Welcome to Canadian Punjabi Post
Follow us on

07

May 2024
 
ਪੰਜਾਬ

ਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰ

April 26, 2024 10:29 AM

-ਪੁਲਿਸ ਟੀਮਾਂ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਗੰਨ ਹਾਊਸ ਤੋਂ ਚੋਰੀ ਕੀਤੀ ਡਬਲ ਬੈਰਲ ਰਾਈਫਲ ਸਮੇਤ ਚਾਰ ਹਥਿਆਰ ਕੀਤੇ ਬਰਾਮਦ
-ਗਿ੍ਰਫ਼ਤਾਰ ਕੀਤੇ ਵਿਅਕਤੀਆਂ ਵਿੱਚ ਰਾਜੂ ਸ਼ੂਟਰ ਨੂੰ ਹਸਪਤਾਲ ਤੋਂ ਭਜਾਉਣ ਵਾਲੇ ਤਿੰਨ ਵਿਅਕਤੀ ਸ਼ਾਮਲ: ਏਆਈਜੀ ਸੰਦੀਪ ਗੋਇਲ

  
ਚੰਡੀਗੜ੍ਹ, 26 ਅਪ੍ਰੈਲ (ਗਿਆਨ ਸਿੰਘ): ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੇ ਕੇਂਦਰੀ ਏਜੰਸੀਆਂ ਅਤੇ ਜੰਮੂ-ਕਸ਼ਮੀਰ ਪੁਲਿਸ ਦੇ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਵੱਡੀ ਸਫ਼ਲਤਾ ਹਾਸਲ ਕਰਦਿਆਂ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਵਿੱਚ 48 ਘੰਟਿਆਂ ਤੱਕ ਚੱਲੇ ਆਪ੍ਰੇਸ਼ਨ ਦੌਰਾਨ ਗੈਂਗਸਟਰ ਚਰਨਜੀਤ ਸਿੰਘ ਉਰਫ਼ ਰਾਜੂ ਸ਼ੂਟਰ- ਜੋ ਕਿ ਸਿਵਲ ਹਸਪਤਾਲ ਤਰਨਤਾਰਨ ਤੋਂ ਫਰਾਰ ਹੋ ਗਿਆ ਸੀ, ਅਤੇ ਉਸਦੇ 10 ਗੁਰਗਿਆਂ ਨੂੰ ਗਿ੍ਰਫ਼ਤਾਰ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।
ਪੁਲਿਸ ਟੀਮਾਂ ਨੇ ਉਨ੍ਹਾਂ ਕੋਲੋਂ ਡਬਲ ਬੈਰਲ ਰਾਈਫਲ, ਜੋ 28 ਫਰਵਰੀ 2024 ਨੂੰ ਤਰਨਤਾਰਨ ਸਥਿਤ ਮੀਤ ਗੰਨ ਹਾਊਸ ਤੋਂ ਚੋਰੀ ਹੋ ਗਈ ਸੀ, ਅਤੇ ਤਿੰਨ ਪਿਸਤੌਲਾਂ ਸਮੇਤ 26 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਗਿ੍ਰਫ਼ਤਾਰ ਕੀਤੇ ਗਏ ਬਾਕੀ 10 ਵਿਅਕਤੀਆਂ ਦੀ ਪਛਾਣ ਹੁਸਨਪ੍ਰੀਤ ਸਿੰਘ ਉਰਫ਼ ਹੁਸਨ ਵਾਸੀ ਪਿੰਡ ਪਿਧੀ, ਤਰਨਤਾਰਨ; ਗੁਲਾਬ ਸਿੰਘ ਉਰਫ਼ ਗੁਲਾਬ ਵਾਸੀ ਪਿੰਡ ਬਛੜੇ, ਤਰਨਤਾਰਨ; ਅੰਮਿ੍ਰਤਪਾਲ ਸਿੰਘ ਉਰਫ਼ ਚਿੜੀ ਵਾਸੀ ਮੁਹੱਲਾ ਜਸਵੰਤ ਸਿੰਘ, ਤਰਨਤਾਰਨ; ਬਲਜਿੰਦਰ ਸਿੰਘ ਉਰਫ਼ ਲੋਕਾ ਵਾਸੀ ਪਿੰਡ ਲੋਕਾ; ਬੌਬੀ ਵਾਸੀ ਅਜਨਾਲਾ; ਲਵਪ੍ਰੀਤ ਸਿੰਘ ਉਰਫ਼ ਲਵ, ਅੰਮਿ੍ਰਤਪਾਲ ਸਿੰਘ ਉਰਫ਼ ਸੰਦੀਪ ਸਿੰਘ ਅਤੇ ਸੱਜਨ ਉਰਫ਼ ਕਾਲੂ ਦਿਨੋਂ ਵਾਸੀ ਪਿੰਡ ਠੱਠੀਆਂ ਮਹੰਤਾਂ, ਤਰਨਤਾਰਨ; ਸੁਖਚੈਨ ਸਿੰਘ ਉਰਫ਼ ਮੋਗਲੀ ਅਤੇ ਹਰਮੇਸ਼ ਸਿੰਘ ਉਰਫ਼ ਚੀਚੂ ਦੋਵੇਂ ਵਾਸੀ ਸ੍ਰੀ ਪਿੰਡ ਵਡੀਆ, ਮੁਕਤਸਰ ਸਾਹਿਬ ਵਜੋਂ ਹੋਈ ਹੈ।
ਜਾਣਕਾਰੀ ਮੁਤਾਬਿਕ ਗੈਂਗਸਟਰ ਰਾਜੂ ਸ਼ੂਟਰ ਮਾਝਾ ਖੇਤਰ ਵਿੱਚ ਮੁੱਖ ਤੌਰ ’ਤੇ ਤਰਨਤਾਰਨ, ਅੰਮਿ੍ਰਤਸਰ ਅਤੇ ਅੰਮਿ੍ਰਤਸਰ ਦਿਹਾਤੀ ਸਮੇਤ ਜ਼ਿਲ੍ਹਿਆਂ ਵਿੱਚ ਸਰਗਰਮ ਇੱਕ ਸੰਗਠਿਤ ਅਪਰਾਧੀ ਗਿਰੋਹ ਦਾ ਸਰਗਨਾ ਹੈ। ਗਿ੍ਰਫ਼ਤਾਰ ਕੀਤੇ ਗਏ ਸਾਰੇ ਮੁਲਜ਼ਮ ਇਰਾਦਾ ਕਤਲ, ਡਕੈਤੀ, ਨਸ਼ਾ ਤਸਕਰੀ ਸਮੇਤ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਸਨ।
ਦੱਸਣਯੋਗ ਹੈ ਕਿ ਸਤੰਬਰ 2023 ਵਿੱਚ, ਇਸ ਗਿਰੋਹ ਵੱਲੋਂ ਪਿੰਡ ਢੋਟੀਆਂ, ਤਰਨਤਾਰਨ ਵਿਖੇ ਬੈਂਕ ਨੂੰ ਲੁੱਟਣ ਦੀ ਅਸਫਲ ਕੋਸ਼ਿਸ਼ ਕੀਤੀ ਗਈ ਸੀ, ਜਿਸ ਵਿੱਚ ਮੁਲਜ਼ਮਾਂ ਵੱਲੋਂ ਕੀਤੀ ਗੋਲੀਬਾਰੀ ਦੌਰਾਨ ਇੱਕ ਪੁਲਿਸ ਮੁਲਾਜ਼ਮ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ। 16 ਅਪ੍ਰੈਲ 2024 ਨੂੰ ਰਾਜੂ ਸ਼ੂਟਰ ਦੇ ਸਾਥੀ ਸਿਵਲ ਹਸਪਤਾਲ ਤਰਨਤਾਰਨ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਸੀ, ਤੋਂ ਉਸ ਨੂੰ ਫਰਾਰ ਕਰਕੇ ਲੈ ਗਏ ਸਨ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਭਰੋਸੇਮੰਦ ਸੂਹ ‘ਤੇ ਕਾਰਵਾਈ ਕਰਦਿਆਂ ਏਡੀਜੀਪੀ ਪ੍ਰਮੋਦ ਬਾਨ ਦੀ ਅਗਵਾਈ ਵਾਲੀ ਏਜੀਟੀਐਫ ਪੰਜਾਬ ਨੇ ਗੈਂਗਸਟਰ ਰਾਜੂ ਸ਼ੂਟਰ ਅਤੇ ਉਸਦੇ ਗੁਰਗਿਆਂ ਦਾ ਪਤਾ ਲਗਾਉਣ ਲਈ ਏਆਈਜੀ ਸੰਦੀਪ ਗੋਇਲ ਦੀ ਨਿਗਰਾਨੀ ਅਧੀਨ 12 ਪੁਲਿਸ ਟੀਮਾਂ ਗਠਿਤ ਕੀਤੀਆਂ। ਡੀਐਸਪੀ ਰਾਜਨ ਪਰਮਿੰਦਰ, ਡੀਐਸਪੀ ਬਿਕਰਮਜੀਤ ਸਿੰਘ ਬਰਾੜ, ਡੀਐਸਪੀ ਹਰਮਿੰਦਰ ਸਿੰਘ ਅਤੇ ਡੀਐਸਪੀ ਜਸਪਾਲ ਸਿੰਘ ਵੀ ਇਸ ਕਾਰਵਾਈ ਵਿੱਚ ਸ਼ਾਮਲ ਸਨ।
ਡੀਜੀਪੀ ਨੇ ਜੰਮੂ-ਕਸ਼ਮੀਰ ਪੁਲਿਸ ਅਤੇ ਕੇਂਦਰੀ ਏਜੰਸੀਆਂ ਵੱਲੋਂ ਇਸ ਆਪ੍ਰੇਸ਼ਨ ਨੂੰ ਨੇਪਰੇ ਚਾੜ੍ਹਨ ਵਿੱਚ ਭਰਪੂਰ ਸਹਿਯੋਗ ਦੇਣ ਲਈ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ 48 ਘੰਟੇ ਤੋਂ ਵੱਧ ਸਮਾਂ ਚੱਲੇ ਆਪ੍ਰੇਸ਼ਨ, ਜਿਸ ਵਿੱਚ ਸੂਝ-ਬੂਝ ਨਾਲ ਖੁਫੀਆ ਜਾਣਕਾਰੀ ਇਕੱਠੀ ਕਰਨ, ਤਕਨੀਕੀ ਵਿਸ਼ਲੇਸ਼ਣ ਅਤੇ ਤੁਰੰਤ ਕਾਰਵਾਈ ਸ਼ਾਮਲ ਸੀ, ਦੌਰਾਨ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਗੈਂਗਸਟਰ ਰਾਜੂ ਸ਼ੂਟਰ ਅਤੇ ਉਸਦੇ 10 ਗੁਰਗਿਆਂ ਨੂੰ ਗਿ੍ਰਫਤਾਰ ਕੀਤਾ ਗਿਆ।
ਹੋਰ ਵੇਰਵੇ ਦਿੰਦਿਆਂ ਏਆਈਜੀ ਸੰਦੀਪ ਗੋਇਲ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਰਾਜੂ ਸ਼ੂਟਰ ਦੇ ਛੇ ਗੁਰਗਿਆਂ ਨੇ ਉਸ ਨੂੰ ਹਸਪਤਾਲ ਤੋਂ ਭੱਜਣ ਵਿੱਚ ਮਦਦ ਕੀਤੀ ਸੀ।
ਉਨ੍ਹਾਂ ਦੱਸਿਆ ਕਿ ਰਾਜੂ ਸ਼ੂਟਰ ਨੂੰ ਹਸਪਤਾਲ ਤੋਂ ਭੱਜਣ ਵਿੱਚ ਮਦਦ ਕਰਨ ਵਾਲੇ ਛੇ ਮੁਲਜ਼ਮਾਂ ਵਿੱਚੋਂ ਪੁਲੀਸ ਨੇ ਤਿੰਨ ਮੁਲਜ਼ਮਾਂ ਗੁਲਾਬ ਸਿੰਘ, ਹੁਸਨਪ੍ਰੀਤ ਸਿੰਘ ਅਤੇ ਅੰਮਿ੍ਰਤਪਾਲ ਸਿੰਘ ਉਰਫ਼ ਚਿੜੀ ਨੂੰ ਗਿ੍ਰਫ਼ਤਾਰ ਕਰ ਲਿਆ ਹੈ, ਜਦਕਿ ਬਾਕੀ ਤਿੰਨ ਸਹਾਇਕਾਂ ਨੂੰ ਗਿ੍ਰਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

