Welcome to Canadian Punjabi Post
Follow us on

26

September 2024
 
ਪੰਜਾਬ

ਛੱਤ ਤੋਂ ਘਰ ਵਿੱਚ ਆਣ ਵੜੇ ਲੁਟੇਰਿਆਂ ਨੇ ਐਨ ਆਰ ਆਈ ਨੂੰ ਗੋਲੀ ਮਾਰੀ

April 24, 2022 10:13 PM

* ਲੱਖਾਂ ਰੁਪਏ ਦੀ ਭਾਰਤੀ ਤੇ ਵਿਦੇਸ਼ੀ ਕਰੰਸੀ ਲੁੱਟ ਕੇ ਲੈ ਗਏ


ਜਲੰਧਰ, 24 ਅਪ੍ਰੈਲ (ਪੋਸਟ ਬਿਊਰੋ)- ਥਾਣਾ ਰਾਮਾ ਮੰਡੀ ਹੇਠਲੇ ਲੱਧੇਵਾਲੀ ਦੀ ਯੂਨੀਵਰਸਿਟੀ ਰੋਡ ਉੱਤੇ ਰੰਧਾਵਾ ਕਾਲੋਨੀ ਵਿੱਚ ਰਹਿੰਦੇ ਇੱਕ ਐਨ ਆਰ ਆਈ ਪਰਵਾਰ ਦੇ ਘਰ ਰਾਤ 1:30 ਵਜੇ ਦਾਖਲ ਹੋਏ ਤਿੰਨ ਲੁਟੇਰਿਆਂ ਨੇ ਐਨ ਆਰ ਆਈ ਨੂੰ ਗੋਲੀ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਅਤੇ ਲੱਖਾਂ ਰੁਪਏ ਦੀ ਭਾਰਤੀ ਤੇ ਵਿਦੇਸ਼ੀ ਕਰੰਸੀ ਲੁੱਟ ਲਈ।ਇਨ੍ਹਾਂ ਲੁਟੇਰਿਆਂ ਨੇ ਐਨ ਆਰ ਆਈ ਦੀ ਨੂੰਹ ਨੂੰ ਬੰਦੀ ਬਣਾ ਕੇ ਜਬਰੀ ਉਸ ਦੇ ਸੋਨੇ ਦੇ ਗਹਿਣੇ ਲੁਹਾ ਲਏ ਤੇ ਫਰਾਰ ਹੋ ਗਏ। ਇਸ ਬਾਰੇ ਪੁਲਸ ਜਾਂਚ ਪੜਤਾਲ ਕਰ ਰਹੀ ਹੈ।
ਗੰਭੀਰ ਜ਼ਖਮੀ ਐਨ ਆਰ ਆਈ ਮਲਕੀਤ ਸਿੰਘ ਦੀ ਪਤਨੀ ਹਰਬੰਸ ਕੌਰ ਨੇ ਦੱਸਿਆ ਕਿ ਉਹ ਦੋਵੇਂ (ਪਤੀ-ਪਤਨੀ) ਅਤੇ ਉਨ੍ਹਾਂ ਦੀ ਨੂੰਹ ਅਮਨਦੀਪ ਕੌਰ ਵੱਖ-ਵੱਖ ਕਮਰਿਆਂ ਵਿੱਚ ਸੁੱਤੇ ਪਏ ਸੀ। ਅੱਧੀ ਰਾਤ ਨੂੰ ਘਰ ਦੀ ਛੱਤ ਤੋਂ ਆਏ ਲੁਟੇਰਿਆਂ ਨੇ ਉਨ੍ਹਾਂ ਦੋਵਾਂ ਪਤੀ-ਪਤਨੀ ਨਾਲ ਧੱਕਾ-ਮੁੱਕਾ ਸ਼ੁਰੂ ਕਰ ਦਿੱਤੀ। ਉਨ੍ਹਾਂ ਦੇ ਰੌਲਾ ਪਾਉਣ ਉੱਤੇ ਉਨ੍ਹਾਂ ਦੀ ਨੂੰਹ ਅਮਨਦੀਪ ਕੌਰ ਆਪਣੇ ਕਮਰੇ ਵਿੱਚੋਂ ਬਾਹਰ ਨਿਕਲੀ ਤਾਂ ਉਸ ਨੂੰ ਲੁਟੇਰਿਆਂ ਨੇ ਬੰਦੀ ਬਣਾ ਕੇ ਉਸ ਵੱਲੋਂ ਪਹਿਨੇ ਗਹਿਣੇ, ਚੇਨੀ ਅਤੇ ਵਾਲੀਆਂ ਲੁਹਾ ਲਈਆਂ।