Welcome to Canadian Punjabi Post
Follow us on

06

May 2024
 
ਅੰਤਰਰਾਸ਼ਟਰੀ

ਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆ

April 26, 2024 05:32 AM

ਸਿਡਨੀ, 26 ਅਪ੍ਰੈਲ (ਪੋਸਟ ਬਿਊਰੋ): ਆਸਟ੍ਰੇਲੀਆ ਦੇ ਤੱਟ 'ਤੇ 29 ਪਾਇਲਟ ਵ੍ਹੇਲਾਂ ਦੀ ਮੌਤ ਹੋ ਗਈ। ਆਸਟ੍ਰੇਲੀਆ ਦੀ ਪਾਰਕਸ ਐਂਡ ਵਾਈਲਡਲਾਈਫ ਸਰਵਿਸ ਨੇ ਕਿਹਾ ਕਿ ਵੀਰਵਾਰ ਨੂੰ ਕਰੀਬ 160 ਵ੍ਹੇਲ ਪੀਆ ਕੋਰਟਿਸ ਬੀਚ 'ਤੇ ਪਹੁੰਚੀਆਂ ਸਨ। ਇਨ੍ਹਾਂ ਵਿੱਚੋਂ 130 ਨੂੰ ਬਚਾਅ ਲਿਆ ਗਿਆ, ਜਦੋਂਕਿ ਕਰੀਬ 29 ਦੀ ਮੌਤ ਹੋ ਗਈ।

