Welcome to Canadian Punjabi Post
Follow us on

30

June 2024
 
ਭਾਰਤ

ਨਰਿੰਦਰ ਮੋਦੀ ਨੇ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ

June 09, 2024 11:51 AM

ਨਵੀਂ ਦਿੱਲੀ, 9 ਜੂਨ (ਪੋਸਟ ਬਿਊਰੋ): #NarendraModi  #PM ਨਰਿੰਦਰ ਮੋਦੀ ਨੇ 9 ਜੂਨ ਐਤਵਾਰ ਸ਼ਾਮ ਨੂੰ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ। ਅਜਿਹਾ ਕਰਨ ਵਾਲੇ ਉਹ ਜਵਾਹਰ ਲਾਲ ਨਹਿਰੂ ਤੋਂ ਬਾਅਦ ਦੂਜੇ ਪ੍ਰਧਾਨ ਮੰਤਰੀ ਬਣ ਗਏ ਹਨ। ਮੋਦੀ ਨੇ ਭਗਵਾਨ ਦੇ ਨਾਂ 'ਤੇ ਸਹੁੰ ਚੁੱਕੀ। ਇਸ ਤੋਂ ਬਾਅਦ ਰਾਜਨਾਥ ਸਿੰਘ, ਅਮਿਤ ਸ਼ਾਹ, ਨਿਤਿਨ ਗਡਕਰੀ, ਜੇਪੀ ਨੱਡਾ ਅਤੇ ਸਿ਼ਵਰਾਜ ਸਿੰਘ ਚੌਹਾਨ ਨੇ ਸਹੁੰ ਚੁੱਕੀ। ਮੋਦੀ ਸਮੇਤ ਹੁਣ ਤੱਕ 58 ਮੰਤਰੀਆਂ ਨੇ ਸਹੁੰ ਚੁੱਕੀ ਹੈ।
ਐੱਨਡੀਏ ਸਰਕਾਰ ਵਿੱਚ ਮੋਦੀ ਸਮੇਤ 72 ਮੰਤਰੀ ਹੋਣਗੇ। ਇਨ੍ਹਾਂ ਵਿੱਚ 30 ਕੈਬਨਿਟ ਮੰਤਰੀ ਅਤੇ 5 ਆਜ਼ਾਦ ਚਾਰਜ ਮੰਤਰੀ ਅਤੇ 36 ਰਾਜ ਮੰਤਰੀ ਸ਼ਾਮਿਲ ਹੋਣਗੇ। ਸਹੁੰ ਚੁੱਕ ਸਮਾਗਮ ਸ਼ਾਮ 7:15 ਵਜੇ ਸ਼ੁਰੂ ਹੋਇਆ।
ਰਾਸ਼ਟਰਪਤੀ ਭਵਨ 'ਚ ਹੋਏ ਸਮਾਰੋਹ 'ਚ 7 ਦੇਸ਼ਾਂ ਦੇ ਨੇਤਾਵਾਂ ਤੋਂ ਇਲਾਵਾ ਦੇਸ਼ ਦੇ ਫਿ਼ਲਮੀ ਸਿਤਾਰਿਆਂ ਨੇ ਵੀ ਸਿ਼ਰਕਤ ਕੀਤੀ। ਇਨ੍ਹਾਂ 'ਚ ਅਕਸ਼ੇ ਕੁਮਾਰ, ਸ਼ਾਹਰੁਖ ਖਾਨ, ਵਿਕਰਾਂਤ ਮੇਸੀ ਅਤੇ ਰਾਜਕੁਮਾਰ ਹਿਰਾਨੀ ਸ਼ਾਮਿਲ ਸਨ। ਇਸ ਮੌਕੇ ਰਿਲਾਇੰਸ ਗਰੁੱਪ ਦੇ ਚੇਅਰਮੈਨ ਮੁਕੇਸ਼ ਅੰਬਾਨੀ ਵੀ ਮੌਜੂਦ ਹਨ।

