Welcome to Canadian Punjabi Post
Follow us on

27

July 2024
ਬ੍ਰੈਕਿੰਗ ਖ਼ਬਰਾਂ :
GT20: ਮਾਂਟਰੀਅਲ ਦੀ ਟੀਮ ਨੇ ਮਿਸੀਸਾਗਾ ਨੂੰ 33 ਦੌੜਾਂ ਨਾਲ ਹਰਾਇਆGT20 ਕ੍ਰਿਕਟ ਸੀਜ਼ਨ-4 ਦੀ ਸ਼ਾਨਦਾਰ ਸ਼ੁਰੂਆਤ, ਪਹਿਲੇ ਮੈਚ ਵਿੱਚ ਟੋਰਾਂਟੋ ਦੀ ਟੀਮ ਨੇ ਵੈਨਕੂਵਰ ਨੂੰ ਹਰਾਇਆਪ੍ਰੇਸਟਨ ਸਟਰੀਟ ਬ੍ਰਿਜ ਰੀਪਲੇਸਮੈਂਟ ਲਈ ਹਾਈਵੇ 417 ਸੋਮਵਾਰ ਤੱਕ ਰਹੇਗਾ ਬੰਦਵਾਸਾਗਾ ਬੀਚ 2 ਡਕੈਤੀਆਂ ਦੇ ਸਿਲਸਿਲੇ ਵਿੱਚ ਲੜਕੀ ਗ੍ਰਿਫ਼ਤਾਰਮੇਰੇ ਪਿਤਾ ਬੇਰਹਿਮ ਹਨ, ਉਹ ਉਨ੍ਹਾਂ ਨਾਲ ਕੋਈ ਸਬੰਧ ਨਹੀਂ ਰੱਖਣਾ ਚਾਹੁੰਦੀ : ਮਸਕ ਦੀ ਟਰਾਂਸਜੈਂਡਰ ਬੇਟੀ ਨੇ ਕਿਹਾਓਲੰਪਿਕ ਸ਼ੁਰੂ ਹੋਣ ਤੋਂ ਪਹਿਲਾਂ ਫਰਾਂਸ ਦੇ ਰੇਲਵੇ ਨੈੱਟਵਰਕ 'ਤੇ ਹੋਇਆ ਹਮਲਾ, 3 ਰੇਲਵੇ ਲਾਈਨਾਂ 'ਤੇ ਲਾਈ ਅੱਗ, 2.5 ਲੱਖ ਯਾਤਰੀ ਪ੍ਰਭਾਵਿਤਕਮਲਾ ਹੈਰਿਸ ਨੂੰ ਮਿਲਿਆ ਓਬਾਮਾ ਤੇ ਉਨ੍ਹਾਂ ਦੀ ਪਤਨੀ ਮਿਸ਼ੇਲ ਦਾ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਣਨ ਲਈ ਸਮਰਥਨਮਹਿਲਾ ਏਸ਼ੀਆ ਕੱਪ : ਭਾਰਤ ਨੌਵੀਂ ਵਾਰ ਫਾਈਨਲ ਵਿੱਚ ਪਹੁੰਚਿਆ, ਬੰਗਲਾਦੇਸ਼ ਨੂੰ 10 ਵਿਕਟਾਂ ਨਾਲ ਹਰਾਇਆ
 
ਅੰਤਰਰਾਸ਼ਟਰੀ

ਕਿਵੇਂ ਫੈਲ ਰਹੀ ਹੈ ਜ਼ਹਿਰੀਲੀ ਕਾਰਬਨ ਡਾਈਅਕਸਾਈਡ, ਨਾਸਾ ਨੇ ਸੁਪਰ ਕੰਪਿਊਟਰ ਰਾਹੀਂ ਤਿਆਰ ਮਾਡਲ ਨਾਲ ਦੱਸਿਆ

