Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਨਜਰਰੀਆ

ਪਤਨੀ ਹਿਤੈਸ਼ੀ ਪਤੀ

October 16, 2019 08:18 AM

-ਪਰਦੀਪ ਸਿੰਘ ਮੌਜੀ
ਵਿਆਹ ਭਾਵੇਂ ਲਵ-ਮੈਰਿਜ ਵਾਲਾ ਹੋਵੇ, ਭਾਵੇਂ ਮੈਟਰੀਮੋਨੀਅਲ ਵਾਲਾ, ਲੱਖ ਘੋਖ-ਪੜਤਾਲ ਕਰ ਕੇ ਕੀਤਾ ਹੋਵੇ ਜਾਂ ਅੱਖਾਂ ਬੰਦ ਕਰ ਕੇ, ਸਭ ਦਾ ਹਸ਼ਰ ਇੱਕੋ ਜਿਹਾ ਹੁੰਦਾ ਹੈ। ਨਵੇਂ ਨਵੇਂ ਵਿਆਹ ਤੋਂ ਕੁਝ ਸਮਾਂ ਬਾਅਦ ਤੱਕ ਜਾਨੂ, ਸਵੀਟੂ, ਸਵੀਟ ਹਾਰਟ, ਹਨੀ, ਲੱਡੂ ਵਰਗੇ ਸ਼ਬਦ ਬੁੱਲ੍ਹੀਆਂ 'ਚੋਂ ਕਿਰ ਕੇ ਕੰਨਾਂ 'ਚ ਕੁਤਕੁਤਾੜੀਆਂ ਕਰਦੇ ਹਨ। ਸਮਾਂ ਪਾ ਕੇ ਰਿਸ਼ਤੇ ਦਾ ਸਵਾਦ ਹਿੰਙ, ਲਸਣ, ਕਰੇਲੇ ਦੇ ਸਵਾਦ ਵਾਂਗ ਹੋ ਜਾਂਦਾ ਹੈ। ਬੰਦਾ ਆਪਣੇ ਆਪ ਨੂੰ ਜਿੰਨਾ ਮਰਜ਼ੀ ਆਲਮ, ਫਾਜ਼ਲ, ਅਫਲਾਤੂਨ, ਪੱਤਣਾਂ ਦਾ ਤਾਰੂ ਮੰਨਦਾ ਹੋਵੇ, ਵਿਆਹ ਤੋਂ ਬਾਅਦ ਆਪਣੇ ਆਪ ਨੂੰ ‘ਹੈਂਗ' ਹੋ ਗਿਆ ਸਮਝਦਾ ਹੈ। ਕਈਆਂ ਦੀ ਖਿਚੜੀ ਅੰਦਰੇ ਅੰਦਰ ਰਿੱਝਦੀ ਰਹਿੰਦੀ ਹੈ ਅਤੇ ਕਈਆਂ ਦਾ ਤਮਾਸ਼ਾ ਜੱਗ ਦੇਖਦਾ ਹੈ। ਕਈਆਂ ਦੀ ਸਥਿਤੀ ਤਣਾਅ ਪੂਰਨ, ਪਰ ਕਾਬੂ ਹੇਠ ਰਹਿੰਦੀ ਹੈ।
ਜੇ ਅਸੀਂ ਸਮੁੱਚੇ ਜੀਵ-ਜਗਤ ਵੱਲ ਝਾਤ ਮਾਰੀਏ ਤਾਂ ਦੇਖ ਸਕਦੇ ਹਾਂ ਕਿ ਨਰ ਜੀਵ ਮਾਦਾ ਜੀਵ ਨੂੰ ਪ੍ਰਭਾਵਤ ਕਰਨ ਲਈ ਭਾਂਤ-ਭਾਂਤ ਦੇ ਤਰੀਕੇ ਵਰਤਦੇ ਹਨ। ਬਹੁ-ਗਿਣਤੀ ਜੀਵਾਂ ਵਿੱਚ ਨਰ ਹੀ ਜੀਵ ਖੰਭ ਖਿਲਾਰ ਕੇ, ਗਾ-ਨੱਚ ਕੇ ਆਦਿ ਕਈ ਢੰਗਾਂ ਨਾਲ ਮਾਦਾ ਨੂੰ ਖੁਸ਼ ਕਰਦੇ ਹਨ। ਮਨੁੱਖ ਵਿੱਚ ਵੀ ਇਹੀ ਪ੍ਰਵਿਰਤੀ ਮੌਜੂਦ ਹੈ। ਵਿਆਹੇ ਬੰਦੇ ਨੂੰ ਘਰ ਵਾਲੀ ਨੂੰ ਖੁਸ਼ ਕਰਨ ਲਈ ਕਈ ਪਾਪੜ ਵੇਲਣੇ ਪੈਂਦੇ ਹਨ। ਹੋਰ ਜੀਵਾਂ ਵਾਂਗ ਬੰਦੇ 'ਚ ਐਨਾ ਹੁਨਰ ਨਹੀਂ ਕਿ ਉਹ ਆਪਣੀ ਘਰਵ ਾਲੀ ਨੂੰ ਖੁਸ਼ ਕਰ ਸਕੇ।
