Welcome to Canadian Punjabi Post
Follow us on

26

December 2024
ਬ੍ਰੈਕਿੰਗ ਖ਼ਬਰਾਂ :
ਯੂਨੀਵਰਸਿਟੀ `ਚ ਇਕੱਠੇ ਮਾਂ-ਬੇਟੀ ਦੀ ਜੋੜੀ ਕਰ ਰਹੀ ਪੜ੍ਹਾਈ, ਮਾਂ ਕਰ ਰਹੀ ਮਾਸਟਰ ਆਫ ਐਜੂਕੇਸ਼ਨ ਤੇ ਬੇਟੀ ਮਨੋਵਿਗਿਆਨ ਦੀ ਵਿਦਿਆਰਥਣਨਾਰਥ ਯਾਰਕ ਡਰਾਈਵਵੇ `ਚ ਮ੍ਰਿਤ ਮਿਲੇ ਸੀਨੀਅਰ ਨਾਗਰਿਕ ਦੇ ਕਤਲ ਦਾ ਮੁਲਜ਼ਮ ਗ੍ਰਿਫ਼ਤਾਰਟੋਰਾਂਟੋ ਸ਼ਹਿਰ `ਚ ਇੱਕ ਵਿਅਕਤੀ `ਤੇ ਚਾਕੂ ਨਾਲ ਹਮਲਾ, ਮੁਲਜ਼ਮ ਕਾਬੂ ਸਕਾਰਬਰੋ `ਚ ਘਰ `ਚ ਲੱਗੀ ਅੱਗ, ਇੱਕ ਬਜ਼ੁਰਗ ਵਿਅਕਤੀ ਦੀ ਮੌਤ, ਔਰਤ ਹਸਪਤਾਲ `ਚ ਦਾਖਲਹਾਈਵੇ 417 `ਤੇ ਓਵਰਪਾਸ ਦੇ ਹੇਠਾਂ ਫਸਿਆ ਵਾਹਨ, ਓਪੀਪੀ ਅਤੇ ਓਟਵਾ ਦੇ ਫਾਇਰਫਾਈਟਰਾਂ ਦੀ ਮੱਦਦ ਨਾਲੇ ਵਾਹਨ ਕੱਢਿਆਖੇਡਾਂ ਦੇ ਖੇਤਰ ਵਿੱਚ ਪੰਜਾਬ ਦੇ ਨਾਮ ਰਿਹਾ ਸਾਲ 2024ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੂੰ ਉਨ੍ਹਾਂ ਦੀ 30ਵੀਂ ਬਰਸੀ ਮੌਕੇ ਸ਼ਰਧਾਂਜਲੀ ਭੇਟਪੰਜਾਬ ਸਰਕਾਰ ਸੂਬੇ ਦੇ ਛੇ ਵੈਟਰਨਰੀ ਪੌਲੀਕਲੀਨਿਕਾਂ ਵਿੱਚ ਜਲਦੀ ਸ਼ੁਰੂ ਕਰੇਗੀ ਇਨਡੋਰ ਸੇਵਾਵਾਂ
 
ਪੰਜਾਬ

ਯਾਦਗਾਰੀ ਹੋ ਨਿੱਬੜਿਆ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਪਹਿਲਾ ਸਮਾਗਮ

December 08, 2024 10:58 AM

ਮੋਗਾ, 8 ਦਸੰਬਰ (ਗਿਆਨ ਸਿੰਘ): ਸਿਰਜਣਾ ਅਤੇ ਸੰਵਾਦ ਸਾਹਿਤ ਸਭਾ (ਰਜਿ.) ਬਰਨਾਲਾ ਇਕਾਈ ਮੋਗਾ ਵਲੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਸਮਾਗਮ ਸ਼ਹੀਦੀ ਪਾਰਕ ਮੋਗਾ ਵਿੱਚ ਕਰਵਾਇਆ ਗਿਆ।