 
Have something to say? Post your comment
ਹੋਰ ਭਾਰਤ ਖ਼ਬਰਾਂ
ਅਰੁਣਾਚਲ ਬੋਰਡਿੰਗ ਸਕੂਲ ਵਿਚ ਸੀਨੀਅਰ ਵਿਦਿਆਰਥੀਆਂ ਨੇ ਜੂਨੀਅਰ ਵਿਦਿਆਰਥੀਆਂ ਦੀ ਕੀਤੀ ਕੁੱਟਮਾਰ, 8ਵੀਂ ਜਮਾਤ ਦੇ 15 ਵਿਦਿਆਰਥੀ ਜ਼ਖ਼ਮੀ 1100 ਦਰੱਖਤਾਂ ਦੀ ਕਟਾਈ 'ਤੇ ਵਿਵਾਦ, 'ਆਪ' ਨੇ ਦਿੱਲੀ ਐੱਲ. ਜੀ. 'ਤੇ ਲਗਾਇਆ ਦੋਸ਼ ਨੀਟ ਪੇਪਰ ਲੀਕ ਮਾਮਲੇ ਦੀ ਜਾਂਚ 6 ਰਾਜਾਂ ਤੱਕ ਪਹੁੰਚੀ, ਝਾਰਖੰਡ ਸਕੂਲ ਦੇ ਪ੍ਰਿੰਸੀਪਲ ਹਿਰਾਸਤ ਵਿੱਚ ਲਾਲ ਕ੍ਰਿਸ਼ਨ ਅਡਵਾਨੀ ਦਿੱਲੀ ਏਮਜ਼ ਵਿੱਚ ਦਾਖਲ, ਯੂਰੋਲੋਜੀ ਵਿਭਾਗ ਵਿੱਚ ਇਲਾਜ ਜਾਰੀ, ਹਾਲਤ ਸਥਿਰ ਰਾਹੁਲ ਗਾਂਧੀ ਤੇ ਮਲਿਕਾਰਜੁਨ ਦਾ ਪ੍ਰਧਾਨ ਮੰਤਰੀ ਮੋਦੀ `ਤੇ ਸ਼ਬਦੀ ਹਮਲਾ, ਕਿਹਾ- “ਸੰਵਿਧਾਨ `ਤੇ ਹਮਲਾ ਸਵੀਕਾਰ ਨਹੀਂ” 18ਵੀਂ ਲੋਕ ਸਭਾ ਦਾ ਪਹਿਲਾ ਇਜਲਾਸ ਸ਼ੁਰੂ, ਪ੍ਰਧਾਨ ਮੰਤਰੀ ਮੋਦੀ ਨੇ ਲੋਕ ਸਭਾ ਮੈਂਬਰ ਵਜੋਂ ਚੁੱਕੀ ਸਹੁੰ ਰੀਲ ਦੇ ਚੱਕਰ `ਚ ਮੌਤ ਨੂੰ ਆਵਾਜ਼ ਦੇ ਰਹੀ ਲੜਕੀ ਦਾ ਵੀਡੀਓ ਵਾਇਰਲ ਰੀਲ ਬਣਾਉਣ ਦੇ ਚੱਕਰ `ਚ ਲੜਕੀ ਹੋਈ ਸੀ ਮੌਤ, ਵੀਡੀਓ ਬਣਾਉਣ ਵਾਲੇ ਦੋਸਤ ਖਿਲਾਫ ਮਾਮਲਾ ਦਰਜ ਪ੍ਰੇਮਿਕਾ ਦਾ ਵਿਆਹ ਰੋਕਣ ਲਈ ਨੌਜਵਾਨ ਨੇ ਲਾੜੇ 'ਤੇ ਸੁੱਟਿਆ ਤੇਜ਼ਾਬ, 2 ਗ੍ਰਿਫਤਾਰ ਕੈਨੇਡਾ ਜਾਣ ਲਈ 24 ਸਾਲਾ ਲੜਕਾ ਬਣਿਆ 67 ਸਾਲ ਦਾ ਬਜ਼ੁਰਗ, ਸੀ.ਆਈ.ਐੱਸ.ਐੱਫ. ਨੇ ਕੀਤਾ ਕਾਬੂ