Welcome to Canadian Punjabi Post
Follow us on

02

July 2024
ਬ੍ਰੈਕਿੰਗ ਖ਼ਬਰਾਂ :
ਰਾਤ ਮੌਕੇ ਬਾਇਵਾਰਡ ਮਾਰਕਿਟ `ਚ ਚੱਲੀ ਗੋਲੀ, ਦੋ ਜ਼ਖਮੀ, ਇੱਕ ਗੰਭੀਰਕਵਿੰਟੇ ਵੇਸਟ, ਓਂਟਾਰੀਓ ਵਿੱਚ ਹਮਲੇ ਤੋਂ ਬਾਅਦ ਦੋ ਲੜਕਿਆਂ `ਤੇ ਕਈ ਚਾਰਜਿਜ਼ ਲੱਗੇਪੰਜਾਬ ਪੁਲਿਸ ਵੱਲੋਂ ਸਰਹੱਦ ਪਾਰੋਂ ਨਸ਼ਿਆਂ ਦੀ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼, 5 ਕਿਲੋ ਹੈਰੋਇਨ ਸਮੇਤ ਇੱਕ ਕਾਬੂਪੰਜਾਬ ਪੁਲਿਸ ਵੱਲੋਂ ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਨੈੱਟਵਰਕ ਨੂੰ ਇੱਕ ਹੋਰ ਝਟਕਾ, ਅੰਮ੍ਰਿਤਸਰ ਤੋਂ 5 ਕਿਲੋ ਹੈਰੋਇਨ ਦੀ ਇੱਕ ਹੋਰ ਖੇਪ ਬਰਾਮਦ, ਤਿੰਨ ਕਾਬੂਭਾਰਤੀ ਮੂਲ ਦੇ ਕਾਰੋਬਾਰੀ ਨੇ 8 ਹਜ਼ਾਰ ਕਰੋੜ ਦੀ ਕੀਤੀ ਧੋਖਾਧੜੀ, 83 ਕਰੋੜ ਦਾ ਘਰ ਅਤੇ ਪ੍ਰਾਈਵੇਟ ਜੈੱਟ ਵੀ ਖਰੀਦਿਆਆਸਟ੍ਰੇਲੀਆ ਤੋਂ ਦਿੱਲੀ ਆ ਰਹੀ ਭਾਰਤੀ ਔਰਤ ਦੀ ਫਲਾਈਟ 'ਚ ਮੌਤਸੰਸਦ ਵਿਚ ਵਿਰੋਧੀਆਂ ਦਾ ਹੰਗਾਮਾ, ਪ੍ਰਧਾਨ ਮੰਤਰੀ ਨੂੰ ਦੋ ਵਾਰ ਆਪਣਾ ਭਾਸ਼ਣ ਰੋਕਣਾ ਪਿਆਉੱਤਰ ਪ੍ਰਦੇਸ਼ ਦੇ ਹਾਥਰਸ 'ਚ ਸਤਿਸੰਗ ਦੌਰਾਨ ਭਗਦੜ, 50 ਤੋਂ ਵੱਧ ਮੌਤਾਂ, 150 ਜ਼ਖਮੀ
 
ਪੰਜਾਬ

'ਸੰਕਲਪ' ਮੁਹਿੰਮ ਅਧੀਨ ਪੀਸੀ-ਪੀਐਨਡੀਟੀ ਐਕਟ ਸਬੰਧੀ ਜਾਗਰੂਕਤਾ ਕੈਂਪ

July 02, 2024 09:00 AM

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 2 ਜੁਲਾਈ (ਗਿਆਨ ਸਿੰਘ): “ਹਬ ਫਾਰ ਇੰਮਾਵਰਮੈਂਟ ਆਫ ਵੂਮੈਨ” ਦੇ ਤਹਿਤ ਇਸਤਰੀ ਤੇ ਬਾਲ ਵਿਕਾਸ ਵਿਭਾਗ ਮੰਤਰਾਲਾ, ਭਾਰਤ ਸਰਕਾਰ, ਨਵੀਂ ਦਿੱਲੀ ਵਲੋਂ ਔਰਤਾਂ ਅਤੇ ਕੇਂਦਰਿਤ ਮੁਦਿਆਂ ਤੇ ਜਾਗਰੂਕਤਾ ਅਤੇ ਪਹੁੰਚ ਵਧਾਉਣ ਲਈ 100 ਦਿਨਾਂ ਜਾਗਰੂਕਤਾ ਅਭਿਆਨ ਸ਼ੁਰੂ ਕੀਤਾ ਗਿਆ ਹੈ ਜੋ ਕਿ ਪੂਰੇ ਭਾਰਤ ਵਿਚ 21 ਜੂਨ ਤੋ 4 ਅਕਤੂਬਰ, 2024 ਤਕ ਚਲਾਇਆ ਜਾਵੇਗਾ।
ਇਸ 100 ਦਿਨਾਂ ਜਾਗਰੂਕਤਾ ਅਭਿਆਨ ਤਹਿਤ ਸ਼੍ਰੀਮਤੀ ਸ਼ੇਨਾ ਅਗਰਵਾਲ, ਡਾਇਰੈਕਟਰ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀ ਅਗਵਾਈ ਹੇਠ ਦੂਸਰੇ ਹਫਤੇ ਤਹਿਤ ਦਫਤਰ ਜ਼ਿਲ੍ਹਾ ਪ੍ਰੋਗਰਾਮ ਅਫਸਰ, ਐਸ.ਏ.ਐਸ ਨਗਰ ਵਲੋਂ ਆਂਗਣਵਾੜੀ ਸੈਂਟਰ
ਸੋਹਾਣਾ-6 ਵਿਖੇ ਪੀਸੀ-ਪੀਐਨਡੀਟੀ ਐਕਟ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ।
ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗਗਨਦੀਪ ਸਿੰਘ ਅਨੁਸਾਰ ਇਸ ਦੌਰਾਨ ਮਿਸ਼ਨ ਸ਼ਕਤੀ (ਡੀ.ਐਚ.ਈ.ਡਬਲਯੂ) ਦੇ ਜ਼ਿਲ੍ਹਾ ਕੋਆਰਡੀਨੇਟਰ ਮਿਸ ਰਜਨੀਤ ਕੌਰ ਵਲੋਂ ਪੀਸੀ-ਪੀਐਨਡੀਟੀ ਐਕਟ ਤਹਿਤ ਆਂਗਣਵਾੜੀ ਵਰਕਰਾਂ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਆਂਗਣਵਾੜੀ ਵਰਕਰਾਂ
ਨੂੰ ਇਹ ਜਾਣਕਾਰੀ ਜਮੀਨੀ ਪੱਧਰ ‘ਤੇ ਆਮ ਲੋਕਾਂ ਨਾਲ ਪਹੁੰਚਾਉਣ ਲਈ ਪ੍ਰੇਰਿਤ ਕੀਤਾ ਗਿਆ, ਤਾਂ ਜੋ ਸਮਾਜ ਵਿਚ ਵੱਧ ਰਹੀ ਭਰੂਣ ਹੱਤਿਆ ਦੀ ਸਮੱਸਿਆ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ।
ਇਸ ਤੋਂ ਇਲਾਵਾ ਇਸ ਹਰਦੀਪਮ ਜ਼ਿਲ੍ਹਾ ਕੋਆਰਡੀਨੇਟਰ (ਪੋਸ਼ਣ ਅਭਿਆਨ) ਆਂਗਣਵਾੜੀ ਵਰਕਰਾਂ ਨੂੰ ਨਵ-ਜਨਮੇਂ ਬੱਚਿਆਂ ਵਿਚੋਂ ਕਮਜੋਰ ਬੱਚਿਆ ਦੀ ਪਹਿਚਾਣ ਅਤੇ ਇਹਨਾਂ ਕਮਜੋਰ ਬੱਚਿਆ ਦੀ ਦੇਖਭਾਲ ਕਰਨ ਸਬੰਧੀ ਆਂਗਣਵਾੜੀ ਵਰਕਰਾਂ ਦੀ ਟਰੇਨਿੰਗ ਕਰਵਾਈ ਗਈ ਅਤੇ ਪੀਐਮਐਮਵੀਵਾਈ ਸਕੀਮ ਤਹਿਤ ਵੱਧ ਤੋਂ ਵੱਧ ਲਾਭਪਾਤਰੀ ਕਵਰ ਕਰਨ ਲਈ ਕਿਹਾ ਗਿਆ।
