Welcome to Canadian Punjabi Post
Follow us on

02

July 2024
ਬ੍ਰੈਕਿੰਗ ਖ਼ਬਰਾਂ :
ਰਾਤ ਮੌਕੇ ਬਾਇਵਾਰਡ ਮਾਰਕਿਟ `ਚ ਚੱਲੀ ਗੋਲੀ, ਦੋ ਜ਼ਖਮੀ, ਇੱਕ ਗੰਭੀਰਕਵਿੰਟੇ ਵੇਸਟ, ਓਂਟਾਰੀਓ ਵਿੱਚ ਹਮਲੇ ਤੋਂ ਬਾਅਦ ਦੋ ਲੜਕਿਆਂ `ਤੇ ਕਈ ਚਾਰਜਿਜ਼ ਲੱਗੇਪੰਜਾਬ ਪੁਲਿਸ ਵੱਲੋਂ ਸਰਹੱਦ ਪਾਰੋਂ ਨਸ਼ਿਆਂ ਦੀ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼, 5 ਕਿਲੋ ਹੈਰੋਇਨ ਸਮੇਤ ਇੱਕ ਕਾਬੂਪੰਜਾਬ ਪੁਲਿਸ ਵੱਲੋਂ ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਨੈੱਟਵਰਕ ਨੂੰ ਇੱਕ ਹੋਰ ਝਟਕਾ, ਅੰਮ੍ਰਿਤਸਰ ਤੋਂ 5 ਕਿਲੋ ਹੈਰੋਇਨ ਦੀ ਇੱਕ ਹੋਰ ਖੇਪ ਬਰਾਮਦ, ਤਿੰਨ ਕਾਬੂਭਾਰਤੀ ਮੂਲ ਦੇ ਕਾਰੋਬਾਰੀ ਨੇ 8 ਹਜ਼ਾਰ ਕਰੋੜ ਦੀ ਕੀਤੀ ਧੋਖਾਧੜੀ, 83 ਕਰੋੜ ਦਾ ਘਰ ਅਤੇ ਪ੍ਰਾਈਵੇਟ ਜੈੱਟ ਵੀ ਖਰੀਦਿਆਆਸਟ੍ਰੇਲੀਆ ਤੋਂ ਦਿੱਲੀ ਆ ਰਹੀ ਭਾਰਤੀ ਔਰਤ ਦੀ ਫਲਾਈਟ 'ਚ ਮੌਤਸੰਸਦ ਵਿਚ ਵਿਰੋਧੀਆਂ ਦਾ ਹੰਗਾਮਾ, ਪ੍ਰਧਾਨ ਮੰਤਰੀ ਨੂੰ ਦੋ ਵਾਰ ਆਪਣਾ ਭਾਸ਼ਣ ਰੋਕਣਾ ਪਿਆਉੱਤਰ ਪ੍ਰਦੇਸ਼ ਦੇ ਹਾਥਰਸ 'ਚ ਸਤਿਸੰਗ ਦੌਰਾਨ ਭਗਦੜ, 50 ਤੋਂ ਵੱਧ ਮੌਤਾਂ, 150 ਜ਼ਖਮੀ
 
