ਅੰਮ੍ਰਿਤਸਰ, 4 ਅਪ੍ਰੈਲ (ਗਿਆਨ ਸਿੰਘ): ਪੰਜਾਬ ਅਤੇ ਵਿਸ਼ੇਸ਼ ਕਰ ਕੇ ਗੁਰੂ ਨਗਰੀ ਦੇ ਵਿਕਾਸ ਅਤੇ ਲੋਕਾਂ ਦੀ ਖ਼ੁਸ਼ਹਾਲੀ ਦੇ ਏਜੰਡੇ ਨੂੰ ਲੈ ਕੇ ਅੰਮ੍ਰਿਤਸਰ ਲੋਕ ਸਭਾ ਹਲਕੇ ਲਈ ਚੋਣ ਮੈਦਾਨ ਵਿਚ ਉੱਤਰੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਅਮਰੀਕਾ ਵਿੱਚ ਭਾਰਤ ਦੇ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਦੀ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਅੰਮ੍ਰਿਤਸਰ ਦੇ ਲੋਹਾਰਕਾ ਰੋਡ ਵਿਖੇ ਸਰਦਾਰ ਦਿਲਜੀਤ ਸਿੰਘ ਕੋਹਲੀ ਦੇ ਗ੍ਰਹਿ ਵਿਖੇ ਇਲਾਕਾ ਨਿਵਾਸੀਆਂ ਅਤੇ ਵਪਾਰੀਆਂ ਨਾਲ ਸਥਾਨਕ ਮੁੱਦਿਆਂ ਅਤੇ ਭਾਈਚਾਰਕ ਵਿਕਾਸ ਨੂੰ ਉਤਸ਼ਾਹਿਤ ਕਰਨ ਬਾਰੇ ਸ. ਸੰਧੂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਸ. ਦਿਲਜੀਤ ਸਿੰਘ ਕੋਹਲੀ, ਕੰਵਰਪ੍ਰੀਤ ਸਿੰਘ ਕੋਹਲੀ, ਗੌਰਵ ਮਹਿਰਾ ਅਤੇ ਰਾਜਨ ਕਪੂਰ ਨੇ ਸੰਧੂ ਦੀ ਦ੍ਰਿਸ਼ਟੀਕੋਣ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਸੀਂ ਮਿਲ ਕੇ ਸ਼ਹਿਰ ਦੀ ਤਰੱਕੀ ਅਤੇ ਖ਼ੁਸ਼ਹਾਲੀ ਲਈ ਯਤਨਸ਼ੀਲ ਰਹਾਂਗੇ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੀ ਵਿਸ਼ਵ ਪੱਧਰੀ ਤਰੱਕੀ ਲਈ ਇਸ ਵਾਰ ਤਰਨਜੀਤ ਸਿੰਘ ਸੰਧੂ ਵਰਗੇ ਉੱਚ ਕੋਟੀ ਸ਼ਖ਼ਸੀਅਤ ਨੂੰ ਲੋਕ ਸਭਾ ਵਿਚ ਭੇਜਿਆ ਜਾਵੇਗਾ।
