Welcome to Canadian Punjabi Post
Follow us on

31

August 2024
ਬ੍ਰੈਕਿੰਗ ਖ਼ਬਰਾਂ :
 
ਅੰਤਰਰਾਸ਼ਟਰੀ

ਅਮਰੀਕਾ ਕਮਜ਼ੋਰ ਹੋਇਆ ਹੈ, ਅਸੀਂ ਇਸ ਨੂੰ ਹੋਰ ਡਿੱਗਣ ਨਹੀਂ ਦੇ ਸਕਦੇ : ਟਰੰਪ

July 24, 2024 11:03 PM

-ਪਿਛਲੇ ਹਫਤੇ ਹਮਲੇ ਤੋਂ ਬਾਅਦ ਮਿਸ਼ੀਗਨ ਵਿਚ ਕੀਤੀ ਪਹਿਲੀ ਜਨਤਿਕ ਰੈਲੀ
ਸੈਕਰਾਮੈਂਟੋ,ਕੈਲੀਫੋਰਨੀਆ, 24 ਜੁਲਾਈ (ਹੁਸਨ ਲੜੋਆ ਬੰਗਾ): ਇਕ ਹਫਤਾ ਪਹਿਲਾਂ ਪੈਨਸਿਲਵਾਨੀਆ ਵਿਚ ਜਾਨ ਲੈਣ ਦੀ ਹੋਈ ਅਸਫਲ ਕੋਸ਼ਿਸ਼ ਉਪਰੰਤ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਗ੍ਰੈਂਡ ਰੈਪਿਡਸ ਵਿਚ ਵੈਨ ਅਨਡੇਲ ਅਰੇਨਾ ਵਿਖੇ ਕੀਤੀ ਪਹਿਲੀ ਜਨਤਿਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਮਰੀਕਾ ਕਮਜੋਰ ਹੋ ਰਿਹਾ ਹੈ, ਅਸੀਂ ਇਸ ਨੂੰ ਹੋਰ ਡਿੱਗਣ ਨਹੀਂ ਦੇ ਸਕਦੇ ਤੇ ਅਸੀਂ ਲੋਕਾਂ ਨਾਲ ਧੋਖਾ ਹੁੰਦਾ ਨਹੀਂ ਵੇਖ ਸਕਦੇ। ਟਰੰਪ ਨੇ ਆਪਣੇ ਜੋਸ਼ੀਲੇ ਸਮਰਥਕਾਂ ਨੂੰ ਕਿਹਾ ਕਿ ਰਿਪਬਲੀਕਨ ਇਸ ਸਾਲ ਮਿਸ਼ੀਗਨ ਜਿੱਤਣਗੇ ਕਿਉਂਕ ਅਸੀਂ ਆਪਣੇ ਆਪ ਨੂੰ ਲੋਕਾਂ ਦੀ ਪਾਰਟੀ ਬਣਾਇਆ ਹੈ। ਆਪਣੇ ਸੰਬੋਧਨ ਦੌਰਾਨ ਉਨਾਂ ਨੇ ਗਵਰਨਰ ਗਰੇਚਨ ਵਿਟਮਰ ਉਪਰ ਸ਼ਬਦੀ ਹਮਲਾ ਕਰਦਿਆਂ ਉਸ ਨੂੰ ''ਬੇਕਾਰ'' ਕਰਾਰ ਦਿੱਤਾ ਤੇ ਕਿਹਾ ਕਿ ਉਹ ਅਸਲ ਵਿਚ ਉਸ ਵਿਰੁੱਧ ਚੋਣ ਲੜਨਾ ਚਹੁੰਣਗੇ ਕਿਉਂਕਿ ਰਾਸ਼ਟਰਪਤੀ ਜੋ ਬਾਈਡਨ ਦੀ ਆਪਣੀ ਪਾਰਟੀ ਉਨਾਂ 'ਤੇ ਚੋਣ ਮੈਦਾਨ ਵਿਚੋਂ ਹਟਣ ਲਈ ਦਬਾਅ ਪਾ ਰਹੀ ਹੈ ਤੇ ਵਿਟਮਰ ਨੂੰ ਕੁਝ ਲੋਕਾਂ ਵੱਲੋਂ ਉਨਾਂ ਦੀ ਜਗਾ 'ਤੇ ਉਮੀਦਵਾਰ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ। ਟਰੰਪ ਨੇ ਡੈਮੋਕਰੈਟਾਂ ਦਾ ਇਹ ਪ੍ਰਚਾਰ ਰੱਦ ਕਰ ਦਿੱਤਾ ਕਿ ਉਹ ਲੋਕਤੰਤਰ ਲਈ ਖਤਰਾ ਹਨ। ਟਰੰਪ ਜਿਸ ਨੇ ਪਿਛਲੇ ਹਫਤੇ ਗੋਲੀ ਕਾਰਨ ਜ਼ਖਮੀ ਹੋਏ ਆਪਣੇ ਸੱਜੇ ਕੰਨ ਉਪਰ ਚਮੜੀ ਦੇ ਰੰਗ ਦੀ ਬੈਂਡੇਜ ਬੰਨੀ ਹੋਈ ਸੀ, ਨੇ ਕਿਹਾ ਕਿ ਪਿਛਲੇ ਹਫਤੇ ਮੈਨੂੰ ਲੋਕਤੰਤਰ ਕਾਰਨ ਗੋਲੀ ਖਾਣੀ ਪਈ ਹੈ। ਉਨਾਂ ਸਵਾਲ ਕੀਤਾ ਕਿ ਮੈ ਲੋਕਤੰਤਰ ਖਿਲਾਫ ਕੀ ਕੀਤਾ ਹੈ? ਸਖਤ ਸੁਰੱਖਿਆ ਪ੍ਰਬੰਧਾਂ ਤਹਿਤ ਹੋਈ ਰੈਲੀ ਵਿਚ ਟਰੰਪ ਨੇ ਕਿਹਾ ਕਿ ਜਦੋਂ ਉਹ ਰਾਸ਼ਟਰਪਤੀ ਸਨ ਤਾਂ ਉਨਾਂ ਨੇ ਮਿਸ਼ੀਗਨ ਵਿਚ ਆਟੋ ਖੇਤਰ ਵਿੱਚ ਨੌਕਰੀਆਂ ਪੈਦਾ ਕੀਤੀਆਂ ਸਨ ਤੇ ਉਨਾਂ ਨੂੰ ਬਹੁਤ ਸਾਲ ਪਹਿਲਾਂ ਮਿਸ਼ੀਗਨ ਵਿਚ '' ਮੈਨ ਆਫ ਦੀ ਯੀਅਰ'' ਪੁਰਸਕਾਰ ਦਿੱਤਾ ਗਿਆ ਸੀ। ਉਨਾਂ ਨੇ ਦੋਸ਼ ਲਾਇਆ ਕਿ ਇਮੀਗ੍ਰੇਸ਼ਨ ਨੀਤੀਆਂ ਕਾਰਨ ਅਮਰੀਕਾ ਵਿਚ ਅਪਰਾਧ ਵਧਿਆ ਹੈ। ਮੈ ਸੱਤਾ 'ਤੇ ਆਇਆ ਤਾਂ ਇਸ ਖੇਤਰ ਵਿਚ ਸੁਧਾਰ ਕੀਤੇ ਜਾਣਗੇ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
12 ਸਾਲ ਤੋਂ ਸਿਰਫ 30 ਮਿੰਟ ਸੌਂਦਾ ਹੈ ਇਹ ਜਾਪਾਨ ਦਾ ਵਿਅਕਤੀ, ਕਹਿੰਦਾ ਥਕਾਵਟ ਨਹੀਂ ਹੁੰਦੀ ਭਾਰਤੀ ਵਿਅਕਤੀ ਨੇ ਅਮਰੀਕਾ 'ਚ ਨੇਪਾਲੀ ਵਿਦਿਆਰਥਣ ਦਾ ਕੀਤਾ ਕਤਲ ਬੱਚੀ ਰੋ ਰਹੀ ਸੀ ਤਾਂ ਦੋ ਚੀਨੀ ਔਰਤਾਂ ਨੇ ਜਹਾਜ਼ ਦੇ ਟਾਇਲਟ 'ਚ ਕਰ ਦਿੱਤੀ ਬੰਦ ਕਮਲਾ ਹੈਰਿਸ ਨੇ ਕਿਹਾ- ਜੇ ਉਹ ਰਾਸ਼ਟਰਪਤੀ ਬਣੇ ਤਾਂ ਵਿਰੋਧੀ ਧਿਰ ਵਿਚੋਂ ਕਿਸੇ ਇੱਕ ਨੂੰ ਬਣਾਉਣਗੇ ਮੰਤਰੀ ਜਾਪਾਨ ਸਰਕਾਰ ਲੜਕੀਆਂ ਨੂੰ ਭੇਜ ਰਹੀ ਸ਼ਹਿਰਾਂ ਤੋਂ ਪਿੰਡਾਂ ਵਿੱਚ, ਸਰਕਾਰ ਦਿੰਦੀ ਹੈ 6 ਲੱਖ ਯੇਨ ਕਾਰ ਨਾਲ ਪਿਓ-ਧੀ ਨੂੰ ਸੜਕ 'ਤੇ ਕੁਚਲਕੇ ਮੁਸਕਰਾਉਂਦੀ ਰਹੀ ਉਦਯੋਗਪਤੀ ਦੀ ਬੇਟੀ ਸਾਲ ਦਾ ਸਭ ਤੋਂ ਸ਼ਕਤੀਸ਼ਾਲੀ ਤੂਫਾਨ ਸ਼ਾਨਸ਼ਾਨ 252 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਜਾਪਾਨ ਪਹੁੰਚਿਆ, 3 ਲੋਕਾਂ ਦੀ ਮੌਤ ਟਰੰਪ ਨੇ ਕਮਲਾ ਹੈਰਿਸ 'ਤੇ ਇਤਰਾਜ਼ਯੋਗ ਪੋਸਟ ਕੀਤੀ ਸਾਂਝੀ, ਲਿਖਿਆ ਸੀ- ਸਫਲਤਾ ਲਈ ਸਰੀਰਕ ਸਬੰਧ ਬਣਾਏ ਰੂਸ ਨੇ ਅਮਰੀਕਾ ਨੂੰ ਦਿੱਤੀ ਚਿਤਾਵਨੀ: ਅੱਗ ਨਾਲ ਨਾ ਖੇਡੋ, ਨਹੀਂ ਤਾਂ ਛਿੜ ਜਾਵੇਗਾ ਤੀਜਾ ਵਿਸ਼ਵ ਯੁੱਧ ਪਾਕਿਸਤਾਨੀ ਮੂਲ ਦੇ ਵਿਅਕਤੀ ਨੂੰ 20 ਦੇਸ਼ਾਂ 'ਚ ਜਿਨਸੀ ਸ਼ੋਸ਼ਣ ਦੇ 286 ਮਾਮਲਿਆਂ `ਚ 17 ਸਾਲ ਦੀ ਸਜ਼ਾ