ਜਿਸ ਵਿੱਚ ਮੁੱਖ ਮਹਿਮਾਨ ਡੀ. ਐੱਸ. ਪੀ ਸਿਟੀ ਰਵਿੰਦਰ ਸਿੰਘ ਮੋਗਾ, ਵਿਸ਼ੇਸ਼ ਮਹਿਮਾਨ ਡਾ. ਗੁਰਚਰਨ ਕੋਚਰ, ਕੰਵਲਜੀਤ ਕੌਰ ਸਿੱਧੂ, ਡਾ. ਨੀਨਾ ਗਰਗ, ਮੈਡਮ ਪਰਮਜੀਤ ਕੌਰ ਸਰਪ੍ਰਸਤ ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ, ਕੋਚ ਜਸਕਰਨ ਸਿੰਘ ਅਤੇ ਕਮਲਜੀਤ ਕੌਰ ਪ੍ਰਿੰਸੀਪਲ ਨਰਸਿੰਗ ਸਕੂਲ ਸਿਵਿਲ ਹਸਪਤਾਲ ਮੋਗਾ ਬੁੱਧੀਜੀਵੀ ਅਤੇ ਸਮਾਜ ਸੇਵੀ ਸ਼ਖ਼ਸੀਅਤਾਂ ਅਤੇ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਬਲਦੇਵ ਸਿੰਘ ਸੜਕਨਾਮਾ, ਡਾ. ਸੁਰਜੀਤ ਬਰਾੜ, ਗੁਰਮੇਲ ਸਿੰਘਵ ਬੌਡੇ , ਕੇ.ਐਲ. ਗਰਗ, ਹਰਨੇਕ ਰੋਡੇ, ਪ੍ਰੇਮ ਭੂਸ਼ਣ ਗੁਪਤਾ, ਮੀਨਾ ਸ਼ਰਮਾ, ਸੀ. ਆਰ.ਓ ਟੀਮ, ਐਕਸਪਰਟ ਇਮੀਗ੍ਰੇਸ਼ਨ ਅਤੇ ਬਰਨਾਲਾ ਟੀਮ ਦੇ ਪ੍ਰਧਾਨ ਅੰਜਨਾ ਮੈਨਨ, ਮੀਤ ਪ੍ਰਧਾਨ ਮਨਦੀਪ ਕੌਰ ਭਦੌੜ, ਜਸਪ੍ਰੀਤ ਬੱਬੂ ਮੀਡੀਆ ਇੰਚਾਰਜ, ਰੁਪਿੰਦਰ ਕੌਰ ਸ਼ਹਿਣਾ, ਹੁਸਨਪ੍ਰੀਤ ਕੌਰ, ਮਨਜੋਤ ਕੌਰ ਅਤੇ ਟੀਮ ਮੈਂਬਰ ਆਦਿ ਸਖਸ਼ੀਅਤਾਂ ਨੇ ਪਹੁੰਚ ਕੇ ਬਾਲ ਸਾਹਿਤਕਾਰਾਂ ਅਤੇ ਕਲਾਕਾਰਾਂ ਦਾ ਮਾਣ ਵਧਾਇਆ । ਇਸ ਸਮਾਗਮ ਦੇ ਪ੍ਰਧਾਨ ਡਾ. ਸਰਬਜੀਤ ਕੌਰ ਬਰਾੜ, ਮੀਤ ਪ੍ਰਧਾਨ ਪਰਮਿੰਦਰ ਕੌਰ, ਸਕੱਤਰ ਗੁਰਬਿੰਦਰ ਕੌਰ ਗਿੱਲ ਅਤੇ ਮੀਡੀਆ ਇੰਚਾਰਜ ਅਮਨਦੀਪ ਕੌਰ ਡੱਗਰੂ ਅਤੇ ਸਿਰਜਣਾ ਅਤੇ ਸੰਵਾਦ ਸਭਾ ਦੀ ਸਮੂਹ ਟੀਮ ਦੀ ਮਿਹਨਤ ਅਤੇ ਯਤਨਾਂ ਸਦਕਾ ਇਸ ਸਮਾਗਮ ਵਿੱਚ ਕਲਾਤਮਿਕ ਮੁਕਾਬਲੇ ਜਿਵੇਂ ਕਿ ਕਵਿਤਾ ਉਚਾਰਨ/ ਗਾਇਨ, ਕਹਾਣੀ ਸਿਰਜਣ , ਸੁੰਦਰ ਲਿਖਾਈ, ਪੇਟਿੰਗ ਅਤੇ ਭਾਸ਼ਣ ਮੁਕਾਬਲੇ ਕਰਵਾਈ ਗਏ ਜਿਨਾਂ ਵਿੱਚ 126 ਵਿਦਿਆਰਥੀਆਂ ਵੱਲੋਂ ਭਾਗ ਲਿਆ ਗਿਆ ਅਤੇ ਉਨ੍ਹਾਂ ਦੀ ਜਜਮੈਂਟ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰ ਚੁੱਕੇ 30 ਜੱਜਾਂ ਨੇ ਕੀਤੀ।