ਇਸ ਮੌਕੇ ਕਿਸੇ ਵੀ ਤਰ੍ਹਾਂ ਦੀ ਹਿੰਸਾ ਤੋਂ ਪ੍ਰਭਾਵਿਤ ਔਰਤਾਂ ਦੀ ਮਦਦ ਕਰਨ ਵਾਸਤੇ ਜ਼ਿਲ੍ਹੇ ਅਧੀਨ ਸਥਾਪਿਤ ਸਖੀ- ਵਨ ਸਟਾਪ ਸੈਂਟਰ ਵਿਚ ਦਿੱਤੀਆ ਜਾ ਰਹੀਆਂ ਮੁਫਤ ਸਹੂਲਤਾਂ ਜਿਵੇਂ ਕਿ ਔਖੇ ਸਮੇਂ ਵਿਚ ਸਹਾਇਤਾ ਅਤੇ ਬਚਾਓ ਸੇਵਾਵਾਂ, ਡਾਕਟਰੀ ਅਤੇ ਪੁਲਿਸ ਸਹਾਇਤਾ, ਕਾਊਸਲਿੰਗ, ਕਾਨੂੰਨੀ ਸਹਾਇਤਾ ਤੇ ਕਾਨੂੰਨੀ ਸਲਾਹ ਦੇਣਾ ਅਤੇ ਰਹਿਣ ਲਈ ਸੁਰੱਖਿਅਤ ਜਗ੍ਹਾਂ ਪ੍ਰਦਾਨ ਕਰਨ ਬਾਰੇ ਆਂਗਣਵਾੜੀ ਵਰਕਰਾਂ ਨੂੰ ਜਾਗਰੂਕ ਕੀਤਾ ਗਿਆ।
ਇਸ ਮੌਕੇ ਕਿਰਨਪ੍ਰੀਤ ਕੌਰ, ਫਾਈਨਾਂਸ ਲੈਟਰੇਸੀ, ਬਲਾਕ ਖਰੜ 2 ਅਧੀਨ ਆਉਂਦੀਆਂ ਸੁਪਰਵਾਈਜਰਾਂ, ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਸਮੇਤ ਲਾਭਪਾਤਰੀ ਵੀ ਮੌਜੂਦ ਸਨ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪੰਜਾਬ ਪੁਲਿਸ ਵੱਲੋਂ ਸਰਹੱਦ ਪਾਰੋਂ ਨਸ਼ਿਆਂ ਦੀ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼, 5 ਕਿਲੋ ਹੈਰੋਇਨ ਸਮੇਤ ਇੱਕ ਕਾਬੂ ਪੰਜਾਬ ਪੁਲਿਸ ਵੱਲੋਂ ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਨੈੱਟਵਰਕ ਨੂੰ ਇੱਕ ਹੋਰ ਝਟਕਾ, ਅੰਮ੍ਰਿਤਸਰ ਤੋਂ 5 ਕਿਲੋ ਹੈਰੋਇਨ ਦੀ ਇੱਕ ਹੋਰ ਖੇਪ ਬਰਾਮਦ, ਤਿੰਨ ਕਾਬੂ ਹਰਸਿਮਰਤ ਕੌਰ ਬਾਦਲ ਨੇ ਪਾਕਿਸਤਾਨ ਤੇ ਕੇਂਦਰੀ ਏਸ਼ੀਆ ਨਾਲ ਵਪਾਰ ਵਾਸਤੇ ਵਾਹਗਾ ਤੇ ਹੁਸੈਨੀਵਾਲਾ ਸਰਹੱਦਾਂ ਖੋਲ੍ਹਣ ਦੀ ਕੀਤੀ ਮੰਗ 2 ਲੱਖ 70 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਸਹਾਇਕ ਸਬ-ਇੰਸਪੈਕਟਰ ਖਿਲਾਫ਼ ਭ੍ਰਿਸ਼ਟਾਚਾਰ ਦਾ ਕੇਸ ਦਰਜ ਪੰਜਾਬ ਏ.ਆਈ.ਐੱਫ. ਸਕੀਮ ਅਧੀਨ ਪ੍ਰਾਜੈਕਟਾਂ ਨੂੰ ਮਨਜ਼ੂਰੀ ਦੇਣ ਵਿੱਚ ਦੇਸ਼ ਵਿੱਚੋਂ ਮੋਹਰੀ ਮੁੱਖ ਮੰਤਰੀ ਭਗਵੰਤ ਮਾਨ ਸ਼ੀਤਲ ਅੰਗੂਰਾਲ ਵੱਲੋਂ ਉਹਨਾਂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਖਿਲਾਫ ਲਗਾਏ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਦੇ ਹੁਕਮ ਦੇਣ : ਬਿਕਰਮ ਸਿੰਘ ਮਜੀਠੀਆ 'ਸਰਕਾਰ ਤੁਹਾਡੇ ਦੁਆਰ' ਤਹਿਤ ਰਾਮਪੁਰ ਵਿਖੇ ਕੈਂਪ ਦਾ ਆਯੋਜਨ ਸੇਵਾ ਮੁਕਤ ਪੀ ਸੀ ਐੱਸ ਅਧਿਕਾਰੀ ਰਾਮ ਸਿੰਘ ਨੇ ਪਟਵਾਰ ਸਕੂਲ ਦੇ ਪਿ੍ਰੰਸੀਪਲ ਵਜੋਂ ਅਹੁਦਾ ਸੰਭਾਲਿਆ ਦੇਸ਼ ਭਗਤ ਯਾਦਗਾਰੀ ਸੁਸਾਇਟੀ ਪੰਜਾਬ ਵੱਲੋਂ ਭਾਰਤ ਦੇ ਚੋਣ ਕਮਿਸ਼ਨ ਨੂੰ ਚੋਣਾਂ ਵਿੱਚ ਸੁਧਾਰਾਂ ਸਬੰਧੀ ਲਿਖਿਆ ਪੱਤਰ ਡਿਪਟੀ ਕਮਿਸ਼ਨਰ ਵੱਲੋਂ ਰਾਈਟ ਟੂ ਬਿਜ਼ਨਸ ਐਕਟ ਤਹਿਤ ਦਿੱਤੀਆਂ 2 ਹੋਰ ਸਿਧਾਂਤਿਕ ਪ੍ਰਵਾਨਗੀਆਂ