਦਾ ਹੈ।
ਯੂ ਐਨ ਸਕਿਓਰਟੀ ਕੌਂਸਲ ਅਤੇ ਨਿਊਕਲੀਅਰ ਸਪਲਾਇਰ ਗਰੁੱਪ ਦੀ ਮੈਂਬਰੀ ਆਦਿ ਕਾਰਨ ਭਾਰਤ ਦੇਸ਼ ਦੀ ਰਾਸ਼ਟਰੀ ਸੁਰੱਖਿਆ ਅਤੇ ਯੁੱਧਨੀਤਕ ਹਿੱਤਾਂ ਨਾਲ ਕੋਈ ਸਮਝੌਤਾ ਨਹੀਂ ਕਰ ਸਕਦਾ। ਸਵਾਲ ਇਹ ਉਠਦਾ ਹੈ ਕਿ ਕੀ ਇਸ ਖੇਤਰ ਵਿੱਚ ਚੀਨ ਦੀ ਸਰਬ ਉਚਤਾ ਸਥਾਪਤ ਕਰਨ ਦੇ ਯਤਨਾਂ ਦਾ ਭਾਰਤ ਕੋਲ ਡਿਪਲੋਮੈਟਿਕ ਜਵਾਬ ਹੈ? ਕੀ ਭਾਰਤ ਉਸ 'ਤੇ ਰੋਕ ਲਾ ਸਕਦਾ ਹੈ? ਭਾਰਤ ਕੋਲ ਕੀ ਬਦਲ ਹੈ? ਚੀਨ ਦੀ ਕੀ ਚਾਲ ਹੈ? ਕੀ ਉਹ ਭਾਰਤ ਨੂੰ ਘੇਰਨਾ ਚਾਹੁੰਦਾ ਹੈ? ਕੀ ਉਹ ਆਪਣੇ ਪਰਮ-ਮਿੱਤਰ ਇਸਲਾਮਾਬਾਦ ਦੇ ਡਿੱਗੇ ਹੋਏ ਮਨੋਬਲ ਨੂੰ ਚੁੱਕਣਾ ਚਾਹੁੰਦਾ ਹੈ?
ਭਾਰਤ ਚੀਨ ਦੀ ਉਸ ਨੂੰ ਘੇਰਨ ਦੀ ਰਣਨੀਤੀ ਦਾ ਜਵਾਬ ਦੇਣ ਵਿੱਚ ਰੁੱਝਾ ਹੋਇਆ ਹੈ ਤੇ ਇਸ ਲਈ ਉਹ ਚੀਨ ਦੇ ਗੁਆਂਢੀ ਦੇਸ਼ਾਂ ਨਾਲ ਗਠਜੋੜ ਕਰ ਰਿਹਾ ਹੈ। ‘ਪੂਰਬ ਵੱਲ ਦੇਖੋ' ਨੀਤੀ ਅਧੀਨ ਉਹ ਮਿਆਂਮਾਰ ਅਤੇ ਵੀਅਤਨਾਮ ਆਦਿ ਦੇਸ਼ਾਂ ਨਾਲ ਸੰਬੰਧ ਮਜ਼ਬੂਤ ਕਰ ਰਿਹਾ ਹੈ। ਭਾਰਤ ਜਾਣਦਾ ਹੈ ਕਿ ਚੀਨ ਨੇ ਮਿਆਂਮਾਰ ਵਿੱਚ ਆਪਣੀ ਪੈਠ ਬਣਾ ਲਈ ਹੈ, ਇਸ ਲਈ ਉਹ ਉਥੋਂ ਦੇ ਫੌਜੀ ਜਰਨੈਲਾਂ ਨੂੰ ਆਪਣੇ ਪੱਖ 'ਚ ਲਿਆਉਣ ਦਾ ਯਤਨ ਕਰ ਰਿਹਾ ਹੈ। ਚੀਨ ਆਪਣੇ ਛੋਟੇ ਗੁਆਂਢੀ ਦੇਸ਼ਾਂ ਨੂੰ ਕਰੰਸੀ ਮਦਦ ਅਤੇ ਫੌਜੀ ਪ੍ਰਭਾਵ ਨਾਲ ਆਪਣੇ ਪ੍ਰਭਾਵ 'ਚ ਲੈ ਆਉਂਦਾ ਹੈ ਅਤੇ ਇਸ ਕਾਰਨ ਉਹ ਭਾਰਤ ਦੇ ਛੋਟੇ ਗੁਆਂਢੀ ਦੇਸ਼ਾਂ 'ਚ ਉਸ ਦਾ ਪ੍ਰਭਾਵ ਘੱਟ ਕਰਨ ਦਾ ਯਤਨ ਕਰਦਾ ਹੈ। ਚੀਨ ਨੇਪਾਲ ਦੀ ਘਰੇਲੂ ਰਾਜਨੀਤੀ ਨੂੰ ਪ੍ਰਭਾਵਤ ਕਰ ਰਿਹਾ ਹੈ, ਬੰਗਲਾ ਦੇਸ਼ ਵਿੱਚ ਨਵੀਆਂ ਬੰਦਰਗਾਹਾਂ ਦਾ ਵਿੱਤ ਪੋਸ਼ਣ ਕਰ ਰਿਹਾ ਹੈ ਤਾਂ ਕਿ ਭਵਿੱਖ ਵਿੱਚ ਉਸ ਦੀ ਦੋਹਰੀ ਵਰਤੋਂ ਕੀਤੀ ਜਾ ਸਕੇ। ਪਾਕਿਸਤਾਨੀ ਮਕਬੂਜ਼ਾ ਕਸ਼ਮੀਰ ਵਿੱਚ ਸੜਕਾਂ ਬਣਾ ਰਿਹਾ ਹੈ, ਸ੍ਰੀਲੰਕਾ ਨੂੰ ਕਰਜ਼ੇ ਦੇ ਜਾਲ ਵਿੱਚ ਫਸਾ ਰਿਹਾ ਹੈ ਤਾਂ ਕਿ ਉਥੋਂ ਦੀ ਸਿਆਸਤ ਪ੍ਰਭਾਵਤ ਕੀਤੀ ਜਾ ਸਕੇ।
ਚੀਨ ਨਿਊਕਲੀਅਰ ਸਪਲਾਇਰ ਗਰੁੱਪ ਵਿੱਚ ਭਾਰਤ ਦੇ ਦਾਖਲੇ ਵਿੱਚ ਅੜਿੱਕੇ ਡਾਹ ਰਿਹਾ ਹੈ। ਭਾਰਤ ਵੱਲੋਂ ‘ਵਨ ਬੈਲਟ ਵਨ ਰੋਡ' ਪਹਿਲ ਨੂੰ ਰੱਦ ਕਰਨ ਲਈ ਰਾਸ਼ਟਰਪਤੀ ਜਿਨਪਿੰਗ ਨੇ ਨਿੱਜੀ ਵੱਕਾਰ ਦਾ ਸਵਾਲ ਬਣਾ ਦਿੱਤਾ ਹੈ। ਦੋਵਾਂ ਦੇਸ਼ਾਂ ਵਿਚਾਲੇ ਅਸਹਿਮਤੀ ਦੇ ਖੇਤਰ ਕਈ ਹਨ, ਸੰਬੰਧਾਂ ਵਿੱਚ ਅਨਿਸ਼ਚਿਤਤਾ ਅਤੇ ਉਤਰਾਅ-ਚੜ੍ਹਾਅ ਹੈ, ਪਰ ਫਿਰ ਵੀ ਦੋਵਾਂ ਦੇਸ਼ਾਂ ਨੂੰ ਆਪਸੀ ਹਿੱਤਾਂ ਦੇ ਮੁੱਦਿਆਂ 'ਤੇ ਇੱਕ ਆਵਾਜ਼ ਵਿੱਚ ਬੋਲਣਾ ਪਵੇਗਾ। ਭਾਰਤ ਨੂੰ ਲੰਮੇ ਸਮੇਂ ਦੀ ਚੀਨ ਨੀਤੀ ਬਣਾਉਣੀ ਹੋਵੇਗੀ। ਇਸ ਵਿੱਚ ਵਾਰਤਾ ਅਤੇ ਕੂਟਨੀਤਕ ਦਬਾਅ ਨੂੰ ਜਗ੍ਹਾ ਦੇਣੀ ਹੋਵੇਗੀ। ਸਿਰਫ ਗੱਲਾਂ ਕਰਨ ਨਾਲ ਕੰਮ ਨਹੀਂ ਚੱਲੇਗਾ। ਚੀਨ ਦਾ ਮੁਕਾਬਲਾ ਕਰਨਾ ਪਵੇਗਾ। ਚੀਨ ਨੂੰ ਵੀ ਆਪਣੀ ਕਥਨੀ ਅਤੇ ਕਰਨੀ 'ਚ ਸਮਾਨਤਾ ਲਿਆਉਣੀ ਹੋਵੇਗੀ। ਮੋਦੀ ਜਾਣਦੇ ਹਨ ਕਿ ਅੱਜ ਦੀ ਭੂ-ਰਾਜਨੀਤਕ ਅਸਲੀਅਤ ਵਿੱਚ ਵਿਹਾਰਿਕਤਾ ਸਭ ਤੋਂ ਉਤੇ ਹੈ ਤੇ ਇਸ ਵਿੱਚ ਕੋਈ ਸ਼ਾਰਟਕੱਟ ਨਹੀਂ। ਇਸ ਲਈ ਭਾਰਤ ਨੂੰ ਚੀਨ ਨਾਲ ਨਜਿੱਠਣ ਲਈ ਬਹੁਕੋਣੀ ਰਣਨੀਤੀ ਅਪਣਾਉਣੀ ਹੋਵੇਗੀ, ਤਾਂ ਹੀ ਦੋਵਾਂ ਦੇਸ਼ਾਂ ਵਿਚਾਲੇ ਪੱਕੀ ਸ਼ਾਂਤੀ ਹੋ ਸਕਦੀ ਹੈ। ਭਾਰਤ ਦੀ ਦਬਦਬੇ ਦੀ ਨੀਤੀ ਵਿੱਚ ਵਿਵੇਕ, ਪ੍ਰਪੱਕਤਾ ਅਤੇ ਸੰਜਮ ਦਾ ਮਿਸ਼ਰਣ ਚਾਹੀਦਾ ਹੈ ਤਾਂ ਕਿ ਭਾਰਤ-ਚੀਨ ਸੰਬੰਧ ਕੰਟਰੋਲ 'ਚ ਰਹਿਣ। ਇਸ ਜ਼ੀਰੋ-ਕਾਂਟੇ ਦੀ ਖੇਡ ਵਿੱਚ ਸ਼ਕਤੀ ਪ੍ਰਦਰਸ਼ਨ ਉਦੋਂ ਤੱਕ ਚੱਲਦਾ ਰਹੇਗਾ, ਜਦੋਂ ਤੱਕ ਦੋਵਾਂ ਦੇਸ਼ਾਂ ਵਿਚਾਲੇ ਵਿਸ਼ਵਾਸ ਸਥਾਪਤ ਨਾ ਹੋਵੇ। ਲੰਮੇ ਸਮੇਂ ਵਿੱਚ ਭਾਰਤ-ਚੀਨ ਸੰਬੰਧ ਖੇਤਰੀ ਅਤੇ ਸੰਸਾਰਕ ਸੁਰੱਖਿਆ ਵਾਤਾਵਰਣ ਦੇ ਪਰਿਪੇਖ ਵਿੱਚ ਭਾਰਤ ਦੇ ਯੁੱਧਨੀਤਕ ਟੀਚਿਆਂ ਰਾਹੀਂ ਨਿਰਧਾਤ ਕੀਤੇ ਜਾਣਗੇ।
ਏਸ਼ੀਆ ਦੀਆਂ ਇਨ੍ਹਾਂ ਦੋ ਵੱਡੀਆਂ ਸ਼ਕਤੀਆਂ ਵਿਚਾਲੇ ਸ਼ਾਂਤੀ ਜ਼ਰੂਰੀ ਹੈ ਕਿਉਂਕਿ ਦੋਵਾਂ ਦੇਸ਼ਾਂ ਨੂੰ ਆਪਣੀ ਊਰਜਾ ਅਤੇ ਸਾਧਨਾਂ ਦੀ ਵਰਤੋਂ ਆਰਥਿਕ ਵਿਕਾਸ ਲਈ ਕਰਨੀ ਹੋਵੇਗੀ। ਮੋਦੀ ਹੌਲੀ ਹੌਲੀ ਬਚਾਅ ਦੀ ਨੀਤੀ ਨੂੰ ਛੱਡ ਕੇ ਇੱਕ ਕੁਸ਼ਲ ਵਾਰਤਾਕਾਰ ਦੇ ਰੂਪ ਵਿੱਚ ਖੇਡ ਦੇ ਨਿਯਮ ਬਦਲ ਰਹੇ ਹਨ, ਜਿਸ ਕਾਰਨ ਭਾਰਤ ਚੀਨ ਤੋਂ ਘੱਟ ਨਹੀਂ, ਸਗੋਂ ਉਸ ਦੇ ਬਰਾਬਰ ਹੈ। ਜਦੋਂ ਤੱਕ ਦੋਵਾਂ ਦੇਸ਼ਾਂ ਵਿਚਾਲੇ ਸਰਹੱਦੀ ਸਵਾਲ ਦਾ ਹੱਲ ਨਹੀਂ ਹੁੰਦਾ, ਉਦੋਂ ਤੱਕ ਦੋਵਾਂ ਦਾ ਵਿਸ਼ਵਾਸ ਬਣਾਉਣ ਅਤੇ ਆਮ ਸੰਬੰਧਾਂ ਦੀ ਬਹਾਲੀ ਮੁਕੰਮਲ ਤੌਰ 'ਤੇ ਸੰਭਵ ਨਹੀਂ। ਉਦੋਂ ਤੱਕ ਉਨ੍ਹਾਂ ਨੂੰ ਮਤਭੇਦ ਭੁਲਾਉਣੇ ਹੋਣਗੇ ਅਤੇ ਵਾਰਤਾ ਜਾਰੀ ਰੱਖਣੀ ਹੋਵੇਗੀ ਅਤੇ ਬਿਹਤਰ ਸੰਬੰਧਾਂ ਲਈ ਛੋਟੀਆਂ-ਮੋਟੀਆਂ ਅੜਚਨਾਂ ਨੂੰ ਦੂਰ ਕਰਨਾ ਹੋਵੇਗਾ।
