Welcome to Canadian Punjabi Post
Follow us on

21

January 2025
 
ਭਾਰਤ

ਜੈ ਸ਼ਾਹ ਬਣੇ ਆਈਸੀਸੀ ਨਵੇਂ ਚੇਅਰਮੈਨ

December 01, 2024 12:55 PM

ਨਵੀਂ ਦਿੱਲੀ, 1 ਦਸੰਬਰ (ਪੋਸਟ ਬਿਊਰੋ): ਬੀਸੀਸੀਆਈ ਦੇ ਸਾਬਕਾ ਸਕੱਤਰ ਜੈ ਸ਼ਾਹ ਨੇ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲ ਲਿਆ ਹੈ। ਉਹ ਇਸ ਵੱਕਾਰੀ ਵਿਸ਼ਵ ਸੰਸਥਾ ਦੇ ਪੰਜਵੇਂ ਭਾਰਤੀ ਮੁਖੀ ਬਣੇ ਹਨ।
ਦੱਸ ਦਈਏ ਕਿ 36 ਸਾਲਾ ਸ਼ਾਹ ਪਿਛਲੇ ਪੰਜ ਸਾਲਾਂ ਤੋਂ ਬੀਸੀਸੀਆਈ ਦੇ ਸਕੱਤਰ ਸਨ। ਆਈਸੀਸੀ ਦੇ ਬੋਰਡ ਆਫ਼ ਡਾਇਰੈਕਟਰਜ਼ ਦੀ ਸਰਬਸੰਮਤੀ ਨਾਲ ਚੋਣ ਹੋਈ ਤੇ ਉਨ੍ਹਾਂ ਨੇ ਨਿਊਜ਼ੀਲੈਂਡ ਦੇ ਅਟਾਰਨੀ ਗ੍ਰੇਗ ਬਾਰਕਲੇ ਦੀ ਥਾਂ ਲਈ ਜੋ ਲਗਾਤਾਰ ਤੀਜੀ ਵਾਰ ਇਸ ਅਹੁਦੇ ’ਤੇ ਨਹੀਂ ਰਹਿਣਾ ਚਾਹੁੰਦੇ ਸਨ।
ਦੱਸ ਦਈਏ ਕਿ ਸ਼ਾਹ ਤੋਂ ਪਹਿਲਾਂ, ਮਰਹੂਮ ਕਾਰੋਬਾਰੀ ਜਗਮੋਹਨ ਡਾਲਮੀਆ, ਸਿਆਸਤਦਾਨ ਸ਼ਰਦ ਪਵਾਰ, ਵਕੀਲ ਸ਼ਸ਼ਾਂਕ ਮਨੋਹਰ ਅਤੇ ਉਦਯੋਗਪਤੀ ਐੱਨ ਸ੍ਰੀਨਿਵਾਸਨ ਆਈਸੀਸੀ ਦੇ ਮੁਖੀ ਸਨ। ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੁੱਤਰ ਲਈ ਇਹ ਰਾਹ ਸੌਖਾ ਨਹੀਂ ਹੋਵੇਗਾ ਕਿਉਂਕਿ ਆਈਸੀਸੀ ਦੀ ਪਾਕਿਸਤਾਨ ਵਿੱਚ ਹੋਣ ਵਾਲੀ ਚੈਂਪੀਅਨਜ਼ ਟਰਾਫੀ ਲਈ ਕਈ ਚੁਣੌਤੀਆਂ ਬਣੀਆਂ ਹੋਈਆਂ ਹਨ।

 
Have something to say? Post your comment
ਹੋਰ ਭਾਰਤ ਖ਼ਬਰਾਂ
ਸੈਫ਼ ਅਲੀ ਖ਼ਾਨ ’ਤੇ ਹਮਲਾ ਕਰਨ ਵਾਲਾ ਮੁੱਖ ਮੁਲਜ਼ਮ ਬੰਗਲਾਦੇਸ਼ੀ ਨਾਗਰਿਕ ਗ੍ਰਿਫ਼ਤਾਰ ਭਾਰਤ ਦੇ ਕਈ ਸੂਬਿਆਂ ਵਿੱਚ ਠੰਢ ਦਾ ਕਹਿਰ ਜਾਰੀ ਉੱਤਰੀ ਗੋਆ ਵਿੱਚ ਪੈਰਾਗਲਾਈਡਿੰਗ ਹਾਦਸੇ ਵਿਚ ਮਹਿਲਾ ਸੈਲਾਨੀ ਤੇ ਇੰਸਟਰੱਕਟਰ ਦੀ ਮੌਤ ਨਿਸ਼ਾਨੇਬਾਜ਼ ਮਨੂ ਭਾਕਰ ਨੂੰ ਸਦਮਾ, ਮਾਮਾ ਅਤੇ ਨਾਨੀ ਦੀ ਸੜਕ ਹਾਦਸੇ ਵਿੱਚ ਮੌਤ ਛੱਤੀਗੜ੍ਹ ਵਿਚ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ 12 ਨਕਸਲੀ ਹਲਾਕ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਸੁਬਿਆਂਤੋ 76ਵੇਂ ਗਣਤੰਤਰ ਦਿਵਸ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ ਸੁਪਰੀਮ ਕੋਰਟ ਨੇ ਭਾਰਤੀ ਜੇਲ੍ਹਾਂ ’ਚ ਬੰਦ ਪਾਕਿਸਤਾਨੀ ਕੈਦੀਆਂ ਨੂੰ ਰਿਹਾਅ ਕਰਨ ਦੀ ਪਟੀਸ਼ਨ ਕੀਤੀ ਰੱਦ ਇਸਰੋ ਨੇ ਰਚਿਆ ਇਤਿਹਾਸ, ਪੁਲਾੜ 'ਚ ਉਪਗ੍ਰਹਿਆਂ ਨੂੰ ਜੋੜਨ ਵਿੱਚ ਕੀਤੀ ਸਫਲਤਾ ਪ੍ਰਾਪਤ ਦਿੱਲੀ ਦੇ ਇੱਕ ਮਾਲ ਵਿਚ ਬੱਚਾ ਐਸਕੇਲੇਟਰ ਰੇਲਿੰਗ ਤੋਂ ਡਿੱਗਿਆ, ਮੌਤ ਰਾਹੁਲ ਗਾਂਧੀ ਨੇ ਮਹਾਰਾਸ਼ਟਰ ਅਤੇ ਹਰਿਆਣਾ ਸਮੇਤ ਹਾਲ ਹੀ `ਚ ਹੋਈਆਂ ਵਿਧਾਨ ਸਭਾ ਚੋਣਾਂ ਸਮੇਤ ਚੋਣ ਪ੍ਰਕਿਰਿਆ `ਤੇ ਚੁੱਕੇ ਸਵਾਲ