 
ਵ੍ਹੇਲ ਮੱਛੀਆਂ ਦੇ ਮੁੜ ਕਿਨਾਰੇ ਆਉਣ ਦੇ ਡਰ ਕਾਰਨ ਸਪੋਟਰ ਜਹਾਜ਼ਾਂ ਅਤੇ ਕਈ ਕਿਸ਼ਤੀਆਂ ਰਾਹੀਂ ਉਨ੍ਹਾਂ 'ਤੇ ਨਜ਼ਰ ਰੱਖੀ ਜਾ ਰਹੀ ਹੈ। ਸਮੁੰਦਰੀ ਵਿਗਿਆਨੀ ਨੇ ਕਿਹਾ ਕਿ ਸਮੁੰਦਰੀ ਤੱਟ 'ਤੇ ਆਉਣ ਤੋਂ ਬਾਅਦ, ਪਾਇਲਟ ਵ੍ਹੇਲ ਆਮ ਤੌਰ 'ਤੇ ਸਿਰਫ 6 ਘੰਟੇ ਤੱਕ ਜਿ਼ੰਦਾ ਰਹਿ ਸਕਦੀਆਂ ਹਨ।
ਆਸਟ੍ਰੇਲੀਆ ਦੀ ਜੰਗਲੀ ਜੀਵ ਸਰਵਿਸ ਮਰੀਆਂ ਹੋਈਆਂ ਪਾਇਲਟ ਵ੍ਹੇਲ ਮੱਛੀਆਂ ਦੇ ਨਮੂਨੇ ਇਕੱਠੇ ਕਰੇਗੀ ਅਤੇ ਉਨ੍ਹਾਂ ਦੀ ਜਾਂਚ ਕਰੇਗੀ। ਇਹ ਵ੍ਹੇਲ ਸਮੁੰਦਰੀ ਕੰਢੇ 'ਤੇ ਕਿਉਂ ਆਈਆਂ, ਇਸ ਬਾਰੇ ਹਾਲੇ ਤੱਕ ਜਾਣਕਾਰੀ ਨਹੀਂ ਮਿਲ ਸਕੀ ਹੈ। ਇਨ੍ਹਾਂ ਵਿਚ ਜਿ਼ਆਦਾਤਰ ਮਾਦਾ ਵ੍ਹੇਲ ਅਤੇ ਉਨ੍ਹਾਂ ਦੇ ਬੱਚੇ ਸ਼ਾਮਿਲ ਸਨ।
ਨਿਊਯਾਰਕ ਟਾਈਮਜ਼ ਨੇ ਮਾਹਿਰਾਂ ਦੇ ਹਵਾਲੇ ਨਾਲ ਕਿਹਾ ਕਿ ਪਾਇਲਟ ਵ੍ਹੇਲ ਸਮਾਜਿਕ ਹਨ। ਉਹ ਇੱਕ ਦੂਜੇ ਦਾ ਬਹੁਤ ਖਿਆਲ ਰੱਖਦੀਆਂ ਹਨ। ਆਮ ਤੌਰ 'ਤੇ ਜਦੋਂ ਕੋਈ ਵ੍ਹੇਲ ਬੀਮਾਰ ਹੋ ਜਾਂਦੀ ਹੈ ਜਾਂ ਕੰਢੇ 'ਤੇ ਫਸ ਜਾਂਦੀ ਹੈ, ਤਾਂ ਹੋਰ ਪਾਇਲਟ ਵ੍ਹੇਲ ਵੀ ਬਚਾਅ ਲਈ ਆ ਜਾਂਦੀਆਂ ਹਨ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਮੈਕਸੀਕੋ 'ਚ ਵਿਦੇਸ਼ੀ ਨਾਗਰਿਕਾਂ ਦਾ ਕਤਲ, ਖੂਹ 'ਚੋਂ ਮਿਲੀਆਂ ਤਿੰਨ ਲਾਸ਼ਾਂ ਪਾਕਿਸਤਾਨ ਭਾਰਤ ਦੀ ਅਰਥਵਿਵਸਥਾ ਨੂੰ ਪਛਾੜ ਸਕਦਾ ਹੈ : ਸ਼ਾਹਬਾਜ਼ ਆਸਟ੍ਰੇਲੀਅਨ ਮਹਿਲਾ ਸੰਸਦ ਮੈਂਬਰ ਦਾ ਹੋਇਆ ਜਿਨਸੀ ਸ਼ੋਸ਼ਣ, ਨਸ਼ੀਲਾ ਪਦਾਰਥ ਦਿੱਤਾ ਗਿਆ ਕਜ਼ਾਕਿਸਤਾਨ ਦੇ ਸਾਬਕਾ ਮੰਤਰੀ ਨੇ ਆਪਣੀ ਪਤਨੀ ਦਾ ਕੀਤਾ ਕਤਲ ਭਾਰਤ ਦੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ: ਨਿੱਝਰ ਕਤਲ ਕੇਸ 'ਚ ਗ੍ਰਿਫ਼ਤਾਰੀ ਉਨ੍ਹਾਂ ਦਾ ਅੰਦਰੂਨੀ ਮਾਮਲਾ ਬ੍ਰਾਜ਼ੀਲ ਵਿਚ ਭਾਰੀ ਮੀਂਹ ਤੇ ਹੜ੍ਹ ਕਾਰਨ 58 ਮੌਤਾਂ, 70 ਹਜ਼ਾਰ ਲੋਕ ਬੇਘਰ ਸੋਨੇ ਦੀ ਤਸਕਰੀ ਮਾਮਲੇ `ਚ ਫੜ੍ਹੀ ਗਈ ਅਫ਼ਗਾਨ ਡਿਪਲੋਮੈਟ ਨੇ ਦਿੱਤਾ ਅਸਤੀਫਾ, ਕੱਪੜਿਆਂ ਵਿੱਚ ਲੁਕਾਇਆ ਸੀ 25 ਕਿਲੋ ਸੋਨਾ ਬ੍ਰਾਜ਼ੀਲ 'ਚ ਭਾਰੀ ਮੀਂਹ ਕਾਰਨ 29 ਲੋਕਾਂ ਦੀ ਮੌਤ, 60 ਤੋਂ ਵੱਧ ਲੋਕ ਲਾਪਤਾ ਬੋਇੰਗ ਜਹਾਜ਼ 'ਚ ਗੜਬੜੀ ਦਾ ਪਰਦਾਫਾਸ਼ ਕਰਨ ਵਾਲੇ ਵ੍ਹਿਸਲਬਲੋਅਰ ਦੀ ਹੋਈ ਮੌਤੀ ਮੋਟਾਪਾ ਘੱਟ ਕਰਨ ਲਈ ਪਿਤਾ 6 ਸਾਲ ਦੇ ਬੇਟੇ ਨੂੰ ਟਰੇਡ ਮਿੱਲ 'ਤੇ ਭਜਾਉਂਦਾ ਰਿਹਾ, ਬੇਟੇ ਦੀ ਹੋਈ ਮੌਤ