ਹਰਦੋਈ, 12 ਜੂਨ (ਪੋਸਟ ਬਿਊਰੋ): ਹਰਦੋਈ ਵਿੱਚ ਇੱਕ ਝੌਂਪੜੀ ’ਤੇ ਰੇਤ ਨਾਲ ਭਰਿਆ ਟਰੱਕ ਪਲਟ ਗਿਆ। ਘਰ ਦੇ ਬਾਹਰ ਸੌਂ ਰਹੇ ਇੱਕੋ ਪਰਿਵਾਰ ਦੇ 8 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹੁਣ ਪਰਿਵਾਰ ਵਿੱਚ ਇੱਕ ਹੀ ਬੱਚੀ ਬਚੀ ਹੈ। ਮਰਨ ਵਾਲਿਆਂ 'ਚ ਪਤੀ-ਪਤਨੀ, 4 ਬੱਚੇ, ਜਵਾਈ ਅਤੇ ਪੋਤੀ ਸ਼ਾਮਿਲ ਹਨ। ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਹ ਹਾਦਸਾ ਸ਼ਹਿਰ ਤੋਂ 50 ਕਿਲੋਮੀਟਰ ਦੂਰ ਕਾਨਪੁਰ ਹਾਈਵੇ 'ਤੇ ਬੁੱਧਵਾਰ ਰਾਤ 1:30 ਵਜੇ ਮੱਲਵਾਂ ਚੁੰਗੀ ਨੇੜੇ ਵਾਪਰਿਆ।
ਮ੍ਰਿਤਕਾਂ ਦੀ ਪਛਾਣ ਅਵਧੇਸ਼ (45), ਉਸ ਦੀ ਪਤਨੀ ਸੁਧਾ (42), ਤਿੰਨ ਬੱਚੇ- ਸੁਨੈਨਾ (11), ਲੱਲਾ (5), ਬੁੱਧ (4), ਅਤੇ ਜਵਾਈ ਕਰਨ (25), ਉਸ ਦੀ ਪਤਨੀ ਹੀਰੋ (22) ਅਤੇ ਬੇਟੀ ਕੋਮਲ (5) ਵਜੋਂ ਹੋਈ ਹੈ।