Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਸੰਪਾਦਕੀ

ਫੈਡਰਲ ਚੋਣਾਂ 2019- ਬਰੈਂਪਟਨ ਸੈਂਟਰਵਿਵਾਦਾਂ ਦੇ ਬਾਵਜੂਦ ਲਿਬਰਲ ਰਹਿਣ ਦੀ ਉਮੀਦ

September 24, 2019 09:13 AM

ਪੰਜਾਬੀ ਪੋਸਟ ਵਿਸ਼ੇਸ਼-
ਇਹ ਗੱਲ ਮੰਨੀ ਜਾ ਸਕਦੀ ਹੈ ਕਿ ਬਰੈਂਪਟਨ ਸੈਂਟਰ ਵਿੱਚ 2019 ਫੈਡਰਲ ਚੋਣਾਂ ਵਿੱਚ ਮੁੱਖ ਮੁਕਾਬਲਾ ਲਿਬਰਲ ਅਤੇ ਕੰਜ਼ਰਵੇਟਿਵ ਉਮੀਦਵਾਰਾਂ ਦਰਮਿਆਨ ਰਹੇਗਾ। ਨਤੀਜੇ ਜੋ ਵੀ ਰਹਿਣ, ਲਿਬਰਲਾਂ ਅਤੇ ਕੰਜ਼ਰਵੇਟਿਵਾਂ ਨੇ ਆਪੋ ਆਪਣੇ ਢੰਗ ਨਾਲ ਇਸ ਰਾਈਡਿੰਗ ਵਿੱਚ ਵਿਵਾਦ ਪੈਦਾ ਕਰਨ ਵਿੱਚ ਢਿੱਲ ਨਹੀਂ ਗੁਜ਼ਾਰੀ। ਜੇ ਵੱਖੋ ਵੱਖਰੇ ਸੋਚ ਸਰੇਵਖਣਾਂ ਨੂੰ ਘੋਖਿਆ ਜਾਵੇ ਤਾਂ ਜਾਪਦਾ ਹੈ ਕਿ ਰਾਈਡਿੰਗ ਵੱਲੋਂ 2015 ਵਾਲਾ ਲਿਬਰਲ ਉਮੀਦਵਾਰ ਨੂੰ ਜਿਤਾਉਣ ਦਾ ਇਤਿਹਾਸ ਦੁਹਰਾਏ ਜਾਣ ਦੇ ਪੂਰੇ ਆਸਾਰ ਹਨ।

www.338canada.com ਮੁਤਾਬਕ ਇੱਥੇ ਤੋਂ ਲਿਬਰਲ ਉਮੀਦਵਾਰ ਅਤੇ ਵਰਤਮਾਨ ਐਮ ਪੀ ਰਾਮੇਸ਼ਵਰ ਸੰਘਾ ਨੂੰ 41.5% ਅਤੇ ਕੰਜ਼ਰਵੇਟਿਵ ਉਮਦਵਾਰ ਪਵਨਜੀਤ ਗੋਸਲ ਨੂੰ 34.1% ਵੋਟਾਂ ਮਿਲਣ ਦੇ ਆਸਾਰ ਹਨ। ਜੇ ਜਿੱਤ ਨੂੰ ਕਿਆਸ ਕਰਨਾ ਹੋਵੇ ਤਾਂ ਅੱਜ ਦੇ ਦਿਨ ਰਾਮੇਸ਼ਵਰ ਸੰਘਾ ਦੇ ਜਿੱਤਣ ਦੇ 87% ਆਸਾਰ ਹਨ ਜਦੋਂ ਕਿ ਪਵਨਦੀਪ ਗੋਸਲ ਦੇ 13% ਚਾਂਸ ਹਨ। ਕਿਸੇ ਹੋਰ ਸਿਆਸੀ ਪਾਰਟੀ ਨੂੰ ਜਿੱਤ ਬਾਰੇ ਸੋਚ ਰੱਖਣ ਦੀ ਵੀ ਲੋੜ ਨਹੀਂ ਜਾਪਦੀ। ਵੈਸੇ ਐਨ ਡੀ ਪੀ ਦੇ ਉਮੀਦਵਾਰ ਜੌਰਡਨ ਬੋਸਵੈਲ ਨੂੰ 13% ਅਤੇ ਪੀਪਲਜ਼ ਪਾਰਟੀ ਦੇ ਬਲਜੀਤ ਬਾਵਾ ਨੂੰ 2% ਦੇ ਕਰੀਬ ਵੋਟਾਂ ਮਿਲਣ ਦੀ ਆਸ ਹੈ।www.calculatedpolitics.ca  ਦਾ ਵੀ ਅਨੁਮਾਨ ਹੈ ਕਿ ਬਰੈਂਪਟਨ ਸੈਂਟਰ ਤੋਂ ਲਿਬਰਲ ਉਮੀਦਵਾਰ ਨੂੰ 43% ਅਤੇ ਕੰਜ਼ਰਵੇਟਿਵ ਨੂੰ 32% ਵੋਟਾਂ ਮਿਲ ਸਕਦੀਆਂ ਹਨ ਜਦੋਂ ਕਿ ਐਨ ਡੀ ਪੀ ਨੂੰ 13% ਵੋਟਾਂ ਮਿਲਣ ਦੀ ਸੰਭਾਵਨਾ ਹੈ।