ਪੰਜਾਬ

ਡਿਪਟੀ ਕਮਿਸ਼ਨਰ ਵੱਲੋਂ ਰਾਈਟ ਟੂ ਬਿਜ਼ਨਸ ਐਕਟ ਤਹਿਤ ਦਿੱਤੀਆਂ 2 ਹੋਰ ਸਿਧਾਂਤਿਕ ਪ੍ਰਵਾਨਗੀਆਂ

July 02, 2024 08:59 AM

-ਰਾਈਟ ਟੂ ਬਿਜਨੇਸ ਐਕਟ ਨਾਲ ਉਦਮੀਆਂ ਨੂੰ ਮਿਲ ਰਿਹੈ ਲਾਹਾ, ਜ਼ਿਲ੍ਹਾ ਮੋਗਾ ਉਦਯੋਗਿਕ ਵਿਕਾਸ ਦੇ ਨਵੇਂ ਰਾਹਾਂ ਤੇ ਤੁਰਿਆ-ਡਿਪਟੀ ਕਮਿਸ਼ਨਰ
ਮੋਗਾ, 2 ਜੁਲਾਈ (ਗਿਆਨ ਸਿੰਘ): ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਗਏ ਰਾਈਟ ਟੂ ਬਿਜਨੇਸ ਐਕਟ ਨਾਲ ਦਿਨੋ-ਦਿਨ ਉਦਮੀਆਂ
ਨੂੰ ਲਾਹਾ ਮਿਲ ਰਿਹਾ ਹੈ, ਜਿਸ ਨਾਲ ਐਸਪੀਰੇਸ਼ਨਲ ਜ਼ਿਲ੍ਹਾ ਮੋਗਾ ਉਦਯੋਗਿਕ ਵਿਕਾਸ ਦੇ ਨਵੇਂ ਰਾਹਾਂ ਤੇ ਤੁਰ ਪਿਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਨੇ ਰਾਈਟ ਟੂ ਬਿਜ਼ਨਸ ਐਕਟ ਅਧੀਨ 2 ਹੋਰ ਸਿਧਾਂਤਕ ਮਨਜੂਰੀਆਂ ਜਾਰੀ
ਕਰਨ ਮੌਕੇ ਕੀਤਾ।
ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਇਸ ਐਕਟ ਅਧੀਨ ਜੇਕਰ ਕਿਸੇ ਵੀ ਉਦਮੀ ਨੇ ਕੋਈ ਵੀ ਨਵਾਂ ਉਦਯੋਗ ਸਥਾਪਿਤ ਕਰਨਾ ਹੋਵੇ ਤਾਂ ਸਾਰੀਆਂ ਲੋੜੀਂਦੀਆਂ ਮਨਜੂਰੀਆਂ 15 ਦਿਨਾਂ ਦੇ ਵਿੱਚ ਹੀ ਜਾਰੀ ਕਰ ਦਿੱਤੀਆਂ ਜਾਂਦੀਆ ਹਨ। ਇਸ ਉਪਰੰਤ ਜ਼ਿਲ੍ਹਾ ਪ੍ਰਸ਼ਾਸ਼ਨ ਤੋਂ ਸਿਧਾਂਤਕ ਪ੍ਰਵਾਨਗੀ ਪੱਤਰ ਜਾਰੀ ਕਰ ਦਿੱਤਾ ਜਾਂਦਾ ਹੈ ਅਤੇ ਉੱਦਮੀ ਆਪਣਾ ਉਦਯੋਗ ਸਥਾਪਤ ਕਰ ਸਕਦਾ ਹੈ। ਜੇਕਰ ਕਿਸੇ ਉਦਮੀ ਨੇ ਆਪਣੀ ਇਕਾਈ ਫੋਕਲ ਪੁਆਇੰਟ ਵਿੱਚ ਸਥਾਪਿਤ ਕਰਨੀ ਹੋਵੇ ਤਾਂ ਨਿਯਮਾਂ ਅਨੁਸਾਰ ਸਾਰੀ ਕਾਰਵਾਈ ਤਿੰਨ ਦਿਨ ਦੇ ਅੰਦਰ ਹੀ ਕਰ ਦਿੱਤੀ ਜਾਂਦੀ ਹੈ।
ਇਸ ਮੌਕੇ ਤੇ ਜ਼ਿਲ੍ਹਾ ਉਦਯੋਗ ਕੇਂਦਰ ਮੋਗਾ ਦੇ ਜਨਰਲ ਮੈਨੇਜਰ ਸੁਖਮਿੰਦਰ ਸਿੰਘ ਰੇਖੀ ਨੇ ਦੱਸਿਆ ਕਿ ਉਕਤ ਪ੍ਰਵਾਨਗੀ ਲੈਣ ਲਈ ਕੇਵਲ ਪੋਰਟਲ ਤੇ ਆਨਲਾਈਨ ਅਪਲਾਈ ਕਰਕੇ ਲੋੜੀਂਦੀ ਫੀਸ ਵੀ ਆਨਲਾਈਨ ਹੀ ਜਮਾਂ ਕਰਵਾਈ ਜਾਂਦੀ ਹੈ।ਇਸ ਤੋਂ ਇਲਾਵਾ ਜ਼ਿਲ੍ਹਾ ਉਦਯੋਗ
