Welcome to Canadian Punjabi Post
Follow us on

26

September 2024
 
ਪੰਜਾਬ

ਕੈਗ ਰਿਪੋਰਟ ਮੁਤਾਬਕ ਸਮਾਜਿਕ ਸੁਰੱਖਿਆ ਪੈਨਸ਼ਨ ਦਾ ਵੱਡਾ ਫਰਾਡ ਹੋਇਐ

June 30, 2022 04:49 PM

* ਮਰ ਚੁੱਕੇ ਵਿਅਕਤੀ ਵੀ ਤਿੰਨ ਸਾਲ ਬੁਢਾਪਾ ਪੈਨਸ਼ਨ ਲੈਂਦੇ ਰਹੇ


ਚੰਡੀਗ਼ੜ੍ਹ, 30 ਜੂਨ (ਪੋਸਟ ਬਿਊਰੋ)- ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕੀਤੀ ‘ਕੈਗ’ ਦੀ ਰਿਪੋਰਟ ਵਿੱਚ ਸਮਾਜਿਕ ਸੁਰੱਖਿਆ ਯੋਜਨਾ ਤਹਿਤ ਦਿੱਤੀ ਜਾਂਦੀ ਬੁਢਾਪਾ ਪੈਨਸ਼ਨ ਵਿੱਚ ਵੱਡਾ ਫਰਾਡ ਨੰਗਾ ਹੋਇਆ ਹੈ।
ਇਸ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਇਸ ਸਕੀਮ ਹੇਠ ਅਜਿਹੇ ਵਿਅਕਤੀਆਂ ਨੂੰ ਵੀ ਬੁਢਾਪਾ ਪੈਨਸ਼ਨ ਦਿੱਤੀ ਜਾਂਦੀ ਰਹੀ, ਜਿਨ੍ਹਾਂ ਦੀ ਮੌਤ ਤਿੰਨ ਸਾਲ ਪਹਿਲਾਂ ਹੋ ਚੁੱਕੀ ਸੀ। ਕੈਗ (ਕੰਪਟਰੋਲਰ ਐਂਡ ਆਡੀਟਰ ਜਨਰਲ) ਨੇ ਆਪਣੀ ਬੀਤੇ ਸਾਲ ਦੀ ਰਿਪੋਰਟ ਵਿੱਚਲਿਖਿਆ ਹੈ ਕਿ ਇੱਕ ਲੱਖ ਤੋਂ ਵੱਧ ਅਜਿਹੇ ਲੋਕਾਂ ਦਾ ਪਤਾ ਲੱਗਾ ਹੈ, ਜੋ ਬੁਢਾਪਾ ਪੈਨਸ਼ਨ ਲਈ ਮਿਥੀ ਉਮਰ ਤੋਂ ਘੱਟ ਸਾਲਾਂ ਦੇ ਸਨ। ਇਸ ਦੇ ਸਭ ਤੋਂ ਵੱਧ ਕੇਸ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਪਟਿਆਲਾ ਜ਼ਿਲ੍ਹੇ ਵਿੱਚ ਮਿਲੇ ਹਨ। ਪਤਾ ਲੱਗਾ ਹੈ ਕਿ 50053 ਪੁਰਸ਼ ਅਤੇ 59151 ਔਰਤਾਂ, ਜੋ ਨਿਰਧਾਰਿਤ ਉਮਰ ਦੀ ਸ਼ਰਤ ਪੂਰੀ ਨਹੀਂ ਕਰਦੇ ਸਨ, ਨੂੰ ਵੀ ਪੈਨਸ਼ਨ ਮਿਲਦੀ ਰਹੀ। ਰਿਪੋਰਟ ਅਨੁਸਾਰ 8286 ਜਾਅਲੀ ਲਾਭਪਾਤਰੀਆਂ ਨੂੰ ਲਾਭ ਦਿੰਦੇ ਹੋਏ ਅਪ੍ਰੈਲ 2017 ਤੋਂ ਜੁਲਾਈ 2020 ਤਕ 9.89 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ। ਦੂਜੇ ਪਾਸੇ ਰਾਜ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਇੱਕ ਅਰਜ਼ੀਕਰਤਾ ਸਿਰਫ਼ ਇੱਕੋ ਸਮਾਜਿਕ ਸੁਰੱਖਿਆ ਪੈਨਸ਼ਨ ਲੈ ਸਕਦਾ ਹੈ, ਪਰ ਇਨ੍ਹਾਂ ਨਿਯਮਾਂ ਦੇ ਉਲਟ 2226 ਔਰਤਾਂ, ਜਿਨ੍ਹਾਂ ਦੇ ਪਿਤਾ ਦਾ ਨਾਂਅ, ਆਧਾਰ ਨੰਬਰ ਜਾਂ ਖਾਤਾ ਨੰਬਰ ਇੱਕ ਸੀ, ਨੂੰ ਓ ਏ ਪੀ ਅਤੇ ਐਫ ਏ ਡਬਲਊ ਡੀ ਦੋਵਾਂ ਸਕੀਮਾਂ ਹੇਠ ਵਿੱਤੀ ਮਦਦ ਦਿੱਤੀ ਜਾਂਦੀ ਰਹੀ। ਇਹ ਵੀ ਭੇਦ ਖੁੱਲ੍ਹਾ ਹੈ ਕਿ 76848 ਲੋਕਾਂ ਦੇ ਨਾਂਅ ਦੇ ਨਾਲ ਜਨਮ ਤਰੀਕ ਹੀ ਦਰਜ ਨਹੀਂ ਕੀਤੀ ਗਈ, ਜਦਕਿ ਐਫ਼ ਏ ਡਬਲਊ ਡੀ ਸਕੀਮ ਜੋ ਕੇਵਲ ਔਰਤਾਂ ਲਈ ਹੈ, ਪਰ ਇਸ ਵਿੱਚ 12047 ਲਾਭ ਪਾਤਰੀ ਪੁਰਸ਼ ਦੱਸੇ ਗਏ ਹਨ।