ਵਿਰੋਧ ਕਰਨ ਉੱਤੇ ਇੱਕ ਲੁਟੇਰੇ ਨੇ ਆਪਣੀ ਪਿਸੌਤਲ ਕੱਢੀ ਅਤੇ ਮਲਕੀਤ ਸਿੰਘ ਨੂੰ ਗੋਲੀ ਮਾਰ ਦਿੱਤੀ। ਵਾਰਦਾਤ ਪਿਛੋਂ ਉਹ ਛੱਤ ਤੋਂ ਫਰਾਰ ਹੋ ਗਏ। ਫਿੰਗਰ ਪ੍ਰਿੰਟ ਮਾਹਰ ਅਤੇ ਡਾਗ ਸਕੁਐਡ ਸਮੇਤ ਕਈ ਜਾਂਚ ਟੀਮਾਂ ਵੀ ਐਨ ਆਰ ਆਈ ਮਲਕੀਤ ਸਿੰਘ ਦੇ ਘਰ ਵਿੱਚ ਜਾਂਚ ਕਰ ਰਹੀਆਂ ਹਨ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਕੈਬਨਿਟ ਮੰਤਰੀ ਵੱਲੋਂ ਚੰਗਰ ਇਲਾਕੇ ਦੇ ਲੋਕਾਂ ਨੂੰ ਵੱਡਾ ਤੋਹਫਾ: ਤਾਰਾਪੁਰ ਤੋ ਸਮਲਾਹ ਤੱਕ 18 ਫੁੱਟੀ ਸੜਕ ਦਾ ਨਿਰਮਾਣ ਕਾਰਜ ਸ਼ੁਰੂ ਮਾਨ ਸਰਕਾਰ ਦੀ ਬੱਸ ਸਹੂਲਤ ਨੇ ਵਿਦਿਆਰਥੀਆਂ ਦੇ ਜੀਵਨ ਵਿੱਚ ਲਿਆਂਦੀ ਤਬਦੀਲੀ : ਹਰਜੋਤ ਸਿੰਘ ਬੈਂਸ ਪੱਚੀ ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪੀ.ਐੱਸ.ਪੀ.ਸੀ.ਐੱਲ. ਦਾ ਜੇ.ਈ. ਵਿਜੀਲੈਂਸ ਬਿਊਰੋ ਵੱਲੋਂ ਕਾਬੂ ਚਾਰ ਹਜ਼ਾਰ ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ ਪੀ.ਐੱਸ.ਪੀ.ਸੀ.ਐੱਲ. ਦੇ ਲਾਈਨਮੈਨ ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਡਿਪਟੀ ਕਮਿਸ਼ਨਰ ਨੇ ਖਟਕੜ ਕਲਾਂ ਵਿਖੇ ਇਨਕਲਾਬ ਮੇਲੇ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਗਲਾਡਾ ਵੱਲੋਂ ਥਰੀਕੇ ਅਤੇ ਝਾਂਡੇ `ਚ ਦੋ ਅਣਅਧਿਕਾਰਤ ਕਲੋਨੀਆਂ `ਤੇ ਕਾਰਵਾਈ ਨਵੇਂ ਬਣੇ ਕੈਬਨਿਟ ਮੰਤਰੀ ਮੁੰਡੀਆਂ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ ਕੇਂਦਰੀ ਜੇਲ ਅੰਮ੍ਰਿਤਸਰ ਵਿੱਚ ਲਾਵਾਰਸ ਹਵਾਲਾਤੀ ਦੀ ਮੌਤ ਸਿਹਤ ਵਿਭਾਗ ਵਲੋਂ ਸਿਵਲ ਹਸਪਤਾਲ ਵਿਚ ਨਵਾਂ ਡੈਲੇਸਿਸ ਸੈਂਟਰ ਦਾ ਉਦਘਾਟਨ ਕੀਤਾ ਕੈਬਨਿਟ ਮੰਤਰੀ ਮਹਿੰਦਰ ਭਗਤ ਹੋਏ ਸ੍ਰੀ ਦਰਬਾਰ ਸਾਹਿਬ ਨਤਮਸਤਕ