ਕੇਂਦਰ ਰਾਈਟ ਟੂ ਬਿਜ਼ਨਸ ਐਕਟ, ਉਦਯੋਗਿਕ ਨੀਤੀ-2022, ਸਵੈ ਰੋਜ਼ਗਾਰ ਲਈ ਲੋਨ ਸਬਸਿਡੀ ਆਦਿ ਦੇ ਤਹਿਤ ਨਿਵੇਸ਼ ਆਕਰਸ਼ਿਤ ਕਰਨ ਲਈ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਸਹਾਇਕ ਅਤੇ ਅਨੁਕੂਲ ਮਾਹੌਲ ਪ੍ਰਦਾਨ ਕਰਨ ਲਈ ਵਚਨਬੱਧ ਹੈ। ਇਸ ਦੌਰਾਨ ਸੁਖਰਾਜ ਸਿੰਘ ਵਿਰਕ ਫੰਕਸ਼ਨਲ ਮੈਨੇਜਰ ਅਤੇ ਰਾਜਨ ਅਰੋੜਾ ਉੱਚ ਉਦਯੋਗਿਕ ਉਨੱਤੀ ਅਫ਼ਸਰ ਵੀ ਮੌਜੂਦ ਰਹੇ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪੰਜਾਬ ਪੁਲਿਸ ਵੱਲੋਂ ਸਰਹੱਦ ਪਾਰੋਂ ਨਸ਼ਿਆਂ ਦੀ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼, 5 ਕਿਲੋ ਹੈਰੋਇਨ ਸਮੇਤ ਇੱਕ ਕਾਬੂ ਪੰਜਾਬ ਪੁਲਿਸ ਵੱਲੋਂ ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਨੈੱਟਵਰਕ ਨੂੰ ਇੱਕ ਹੋਰ ਝਟਕਾ, ਅੰਮ੍ਰਿਤਸਰ ਤੋਂ 5 ਕਿਲੋ ਹੈਰੋਇਨ ਦੀ ਇੱਕ ਹੋਰ ਖੇਪ ਬਰਾਮਦ, ਤਿੰਨ ਕਾਬੂ ਹਰਸਿਮਰਤ ਕੌਰ ਬਾਦਲ ਨੇ ਪਾਕਿਸਤਾਨ ਤੇ ਕੇਂਦਰੀ ਏਸ਼ੀਆ ਨਾਲ ਵਪਾਰ ਵਾਸਤੇ ਵਾਹਗਾ ਤੇ ਹੁਸੈਨੀਵਾਲਾ ਸਰਹੱਦਾਂ ਖੋਲ੍ਹਣ ਦੀ ਕੀਤੀ ਮੰਗ 2 ਲੱਖ 70 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਸਹਾਇਕ ਸਬ-ਇੰਸਪੈਕਟਰ ਖਿਲਾਫ਼ ਭ੍ਰਿਸ਼ਟਾਚਾਰ ਦਾ ਕੇਸ ਦਰਜ ਪੰਜਾਬ ਏ.ਆਈ.ਐੱਫ. ਸਕੀਮ ਅਧੀਨ ਪ੍ਰਾਜੈਕਟਾਂ ਨੂੰ ਮਨਜ਼ੂਰੀ ਦੇਣ ਵਿੱਚ ਦੇਸ਼ ਵਿੱਚੋਂ ਮੋਹਰੀ ਮੁੱਖ ਮੰਤਰੀ ਭਗਵੰਤ ਮਾਨ ਸ਼ੀਤਲ ਅੰਗੂਰਾਲ ਵੱਲੋਂ ਉਹਨਾਂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਖਿਲਾਫ ਲਗਾਏ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਦੇ ਹੁਕਮ ਦੇਣ : ਬਿਕਰਮ ਸਿੰਘ ਮਜੀਠੀਆ 'ਸਰਕਾਰ ਤੁਹਾਡੇ ਦੁਆਰ' ਤਹਿਤ ਰਾਮਪੁਰ ਵਿਖੇ ਕੈਂਪ ਦਾ ਆਯੋਜਨ ਸੇਵਾ ਮੁਕਤ ਪੀ ਸੀ ਐੱਸ ਅਧਿਕਾਰੀ ਰਾਮ ਸਿੰਘ ਨੇ ਪਟਵਾਰ ਸਕੂਲ ਦੇ ਪਿ੍ਰੰਸੀਪਲ ਵਜੋਂ ਅਹੁਦਾ ਸੰਭਾਲਿਆ ਦੇਸ਼ ਭਗਤ ਯਾਦਗਾਰੀ ਸੁਸਾਇਟੀ ਪੰਜਾਬ ਵੱਲੋਂ ਭਾਰਤ ਦੇ ਚੋਣ ਕਮਿਸ਼ਨ ਨੂੰ ਚੋਣਾਂ ਵਿੱਚ ਸੁਧਾਰਾਂ ਸਬੰਧੀ ਲਿਖਿਆ ਪੱਤਰ 'ਸੰਕਲਪ' ਮੁਹਿੰਮ ਅਧੀਨ ਪੀਸੀ-ਪੀਐਨਡੀਟੀ ਐਕਟ ਸਬੰਧੀ ਜਾਗਰੂਕਤਾ ਕੈਂਪ