July 25, 2024 11:54 PM

ਵਾਸਿ਼ੰਗਟਨ, 25 ਜੁਲਾਈ (ਪੋਸਟ ਬਿਊਰੋ): ਨਾਸਾ ਨੇ ਸੁਪਰ ਕੰਪਿਊਟਰ ਨਾਲ ਤਿਆਰ ਇੱਕ ਨਵਾਂ ਹਾਈ-ਰੈਜ਼ੋਲਿਊਸ਼ਨ ਮਾਡਲ ਜਾਰੀ ਕੀਤਾ ਹੈ ਜਿਸ ਵਿੱਚ ਪੂਰੀ ਦੁਨੀਆਂ ਵਿੱਚ ਕਾਰਬਨ ਡਾਈਆਕਸਾਈਡ ਦੇ ਪੱਧਰ ਨੂੰ ਦੇਖਿਆ ਜਾ ਸਕਦਾ ਹੈ। ਇਹ ਮਾਡਲ ਨਾਸਾ ਦੇ ਸਾਇੰਟਿਫਿਕ ਵਿਜ਼ੂਅਲਾਈਜੇਸ਼ਨ ਸਟੂਡੀਓ ਨੇ ਤਿਆਰ ਕੀਤਾ ਹੈ।
ਇਸ ਉੱਚ ਰੈਜ਼ੋਲਿਊਸ਼ਨ ਮਾਡਲ ਨੂੰ ਕਾਰਬਨ ਡਾਈਆਕਸਾਈਡ ਪੈਦਾ ਕਰਨ ਵਾਲੇ ਸਰੋਤਾਂ ਜਿਵੇਂ ਕਿ ਪਾਵਰ ਪਲਾਂਟ, ਅੱਗ ਅਤੇ ਵੱਡੇ ਸ਼ਹਿਰਾਂ ਨੂੰ ਦੇਖਣ ਲਈ ਜ਼ੂਮ ਇਨ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਇਹ ਵੀ ਦੇਖਿਆ ਜਾ ਸਕਦਾ ਹੈ ਕਿ ਕਾਰਬਨ ਡਾਈਆਕਸਾਈਡ ਮਹਾਂਦੀਪਾਂ ਅਤੇ ਸਮੁੰਦਰਾਂ ਵਿੱਚ ਕਿਵੇਂ ਫੈਲਦੀ ਹੈ।
ਗੋਡਾਰਡ ਅਰਥ ਆਬਜ਼ਰਵਿੰਗ ਸਿਸਟਮ (ਜੀ.ਈ.ਓ.ਐੱਸ.) ਤਕਨੀਕ ਦੀ ਵਰਤੋਂ ਕਰਕੇ ਬਣਾਇਆ ਗਿਆ ਇਹ ਮਾਡਲ ਜਨਵਰੀ ਤੋਂ ਮਾਰਚ 2020 ਤੱਕ ਕਾਰਬਨ ਡਾਈਆਕਸਾਈਡ ਦੇ ਵਧਦੇ ਪੱਧਰ ਬਾਰੇ ਜਾਣਕਾਰੀ ਦਿੰਦਾ ਹੈ। ਇਹ ਹਾਈ-ਰੈਜ਼ੋਲਿਊਸ਼ਨ ਮਾਡਲ ਆਮ ਮੌਸਮ ਮਾਡਲ ਨਾਲੋਂ 100 ਗੁਣਾ ਬਿਹਤਰ ਹੈ।
ਇਸ ਪ੍ਰਾਜੈਕਟ ਨਾਲ ਜੁੜੇ ਜਲਵਾਯੂ ਵਿਗਿਆਨੀ ਡਾ. ਲੈਸਲੀ ਓਟ ਨੇ ਕਿਹਾ ਕਿ ਇਸ ਮਾਡਲ ਰਾਹੀਂ ਅਸੀਂ ਇਹ ਜਾਣਨ ਦੀ ਕੋਸਿ਼ਸ਼ ਕੀਤੀ ਹੈ ਕਿ ਕਾਰਬਨ ਡਾਈਆਕਸਾਈਡ ਕਿੱਥੋਂ ਆਉਂਦੀ ਹੈ ਅਤੇ ਇਹ ਧਰਤੀ 'ਤੇ ਕੀ ਅਸਰ ਪਾਉਂਦੀ ਹੈ। ਇਸ ਮਾਡਲ ਨੂੰ ਦੇਖ ਕੇ ਆਸਾਨੀ ਨਾਲ ਸਮਝਿਆ ਜਾ ਸਕਦਾ ਹੈ ਕਿ ਹਰ ਚੀਜ਼ ਇਨ੍ਹਾਂ ਵੱਖ-ਵੱਖ ਮੌਸਮ ਦੇ ਪੈਟਰਨਾਂ ਨਾਲ ਕਿਵੇਂ ਜੁੜੀ ਹੋਈ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਮੇਰੇ ਪਿਤਾ ਬੇਰਹਿਮ ਹਨ, ਉਹ ਉਨ੍ਹਾਂ ਨਾਲ ਕੋਈ ਸਬੰਧ ਨਹੀਂ ਰੱਖਣਾ ਚਾਹੁੰਦੀ : ਮਸਕ ਦੀ ਟਰਾਂਸਜੈਂਡਰ ਬੇਟੀ ਨੇ ਕਿਹਾ ਓਲੰਪਿਕ ਸ਼ੁਰੂ ਹੋਣ ਤੋਂ ਪਹਿਲਾਂ ਫਰਾਂਸ ਦੇ ਰੇਲਵੇ ਨੈੱਟਵਰਕ 'ਤੇ ਹੋਇਆ ਹਮਲਾ, 3 ਰੇਲਵੇ ਲਾਈਨਾਂ 'ਤੇ ਲਾਈ ਅੱਗ, 2.5 ਲੱਖ ਯਾਤਰੀ ਪ੍ਰਭਾਵਿਤ ਕਮਲਾ ਹੈਰਿਸ ਨੂੰ ਮਿਲਿਆ ਓਬਾਮਾ ਤੇ ਉਨ੍ਹਾਂ ਦੀ ਪਤਨੀ ਮਿਸ਼ੇਲ ਦਾ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਣਨ ਲਈ ਸਮਰਥਨ ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਚੀਨ ਦੇ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ, ਕਿਹਾ- ਪਹਿਲਾਂ ਹੋਏ ਸਮਝੌਤਿਆਂ ਦਾ ਹੋਏ ਸਨਮਾਨ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਛੱਡਣ 'ਤੇ ਬਾਇਡਨ ਨੇ ਕਿਹਾ- ਨਵੀਂ ਪੀੜ੍ਹੀ ਨੂੰ ਸੌਂਪੀ ਮਸ਼ਾਲ ਨੇਤਨਯਾਹੂ ਅਮਰੀਕਾ ਵਿਚ ਕਿਹਾ: ਹਮਾਸ ਨੇ ਔਰਤਾਂ ਨਾਲ ਬਲਾਤਕਾਰ ਕੀਤਾ, ਬੱਚਿਆਂ ਨੂੰ ਸਾੜਿਆ ਅਮਰੀਕਾ ਦੀ ਆਪਣੇ ਨਾਗਰਿਕਾਂ ਲਈ ਜੰਮੂ-ਕਸ਼ਮੀਰ ਅਤੇ ਮਨੀਪੁਰ ਨਾ ਜਾਣ ਲਈ ਕੀਤੀ ਐਡਵਾਇਜ਼ਰੀ ਜਾਰੀ ਸੈਕਰਾਮੈਂਟੋ `ਚ ਹੋਈਆਂ ਸੀਨੀਅਰ ਖੇਡਾਂ ਵਿੱਚ ਲਿਆ ਪੰਜਾਬੀਆਂ ਨੇ ਹਿੱਸਾ ਅਮਰੀਕਾ ਵਿਚ ਇਕ ਛੋਟਾ ਜਹਾਜ਼ ਤਬਾਹ ਹੋ ਕੇ ਜਮੀਨ 'ਤੇ ਡਿੱਗਾ, ਪਾਇਲਟ ਦੀ ਮੌਤ ਅਮਰੀਕਾ ਕਮਜ਼ੋਰ ਹੋਇਆ ਹੈ, ਅਸੀਂ ਇਸ ਨੂੰ ਹੋਰ ਡਿੱਗਣ ਨਹੀਂ ਦੇ ਸਕਦੇ : ਟਰੰਪ