ਨਵੀਂ ਦਿੱਲੀ, 7 ਜੂਨ (ਪੋਸਟ ਬਿਊਰੋ): ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਸ਼ੁੱਕਰਵਾਰ ਸਵੇਰੇ ਮੌਦਰਿਕ ਨੀਤੀਆਂ ਦਾ ਐਲਾਨ ਕੀਤਾ। ਰਿਜ਼ਰਵ ਬੈਂਕ ਦੀ ਬੈਠਕ 'ਚ ਵੀ ਰੈਪੋ ਰੇਟ 'ਚ ਕੋਈ ਬਦਲਾਅ ਨਹੀਂ ਹੋਇਆ ਹੈ। 2024 ਵਿੱਚ ਲਗਾਤਾਰ ਤੀਜੀ ਵਾਰ ਰਿਜ਼ਰਵ ਬੈਂਕ ਨੇ ਰੈਪੋ ਰੇਟ ਵਿੱਚ ਕੋਈ ਬਦਲਾਅ ਨਹੀਂ ਕੀਤਾ। ਰਿਜ਼ਰਵ ਬੈਂਕ ਮਹਿੰਗਾਈ ਦਰ ਨੂੰ ਕੰਟਰੋਲ 'ਚ ਰੱਖਣ ਲਈ ਲਗਾਤਾਰ ਯਤਨ ਕਰ ਰਿਹਾ ਹੈ। ਫਿਲਹਾਲ ਰੈਪੋ ਰੇਟ 6.50 'ਤੇ ਹੀ ਰਹੇਗਾ।
ਰਿਜ਼ਰਵ ਬੈਂਕ ਨੇ ਕਿਸੇ ਵੱਡੇ ਬਦਲਾਅ ਦਾ ਫੈਸਲਾ ਨਹੀਂ ਕੀਤਾ ਹੈ। ਹਾਲਾਂਕਿ ਰਿਜ਼ਰਵ ਬੈਂਕ ਸੁਤੰਤਰ ਤੌਰ 'ਤੇ ਕੰਮ ਕਰਦਾ ਹੈ, ਫਿਰ ਵੀ ਕਿਉਂਕਿ ਨਵੀਂ ਸਰਕਾਰ ਨੇ ਹਾਲੇ ਸਹੁੰ ਨਹੀਂ ਚੁੱਕੀ ਹੈ। ਰੈਪੋ ਦਰਾਂ 'ਚ ਕਟੌਤੀ ਦੀ ਉਡੀਕ ਕਰ ਰਹੇ ਬੈਂਕ ਗਾਹਕ ਨਿਰਾਸ਼ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਜੇਕਰ ਮਹਿੰਗਾਈ ਕੰਟਰੋਲ 'ਚ ਰਹਿੰਦੀ ਹੈ, ਸਰਕਾਰ ਦਾ ਬਜਟ ਅਤੇ ਮਾਨਸੂਨ ਚੰਗਾ ਰਹਿੰਦਾ ਹੈ ਤਾਂ ਰਿਜ਼ਰਵ ਬੈਂਕ ਦੀ ਅਗਲੀ ਬੈਠਕ 'ਚ ਰੈਪੋ ਰੇਟ 'ਚ ਕਮੀ ਦਾ ਐਲਾਨ ਹੋ ਸਕਦਾ ਹੈ।