 

 
Have something to say? Post your comment
ਹੋਰ ਪੰਜਾਬ ਖ਼ਬਰਾਂ
ਕੈਬਨਿਟ ਮੰਤਰੀ ਵੱਲੋਂ ਚੰਗਰ ਇਲਾਕੇ ਦੇ ਲੋਕਾਂ ਨੂੰ ਵੱਡਾ ਤੋਹਫਾ: ਤਾਰਾਪੁਰ ਤੋ ਸਮਲਾਹ ਤੱਕ 18 ਫੁੱਟੀ ਸੜਕ ਦਾ ਨਿਰਮਾਣ ਕਾਰਜ ਸ਼ੁਰੂ ਮਾਨ ਸਰਕਾਰ ਦੀ ਬੱਸ ਸਹੂਲਤ ਨੇ ਵਿਦਿਆਰਥੀਆਂ ਦੇ ਜੀਵਨ ਵਿੱਚ ਲਿਆਂਦੀ ਤਬਦੀਲੀ : ਹਰਜੋਤ ਸਿੰਘ ਬੈਂਸ ਪੱਚੀ ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪੀ.ਐੱਸ.ਪੀ.ਸੀ.ਐੱਲ. ਦਾ ਜੇ.ਈ. ਵਿਜੀਲੈਂਸ ਬਿਊਰੋ ਵੱਲੋਂ ਕਾਬੂ ਚਾਰ ਹਜ਼ਾਰ ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ ਪੀ.ਐੱਸ.ਪੀ.ਸੀ.ਐੱਲ. ਦੇ ਲਾਈਨਮੈਨ ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਡਿਪਟੀ ਕਮਿਸ਼ਨਰ ਨੇ ਖਟਕੜ ਕਲਾਂ ਵਿਖੇ ਇਨਕਲਾਬ ਮੇਲੇ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਗਲਾਡਾ ਵੱਲੋਂ ਥਰੀਕੇ ਅਤੇ ਝਾਂਡੇ `ਚ ਦੋ ਅਣਅਧਿਕਾਰਤ ਕਲੋਨੀਆਂ `ਤੇ ਕਾਰਵਾਈ ਨਵੇਂ ਬਣੇ ਕੈਬਨਿਟ ਮੰਤਰੀ ਮੁੰਡੀਆਂ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ ਕੇਂਦਰੀ ਜੇਲ ਅੰਮ੍ਰਿਤਸਰ ਵਿੱਚ ਲਾਵਾਰਸ ਹਵਾਲਾਤੀ ਦੀ ਮੌਤ ਸਿਹਤ ਵਿਭਾਗ ਵਲੋਂ ਸਿਵਲ ਹਸਪਤਾਲ ਵਿਚ ਨਵਾਂ ਡੈਲੇਸਿਸ ਸੈਂਟਰ ਦਾ ਉਦਘਾਟਨ ਕੀਤਾ ਕੈਬਨਿਟ ਮੰਤਰੀ ਮਹਿੰਦਰ ਭਗਤ ਹੋਏ ਸ੍ਰੀ ਦਰਬਾਰ ਸਾਹਿਬ ਨਤਮਸਤਕ