Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਮਨੋਰੰਜਨ

ਉਸ ਦਾ ਮੇਰੇ 'ਤੇ ਲੱਟੂ ਹੋਣਾ ਜ਼ਰੂਰੀ : ਜਾਨ੍ਹਵੀ ਕਪੂਰ

September 30, 2019 09:14 AM

ਇਹ ਗੱਲ ਨਹੀਂ ਕਿ ਜਨ੍ਹਵੀ ਕਪੂਰ ਨੇ ਛੇਤੀ ਵਿਆਹ ਕਰਨ ਦਾ ਮਨ ਬਣਾ ਲਿਆ ਹੈ, ਦਰਅਸਲ ਪਿੱਛੇ ਜਿਹੇ ਉਸ ਨੇ ਇੱਕ ਮੈਗਜ਼ੀਨ ਦੇ ਕਵਰ ਲਈ ਖੂਬਸੂਰਤ ਫੋਟੋਸ਼ੂਟ ਕਰਵਾਇਆ ਤੇ ਇੰਟਰਵਿਊ ਵਿੱਚ ਆਪਣੇ ਵਿਆਹ ਬਾਰੇ ਆਪਣੇ ਸੁਫਨਿਆਂ ਅਤੇ ਇੱਛਾਵਾਂ ਬਾਰੇ ਵੀ ਕਈ ਖੁਲਾਸੇ ਕੀਤੇ। ਜਾਨ੍ਹਵੀ ਨੇ ਆਪਣੇ ਵਿਆਹ ਦੀ ਯੋਜਨਾ ਤੋਂ ਪਰਦਾ ਚੁੱਕਦੇ ਹੋਏ ਇਸ ਦੇ ਪਲਾਨ, ਵੈਨਿਊ ਅਤੇ ਦੁਲਹਨ ਦਾ ਜੋੜਾ ਆਦਿ ਬਾਰੇ ਦੱਸਿਆ। ਉਸ ਨੇ ਆਪਣੇ ਪਸੰਦੀਦਾ ਜੀਵਨ ਸਾਥੀ ਅਤੇ ਇਸ ਬਾਰੇ ਦੱਸਿਆ ਕਿ ਉਸ ਦੀ ਸਵਰਗੀ ਮਾਂ ਸ੍ਰੀਦੇਵੀ ਨੂੰ ਉਸ ਲਈ ਕਿਸ ਤਰ੍ਹਾਂ ਦਾ ਲੜਕਾ ਪਸੰਦ ਸੀ।
ਹੋਣ ਵਾਲੇ ਜੀਵਨ ਸਾਥੀ ਬਾਰੇ ਆਪਣੀ ਪਸੰਦ ਬਾਰੇ ਉਸ ਨੇ ਕਿਹਾ, ‘‘ਉਹ ਇਨਸਾਫ ਬਹੁਤ ਟੈਲੇਂਟਿਡ ਹੋਵੇ ਅਤੇ ਖੁਦ ਨੂੰ ਲੈ ਕੇ ਉਸ 'ਚ ਇੱਕ ਤਰ੍ਹਾਂ ਦਾ ਜਨੂੰਨ ਹੋਣਾ ਚਾਹੀਦੈ। ਮੈਂ ਉਸ ਤੋਂ ਕੁਝ ਸਿੱਖਣ ਲਈ ਬਹੁਤ ਉਤਸ਼ਾਹਤ ਹਾਂ। ਇਸ ਦੇ ਨਾਲ ਉਸ ਦਾ ਹਸਮੁੱਖ ਹੋਣਾ ਵੀ ਬਹੁਤ ਅਹਿਮ ਹੈ, ਨਾਲ ਹੀ ਉਸ ਦਾ ਮੇਰੇ 'ਤੇ ਲੱਟੂ ਹੋਣਾ ਵੀ ਜ਼ਰੂਰੀ ਹੋਵੇਗਾ।”
ਜਾਨ੍ਹਵੀ ਨੇ ਦੱਸਿਆ ਕਿ ਉਸ ਦੀ ਮਾਂ ਸ੍ਰੀਦੇਵੀ ਨੂੰ ਉਸ ਦੀ ਪਸੰਦ 'ਤੇ ਜ਼ਰਾ ਜਿੰਨਾ ਵੀ ਭਰੋਸਾ ਨਹੀਂ ਸੀ। ਉਸ ਨੇ ਕਿਹਾ, ‘‘ਉਹ ਕਹਿੰਦੀ ਸੀ ਕਿ ਉਨ੍ਹਾਂ ਨੂੰ ਮੇਰੇ ਲੜਕਾ ਪਸੰਦ ਕਰਨ 'ਤੇ ਵਿਸ਼ਵਾਸ ਨਹੀਂ ਹੈ ਕਿਉਂਕਿ ਮੈਨੂੰ ਬਹੁਤ ਜਲਦ ਪਿਆਰ ਹੋ ਜਾਂਦਾ ਹੈ। ਡੇਟਿੰਗ ਬਾਰੇ ਮਾਂ ਅਤੇ ਪਾਪਾ ਦੋਵੇਂ ਹੀ ਬਹੁਤ ਨਾਟਕੀ ਸਨ। ਉਨ੍ਹਾਂ ਦਾ ਕਹਿਣਾ ਸੀ, ਜੇ ਤੈਨੂੰ ਕੋਈ ਲੜਕਾ ਪਸੰਦ ਹੈ ਤਾਂ ਸਾਡੇ ਕੋਲ ਆਓ, ਅਸੀਂ ਤੇਰਾ ਵਿਆਹ ਕਰਵਾ ਦਿਆਂਗੇ। ਉਨ੍ਹਾਂ ਦੀ ਗੱਲ ਸੁਣ ਕੇ ਮੈਂ ਕਹਿੰਦੀ ਕਿ ਕੀ ਉਹ ਜਾਣਦੇ ਹਨ ਕਿ ਹਰ ਉਸ ਲੜਕੇ ਨਾਲ ਵਿਆਹ ਨਹੀਂ ਕਰ ਸਕਦੇ, ਜਿਸ ਨੂੰ ਤੁਸੀਂ ਪਸੰਦ ਕਰਦੇ ਹੋਵੋ।”

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