ਮੈਂ ਵੀ ਘਰਵਾਲੀ ਨੂੰ ਖੁਸ਼ ਕਰਨ ਲਈ ਸਮੇਂ ਸਮੇਂ ਕੋਸ਼ਿਸ਼ ਕੀਤੀ, ਪਰ ਹਰ ਵਾਰ ਮੂੰਹ ਦੀ ਖਾਣੀ ਪਈ। ਰਸੋਈ ਦਾ ਕੰਮ ਬੜਾ ਗੁੰਝਲਦਾਰ ਤੇ ਪੇਚੀਦਾ ਮੰਨਿਆ ਜਾਂਦਾ ਹੈ। ਮਨ 'ਚ ਵਿਚਾਰ ਆਇਆ ਕਿ ਇਸ ਕੰਮ ਵਿੱਚ ਘਰ ਵਾਲੀ ਦੀ ਮਦਦ ਕਰ ਕੇ ਉਸ ਨੂੰ ਪ੍ਰਸੰਨ ਕੀਤਾ ਜਾਵੇ। ਅਗਲੀ ਨੇ ਕੰਨਾਂ ਤੱਕ ਮੂੰਹ ਪਾੜ ਕੇ ਐਨੇ ਨੁਕਸ ਕੱਢੇ ਕਿ ਮੈਨੂੰ ਅਹਿਸਾਸ ਹੋਣ ਲੱਗ ਪਿਆ ਕਿ ਮੇਰੇ ਤੋਂ ਵੱਧ ਨਿਕੰਮਾ ਸ਼ਾਇਦ ਹੀ ਕੋਈ ਹੋਵੇ। ‘...ਆਹ ਐਡਾ ਮੋਟਾ-ਮੋਟਾ ਸਲਾਦ ਚੀਰ ਕੇ ਕਿਹੜੀ ਮੱਝ ਦੇ ਮੂੰਹ ਵਿੱਚ ਤੁੰਨਣਾ, ਖਬਰੇ ਕਿਹੜੀ ਦਾਲ ਸੁਆਰੀ, ਸਾਰੇ ਪੱਥਰ ਵਿੱਚ ਨੇ, ਪੂਰੇ ਟੱਬਰ ਦੇ ਦੰਦ ਤੁੜਵਾਇਓ, ਸਾਰੇ ਆਲੂ ਤੁਸੀਂ ਛਿਲਕਿਆਂ 'ਚ ਲਾਹ ਮਾਰੇ, ਸਬਜ਼ੀ ਕਾਹਦੀ ਬਣਾਵਾਂ, ਆਹ ਕੱਚ-ਘਰੜ ਜਿਹੀ ਚਾਹ ਬਣਾ ਕੇ ਲਿਆਏ ਓ, ਦੇਖਣ ਨੂੰ ਦਿਲ ਨ੍ਹੀਂ ਕਰਦਾ, ਭਾਂਡਿਆਂ ਦਾ ਖਬਰੇ ਕੀ ਧੋਤਾ, ਸਾਰੀ ਚਿਕਨਾਈ ਨਾਲ ਐ, ਜੇ ਉਲਟਾ ਹੋਰ ਕੰਮ ਵਧਾਉਣਾ ਹੰਦਾ ਤਾਂ ਰਹਿਣ ਹੀ ਦਿਆ ਕਰੋ।’
ਮਨ 'ਚ ਸੋਚਿਆ ਕਿ ਰਸੋਈ ਦਾ ਕੰਮ ਮੇਰੇ ਵੱਸ ਦੀ ਗੱਲ ਨਹੀਂ, ਇਸ ਲਈ ਹੋਰ ਪਾਸੇ ਹੱਥ ਵਟਾ ਕੇ ਪਤਨੀ ਹਿਤੈਸ਼ੀ ਪਤੀ ਬਣਨ ਦੀ ਕੋਸ਼ਿਸ਼ ਕਰ ਲੈਂਦਾ ਹਾਂ। ਕੱਪੜੇ-ਲੀੜੇ ਧੋਣ ਦਾ ਕੰਮ ਕੁਝ ਸੌਖਾ ਪ੍ਰਤੀਤ ਹੋਇਆ। ਸੋਚਿਆ ਕਿ ਮਸ਼ੀਨ 'ਚ ਪਾਉਣੇ ਅਤੇ ਕੱਢਣੇ। ਇਥੇ ਵੀ ਕਸੂਤਾ ਫਸ ਗਿਆ। ਅਗਲੀ ਨੇ ਐਸੇ ਧੋਣੇ ਧੋਤੇ ਕਿ ਬੱਸ ਪੁੱਛੋ ਨਾ। ‘...