ਅੰਮ੍ਰਿਤਸਰ ਤੋਂ ਤਰਨਜੀਤ ਸਿੰਘ ਸੰਧੂ ਜੀ ਦਾ ਇਸ ਵਾਰ 2024 ਵਿੱਚ ਜਿੱਤਣਾ ਅੰਮ੍ਰਿਤਸਰ ਦੇ ਸਰਵਪੱਖੀ ਵਿਕਾਸ ਲਈ ਕ੍ਰਾਂਤੀਕਾਰੀ ਤਬਦੀਲੀ ਲਿਆ ਸਕਦਾ। ਅੰਮ੍ਰਿਤਸਰ ਵਿੱਚ ਅਜਿਹੀ ਸਮਰੱਥਾ ਹੈ ਕਿ ਇਹ ਬੰਗਲੌਰ, ਪੁਣੇ, ਅਹਿਮਦਾਬਾਦ, ਗੁੜਗਾਉਂ ਵਰਗੇ ਸ਼ਹਿਰਾਂ ਨੂੰ ਟੱਕਰ ਦੇ ਸਕਦਾ ਹੈ। ਅੱਜ ਤਰਨਜੀਤ ਸਿੰਘ ਸੰਧੂ ਦਾ ਅੰਮ੍ਰਿਤਸਰ ਤੋਂ ਜਿੱਤਣਾ ਜ਼ਰੂਰੀ ਹੈ ਜੇਕਰ ਅਸੀਂ ਅੰਮ੍ਰਿਤਸਰ ਨੂੰ ਕਿਸੇ ਮੁਕਾਮ ਤੇ ਲੈ ਕੇ ਜਾਣਾ ਚਾਹੁੰਦੇ ਹਾਂ। ਇਸ ਲਈ ਇਸ ਵਾਰ ਤਰਨਜੀਤ ਸਿੰਘ ਸੰਧੂ ਨੂੰ ਚੁਣੋ ਅਤੇ ਅੰਮ੍ਰਿਤਸਰ ਲਈ ਇਹਨਾਂ ਨੂੰ ਕਾਮਯਾਬ ਬਣਾ ਕੇ ਸਾਂਸਦ ਵਜੋਂ ਦਿੱਲੀ ਭੇਜਿਆ ਜਾਵੇਗਾ ਤਾਂ ਜੋ ਇਹ ਅੰਮ੍ਰਿਤਸਰ ਲਈ ਸਮਰਪਿਤ ਹੋਕੇ ਕੰਮ ਕਰ ਸਕਣ ਅਤੇ ਅੰਮ੍ਰਿਤਸਰ ਵਿੱਚ ਵਿਸ਼ਵ ਪੱਧਰੀ ਤਰੱਕੀ ਦੀ ਨਵੀਂ ਇਬਾਰਤ ਲਿਖੀ ਜਾ ਸਕੇ।
ਉਨ੍ਹਾਂ ਕਿਹਾ ਕਿ ਤਰਨਜੀਤ ਸਿੰਘ ਸੰਧੂ ਨੇ ਭਾਰਤੀ ਵਿਦੇਸ਼ ਸੇਵਾ ਦੌਰਾਨ ਉੱਚ ਅਹੁਦਿਆਂ ’ਤੇ ਪਹੁੰਚ ਕੇ ਦੇਸ਼ ਸੇਵਾ ਦੇ ਨਾਲ-ਨਾਲ ਆਪਣੇ ਸ਼ਹਿਰ ਅੰਮ੍ਰਿਤਸਰ ਦਾ ਨਾਮ ਰੌਸ਼ਨ ਕੀਤਾ ਹੈ। ਜਿਨ੍ਹਾਂ ਦੇ ਪਰਿਵਾਰ ਦਾ ਅੰਮ੍ਰਿਤਸਰ, ਪੰਜਾਬ ਅਤੇ ਸਿੱਖ ਪੰਥ ਲਈ ਅਹਿਮ ਯੋਗਦਾਨ ਰਿਹਾ ਹੈ। ਉਨ੍ਹਾਂ ਕਿਹਾ ਕਿ ਤਰਨਜੀਤ ਸਿੰਘ ਸੰਧੂ ਕੋਲ ਅੰਮ੍ਰਿਤਸਰ ਨੂੰ ਤਰੱਕੀ ਪੱਖੋਂ ਬੇਹੱਦ ਅੱਗੇ ਲਿਜਾਣ ਲਈ ਦੂਰ ਅੰਦੇਸ਼ੀ ਸੋਚ, ਇੱਕ ਪੂਰਾ ਰੋਡਮੈਪ, ਇੱਕ ਬਿਹਤਰੀਨ ਵਿਜ਼ਨ ਹੈ। ਜੋ ਆਪਣੇ ਚੰਗੇ ਸੰਬੰਧਾਂ ਰਾਹੀਂ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਅਤੇ ਅਮਰੀਕਾ, ਕੈਨੇਡਾ, ਜਰਮਨੀ ਤੋਂ ਵੱਡੇ ਨਿਵੇਸ਼, ਪ੍ਰੋਜੈਕਟਾਂ ਨੂੰ ਅੰਮ੍ਰਿਤਸਰ ਲਿਆ ਕੇ ਤਰੱਕੀ ਦੀ ਨਵੀਂ ਇਬਾਰਤ ਲਿਖ ਸਕਦੇ ਹਨ।
ਇਸ ਮੌਕੇ ਭਾਜਪਾ ਉਮੀਦਵਾਰ ਸ. ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਅੰਮ੍ਰਿਤਸਰ ਬੇਹੱਦ ਵੱਡੀ ਤਰੱਕੀ ਦਾ ਹੱਕਦਾਰ ਹੈ। ਪੰਜਾਬ ਦੇ ਆਪਣੇ ਹੀ ਲੀਡਰਾਂ ਵੱਲੋਂ ਸਮੇਂ ਸਮੇਂ ਤੇ ਅੰਮ੍ਰਿਤਸਰ ਨੂੰ ਅਣਗੌਲ਼ਿਆ ਕੀਤਾ ਗਿਆ ਹੈ। ਅੰਮ੍ਰਿਤਸਰ ਵਿੱਚ ਅੱਜ ਮੌਜੂ ਦਾ ਸਮੇਂ ਕੁੱਝ ਅਜਿਹੇ ਅਹਿਮ ਕੇਂਦਰੀ ਪ੍ਰੋਜੈਕਟ ਚੱਲ ਰਹੇ, ਉਸਾਰੀ ਅਧੀਨ ਹਨ ਜੋਕਿ ਭਵਿੱਖ ਵਿੱਚ ਅੰਮ੍ਰਿਤਸਰ ਵਿੱਚ ਵਿਕਾਸ ਦੀ ਨਵੀਂ ਇਬਾਰਤ ਲਿਖਣਗੇ ਪਰ ਜੇਕਰ ਅੰਮ੍ਰਿਤਸਰ ਦੇ ਲੋਕ ਇਸ ਵਾਰ ਆਪਣੀ ਸਮਝ ਅਤੇ ਅੰਮ੍ਰਿਤਸਰ ਦੇ ਵਿਕਾਸ ਨੂੰ ਅੱਗੇ ਰੱਖ ਕੇ ਉਨ੍ਹਾਂ ਸੰਸਦ ਵੱਜੋ ਵੱਧ ਤੋ ਵੱਧ ਨਾਲ ਜੁੜ ਕੇ ਆਪਣਾ ਸਮਰਥਨ ਦੇ ਕੇ ਵੋਟਾਂ ਪਾਕੇ ਚੁਣਦੇ ਹਨ ਤਾਂ ਇਸ ਨਾਲ ਅੰਮ੍ਰਿਤਸਰ ਵਿੱਚ ਇਤਿਹਾਸਿਕ ਬਦਲਾਵ ਲਿਆਂਦਾ ਜਾਵੇਗਾ। ਜੇਕਰ ਆਪਾਂ ਹੋਰਨਾਂ ਨੂੰ ਚੁਣ ਕੇ ਵੇਖ ਲਿਆ, ਅੰਮ੍ਰਿਤਸਰ ਲਈ ਕੁਝ ਖ਼ਾਸ ਨਹੀਂ ਹੋਇਆ ਅਤੇ ਹੁਣ ਅਸੀਂ ਫਿਰ ਇਸ ਵਾਰ ਅੰਮ੍ਰਿਤਸਰ ਦੇ ਆਪਣੇ ਪੁੱਤਰ ਤਰਨਜੀਤ ਸਿੰਘ ਸੰਧੂ ਜੀ ਨੂੰ ਆਪਣੇ ਸਾਂਸਦ ਚੁਣ ਕੇ ਭੇਜਿਆ ਜਾਵੇ।