ਵੈਨਕੂਵਰ, 28 ਅਪ੍ਰੈਲ (ਪੋਸਟ ਬਿਊਰੋ) : ਸ਼ਨੀਵਾਰ ਨੂੰ ਇੱਕ ਫਿਲੀਪੀਨੋ ਕਮਿਊਨਿਟੀ ਸਟ੍ਰੀਟ ਫੈਸਟੀਵਲ ਵਿੱਚ ਜਸ਼ਨ ਮਨਾ ਰਹੀ ਭੀੜ 'ਤੇ ਇੱਕ ਐੱਸਯੂਵੀ ਚੜ੍ਹਾਉਣ ਵਾਲੇ ਵਿਰੁੱਧ ਕਤਲ ਦੇ ਦੋਸ਼ ਲਾਏ ਗਏ ਹਨ। ਇਸ ਦੌਰਾਨ 11 ਲੋਕ ਮਾਰੇ ਗਏ ਸਨ, ਜਿਨ੍ਹਾਂ ਵਿੱਚ ਇਕ ਪੰਜ ਸਾਲ ਦਾ ਬੱਚਾ ਵੀ ਸ਼ਾਮਲ ਸੀ। ਸ਼ੱਕੀ, 30 ਸਾਲਾ ਵੈਨਕੂਵਰ ਨਿਵਾਸੀ ਕਾਈ-ਜੀ ਐਡਮ ਲੋ, 'ਤੇ ਦੂਜੇ ਦਰਜੇ ਦੇ ਕਤਲ ਦੇ ਅੱਠ ਦੋਸ਼ ਲਾਏ ਗਏ ਹਨ। ਐਡਮ 'ਤੇ ਐਤਵਾਰ ਸਵੇਰੇ ਦੋਸ਼ ਲਾਏ ਗਏ ਸਨ ਤੇ ਹੁਣ ਉਹ ਹਿਰਾਸਤ ਵਿੱਚ ਹੈ। ਵੈਨਕੂਵਰ ਪੁਲਿਸ ਵਿਭਾਗ ਨੇ ਘਟਨਾ ਨੂੰ ਸ਼ਹਿਰ ਦਾ ਸਭ ਤੋਂ ਕਾਲਾ ਦਿਨ ਕਿਹਾ ਹੈ।
ਪ੍ਰੈੱਸ ਕਾਨਫਰੰਸ ਵਿਚ ਅੰਤਰਿਮ ਚੀਫ ਕਾਂਸਟੇਬਲ ਸਟੀਵ ਰਾਏ ਨੇ ਕਿਹਾ ਕਿ ਇਹ ਸੰਭਵ ਹੈ ਕਿ ਮੌਤਾਂ ਦੀ ਗਿਣਤੀ ਹੋਰ ਵਧ ਸਕਦੀ ਹੈ। ਇਸ ਤੋਂ ਇਲਾਵਾ ਕਈ ਦਰਜਨਾਂ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ, ਜੋ ਕਿ ਹਸਪਤਾਲ ਵਿੱਚ ਜੇਰੇ ਇਲਾਜ ਹਨ। ਰਾਏ ਨੇ ਕਿਹਾ ਕਿ ਪੁਲਿਸ ਅਜੇ ਵੀ ਇਸ ਦੇ ਮਿਲਜ਼ਮ ਦੇ ਉਦੇਸ਼ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਇਹ ਅੱਤਵਾਦ ਦੀ ਕਾਰਵਾਈ ਨਹੀਂ ਸੀ।
ਜਿ਼ਕਰਯੋਗ ਹੇ ਕਿ ਲਾਪੂ-ਲਾਪੂ ਦਿਵਸ ਮਨਾਉਣ ਲਈ ਦੱਖਣੀ ਵੈਨਕੂਵਰ ਦੀਆਂ ਸੜਕਾਂ 'ਤੇ ਹਜ਼ਾਰਾਂ ਲੋਕ ਇਕੱਠੇ ਹੋਏ ਸਨ।