ਕਦੇ ਦਿਮਾਗ ਤੋਂ ਵੀ ਕੰਮ ਲਿਆ ਕਰੋ, ਕੀਹਨੇ ਕਿਹਾ ਸੀ ਆਹ ਕਮੀਜ਼ ਬਾਕੀ ਕੱਪੜਿਆਂ 'ਚ ਪਾਉਣ ਲਈ, ਸਾਰਾ ਰੰਗ ਬਾਕੀ ਕੱਪੜਿਆਂ 'ਤੇ ਚਾੜ੍ਹ ਕੇ ਰੱਖ ਦਿੱਤਾ, ਤਿਨ ਵਾਰ ਮਸ਼ੀਨ ਘੁਮਾਉਣੀ ਪੈਂਦੀ ਇਨ੍ਹਾਂ ਕੱਪੜਿਆਂ ਲਈ ਇੱਕ ਵਾਰ ਫਾਹਾ ਵੱਢ ਕੇ ਰੱਖ 'ਤਾ, ਇਹ ਕੱਪੜੇ ਤਾਂ ਛਾਵੇਂ ਸੁੱਕਣੇ ਪਾਉਣੇ ਸੀ, ਸਾਰਾ ਰੰਗ ਉਡ ਗਿਆ, ਧੋਤਾ ਖਬਰੇ ਕੀ ਆ? ਨਿਆਣਿਆਂ ਦੇ ਸਾਰੇ ਕੱਪੜੇ ਤਾਂ ਅੰਦਰ ਪਏ ਨੇ, ਆਹ ਸੂਟ 'ਤੇ ਠੰਢੀ ਪ੍ਰੈਸ ਫੇਰਨੀ ਸੀ, ਸਾਰੀ ਪਲਾਸਟਿਕ ਢਿੱਲੀ ਪੈ ਗਈ....।’
ਫੁਰਨਾ ਫੁਰਿਆ ਕਿ ਖਰੀਦਦਾਰੀ ਕਰ ਕੇ ਘਰ ਵਾਲੀ ਨੂੰ ਖੁਸ਼ ਕਰਨਾ ਠੀਕ ਰਹੇਗਾ। ਇਸ ਖੇਤਰ 'ਚ ਵੀ ਆਪਣੇ ਪੈਰੀਂ ਆਪ ਕੁਹਾੜਾ ਮਾਰਨ ਵਾਲੀ ਗੱਲ ਹੋਈ। ਅਗਲੀ ਨੇ ਐਨੇੇ ਨੁਕਸ ਕੱਢੇ ਪਲਾਂ-ਛਿਣਾਂ ਵਿੱਚ ਅਰਸ਼ ਤੋਂ ਫਰਸ਼ 'ਤੇ ਆ ਡਿੱਗੇ। ‘...ਆਹ ਜਿਹੜਾ ਸੂਟ ਤੁਸੀਂ ਚੁੱਕ ਲਿਆਏ ਓ, ਇਹਦੇ ਨਾਲ ਦਾ ਸੂਟ ਮਹੀਨਾ ਪਹਿਲਾਂ ਗੁਆਂਢਣ ਪਾਈ ਫਿਰਦੀ ਸੀ, ਰੰਗ ਤਾਂ ਦੇਖ ਲਿਆ ਕਰੋ ਕਿ ਮੇਰੇ 'ਤੇ ਕਿਹੜਾ ਜਚਦਾ, ਆਹ ਕਰਾੜੇ ਟੀਂਡੇ ਚੁੱਕ ਲਿਆਏ, ਗੋਭੀ ਦੇ ਫੁੱਲ ਇਹਦੇ ਨਾਲੋਂ ਵੱਡੇ ਨਹੀਂ ਮਿਲੇ? ਸਬਜ਼ੀ ਨਾਲ ਮੈਂ ਹਮੇਸ਼ਾ ਹਰੀਆਂ ਮਿਰਚਾਂ ਅਤੇ ਧਨੀਆ ਮੁਫਤ ਲੈਂਦੀ ਹਾਂ, ਤੁਸੀਂ ਆਹ ਵੀ ਮੁੱਲ ਚੁੱਕ ਲਿਆਂਦਾ, ਜੇ ਕੁਝ ਪਤਾ ਨਹੀਂ ਲੱਗਦਾ ਤਾਂ ਪੁੱਛ ਲਿਆ ਕਰੋ।” ਫਿਰ ਸੋਚਿਆ ਸਵੱਛਤਾ ਮੁਹਿੰਮ ਨਾਲ ਜੁੜ ਕੇ ਕੁਝ ਪੰੁਨ ਖੱਟਣ ਦੀ ਕੋਸ਼ਿਸ਼ ਕਰਦਾ ਹਾਂ, ਪਰ ਇਥੇ ਵੀ ਮੇਰੀ ਝਾੜ-ਝੰਡ ਹੋਈ। ‘ਸਾਰਾ ਸਾਮਾਨ ਉਥਲ ਪੁਥਲ ਕਰ ਛੱਡਿਆ, ਕੋਈ ਚੀਜ਼ ਟਿਕਾਣੇ ਨਹੀਂ ਰੱਖੀ, ਮੱਕੜੀ ਦੇ ਜਾਲੇ ਉਂਝ ਦੇ ਉਂਝ ਨੇ, ਤੁਸੀਂ ਖਬਰੇ ਕੀ ਝਾੜਿਆ, ਜਿਹੜੀਆਂ ਸ਼ੀਸ਼ੀਆਂ ਖਾਲੀ ਸਮਝ ਕੇ ਬਾਹਰ ਸੁੱਟ ਦਿੱਤੀਆਂ, ਉਨ੍ਹਾਂ 'ਚ ਅਜੇ ਦਵਾਈ ਸੀ, ਜੇ ਪਤਾ ਨਾ ਹੋਵੇ ਤਾਂ ਚੀਜ਼ਾਂ ਛੇੜਨੀਆਂ ਕਿਉਂ...।” ਕਿਸੇ ਨੇ ਸੁਝਾਅ ਦਿੱਤਾ ਕਿ ਪੌਣ-ਪਾਣੀ ਬਦਲਣ ਨਾਲ ਸੁਭਾਅ 'ਚ ਵੀ ਤਬਦੀਲੀ ਆ ਜਾਂਦੀ ਹੈ। ਇਸ ਲਈ ਘਰ ਵਾਲੀ ਨੂੰ ਕਦੇ ਕਦੇ ਆਊਟਿੰਗ ਕਰਾਉਣੀ ਚਾਹੀਦੀ ਹੈ। ਪੌਣ-ਪਾਣੀ ਬਦਲ ਗਿਆ, ਪਰ ਘਰ ਵਾਲੀ ਦਾ ਸੁਭਾਅ ਟੱਸ ਤੋਂ ਮੱਸ ਨਹੀਂ ਹੋਇਆ। ‘...ਕਿਸੇ ਚੱਜ ਦੀ ਥਾਂ ਨਹੀਂ ਆ ਸਕਦੇ ਸੀ, ਹਰ ਪਾਸੇ ਲੁੱਟ ਹੀ ਲੁੱਟ, ਆਹ ਵੀ ਦਿਨ ਨੇ ਕੋਈ ਘੁੰਮਣ ਦੇ, ਨਿਆਣਿਆਂ ਦੀ ਪੜ੍ਹਾਈ ਦਾ ਵੱਖਰਾ ਨੁਕਸਾਨ, ਇਹਦੇ ਨਾਲੋਂ ਤਾਂ ਚੰਗਾ ਸੀ ਦੋ ਦਿਨ ਪੇਕੇ ਹੀ ਰਹਿ ਲੈਂਦੀ...।”
ਸੁਭਾਅ ਉਸ ਨੇ ਵੀ ਨਹੀਂ ਬਦਲਿਆ ਤੇ ਮੈਂ ਵੀ ਪਤਨੀ ਹਿਤੈਸ਼ੀ ਪਤੀ ਬਣਨ ਲਈ ਕੋਈ ਕਸਰ ਨਹੀਂ ਛੱਡੀ। ਉਹ ਭਾਵੇਂ ਕੰਮ ਤੋਂ ਕਦੇ ਖੁਸ਼ ਨਹੀਂ ਹੋਈ, ਪਰ ਪੂਰੇ ਟੱਬਰ ਨੂੰ ਖੁਸ਼ ਕਰਨ ਲਈ ਆਪਣੀ ਪੂਰੀ ਵਾਹ ਲਾ ਦਿੰਦੀ ਹੈ। ਰੱਬ ਉਸ ਦੀ ਉਮਰ ਲੰਬੀ ਕਰੇ ਤਾਂ ਕਿ ਮੈਨੂੰ ਅਤੇ ਮੇਰੇ ਟੱਬਰ ਨੂੰ ਹਮੇਸ਼ਾ ਖੁਸ਼ੀਆਂ ਦਿੰਦੀ ਰਹੇ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’