Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਨਜਰਰੀਆ

ਸਾਡੇ ਨੌਜਵਾਨ ਵਰਗ ਦੀ ਸੋਚ ਕਿੱਧਰ ਨੂੰ ਹੋ ਤੁਰੀ

October 07, 2019 09:17 AM

-ਬੂਟਾ ਸਿੰਘ ਵਾਕਫ
ਗਰਮੀਆਂ ਦੀਆਂ ਛੁੱਟੀਆਂ ਦੇ ਦਿਨ ਸਨ। ਗਲੀ ਵਿੱਚ ਖੇਡ ਰਹੇ ਬੱਚੇ ਲਗਾਤਾਰ ਇਹ ਨਾਅਰੇ ਉਚਾਰ ਰਹੇ ਸਨ, ‘ਮਹਾਰਾਜ ਕੀ ਜੈ.. ਮਹਾਰਾਜ ਕੀ ਜੈ..।' ਸ਼ਾਇਦ ਉਹ ਕਿਸੇ ਟੀ ਵੀ ਸੀਰੀਅਲ ਦੀ ਨਕਲ ਉਤਾਰ ਰਹੇ ਸਨ। ਕੁਝ ਦੇਰ ਬਾਅਦ ਉਨ੍ਹਾਂ ਨੇ ਆਪਣੀ ਸੂਈ ਬਦਲ ਕੇ ਪੰਜਾਬੀ ਗੀਤਾਂ 'ਤੇ ਧਰ ਲਈ। ‘ਦੇਸੀ ਗਰੁੱਪ.. ਦੇਸੀ ਗਰੁੱਪ..।' ਫਿਰ ਉਨ੍ਹਾਂ ਨੇ ਇੱਕ ਹੋਰ ਗੀਤ ਛੋਹਿਆ। ‘ਨਖਰਾ ਤੇਰਾ ਨੀ.. ਹਏ ਨਖਰਾ..।' ਫਿਰ ਸਾਰੇ ਉਚੀ-ਉਚੀ ਹੋ-ਹੱਲਾ ਕਰਨ ਲੱਗ ਪਏ।
ਮੈਂ ਤੇ ਮੇਰਾ ਦੋਸਤ ਬੈਠਕ ਵਿੱਚ ਬੈਠੇ ਕੋਈ ਜ਼ਰੂਰੀ ਗੱਲ ਕਰ ਰਹੇ ਸਾਂ। ਬਾਹਰੋਂ ਬੱਚਿਆਂ ਦੀਆਂ ਆ ਰਹੀਆਂ ਸ਼ੋਰ ਭਰੀਆਂ ਅਵਾਜ਼ਾਂ ਕਾਰਨ ਮੇਰਾ ਧਿਆਨ ਵਾਰ-ਵਾਰ ਉੱਖੜ ਰਿਹਾ ਸੀ। ਮੈਥੋਂ ਉਨ੍ਹਾਂ ਦਾ ਸ਼ੋਰ ਬਰਦਾਸ਼ਤ ਨਹੀਂ ਹੋ ਰਿਹਾ ਸੀ। ਮੈਂ ਬੈਠਕ ਦਾ ਦਰਵਾਜ਼ਾ ਖੋਲ੍ਹ ਕੇ ਉਨ੍ਹਾਂ ਨੂੰ ਵਰਜ ਰਿਹਾ ਸੀ ਕਿ ਮੇਰੇ ਦੋਸਤ ਨੇ ਮੈਨੂੰ ਵਾਪਸ ਆਉਣ ਦੀ ਆਵਾਜ਼ ਦਿੱਤੀ। ਉਸ ਨੇ ਕਿਹਾ ਕਿ ਜੋ ਇਨ੍ਹਾਂ ਬੱਚਿਆਂ ਨੂੰ ਪਰੋਸਿਆ ਜਾ ਰਿਹਾ ਹੈ, ਇਹ ਉਹੋਂ ਕੁਝ ਕਰਨਗੇ।