ਸੀ. ਆਰ. ਓ ਟੀਮ ਅਤੇ ਐਕਸਪਰਟ ਇਮੀਗਰੇਸ਼ਨ ਵੱਲੋਂ ਸਮਾਗਮ ਨੂੰ ਨੇਪਰੇ ਚੜ੍ਹਾਉਣ ਵਿੱਚ ਸਹਿਯੋਗ ਦਿੱਤਾ। ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਬਰਨਾਲਾ ਵਲੋਂ ਇਕਾਈ ਮੋਗਾ ਦੀ ਟੀਮ ਨੂੰ ਵਿਸ਼ੇਸ਼ ਸਨਮਾਨਾਂ ਨਾਲ ਸਨਮਾਨਿਤ ਕੀਤਾ ਅਤੇ ਬਾਲ ਕਲਾਕਾਰਾਂ ਦੀ ਹੌਸਲਾ ਅਫਜ਼ਾਈ ਕੀਤੀ। ਇਕਾਈ ਮੋਗਾ ਦੇ ਪ੍ਰਧਾਨ ਡਾ. ਸਰਬਜੀਤ ਕੌਰ ਬਰਾੜ ਅਤੇ ਸਮੂਹ ਟੀਮ ਵੱਲੋਂ ਪਹਿਲੇ ਤਿੰਨ ਦਰਜਿਆਂ ਤੇ ਜਿੱਤਣ ਵਾਲੇ ਵਿਦਿਆਰਥੀਆਂ ਨੂੰ ਸ਼ੀਲਡਾਂ ਅਤੇ ਸਨਮਾਨ ਪੱਤਰਾਂ ਨਾਲ ਸਨਮਾਨਿਤ ਕੀਤਾ ਗਿਆ।
ਸਮਾਗਮ ਦੌਰਾਨ ਲਹਿੰਦੇ ਪੰਜਾਬ ਦੇ ਉੱਘੇ ਸਾਹਿਤਕਾਰ ਨੋਸ਼ੀਨ ਹੁਸੈਨ ਨੋਸ਼ੀ ਦੀ ਕਿਤਾਬ "ਆਖਿਆ ਸੀ ਨਾ ਲੋਕ ਨਈਂ ਚੰਗੇ" ਲੋਕ ਅਰਪਣ ਕੀਤੀ ਗਈ। ਡਾ. ਬਰਾੜ ਵੱਲੋ ਵਿਕਲਾਗਾਂ ਨੂੰ ਸਮਾਜ ਵਿੱਚ ਉੱਚਾ ਸਨਮਾਨ ਦੇਣ ਲਈ ਕੰਮ ਕਰਨ ਵਾਲੇ ਸਮਾਜ ਸੇਵਕ ਪ੍ਰੇਮ ਭੂਸ਼ਣ ਗੁਪਤਾ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਲੇਖਕ ਸਵਰਨ ਸਿੰਘ ਡਾਲਾ, ਅਵਤਾਰ ਸਿੱਧੂ ਅਤੇ ਹੋਰਨਾਂ ਨੇ ਸ਼ਿਰਕਤ ਕੀਤੀ। ਮੋਗਾ ਸਭਾ ਦੇ ਮੈਂਬਰ ਅਤੇ ਵਿਸ਼ੇਸ਼ ਸਲਾਹਕਾਰ ਕੈਪਟਨ ਜਸਵੰਤ ਸਿੰਘ ਬੁੱਟਰ ਅਤੇ ਉਹਨਾਂ ਦੀ ਟੀਮ, ਸੋਨੀ ਮੋਗਾ, ਨਿੰਦਰਜੀਤ ਕੌਰ ਮੋਗਾ,ਅਮਿਤਾ ਕੁਮਾਰੀ ਮੈਹਨ, ਅਤੇ ਕ੍ਰਿਸ਼ਨ ਪ੍ਰਤਾਪ ਸਿੰਘ ਨੇ ਸਾਰੇ ਸਮਾਗਮ ਦੌਰਾਨ ਕਾਰਜਕਾਰਨੀ ਮੈਂਬਰਾਂ ਦੀ ਡਿਊਟੀ ਨਿਭਾਈ। ਸਮੂਹ ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਰਜਿ ਬਰਨਾਲਾ ਅਤੇ ਮੋਗਾ ਇਕਾਈ ਵੱਲੋਂ ਸੀ.ਆਰ.