 

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪੰਜਾਬ ਵਿਚ ਨਾਮਜ਼ਦਗੀਆਂ ਦੀ ਸ਼ੁਰੂਆਤ 7 ਮਈ ਤੋਂ ਧਨਿਸ਼ਠਾ ਛਾਬੜਾ ਨੇ ਮਾਸਟਰ ਸਪੈਲਰ ਮੁਕਾਬਲਾ ਜਿੱਤਿਆ ਰਾਜਾ ਵੜਿੰਗ ਅਤੇ ਭਾਰਤ ਭੂਸ਼ਣ ਆਸ਼ੂ ਦਾ ਰਾਜਗੁਰੂ ਨਗਰ ਵਿਖੇ ਫੁੱਲਾਂ ਦੀ ਵਰਖਾ ਨਾਲ ਬਾਵਾ, ਜੱਸੋਵਾਲ ਅਤੇ ਜੰਗੀ ਨੇ ਕੀਤਾ ਸਵਾਗਤ 'ਜਾਗ ਭੈਣੇ ਜਾਗ' ਮੁਹਿੰਮ ਤਹਿਤ ਦਿਸ਼ਾ ਵੋਮੈਨ ਵੈੱਲਫੇਅਰ ਟਰੱਸਟ ਪਿੰਡਾਂ ਦੀਆਂ ਔਰਤਾਂ ਨੂੰ ਦੱਸੇਗਾ ਵੋਟ ਦੀ ਮਹੱਤਤਾ ਅਕਾਲੀ ਦਲ ਪੰਜਾਬ ਵਿਚੋਂ ਗੈਂਗਸਟਰ ਤੇ ਨਸ਼ੇ ਖਤਮ ਕਰ ਕੇ ਪੰਜਾਬ ਵਿਚ ਨਿਵੇਸ਼ਕਾਂ ਲਈ ਢੁੱਕਵੇਂ ਮਾਹੌਲ ਦੀ ਸਿਰਜਣਾ ਕਰੇਗਾ : ਸੁਖਬੀਰ ਸਿੰਘ ਬਾਦਲ ਜਗਰਾਉਂ 'ਚ ਬਾਇਓ ਗੈਸ ਫੈਕਟਰੀ ਲਗਾਉਣ ਖਿਲਾਫ ਲੋਕਾਂ ਦਾ ਵਿਰੋਧ, ਅਧਿਕਾਰੀਆਂ ਨੂੰ ਕੀਤੀ ਨਿਰਮਾਣ ਰੋਕਣ ਦੀ ਮੰਗ ਨਿਊਜ਼ੀਲੈਂਡ ਵਿਚ ਕਪੂਰਥਲਾ ਦਾ ਨੌਜਵਾਨ ਬਣਿਆ ਕਬੱਡੀ ਸਟਾਰ, ਪਿੰਡ ਵਾਸੀਆਂ ਨੇ ਕੀਤਾ ਸਵਾਗਤ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪਰਮਜੀਤ ਸਿੰਘ ਸਰੋਆ ਸਮੇਤ ਹੋਰ ਮੁਲਾਜ਼ਮ ਹੋਏ ਸੇਵਾ ਮੁਕਤ ਹਥਿਆਰਾਂ ਦੇ ਜਨਤਕ ਪ੍ਰਦਰਸ਼ਨ ਤੇ ਪੂਰਨ ਤੌਰ `ਤੇ ਪਾਬੰਦੀ ਮਜ਼ਦੂਰ ਦਿਵਸ ਮੌਕੇ ਲੋਕਤੰਤਰ ਨੂੰ ਮਜ਼ਬੂਤ ਕਰਨ ਦਾ ਸੁਨੇਹਾ