ਓਟਵਾ, 15 ਜੁਲਾਈ (ਪੋਸਟ ਬਿਊਰੋ): ਮੁਰੰਮਤ ਕੰਮ ਦੇ ਚਲਦੇ ਓ-ਟ੍ਰੇਨ ਦੋ ਹਫ਼ਤੇ ਲਈ ਪੱਛਮ ਵਾਲੇ ਇਲਾਕੇ ਵਾਲੀਆਂ ਲਾਈਨਾਂ `ਤੇ ਬੰਦ ਰਹੇਗੀ।
ਓ.ਸੀ. ਟਰਾਂਸਪੋ ਦਾ ਕਹਿਣਾ ਹੈ ਕਿ ਕੰਫੇਡਰੇਸ਼ਨ ਲਾਈਨ ਸੋਮਵਾਰ, 15 ਜੁਲਾਈ ਤੋ ਐਤਵਾਰ, 28 ਜੁਲਾਈ ਵਿਚਕਾਰ ਟਿਊਨੀ ਦੇ ਪਾਸਚਰ ਅਤੇ ਰਿਡਿਊ ਸਟੇਸ਼ਨਾਂ ਵਿਚਕਾਰ ਸੰਚਾਲਨ ਨਹੀਂ ਹੋਵੇਗਾ। ਓ-ਟਰੇਨ ਬਲੇਅਰ ਅਤੇ ਯੂਓਟਵਾ ਸਟੇਸ਼ਨਾਂ ਵਿਚਕਾਰ ਆਮ ਵਾਂਗ ਚੱਲਦੀ ਰਹੇਗੀ।