Welcome to Canadian Punjabi Post
Follow us on

26

September 2024
 
ਪੰਜਾਬ

ਮੋਗੇ ਦਾ ਕਾਂਗਰਸੀ ਵਿਧਾਇਕ ਹਰਜੋਤ ਕਮਲ ਭਾਜਪਾ ਵਿੱਚ ਸ਼ਾਮਲ

January 16, 2022 08:40 PM

ਚੰਡੀਗੜ੍ਹ, 16 ਜਨਵਰੀ (ਪੋਸਟ ਬਿਊਰੋ)- ਪੰਜਾਬ ਕਾਂਗਰਸ ਦੇ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਹੋਣ ਤੋਂ ਬਾਅਦ ਮੋਗਾ ਤੋਂ ਕਾਂਗਰਸ ਵਿਧਾਇਕ ਹਰਜੋਤ ਕਮਲ ਸਿੰਘ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।
ਡਾਕਟਰ ਹਰਜੋਤ ਕਮਲ ਚੰਡੀਗੜ੍ਹ ਵਿੱਚਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਹੋਰ ਆਗੂਆਂ ਦੀ ਹਾਜ਼ਰੀ ਵਿੱਚ ਭਾਜਪਾ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਉਨ੍ਹਾ ਨੇ ਕਿਹਾ ਕਿ 21 ਸਾਲ ਕਾਂਗਰਸ ਵਿੱਚ ਕੰਮ ਕੀਤਾ ਹੈ, ਮੈਂ ਮੋਗਾ ਦੇ ਲੋਕਾਂ ਦਾ ਰਿਣੀ ਹਾਂ, ਜਿਨ੍ਹਾਂ ਨੇ ਮੈਨੂੰ ਬਹੁਤ ਪਿਆਰ ਦਿੱਤਾ ਹੈ, ਪਰ ਅੱਜਮੈਂ ਪੰਜਾਬ ਭਾਜਪਾ ਵਿੱਚ ਸ਼ਾਮਲ ਹੋ ਕੇ ਨਵੀਂ ਪਾਰੀ ਸ਼ੁਰੂ ਕੀਤੀ ਹੈ। ਉਨ੍ਹਾ ਕਿਹਾ ਕਿ ਉਨ੍ਹਾ ਨੇ ਨਾ ਸਿਰਫ ਅਕਾਲੀ ਦਲ ਨੂੰ ਹਰਾਇਆ ਸੀ, ਸਗੋਂ ਆਮ ਆਦਮੀ ਪਾਰਟੀ ਉੱਤੇ ਲੀਡ ਲੈ ਕੇ ਕਾਂਗਰਸ ਲਈ ਸੀਟ ਵੀ ਜਿੱਤੀ ਸੀ। ਡਾਕਟਰ ਹਰਜੋਤ ਕਮਲ ਨੇ ਕਿਹਾ ਕਿ ਟਿਕਟ ਕੱਟੇ ਜਾਣ ਦਾ ਮੈਨੂੰ ਕੋਈ ਦੁੱਖ ਨਹੀਂ, ਪਰ ਮੈਂ ਆਪਣਾ ਗੁੱਸਾ ਕਿੱਥੇ ਲੁਕਾ ਰੱਖਾਂ। ਉਨ੍ਹਾਂ ਨੇ ਸੋਨੂ ਸੂਦ ਬਾਰੇ ਕਿਹਾ ਕਿ ਚੈਰਿਟੀ ਦੇ ਨਾਂਅ ਉੱਤੇਉਸ ਨੇ ਆਪਣੀ ਭੈਣ ਨੂੰ ਵੋਟਾਂ ਵਿੱਚ ਖੜਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਕਲਾਕਾਰ ਨੇ ਹਰ ਫਿਲਮ ਵਿੱਚ ਨਵਾਂ ਮੁਖੌਟਾ ਪਾ ਕੇ ਸੂਦ ਫਾਊਂਡੇਸ਼ਨਦੇ ਲਈ ਦੇਸ਼-ਵਿਦੇਸ਼ ਤੋਂ ਪੈਸਾ ਇਕੱਠਾ ਕੀਤਾ ਅਤੇ ਆਪਣੇ ਪਰਵਾਰ ਲਈ ਵਰਤਿਆ ਹੈ ਤੇ ਚੋਣਾਂ ਵਿੱਚ ਵਰਤੇਗਾ। ਇਸ ਦੀ ਮਿਸਾਲ ਹੈ ਕਿਮੋਗਾ ਵਿੱਚ ਸੂਦ ਫਾਊਂਡੇਸ਼ਨ ਵੱਲੋਂ ਸਾਈਕਲ ਵੰਡੇ ਗਏ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਮੈਨੂੰ ਅਮਰਗੜ੍ਹ ਤੋਂ ਚੋਣ ਲੜਨ ਦੀ ਪੇਸ਼ਕਸ਼ ਕੀਤੀ ਸੀ, ਪਰ ਮੈਂ ਮੋਗਾ ਦੇ ਲੋਕਾਂ ਨੂੰ ਪਿਆਰ ਕਰਦਾ ਹਾਂ, ਪਾਰਟੀ ਨੇ ਮੈਨੂੰ ਨਜ਼ਰਅੰਦਾਜ਼ ਕੀਤਾ ਹੈ, ਮੈਨੂੰ ਯਕੀਨ ਹੈ ਕਿ ਪਾਰਟੀ ਆਪਣੇ ਇਸ ਫੈਸਲੇ ਉੱਤੇ ਪਛਤਾਏਗੀ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਕੈਬਨਿਟ ਮੰਤਰੀ ਵੱਲੋਂ ਚੰਗਰ ਇਲਾਕੇ ਦੇ ਲੋਕਾਂ ਨੂੰ ਵੱਡਾ ਤੋਹਫਾ: ਤਾਰਾਪੁਰ ਤੋ ਸਮਲਾਹ ਤੱਕ 18 ਫੁੱਟੀ ਸੜਕ ਦਾ ਨਿਰਮਾਣ ਕਾਰਜ ਸ਼ੁਰੂ ਮਾਨ ਸਰਕਾਰ ਦੀ ਬੱਸ ਸਹੂਲਤ ਨੇ ਵਿਦਿਆਰਥੀਆਂ ਦੇ ਜੀਵਨ ਵਿੱਚ ਲਿਆਂਦੀ ਤਬਦੀਲੀ : ਹਰਜੋਤ ਸਿੰਘ ਬੈਂਸ ਪੱਚੀ ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪੀ.ਐੱਸ.ਪੀ.ਸੀ.ਐੱਲ. ਦਾ ਜੇ.ਈ. ਵਿਜੀਲੈਂਸ ਬਿਊਰੋ ਵੱਲੋਂ ਕਾਬੂ ਚਾਰ ਹਜ਼ਾਰ ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ ਪੀ.ਐੱਸ.ਪੀ.ਸੀ.ਐੱਲ. ਦੇ ਲਾਈਨਮੈਨ ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਡਿਪਟੀ ਕਮਿਸ਼ਨਰ ਨੇ ਖਟਕੜ ਕਲਾਂ ਵਿਖੇ ਇਨਕਲਾਬ ਮੇਲੇ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਗਲਾਡਾ ਵੱਲੋਂ ਥਰੀਕੇ ਅਤੇ ਝਾਂਡੇ `ਚ ਦੋ ਅਣਅਧਿਕਾਰਤ ਕਲੋਨੀਆਂ `ਤੇ ਕਾਰਵਾਈ ਨਵੇਂ ਬਣੇ ਕੈਬਨਿਟ ਮੰਤਰੀ ਮੁੰਡੀਆਂ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ ਕੇਂਦਰੀ ਜੇਲ ਅੰਮ੍ਰਿਤਸਰ ਵਿੱਚ ਲਾਵਾਰਸ ਹਵਾਲਾਤੀ ਦੀ ਮੌਤ ਸਿਹਤ ਵਿਭਾਗ ਵਲੋਂ ਸਿਵਲ ਹਸਪਤਾਲ ਵਿਚ ਨਵਾਂ ਡੈਲੇਸਿਸ ਸੈਂਟਰ ਦਾ ਉਦਘਾਟਨ ਕੀਤਾ ਕੈਬਨਿਟ ਮੰਤਰੀ ਮਹਿੰਦਰ ਭਗਤ ਹੋਏ ਸ੍ਰੀ ਦਰਬਾਰ ਸਾਹਿਬ ਨਤਮਸਤਕ