ਮੈਂ ਆਪਣੇ ਦੋਸਤ ਦੀ ਇਸ ਗੱਲ ਨਾਲ ਸਹਿਮਤੀ ਭਰੀ। ਸੱਚ ਹੀ ਤਾਂ ਹੈ ਕਿ ਅਸੀਂ ਜੋ ਮਾਹੌਲ ਆਪਣੇ ਬੱਚਿਆਂ ਨੂੰ ਅੱਜ ਦੇ ਰਹੇ ਹਾਂ, ਉਸ ਦਾ ਅਸਰ ਬੱਚਿਆਂ ਦੇ ਮਨਾਂ ਉੱਤੇ ਪੈਣਾ ਸੁਭਾਵਿਕ ਹੈ। ਨਾਲੇ ਇਹ ਬਾਲ ਇਹ ਫੈਸਲਾ ਕਰਨ ਦੇ ਯੋਗ ਵੀ ਨਹੀਂ ਹੁੰਦੇ ਕਿ ਉਨ੍ਹਾਂ ਲਈ ਕੀ ਠੀਕ ਅਤੇ ਕੀ ਗਲਤ ਹੋ ਰਿਹਾ ਹੈ।
ਮੈਨੂੰ ਆਪਣੇ ਬੱਚਿਆਂ ਦਾ ਚੇਤਾ ਆਇਆ। ਛੁੱਟੀਆਂ ਵਿੱਚ ਅਕਸਰ ਉਹ ਸਾਰਾ ਕੰਮ ਛੇਤੀ-ਛੇਤੀ ਨਿਬੇੜਨ ਦੀ ਕੋਸ਼ਿਸ਼ ਕਰਦੇ ਹਨ। ਫਿਰ ਸਾਰਾ ਦਿਨ ਟੀ ਵੀ ਮੂਹਰੇ ਬੈਠ ਕੇ ਕਾਰਟੂਨ/ ਫਿਲਮਾਂ ਆਦਿ ਵੇਖਦੇ ਰਹਿੰਦੇ ਹਨ। ਮੰਗਣ 'ਤੇ ਟੀ ਵੀ ਦਾ ਰਿਮੋਟ ਨਾ ਦੇਣ ਦੀ ਜ਼ਿੱਦ 'ਤੇ ਅੜਦੇ ਹਨ। ਲੱਖ ਵਾਰ ਸਮਝਾਉਣ 'ਤੇ ਵੀ ਉਹ ਦਿਨ ਭਰ ਟੀ ਵੀ ਦੇਖਣਾ ਬੰਦ ਨਹੀਂ ਕਰਦੇ। ਅਨੇਕਾਂ ਵਾਰ ਮੇਰਾ ਆਉਣ-ਜਾਣ ਆਪਣੇ ਦੋਸਤਾਂ/ ਮਿੱਤਰਾਂ ਤੇ ਰਿਸ਼ਤੇਦਾਰਾਂ ਦੇ ਘਰ ਵੀ ਹੁੰਦਾ ਹੈ। ਉਥੇ ਵੀ ਬੱਚੇ ਅਕਸਰ ਆਪਣਾ ਕੀਮਤੀ ਸਮਾਂ ਟੀ ਵੀ ਦੀ ਭੇਟ ਚਾੜ੍ਹ ਰਹੇ ਹੁੰਦੇ ਹਨ। ਛੁੱਟੀਆਂ ਦੇ ਦਿਨਾਂ ਵਿੱਚ ਅਕਸਰ ਬੱਚੇ ਨਾਨਕਿਆਂ ਨੂੰ ਚਲੇ ਜਾਂਦੇ ਹਨ। ਉਥੇ ਕੋਈ ਵੀ ਉਨ੍ਹਾਂ ਨੂੰ ਟੀ ਵੀ ਮੂਹਰਿਉਂ ਨਹੀਂ ਉਠਾ ਸਕਦਾ।
ਮੈਨੂੰ ਆਪਣਾ ਬਚਪਨ ਯਾਦ ਆਉਂਦਾ ਹੈ। ਸਕੂਲ ਤੇ ਘਰ ਦੇ ਕੰਮ ਨਿਬੇੜਨ ਤੋਂ ਬਾਅਦ ਸਾਡੇ ਕੋਲ ਕਿੰਨਾ ਸਾਰਾ ਵਿਹਲਾ ਸਮਾਂ ਬਚ ਜਾਂਦਾ ਸੀ। ਆਥਣ ਵੇਲੇ ਵਿਹਲੇ ਹੋ ਕੇ ਕਈ-ਕਈ ਘੰਟੇ ਡੰਡੇ ਨਾਲ ਗੁੱਲੀ ਦੀ ਰੇਲ ਬਣਾਈ ਰੱਖਦੇ ਸਾਂ। ਖੁੱਤੀਆਂ 