ਓ. ਟੀਮ ਵੱਲੋਂ ਸਹਿਯੋਗ ਦੇਣ 'ਤੇ ਉਹਨਾਂ ਦਾ ਧੰਨਵਾਦ ਕੀਤਾ ਗਿਆ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਖੇਡਾਂ ਦੇ ਖੇਤਰ ਵਿੱਚ ਪੰਜਾਬ ਦੇ ਨਾਮ ਰਿਹਾ ਸਾਲ 2024 ਪੇਂਡੂ ਵਸੋਂ ਨੂੰ ਸ਼ੁੱਧ ਪੀਣ ਵਾਲਾ ਪਾਣੀ ਤੇ ਬਿਹਤਰ ਸੈਨੀਟੇਸ਼ਨ ਸਹੂਲਤਾਂ ਦੇਣ ਵਿੱਚ ਅੱਗੇ ਰਿਹਾ ਪੰਜਾਬ: ਮੁੰਡੀਆ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੂੰ ਉਨ੍ਹਾਂ ਦੀ 30ਵੀਂ ਬਰਸੀ ਮੌਕੇ ਸ਼ਰਧਾਂਜਲੀ ਭੇਟ ਪੰਜਾਬ ਸਰਕਾਰ ਸੂਬੇ ਦੇ ਛੇ ਵੈਟਰਨਰੀ ਪੌਲੀਕਲੀਨਿਕਾਂ ਵਿੱਚ ਜਲਦੀ ਸ਼ੁਰੂ ਕਰੇਗੀ ਇਨਡੋਰ ਸੇਵਾਵਾਂ ਬਹੁਮੰਤਵੀ ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਭਾਵਾਂ ਰਾਹੀਂ ਮੱਛੀ ਪਾਲਣ ਦੇ ਖੇਤਰ ਨੂੰ ਹੁਲਾਰਾ ਦੇਣ 'ਤੇ ਧਿਆਨ ਕੇਂਦਰ ਕਰੇਗਾ ਪੰਜਾਬ : ਆਲੋਕ ਸ਼ੇਖਰ ਮੁੱਖ ਮੰਤਰੀ ਮਾਨ ਦੀ ਅਗਵਾਈ ਹੇਠ ਸਾਲ 2024 ਦੌਰਾਨ ਸੈਰ-ਸਪਾਟੇ ਦੀ ਉੱਨਤੀ ਅਤੇ ਸੱਭਿਆਚਾਰਕ ਖੇਤਰ ਦੀ ਪ੍ਰਫੁੱਲਤਾ ਲਈ ਕੀਤੇ ਅਹਿਮ ਕਾਰਜ : ਸੌਂਦ ਮੋਦੀ ਕਿਸਾਨਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੇ ਹਨ : ਮੁੱਖ ਮੰਤਰੀ ਪੰਜਾਬ ਦੇ ਉਚ-ਪੱਧਰੀ ਵਫ਼ਦ ਵੱਲੋਂ ਕੇਂਦਰੀ ਵਿੱਤ ਮੰਤਰੀ ਨਾਲ ਕੀਤੀ ਮੁਲਾਕਾਤ; ਆਰ.ਡੀ.ਐੱਫ ਅਤੇ ਐੱਮ.ਡੀ.ਐੱਫ ਮੁੱਦੇ ਨੂੰ ਤੁਰੰਤ ਹੱਲ ਕਰਨ ਦੀ ਕੀਤੀ ਅਪੀਲ ਪੰਜਾਬ, ਦੇਸ਼ ਦਾ ਉਦਯੋਗਿਕ ਧੁਰਾ ਬਣਨ ਦੀ ਦਿਸ਼ਾ ਵਿੱਚ ਤੇਜ਼ੀ ਨਾਲ ਅੱਗੇ ਵਧ ਰਿਹੈ : ਮੁੱਖ ਮੰਤਰੀ ਪੰਚਾਇਤੀ ਚੋਣਾਂ `ਚ ਕਾਗਜ਼ ਰੱਦ ਨਾ ਕਰਨ ਬਦਲੇ 23 ਲੱਖ ਰੁਪਏ ਰਿਸ਼ਵਤ ਲੈਣ ਵਾਲੇ ਤਿੰਨ ਵਿਅਕਤੀਆਂ ਖਿਲਾਫ਼ ਵਿਜੀਲੈਂਸ ਬਿਊਰੋ ਵੱਲੋਂ ਮੁਕੱਦਮਾ ਦਰਜ