ਮੋਦੀ ਨੂੰ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਨਿਕਸਨ ਦੀ ਕਿਤਾਬ ‘ਦਿ ਰੀਅਲ ਵਾਰ’ ਤੋਂ ਸਬਕ ਲੈਣਾ ਹੋਵੇਗਾ-‘‘ਦੇਸ਼ਾਂ ਦੀ ਹੋਂਦ ਬਚਾਈ ਰੱਖਣਾ ਜਾਂ ਖਤਮ ਹੋਣਾ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਉਹ ਉਨ੍ਹਾਂ ਸਾਹਮਣੇ ਆਈ ਕਿਸੇ ਵਿਸ਼ੇਸ਼ ਚੁਣੌਤੀ ਦਾ ਸਾਹਮਣਾ ਕਿਵੇਂ ਕਰਦੇ ਹਨ। ਦੇਸ਼ ਸਾਹਮਣੇ ਉਹ ਸਮਾਂ ਵੀ ਆਉਂਦਾ ਹੈ, ਜਦੋਂ ਉਹ ਸਭ ਕੁਝ ਆਮ ਸਮਝਦਾ ਹੈ, ਪਰ ਉਸ ਹਾਲ ਵਿੱਚ ਵੀ ਉਹ ਇਸ ਨੂੰ ਅੱਖੋਂ ਪਰੋਖੇ ਨਹੀਂ ਕਰ ਸਕਦਾ ਤੇ ਦੇਸ਼ ਦੀ ਹੋਂਦ ਬਚਾਉਂਦਾ ਹੈ, ਜੋ ਚੁਣੌਤੀਆਂ ਦਾ ਸਾਹਮਣਾ ਕਰਨਾ ਹੈ, ਜੋ ਖਤਰੇ ਦੀ ਪਛਾਣ ਕਰਦਾ ਹੈ ਅਤੇ ਸਮਾਂ ਰਹਿੰਦੇ ਉਸ ਦਾ ਮੁਕਾਬਲਾ ਕਰਦਾ ਹੈ। ਮੋਦੀ ਜੀ ਚੀਨ ਨਾਲ ਗੁੰਝਲਦਾਰ ਸੰਬੰਧਾਂ ਵਿੱਚ ਉਲਝ ਰਹੇ ਹਨ, ਤਾਂ ਉਨ੍ਹਾਂ ਨੂੰ ਇਸ ਗੱਲ ਨੂੰ ਧਿਆਨ ਵਿੱਚ ਰੱਖਣਾ ਹੋਵੇਗਾ ਕਿ ਇਸ ਉਪ ਮਹਾਦੀਪ ਵਿੱਚ ਸ਼ਾਂਤੀ ਦੀ ਸਰਵਉਤਮ ਗਾਰੰਟੀ ਸਖਤ ਪ੍ਰਤੀਕਿਰਿਆ ਅਤੇ ਖਤਰੇ ਦੀ ਸਪੱਸ਼ਟ ਪਛਾਣ ਹੈ। ਉਨ੍ਹਾਂ ਨੂੰ ਚਾਣਕਿਆਂ ਦੇ ਬਾਹੂਬਲ ਦੀ ਕੂਟਨੀਤੀ ਅਤੇ ਨਿਰਮਮਤਾ ਦੋਵਾਂ ਦੀ ਵਰਤੋਂ ਕਰਨੀ ਹੋਵੇਗੀ। ਭਾਰਤ ਨੂੰ ਇਹ ਸਪੱਸ਼ਟ ਕਰਨਾ ਹੋਵੇਗਾ ਕਿ ਸਿਰਫ ਬਰਾਬਰ ਦੇ ਦੇਸ਼ਾਂ ਵਿਚਾਲੇ ਸਥਾਈ ਸ਼ਾਂਤੀ ਸਥਾਪਤ ਹੋ ਸਕਦੀ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’