ਪਿਤਾ (ਪੁੱਤਰ ਨੂੰ), ‘‘ਮੈਂ ਜਦੋਂ ਤੁਹਾਡੇ ਬਰਾਬਰ ਦਾ ਸੀ ਤਾਂ ਵੱਡੇ ਭਰਾ, ਮਾਤਾ-ਪਿਤਾ ਸਾਰਿਆਂ ਦੀ ਆਗਿਆ ਮੰਨ ਕੇ ਚਲਦਾ ਸੀ। ਇੱਕ ਤੂੰ ਏਂ ਕਿ ਕਿਸੇ ਦੀ ਗੱਲ ਹੀ ਨਹੀਂ ਸੁਣਦਾ।”
ਪੁੱਤਰ, ‘‘ਜਦੋਂ ਤੁਸੀਂ ਪੈਦਾ ਹੋਏ ਸੀ, ਉਦੋਂ ਦੇਸ਼ ਗੁਲਾਮ ਸੀ ਤਾਂ ਜਦੋਂ ਮੈਂ ਪੈਦਾ ਹੋਇਆ ਆਜ਼ਾਦ ਹੋ ਚੁੱਕਾ ਸੀ। ਇਹੀ ਫਰਕ ਹੈ।”
*********
ਮਾਲਕ (ਨੌਕਰ ਨੂੰ), ‘‘ਤੂੰ ਸੁਸਤ ਰਹਿੰਦਾ ਏਂ।”
ਨੌਕਰ, ‘‘ਉਹ ਕਿਵੇਂ ਹਜ਼ੂਰ?”
ਮਾਲਕ, ‘‘ਕਮਰਾ ਸਾਫ ਵੀ ਨਹੀਂ ਕਰਦਾ, ਹਰ ਪਾਸੇ ਜਾਲੇ ਲੱਗੇ ਹਨ।”
ਨੌਕਰ, ‘‘ਸਰਕਾਰ ਮੈਂ ਜਾਣ ਬੁਝ ਕੇ ਸਾਫ ਨਹੀਂ ਕਰਦਾ ਕਿ ਮੱਖੀਆਂ ਤੁਹਾਨੂੰ ਬਹੁਤ ਸਤਾਉਂਦੀਆਂ ਹਨ, ਇਹ ਸਾਰੀਆਂ ਜਾਲਿਆਂ ਵਿੱਚ ਫਸ ਜਾਣਗੀਆਂ।”
*********
ਨੌਕਰ, ‘‘ਬਾਬੂ ਜੀ, ਮੈਨੂੰ ਨੌਕਰੀ ਉੱਤੇ ਰੱਖ ਲਓ।”
ਮਾਲਕ, ‘‘ਦੇਖ ਕਿਤੇ ਦੋ ਚਾਰ ਦਿਨ ਰਹਿ ਕੇ ਦੌੜ ਨਾ ਜਾਣਾ।”
ਨੌਕਰ, ‘‘ਹਜ਼ੂਰ, ਮੈਨੂੰ ਇੱਕੋ ਜਗ੍ਹਾ ਉੱਤੇ ਰਹਿਣ ਦੀ ਆਦਤ ਹੈ, ਤਿੰਨ ਸਾਲ ਤੋਂ ਇੱਕ ਹੀ ਜਗ੍ਹਾ ਸੀ।”
ਮਾਲਕ, ‘‘ਕਿੱਥੇ?”
ਨੌਕਰ, ‘‘ਜੇਲ੍ਹ ਵਿੱਚ।”