ਓਟਵਾ, 29 ਅਪ੍ਰੈਲ (ਪੋਸਟ ਬਿਊਰੋ): ਪੰਜਾਬ ਦੇ ਡੇਰਾਬੱਸੀ ਦੀ 21 ਸਾਲਾ ਵੰਸਿ਼ਕਾ, ਜੋਕਿ ਓਟਵਾ ਸ਼ਹਿਰ ਵਿੱਚ ਪੜ੍ਹ ਰਹੀ ਸੀ, ਹਾਲ ਹੀ ਵਿੱਚ ਲਾਪਤਾ ਹੋ ਗਈ ਸੀ। ਹੁਣ ਇਸ ਤੋਂ ਦੋ ਦਿਨ ਬਾਅਦ, ਉਸਦੀ ਲਾਸ਼ ਉਸਦੇ ਕਾਲਜ ਦੇ ਨੇੜੇ ਇੱਕ ਬੀਚ ਦੇ ਨੇੜੇ ਮਿਲੀ ਹੈ।
ਪੁਲਿਸ ਨੇ ਲਾਸ਼ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ। ਪੁਲਿਸ ਨੇ ਭੇਦਭਰੇ ਹਾਲਾਤਾਂ ਵਿੱਚ ਵੰਸਿ਼ਕਾ ਦੀ ਮੌਤ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਮੌਤ ਦਾ ਕਾਰਨ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਹੈ।
ਪਤਾ ਲੱਗਾ ਹੈ ਕਿ 21 ਸਾਲਾ ਵੰਸਿ਼ਕਾ ਪੰਜਾਬ ਤੋਂ ਆਮ ਆਦਮੀ ਪਾਰਟੀ (ਆਪ) ਨੇਤਾ ਦਵਿੰਦਰ ਸਿੰਘ ਸੈਣੀ ਦੀ ਬੇਟੀ ਸੀ। ਵੰਸਿ਼ਕਾ ਪਿਛਲੇ ਢਾਈ ਸਾਲਾਂ ਤੋਂ ਕੈਨੇਡਾ ਵਿੱਚ ਪੜ੍ਹ ਰਹੀ ਸੀ, 25 ਅਪ੍ਰੈਲ ਨੂੰ ਲਾਪਤਾ ਹੋਣ ਦੀ ਰਿਪੋਰਟ ਮਿਲੀ ਸੀ, ਜਿਸ ਕਾਰਨ ਸਥਾਨਕ ਅਧਿਕਾਰੀਆਂ ਅਤੇ ਭਾਰਤੀ ਹਾਈ ਕਮਿਸ਼ਨ ਨੇ ਉਸਦੀ ਭਾਲ ਸ਼ੁਰੂ ਕਰ ਦਿੱਤੀ। ਉਸਦੀ ਮੌਤ ਨੇ ਉਸਦੇ ਜੱਦੀ ਸ਼ਹਿਰ ਅਤੇ ਪੰਜਾਬੀ ਪ੍ਰਵਾਸੀਆਂ ਵਿੱਚ ਸਦਮੇ ਦੀ ਲਹਿਰ ਹੈ।