Welcome to Canadian Punjabi Post
Follow us on

26

September 2024
 
ਪੰਜਾਬ

ਦੋ ਨਾਬਾਲਗਾਂ ਨੇ ਨਾਟਕੀ ਢੰਗ ਨਾਲ ਵਿਆਂਹਦੜ ਜੋੜੇ ਦੇ ਗਹਿਣੇ ਤੇ ਨਕਦੀ ਚੋਰੀ ਕਰ ਲਏ

November 12, 2019 07:52 AM

ਕੋਟਕਪੂਰਾ, 11 ਨਵੰਬਰ (ਪੋਸਟ ਬਿਊਰੋ)- ਏਥੋਂ ਨੇੜਲੇ ਪਿੰਡ ਢਿੱਲਵਾਂ ਕਲਾਂ ਦੇ ਗੁਰਦੁਆਰਾ ਗੋਦਾਵਰੀਸਰ ਪਾਤਸ਼ਾਹੀ ਦਸਵੀਂ ਵਿਖੇ ਨਾਬਾਲਗ ਲੜਕੇ-ਲੜਕੀਆਂ ਨੇ ਨਾਟਕੀ ਢੰਗ ਨਾਲ ਇੱਕ ਵਿਆਂਹਦੜ ਜੋੜੇ ਦੇ ਆਨੰਦ ਕਾਰਜ ਮੌਕੇ ਕਰੀਬ ਤਿੰਨ ਲੱਖ ਰੁਪਿਆ ਨਕਦ ਤੇ ਸੋਨੇ ਦੇ ਗਹਿਣੇ ਚੋਰੀ ਕਰ ਲਏ। ਸਥਾਨਕ ਸਦਰ ਥਾਣੇ ਦੀ ਪੁਲਸ ਨੇ 14-15 ਸਾਲ ਅਤੇ 16-17 ਸਾਲ ਦੇ ਜਾਪਦੇ ਨਾਬਾਲਗ ਕ੍ਰਮਵਾਰ ਲੜਕੀ ਅਤੇ ਲੜਕੇ ਵਿਰੁੱਧ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਦੋਸ਼ੀਆਂ ਨੂੰ ਛੇਤੀ ਲੱਭ ਲੈਣ ਦਾ ਦਾਅਵਾ ਕੀਤਾ ਹੈ।
ਬੀਤੀ ਨੌਂੇ ਨਵੰਬਰ ਨੂੰ ਬਾਅਦ ਦੁਪਹਿਰ ਹੋਈ ਇਸ ਘਟਨਾ ਦੇ ਤੀਹ ਘੰਟੇ ਵਾਪਰਨ ਪਿੱਛੋਂ ਵੀ ਪੁਲਸ ਨੂੰ ਅਜੇ ਤੱਕ ਕੋਈ ਸੁਰਾਗ ਨਹੀਂ ਲੱਗਾ। ਪੀੜਤ ਪੱਖ ਦੇ ਅਨੁਸਾਰ ਉਨ੍ਹਾਂ ਦਾ 10 ਲੱਖ ਰੁਪਏ ਤੋਂ ਵੱਧ ਨੁਕਸਾਨ ਹੋ ਗਿਆ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਨਰਿੰਦਰ ਸਿੰਘ ਵਾਸੀ ਬਠਿੰਡਾ ਨੇ ਕਿਹਾ ਕਿ ਉਸ ਦੀ ਬੇਟੀ ਰੁਪਿੰਦਰ ਕੌਰ ਦਾ ਵਿਆਹ ਪੁਸ਼ਪਿੰਦਰ ਸਿੰਘ ਪੁੱਤਰ ਕਰਮਜੀਤ ਸਿੰਘ ਭਲੂਰੀਆ ਵਾਸੀ ਕੋਟਕਪੂਰਾ ਨਾਲ ਸ਼ਹਿਨਸ਼ਾਹ ਪੈਲੇਸ ਵਿਖੇ ਹੋਇਆ ਤਾਂ ਉਹ ਰਿਸ਼ਤੇਦਾਰਾਂ ਸਮੇਤ ਗੁਰਦੁਆਰਾ ਸਾਹਿਬ ਢਿੱਲਵਾਂ ਵਿਖੇ ਆਨੰਦ ਕਾਰਜ ਕਰਾਉਣ ਚਲੇ ਗਏ। ਓਥੋਂ ਵਿਹਲੇ ਹੋਣ ਪਿੱਛੋਂ ਇੱਕ ਨਾਬਾਲਗ ਲੜਕੀ ਨੇ ਉਸ ਦੀ ਪਤਨੀ ਅੰਮ੍ਰਿਤ ਕੌਰ ਦੇ ਕੱਪੜਿਆਂ ਉੱਤੇ ਸੌਸ ਪਾ ਕੇ ਖੁਦ ਹੀ ਕਿਹਾ ਕਿ ਉਨ੍ਹਾਂ ਦੇ ਕੱਪੜੇ ਸੌਸ ਨਾਲ ਖਰਾਬ ਹੋ ਗਏ ਹਨ। ਜਦ ਉਹ ਨਕਦੀ ਤੇ ਗਹਿਣਿਆਂ ਵਾਲਾ ਪਰਸ ਰੱਖ ਕੇ ਪਿੱਛੋਂ ਆਪਣਾ ਸੂਟ ਦੇਖਣ ਲੱਗੀ ਤਾਂ ਅੱਖ ਦੇ ਫੇਰ ਨਾਲ ਉਕਤ ਲੜਕੀ ਅਤੇ ਨਾਭੀ ਸ਼ਰਟ ਵਾਲੇ ਸਿਰੋਂ ਮੋਨੇ ਲੜਕੇ ਨੇ ਉਹ ਪਰਸ ਚੁੱਕਿਆ ਅਤੇ ਫਰਾਰ ਹੋ ਗਏ। ਇਸ ਬਾਰੇ ਬਲਕਾਰ ਸਿੰਘ ਸੰਧੂ ਡੀ ਐੱਸ ਪੀ ਕੋਟਕਪੂਰਾ ਦੀ ਅਗਵਾਈ 'ਚ ਪੁੱਜੀ ਪੁਲਸ ਪਾਰਟੀ ਨੇ ਮੌਕੇ ਦਾ ਜਾਇਜ਼ਾ ਲਿਆ ਅਤੇ ਦੱਸਿਆ ਕਿ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਮੁਤਾਬਕ ਚੋਰੀ ਕਰਨ ਵਾਲੇ ਲੜਕਾ ਤੇ ਲੜਕੀ ਨਾਬਾਲਗ ਹਨ। ਡੀ ਐੱਸ ਪੀ ਅਨੁਸਾਰ ਚੋਰਾਂ ਦੀ ਭਾਲ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਕੈਬਨਿਟ ਮੰਤਰੀ ਵੱਲੋਂ ਚੰਗਰ ਇਲਾਕੇ ਦੇ ਲੋਕਾਂ ਨੂੰ ਵੱਡਾ ਤੋਹਫਾ: ਤਾਰਾਪੁਰ ਤੋ ਸਮਲਾਹ ਤੱਕ 18 ਫੁੱਟੀ ਸੜਕ ਦਾ ਨਿਰਮਾਣ ਕਾਰਜ ਸ਼ੁਰੂ ਮਾਨ ਸਰਕਾਰ ਦੀ ਬੱਸ ਸਹੂਲਤ ਨੇ ਵਿਦਿਆਰਥੀਆਂ ਦੇ ਜੀਵਨ ਵਿੱਚ ਲਿਆਂਦੀ ਤਬਦੀਲੀ : ਹਰਜੋਤ ਸਿੰਘ ਬੈਂਸ ਪੱਚੀ ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪੀ.ਐੱਸ.ਪੀ.ਸੀ.ਐੱਲ. ਦਾ ਜੇ.ਈ. ਵਿਜੀਲੈਂਸ ਬਿਊਰੋ ਵੱਲੋਂ ਕਾਬੂ ਚਾਰ ਹਜ਼ਾਰ ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ ਪੀ.ਐੱਸ.ਪੀ.ਸੀ.ਐੱਲ. ਦੇ ਲਾਈਨਮੈਨ ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਡਿਪਟੀ ਕਮਿਸ਼ਨਰ ਨੇ ਖਟਕੜ ਕਲਾਂ ਵਿਖੇ ਇਨਕਲਾਬ ਮੇਲੇ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਗਲਾਡਾ ਵੱਲੋਂ ਥਰੀਕੇ ਅਤੇ ਝਾਂਡੇ `ਚ ਦੋ ਅਣਅਧਿਕਾਰਤ ਕਲੋਨੀਆਂ `ਤੇ ਕਾਰਵਾਈ ਨਵੇਂ ਬਣੇ ਕੈਬਨਿਟ ਮੰਤਰੀ ਮੁੰਡੀਆਂ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ ਕੇਂਦਰੀ ਜੇਲ ਅੰਮ੍ਰਿਤਸਰ ਵਿੱਚ ਲਾਵਾਰਸ ਹਵਾਲਾਤੀ ਦੀ ਮੌਤ ਸਿਹਤ ਵਿਭਾਗ ਵਲੋਂ ਸਿਵਲ ਹਸਪਤਾਲ ਵਿਚ ਨਵਾਂ ਡੈਲੇਸਿਸ ਸੈਂਟਰ ਦਾ ਉਦਘਾਟਨ ਕੀਤਾ ਕੈਬਨਿਟ ਮੰਤਰੀ ਮਹਿੰਦਰ ਭਗਤ ਹੋਏ ਸ੍ਰੀ ਦਰਬਾਰ ਸਾਹਿਬ ਨਤਮਸਤਕ