'ਤੇ ਕਾਬਜ਼ ਹੋਣ ਲਈ ਕੱਚ ਦੀ ਗੋਲੀਆਂ ਨਾਲ ਜੇਬਾਂ ਭਰੀ ਰੱਖਦੇ ਸਾਂ। ਡੰਡ ਪਲੰਗਾ, ਲੁਕਣ ਮੀਟੀ, ਲੋਹਾ-ਲੱਕੜ ਵਰਗੀਆਂ ਕਿੰਨੀਆਂ ਹੀ ਦੇਸੀ ਖੇਡਾਂ ਖੇਡਦਿਆਂ ਪਤਾ ਨਾ ਲੱਗਦਾ ਕਿ ਕਦੋਂ ਰਾਤ ਪੈ ਜਾਂਦੀ ਸੀ। ਖੇਡਾਂ ਦੌਰਾਨ ਹੋਣ ਵਾਲੀ ਸਰੀਰਕ ਮੁਸ਼ੱਕਤ ਕਾਰਨ ਏਨੀ ਥਕਾਵਟ ਵੀ ਹੋ ਜਾਂਦੀ ਕਿ ਮੰਜੇ 'ਤੇ ਡਿਗਦਿਆਂ ਪਤਾ ਨਹੀਂ ਕਿਹੜੇ ਵੇਲੇ ਨੀਂਦ ਦੀ ਗੋਦ ਵਿੱਚ ਚਲੇ ਜਾਂਦੇ। ਦਿਨ ਚੜ੍ਹੇ ਦਾ ਉਦੋਂ ਪਤਾ ਚਲਦਾ ਜਦੋਂ ਘਰ ਦੇ ਉੱਠ ਕੇ ਚਾਹ ਪੀਣ ਦੀਆਂ ਆਵਾਜ਼ਾਂ ਦੇ ਰਹੇ ਹੁੰਦੇ।
ਅੱਜ ਦੇ ਸੰਦਰਭ ਵਿੱਚ ਮੈਨੂੰ ਤਰਕਸ਼ੀਲ ਮੇਲੇ ਦੌਰਾਨ ਵਾਪਰੀ ਉਹ ਘਟਨਾ ਯਾਦ ਆਉਂਦੀ ਹੈ ਜਦੋਂ ਮੇਲੇ ਦੌਰਾਨ ਲੋਕ ਗਾਇਕ ਉਸਾਰੂ ਗੀਤ ਸੰਗੀਤ ਦੀ ਪੇਸ਼ਕਾਰੀ ਕਰ ਰਹੇ ਸਨ। ਇਸੇ ਦੌਰਾਨ ਚਾਰ ਪੰਜ ਨੌਜਵਾਨ ਸਟੇਜ ਦੇ ਨੇੜੇ ਚਲੇ ਗਏ। ਉਥੇ ਉਨ੍ਹਾਂ ਨੇ ਬੋਲੀਆਂ ਦੀ ਤਰਜ਼ 'ਤੇ ਨੱਚਣਾ ਸ਼ੁਰੂ ਕਰ ਦਿੱਤਾ। ਪ੍ਰਬੰਧਕਾਂ ਨੇ ਇਸ ਦਾ ਤਿੱਖਾ ਨੋਟਿਸ ਲੈਂਦਿਆਂ ਉਨ੍ਹਾਂ ਨੂੰ ਭਜਾ ਦਿੱਤਾ। ਸ਼ਾਇਦ ਨੌਜਵਾਨਾਂ ਨੇ ਕੋਈ ਨਸ਼ਾ ਆਦਿ ਵੀ ਕੀਤਾ ਹੋਊ। ਮਨ 'ਚ ਸਵਾਲ ਪੈਦਾ ਹੋਇਆ ਕਿ ਇਹ ਉਹੀ ਕਰਨਗੇ ਜੋ ਨਿੱਤ ਦਿਨ ਪੈਲਿਸਾਂ ਵਿੱਚ ਅਤੇ ਟੈਲੀਵਿਜ਼ਨ 'ਤੇ ਵੇਖਦੇ ਹਨ। ਇਨ੍ਹਾਂ ਨੂੰ ਕੀ ਪਤਾ ਕਿ ਤਰਕਸ਼ੀਲ ਪ੍ਰੋਗਰਾਮ ਲੋਕਾਈ ਨੂੰ ਕੀ ਸੇਧ ਦੇਂਦੇ ਹਨ? ਇਹ ਨੌਜਵਾਨ ਤਾਂ ਨਿਜ਼ਾਮ ਦੀ ਪੁੱਠੀ ਗਿੜ ਰਹੀ ਚੱਕੀ ਵਿੱਚ ਹੂ-ਬ-ਹੂ ਪਿਸ ਰਹੇ ਹਨ।
