-ਹੁਣ ਕਿਡਨੀ ਦੇ ਮਰੀਜਾਂ ਦਾ ਮੁਫਤ ਡੈਲੇਸਿਸ ਸਿਵਲ ਹਸਪਤਾਲ ਵਿਖੇ ਕੀਤਾ ਜਾਵੇਗਾ
ਅੰਮ੍ਰਿਤਸਰ, 25 ਸਤੰਬਰ (ਗਿਆਨ ਸਿੰਘ): ਪੰਜਾਬ ਸਰਕਾਰ ਦੇ ਹੁਕਮਾਂ ਅਨੂਸਾਰ ਸਿਹਤ ਮੰਤਰੀ ਪੰਜਾਬ ਡਾ ਬਲਬੀਰ ਸਿੰਘ ਵਲੋਂ ਮਾਤਾ ਕੌਸ਼ਲਿਆ ਹਸਪਤਾਲ ਪਟਿਆਲਾ ਵਿਖੇ ਤੋਂ ਪੰਜਾਬ ਭਰ ਦੇ ਕੁੱਲ 8 ਜਿ਼ਲ੍ਹਿਆਂ ਵਿਚ ਨਵੇਂ ਡੈਲੇਸਿਸ ਸੈਂਟਰਾਂ ਦਾ ਉਦਘਾਟਨ ਵੀ.ਸੀ. ਰਾਹੀਂ ਕੀਤਾ ਗਿਆ। ਜਿਵੇਂ ਹੀ ਸਿਹਤ ਮੰਤਰੀ ਪੰਜਾਬ ਡਾ ਬਲਬੀਰ ਸਿੰਘ ਵਲੋਂ ਪਟਿਆਲਾ ਵਿਖੇ ਡੈਲੇਸਿਸ ਯੂਨਿਟ ਦਾ ਉਦਘਾਟਨ ਕੀਤਾ, ਠੀਕ ਉਸੇ ਹੀ ਸਮੇਂ `ਤੇ ਹੀ ਜਿ਼ਲ੍ਹਾ ਅੰਮ੍ਰਿਤਸਰ ਵਿਖੇ ਵਿਧਾਇਕ ਡਾ ਅਜੈ ਗੁਪਤਾ ਅਤੇ ਸਿਵਲ ਸਰਜਨ ਡਾ ਕਿਰਨਦੀਪ ਕੌਰ ਵਲੋਂ ਵੀ ਜਿ਼ਲ੍ਹਾ ਅੰਮ੍ਰਿਤਸਰ ਵਿਖੇ ਡੈਲੇਸਿਸ ਯੂਨਿਟ ਦਾ ਉਦਘਾਟਨ ਕਰਕੇ ਇਸ ਨੂੰ ਲੋਕ ਅਪਰਣ ਕੀਤਾ। ਇਸ ਮੌਕੇ ਡਾ ਅਜੈ ਗੁਪਤਾ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਬਹੁਤ ਹੀ ਸ਼ਲਾਘਾ ਯੋਗ ਕਦਮ ਹੈ ਅਤੇ ਪੰਜਾਬ ਸਰਕਾਰ ਹਮੇਸ਼ਾਂ ਹੀ ਲੋਕਾਂ ਦੀ ਨਿਰੋਈ ਸਿਹਤ ਪ੍ਰਤੀ ਵਚਨਬੱਧ ਹੈ। ਇਸ ਨਾਲ ਜਿ਼ਲ੍ਹੇ ਭਰ ਵਿਚ ਸਾਰੇ ਲੋੜਵੰਦ ਮਰੀਜ਼ਾਂ ਦੇ ਮੁਫਤ ਡੈਲੇਸਿਸ ਸੰਭਵ ਹੋਣਗੇ ਅਤੇ ਖਾਸ ਕਰਕੇ ਗਰੀਬ ਮਰੀਜਾਂ ਲਈ ਇਹ ਵਰਦਾਨ ਸਾਬਤ ਹੋਵੇਗਾ।
ਇਸ ਮੌਕੇ ਸਿਵਲ ਸਰਜਨ ਡਾ. ਕਿਰਨਦੀਪ ਕੌਰ ਨੇ ਕਿਹਾ ਕਿ ਜਿਲਾ ਹਸਪਤਾਲ ਅੰਮ੍ਰਿਤਸਰ ਵਿੱਚ ਪੰਜਾਬ ਸਰਕਾਰ ਵਲੋਂ ਹੰਸ ਫਾਂਓਡੇਸ਼ਨ ਦੀ ਮਦਦ ਨਾਲ ਆਧੁਨਿਕ ਟੈਕਨੋਲੀਜੀ ਨਾਲ ਲੈਸ 3 ਨਵੀਆਂ ਮਸ਼ੀਨਾਂ ਲਗਾਈਆਂ ਗਈਆਂ ਹਨ, ਇਹਨਾਂ ਰਾਹੀਂ ਜਿਲ੍ਹੇ ਭਰ ਵਿਚ ਡੈਲੇਸਿਸ ਵਾਲੇ ਮਰੀਜਾਂ ਲਈ ਮੁਫਤ ਡੈਲੇਸਿਸ ਅਤੇ ਡੈਲੇਸਿਸ ਨਾਲ ਸੰਬਧਤ ਮੁਫਤ ਟੈਸਟ ਕੀਤੇ ਜਾਣਗੇ ਅਤੇ ਪਹਿਲੇ ਦਿਨ 3 ਮਰੀਜਾਂ ਦਾ ਮੁਫਤ ਡੈਲੇਸਿਸ ਕੀਤਾ ਗਿਆ।ਇਸ ਅਵਸਰ ਤੇ ਸੀਨੀਅਰ ਮੈਡੀਕਲ ਅਫਸਰ ਡਾ ਸਵਰਨਜੀਤ ਧਵਨ, ਸੀਨੀਅਰ ਮੈਡੀਕਲ ਅਫਸਰ ਡਾ ਰਸ਼ਮੀਂ ਵਿਜ, ਡਾ. ਪ੍ਰੀਤਵਿਨ ਕੌਰ, ਜਿਲਾ੍ ਐਮ.ਈ.ਆਈ.ਓ. ਅਮਰਦੀਪ ਸਿੰਘ, ਮੇਟਰਨ ਕਮਲਜੀਤ ਕੌਰ ਅਤੇ ਸਮੂਹ ਸਟਾਫ ਹਾਜਿ਼ਰ ਸਨ।