ਜੇ ਭਾਸ਼ਾ ਦੇ ਹਿਸਾਬ ਨਾਲ ਵੇਖਿਆ ਜਾਵੇ ਤਾਂ ਕੈਨੇਡਾ ਦੇ ਅੰਕੜਾ ਵਿਭਾਗ ਦੇ 2016 ਦੇ ਅੰਕੜੇ ਦੱਸਦੇ ਹਨ ਕਿ ਇਸ ਰਾਈਡਿੰਗ ਵਿੱਚ 77% ਲੋਕ ਆਪਣੇ ਘਰ ਵਿੱਚ ਅੰਗਰੇਜ਼ੀ ਭਾਸ਼ਾ ਬੋਲਦੇ ਹਨ ਜਦੋਂ ਕਿ 5% ਪੰਜਾਬੀ, 3% ਊਰਦੂ, 2.2% ਸਪੈਨਿਸ਼ ਅਤੇ 1.3% ਗੁਜਰਾਤੀ ਬੋਲਣ ਵਾਲੇ ਲੋਕ ਹਨ। ਬੇਸ਼ੱਕ 2019 ਵਿੱਚ ਇਸ ਤਵਾਜਨ ਵਿੱਚ ਥੋੜਾ ਬਹੁਤਾ ਫਰਕ ਆ ਗਿਆ ਹੋ ਸਕਦਾ ਹੈ ਜਿਸ ਕਾਰਣ ਭਾਸ਼ਾ ਦੀ ਤੱਕੜੀ ਦੀਆਂ ਸੂਈਆਂ ਪੰਜਾਬੀਆਂ ਵੱਲ ਖਿਸਕੀਆਂ ਹੋਣਗੀਆਂ ਪਰ ਮੋਟੇ ਰੂਪ ਵਿੱਚ ਇਹ ਰਾਈਡਿੰਗ ਉਹਨਾਂ ਵਿੱਚੋਂ ਇੱਕ ਹੈ ਜਿੱਥੇ ਪੰਜਾਬੀਆਂ ਦਾ ਬੋਲਬਾਲਾ ਹੋਰਾਂ ਰਾਈਡਿੰਗਾਂ ਦੇ ਮੁਕਾਬਲੇ ਘੱਟ ਹੈ। ਸ਼ਾਇਦ ਇਹੀ ਕਾਰਣ ਹੈ ਕਿ 2015 ਵਿੱਚ ਚੋਣ ਜਿੱਤਣ ਤੋਂ ਬਾਅਦ ਐਮ ਪੀ ਰਾਮੇਸ਼ਵਰ ਸੰਘਾ ਨੇ ਕਿਹਾ ਸੀ ਕਿ ਮੇਰਾ ਚੋਣ ਜਿੱਤਣਾ ਇੱਕ ਕਿਸਮ ਨਾਲ ਤੁੱਕਾ ਹੀ ਸੀ।

ਰਾਮੇਸ਼ਵਰ ਸੰਘਾ ਹੋਰਾਂ ਦੀ ਉਪਰੋਕਤ ਗੱਲ ਤੋਂ ਅਸੀਂ ਚਰਚਾ ਇਸ ਰਾਈਡਿੰਗ ਦੇ ਵਿਵਾਦਪੂਰਣ ਹੋਣ ਵੱਲ ਲੈ ਕੇ ਜਾਂਦੇ ਹਨ। ਰਾਮੇਸ਼ਵਰ ਸੰਘਾ ਨੇ ਬੀਤੇ ਦਿਨੀਂ ਪੰਜ-ਆਬ ਟੈਲੀਵੀਜ਼ਨ ਉੱਤੇ ਬਿਆਨ ਦਾਗ ਮਾਰਿਆ ਸੀ ਕਿ ਬੇਸ਼ੱਕ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਭਾਰਤ ਨੂੰ ਇੱਕ ਅਖੰਡ ਮੁਲਕ ਵਜੋਂ ਵੇਖਣਾ ਪਸੰਦ ਕਰਦੇ ਹਨ ਪਰ ਉਹਨਾਂ ਦੀ ਪਾਰਟੀ ਭਾਵ ਲਿਬਰਲ ਪਾਰਟੀ ਦੇ ਕਈ ਐਮ ਪੀ ਵੱਖਵਾਦੀਆਂ ਨਾਲ ਸੁਰ ਮਿਲਾ ਕੇ ਚੱਲਣ ਵਾਲੇ ਹਨ। ਰਾਮੇਸ਼ਵਰ ਸੰਘਾ ਦਾ ਇਹ ਬਿਆਨ ਮੁੱਖ ਧਾਰਾ ਦੇ ਮੀਡੀਆ ਵਿੱਚ ਵੀ ਖੂਬ ਚਰਚਾ ਦਾ ਵਿਸ਼ਾ ਬਣਿਆ ਸੀ। ਸੰਘਾ ਨੂੰ ਕੈਨੇਡੀਅਨ ਸਿਆਸਤ ਖਾਸ ਕਰਕੇ ਸਿੱਖ ਸਿਆਸਤ ਵਿੱਚ ਇਸ ਲਈ ਵੀ ਜਾਣਿਆ ਜਾਂਦਾ ਹੈ ਕਿ ਊਹ ਜਨਤਕ ਰੂਪ ਵਿੱਚ ਕਹਿ ਚੁੱਕਿਆ ਹੈ ਕਿ ਉਸਨੂੰ ਖਾਲਸਤਾਨੀ ਸਮਰੱਥਕਾਂ ਦੀ ਵੋਟ ਦੀ ਕੋਈ ਲੋੜ ਨਹੀਂ ਹੈ।