ਬਾਜ਼ਾਰ ਵਿੱਚੋਂ ਲੰਘ ਰਿਹਾ ਹਾਂ। ਕੁਝ ਮਨਚਲੇ ਨੌਜਵਾਨ ਵੇਖਦਾ ਹਾਂ। ਹੱਥ ਵਿੱਚ ਮਰੋੜ ਕੇ ਫੜੀ ਹੋਈ ਕਾਪੀ, ਕੰਨਾਂ ਵਿੱਚ ਈਅਰਫੋਨ ਅੜੁੰਗੇ ਆਪਣੀ ਮਸਤੀ ਵਿੱਚ ਝੂੰਮਦੇ ਜਾ ਰਹੇ ਹਨ। ਕੋਈ ਪਤਾ ਨਹੀਂ ਕਿ ਕੋਈ ਪਿੱਛੋਂ ਉਨ੍ਹਾਂ ਤੋਂ ਰਸਤਾ ਛੱਡਣ ਦੀ ਮੰਗ ਕਰ ਰਿਹਾ ਹੈ। ਜੇ ਉਹ ਮੋਟਰ ਸਾਈਕਲਾਂ 'ਤੇ ਸਵਾਰ ਹਨ ਫੇਰ ਤਾਂ ਸੜਕਾਂ 'ਤੇ ਹੋਣ ਵਾਲਾ ਟਰੈਫਿਕ ਉਨ੍ਹਾਂ ਲਈ ਕੋਈ ਮਾਅਨੇ ਨਹੀਂ ਰੱਖਦਾ। ਭੀੜ ਵਿੱਚੋਂ ਦੀ ਵੀ ਹਨੇਰੀ ਵਾਂਗ ਆਪਣੇ ਘੋਨੇ-ਮੋਨੇ (ਬਿਨਾਂ ਨੰਬਰ ਪਲੇਟ ਅਤੇ ਮੱਡ-ਗਾਰਡ ਦੇ) ਮੋਟਰ ਸਾਈਕਲਾਂ ਨੂੰ ਭਜਾ ਕੇ ਭੀੜ ਨੂੰ ਚੀਰਦੇ ਹੋਏ ਲੰਘਦੇ ਹਨ।
ਸ਼ਹਿਰ ਦੀ ਇੱਕ ਘਟਨਾ ਯਾਦ ਆਈ। ਭੀੜ-ਭੜੱਕੇ ਵਾਲਾ ਰਾਹ ਹੈ। ਦੁਕਾਨਾਂ ਅੱਗੇ ਵਾਹਨਾਂ ਦੀ ਪਾਰਕਿੰਗ ਕਾਰਨ ਲੰਘਣ ਦੀ ਸਮੱਸਿਆ ਵਧੀ ਹੋਈ ਹੈ। ਇੱਕ ਰਿਕਸ਼ੇ ਵਾਲਾ ਕਿਸੇ ਬਜ਼ੁਰਗ ਔਰਤ ਨੂੰ ਰਿਕਸ਼ੇ ਉਤੇ ਬਿਠਾ ਕੇ ਲਿਜਾ ਰਿਹਾ ਹੈ। ਅੱਗੋਂ ਇੱਕ ਮੋਟਰ ਸਾਈਕਲ 'ਤੇ ਤਿੰਨ ਨੌਜਵਾਨ ਸਵਾਰ ਹੋ ਕੇ ਆ ਰਹੇ ਹਨ। ਤਿੰਨਾਂ ਦੇ ਸਿਰ ਦੇ ਵਾਲ ਸੇਹ ਦੇ ਤੱਕਲੇ ਵਾਂਗ ਉਤਾਂਹ ਨੂੰ ਖੜ੍ਹੇ ਹਨ। ਮੋਟਰ ਸਾਈਕਲ ਦਾ ਹਾਰਨ ਲਗਾਤਾਰ ਵੱਜ ਰਿਹਾ ਹੈ। ਮੋਟਰ ਸਾਈਕਲ ਰਿਕਸ਼ਾ ਚਾਲਕ ਦੇ ਬਿਲਕੁਲ ਸਾਹਮਣੇ ਲਿਆ ਇੰਨੇ ਜ਼ੋਰ ਨਾਲ ਬਰੇਕ ਮਾਰਦੇ ਹਨ ਕਿ ਡਿਗਦੇ-ਡਿਗਦੇ ਮਸਾਂ ਬਚਦੇ ਹਨ। ਰਿਕਸ਼ਾ ਲੰਘਾਉਣ ਲਈ ਬਿਲਕੁਲ ਥਾਂ ਨਹੀਂ ਰਹਿੰਦੀ। ਜਾਮ ਲੰਬਾ ਹੁੰਦਾ ਜਾ ਰਿਹਾ ਹੈ। ਰਿਕਸ਼ਾ ਚਾਲਕ ਉਨ੍ਹਾਂ ਨੂੰ ਮੋਟਰ ਸਾਈਕਲ ਥੋੜ੍ਹਾ ਪਿੱਛੇ ਕਰਨ ਲਈ ਆਖਦਾ ਹੈ ਤਾਂ ਕਿ ਉਸ ਨੂੰ ਰਿਕਸ਼ਾ ਲੰਘਾਉਣ ਲਈ ਰਸਤਾ ਮਿਲ ਜਾਵੇ। ਨੌਜਵਾਨ ਅੜ ਜਾਂਦੇ ਹਨ ਤੇ ਆਖਦੇ ਹਨ, “ਇਹ ਮਿੱਤਰਾਂ ਦਾ ਬੰਬੂਕਾਟ ਐ, ਇਹ ‘ਗਾਂਹ ਨੂੰ ਈ ਜਾਂਦੈ, ਪਿਛਾਂਹ ਨੂੰ ਨੀ ਮੁੜਦਾ। ਪਰੇ ਕਰ 'ਲਾ ਆਪਣਾ ਟੁੱਟਿਆ 'ਜਾ ਰਿਕਸ਼ਾ।'' ਟਰੈਫਿਕ ਪੁਲੀਸ ਵਾਲਾ ਵੀ ਆ ਗਿਆ। ‘ਕਾਕਿਆਂ’ ਨੇ ਉਸ ਨੂੰ ਅੱਖਾਂ ਵਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਰਿਕਸ਼ਾ 'ਤੇ ਬੈਠੀ ਮਾਈ ਦਾ ਸਬਰ ਦਾ ਪਿਆਲਾ ਟੁੱਟ ਗਿਆ। ਮਾਈ ਨੇ ਆਪਣਾ ਰੰਗ ਵਿਖਾਇਆ। ਉਸ ਦੇ ਸਿੱਧੇ-ਸਪਾਟ ਤੇ ਲੋਹੇ-ਲਾਖੇ ਬੋਲ ਸੁਣ ਕੇ ਉਹ ਨੌਜਵਾਨ ਮੋਟਰ ਸਾਈਕਲ ਸਮੇਤ ਉਥੋਂ ਖਿਸਕ ਗਏ।
ਮਨ ਵਿੱਚ ਸੋਚਿਆ ਕਿ ਆਖਰ ਕੀ ਚਾਹੁੰਦਾ ਹੈ ਅਜੋਕਾ ਨੌਜਵਾਨ ਵਰਗ। ਕਦੇ ਉਸ ਅੰਦਰ ਡਲਕਾਂ ਮਾਰਨ ਵਾਲੀ ਉਹ ‘ਭਗਤ-ਸਰਾਭੇ' ਵਾਲੀ ਉਸਾਰੂ ਸੋਚ ਖੰਭ ਲਾ ਕੇ ਕਿੱਧਰ ਉਡ ਗਈ। ਮੈਨੂੰ ਇਹ ਚਿੰਤਾ ਹੈ ਕਿ ਕਿਧਰੇ ਮੈਂ ਵੀ ‘ਮਾਪੇ' ਹੋਣ ਦੇ ਫਰਜ਼ ਨੂੰ ਸਹੀ ਢੰਗ ਨਾਲ ਨਿਭਾ ਰਿਹਾ ਹਾਂ ਕਿ ਨਹੀਂ? ਕਿਤੇ ਮੈਂ ਇਨ੍ਹਾਂ ਫਰਜ਼ਾਂ ਨੂੰ ਵਿਸਾਰ ਤਾਂ ਨਹੀਂ ਰਿਹਾ?

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’