Welcome to Canadian Punjabi Post
Follow us on

29

June 2024
 
ਭਾਰਤ

ਰੀਲ ਬਣਾਉਣ ਦੇ ਚੱਕਰ `ਚ ਲੜਕੀ ਹੋਈ ਸੀ ਮੌਤ, ਵੀਡੀਓ ਬਣਾਉਣ ਵਾਲੇ ਦੋਸਤ ਖਿਲਾਫ ਮਾਮਲਾ ਦਰਜ

June 20, 2024 09:23 AM

ਛਤਰਪਤੀ ਸੰਭਾਜੀਨਗਰ, 20 ਜੂਨ (ਪੋਸਟ ਬਿਊਰੋ): ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀ ਨਗਰ ਜਿ਼ਲੇ 'ਚ ਤਿੰਨ ਦਿਨ ਪਹਿਲਾਂ ਕਾਰ ਖਾਈ 'ਚ ਡਿੱਗਣ ਕਾਰਨ ਔਰਤ ਦੀ ਮੌਤ ਦੇ ਦੋਸ਼ 'ਚ ਪੁਲਿਸ ਨੇ ਔਰਤ ਦੇ ਮਰਦ ਦੋਸਤ ਖਿਲਾਫ ਮਾਮਲਾ ਦਰਜ ਕੀਤਾ ਹੈ। ਇਕ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਕਿਹਾ ਕਿ ਮੁਲਜ਼ਮ ਖਿਲਾਫ ਭਾਰਤੀ ਦੰਡਾਵਲੀ ਦੀ ਧਾਰਾ 304 (ਏ) ਤਹਿਤ ਲਾਪਰਵਾਹੀ ਨਾਲ ਮੌਤ ਦਾ ਕਾਰਨ ਬਣਨ ਦਾ ਦੋਸ਼ ਲਗਾਇਆ ਗਿਆ ਹੈ ਕਿਉਂਕਿ ਉਸ ਨੇ ਇਹ ਜਾਣੇ ਬਿਨ੍ਹਾਂ ਔਰਤ ਨੂੰ ਕਾਰ ਦੀਆਂ ਚਾਬੀਆਂ ਸੌਂਪ ਦਿੱਤੀਆਂ ਸਨ ਕਿ ਉਸ ਕੋਲ ਡਰਾਈਵਿੰਗ ਲਾਈਸੈਂਸ ਸੀ ਜਾਂ ਨਹੀਂ।
ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਛਾਣ ਸ਼ਵੇਤਾ ਸੁਰਵਸੇ (23) ਵਜੋਂ ਹੋਈ ਹੈ ਅਤੇ ਸੋਮਵਾਰ ਦੁਪਹਿਰ ਨੂੰ ਵਾਪਰੇ ਇਸ ਹਾਦਸੇ ਵਿੱਚ ਉਸ ਦੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਸ ਦੀ ਕਾਰ ਰਿਵਰਸ ਗੇਅਰ ਵਿੱਚ ਸੀ ਅਤੇ ਉਸ ਨੇ ਗਲਤੀ ਨਾਲ ਐਕਸੀਲੇਟਰ ਦਬਾ ਦਿੱਤਾ। ਪੁਲਿਸ ਨੇ ਪਹਿਲਾਂ ਦੱਸਿਆ ਸੀ ਕਿ ਉਸਦਾ ਦੋਸਤ ਸੂਰਜ ਮੂਲੇ ਉਸਦੀ ਵੀਡੀਓ ਬਣਾ ਰਿਹਾ ਸੀ।
ਗੱਡੀ ਪਿੱਛੇ ਵੱਲ ਗਈ ਅਤੇ ਕਰੈਸ਼ ਬੈਰੀਅਰ ਤੋੜ ਕੇ ਘਾਟੀ ਵਿੱਚ ਜਾ ਡਿੱਗੀ। ਇਹ ਘਟਨਾ ਸੁਲੀਭੰਜਨ ਇਲਾਕੇ ਦੀ ਹੈ। ਬਚਾਅ ਕਰਮੀਆਂ ਨੂੰ ਲੜਕੀ ਅਤੇ ਗੱਡੀ ਤੱਕ ਪਹੁੰਚਣ ਵਿੱਚ ਇੱਕ ਘੰਟਾ ਲੱਗ ਗਿਆ। ਉਸ ਨੇ ਦੱਸਿਆ ਕਿ ਉਸ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਖੁਲਤਾਬਾਦ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮੰਗਲਵਾਰ ਨੂੰ ਮੂਲੇ 'ਤੇ ਲਾਪਰਵਾਹੀ ਨਾਲ ਮੌਤ ਦਾ ਦੋਸ਼ ਲਗਾਉਂਦੇ ਹੋਏ ਮਾਮਲਾ ਦਰਜ ਕੀਤਾ ਗਿਆ ਸੀ। ਅਸੀਂ ਕਾਨੂੰਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਦੋਸ਼ੀ ਨੂੰ ਨੋਟਿਸ ਜਾਰੀ ਕਰਾਂਗੇ।
ਸ਼ਵੇਤਾ ਦੀ ਚਚੇਰੀ ਭੈਣ ਪ੍ਰਿਅੰਕਾ ਯਾਦਵ ਨੇ ਦੋਸ਼ ਲਾਇਆ ਕਿ ਇਹ ਇੱਕ ਯੋਜਨਾਬੱਧ ਕਤਲ ਸੀ। ਯਾਦਵ ਨੇ ਕਿਹਾ ਕਿ ਸਾਨੂੰ ਘਟਨਾ ਦੇ ਪੰਜ-ਛੇ ਘੰਟੇ ਬਾਅਦ ਸ਼ਵੇਤਾ ਦੀ ਮੌਤ ਦੀ ਸੂਚਨਾ ਮਿਲੀ। ਉਸਨੇ ਕਦੇ ਕੋਈ ਰੀਲ ਨਹੀਂ ਬਣਾਈ ਅਤੇ ਨਾ ਹੀ ਇਸਨੂੰ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਪੋਸਟ ਕੀਤਾ। ਮੁਲਜ਼ਮ ਨੇ ਕਤਲ ਦੀ ਯੋਜਨਾ ਬਣਾਈ ਅਤੇ ਉਸ ਨੂੰ ਸ਼ਹਿਰ ਤੋਂ 30-40 ਕਿਲੋਮੀਟਰ ਦੂਰ ਲੈ ਗਿਆ ਸੀ।

 
Have something to say? Post your comment
ਹੋਰ ਭਾਰਤ ਖ਼ਬਰਾਂ
ਅਰੁਣਾਚਲ ਬੋਰਡਿੰਗ ਸਕੂਲ ਵਿਚ ਸੀਨੀਅਰ ਵਿਦਿਆਰਥੀਆਂ ਨੇ ਜੂਨੀਅਰ ਵਿਦਿਆਰਥੀਆਂ ਦੀ ਕੀਤੀ ਕੁੱਟਮਾਰ, 8ਵੀਂ ਜਮਾਤ ਦੇ 15 ਵਿਦਿਆਰਥੀ ਜ਼ਖ਼ਮੀ 1100 ਦਰੱਖਤਾਂ ਦੀ ਕਟਾਈ 'ਤੇ ਵਿਵਾਦ, 'ਆਪ' ਨੇ ਦਿੱਲੀ ਐੱਲ. ਜੀ. 'ਤੇ ਲਗਾਇਆ ਦੋਸ਼ ਨੀਟ ਪੇਪਰ ਲੀਕ ਮਾਮਲੇ ਦੀ ਜਾਂਚ 6 ਰਾਜਾਂ ਤੱਕ ਪਹੁੰਚੀ, ਝਾਰਖੰਡ ਸਕੂਲ ਦੇ ਪ੍ਰਿੰਸੀਪਲ ਹਿਰਾਸਤ ਵਿੱਚ ਲਾਲ ਕ੍ਰਿਸ਼ਨ ਅਡਵਾਨੀ ਦਿੱਲੀ ਏਮਜ਼ ਵਿੱਚ ਦਾਖਲ, ਯੂਰੋਲੋਜੀ ਵਿਭਾਗ ਵਿੱਚ ਇਲਾਜ ਜਾਰੀ, ਹਾਲਤ ਸਥਿਰ ਰਾਹੁਲ ਗਾਂਧੀ ਤੇ ਮਲਿਕਾਰਜੁਨ ਦਾ ਪ੍ਰਧਾਨ ਮੰਤਰੀ ਮੋਦੀ `ਤੇ ਸ਼ਬਦੀ ਹਮਲਾ, ਕਿਹਾ- “ਸੰਵਿਧਾਨ `ਤੇ ਹਮਲਾ ਸਵੀਕਾਰ ਨਹੀਂ” 18ਵੀਂ ਲੋਕ ਸਭਾ ਦਾ ਪਹਿਲਾ ਇਜਲਾਸ ਸ਼ੁਰੂ, ਪ੍ਰਧਾਨ ਮੰਤਰੀ ਮੋਦੀ ਨੇ ਲੋਕ ਸਭਾ ਮੈਂਬਰ ਵਜੋਂ ਚੁੱਕੀ ਸਹੁੰ ਰੀਲ ਦੇ ਚੱਕਰ `ਚ ਮੌਤ ਨੂੰ ਆਵਾਜ਼ ਦੇ ਰਹੀ ਲੜਕੀ ਦਾ ਵੀਡੀਓ ਵਾਇਰਲ ਪ੍ਰੇਮਿਕਾ ਦਾ ਵਿਆਹ ਰੋਕਣ ਲਈ ਨੌਜਵਾਨ ਨੇ ਲਾੜੇ 'ਤੇ ਸੁੱਟਿਆ ਤੇਜ਼ਾਬ, 2 ਗ੍ਰਿਫਤਾਰ ਕੈਨੇਡਾ ਜਾਣ ਲਈ 24 ਸਾਲਾ ਲੜਕਾ ਬਣਿਆ 67 ਸਾਲ ਦਾ ਬਜ਼ੁਰਗ, ਸੀ.ਆਈ.ਐੱਸ.ਐੱਫ. ਨੇ ਕੀਤਾ ਕਾਬੂ ਮਨੀਪੁਰ ਵਿੱਚ ਦੰਗਾਕਾਰੀਆਂ ਨੇ ਸੀਆਰਪੀਐੱਫ ਦੀ ਬੱਸ ਨੂੰ ਲਗਾਈ ਅੱਗ