ਦੂਜੇ ਪਾਸੇ ਕੰਜ਼ਰਵੇਟਿਵ ਪਾਰਟੀ ਨੇ ਵੀ ਇਸ ਰਾਈਡਿੰਗ ਤੋਂ ਕਈ ਕਿਸਮ ਦੇ ਤਜੁਰਬੇ ਕੀਤੇ ਜਿਹਨਾਂ ਬਾਰੇ ਦੰਦ ਚਰਚਾ ਹੈ ਕਿ ਕੀਤੇ ਗਏ ਤਜੁਰਬਿਆਂ ਪਿੱਛੇ ਪਾਰਟੀ ਹਾਈ ਕਮਾਂਡ ਦਾ ਇਰਾਦਾ ਆਪਣੀ ਚਹੇਤੀ ਉਮੀਦਵਾਰ ਪਵਨਜੀਤ ਗੋਸਲ ਨੂੰ ਚੋਣ ਲੜਾਉਣਾ ਸੀ। ਬੇਸ਼ੱਕ ਇਸ ਤੱਥ ਦੀ ਸੁਤੰਤਰ ਰੂਪ ਵਿੱਚ ਪੁਸ਼ਟੀ ਕਰਨੀ ਮੁਸ਼ਕਲ ਹੈ ਪਰ ਜਿਸ ਕਦਰ ਨੌਮੀਨੇਸ਼ਨ ਚੋਣ ਵਿੱਚ ਇੱਕ ਤੋਂ ਬਾਅਦ ਇੱਕ ਉਮੀਦਵਾਰਾਂ ਨੂੰ ਲਾਂਭੇ ਕੀਤਾ ਗਿਆ, ਉਹ ਪ੍ਰਕਿਰਿਆ ਇਸ ਚਰਚਾ ਨੂੰ ਮਜ਼ਬੂਤ ਕਰਦੀ ਹੈ। ਕਿਹਾ ਜਾਂਦਾ ਹੈ ਕਿ ਪਾਰਟੀ ਹਾਈਕਮਾਂਡ ਵੱਲੋਂ ਜਰਮਨਜੀਤ ਸਿੰਘ ਨੂੰ ਵਾਅਦਾ ਕੀਤਾ ਗਿਆ ਸੀ ਕਿ ਉਸਨੂੰ ਇਸ ਰਾਈਡਿੰਗ ਤੋਂ ਉਮੀਦਵਾਰ ਬਣਨ ਲਈ ਵਿਚਾਰਿਆ ਜਾਵੇਗਾ ਪਰ ਸਮਾਂ ਆਉਣ ਉੱਤੇ ਲਾਂਭੇ ਕਰ ਦਿੱਤਾ ਗਿਆ। ਇਹੀ ਹਾਲ ਨਿੱਕ ਗਹੂਣੀਆ, ਰਿਪੂਦਮਨ ਢਿੱਲੋਂ, ਮੱਨੂ ਦੱਤਾ ਅਤੇ ਇੱਕ ਦੋ ਹੋਰ ਨੌਮੀਨੇਸ਼ਨ ਚੋਣ ਲੜਨ ਦੇ ਚਾਹਵਾਨਾਂ ਦਾ ਹੋਇਆ। ਬਾਅਦ ਵਿੱਚ ਸਟੀਫਨ ਹਾਰਪਰ ਦੀ ਸਰਕਾਰ ਵਿੱਚ ਮੰਤਰੀ ਰਹਿ ਚੁੱਕੇ ਅਤੇ ਇਸ ਰਾਈਡਿੰਗ ਤੋਂ 2011 ਵਿੱਚ ਚੋਣ ਜਿੱਤ ਚੁੱਕੇ ਬਲ ਗੋਸਲ ਦੀ ਪਤਨੀ ਪਵਨਜੀਤ ਗੋਸਲ ਨੇ ਇੱਕ ਕਮਜ਼ੋਰ ਜਾਣੇ ਜਾਂਦੇ ਵਿਰੋਧੀ ਨੂੰ ਹਰਾ ਕੇ ਉਮੀਦਵਾਰ ਬਣਨ ਦਾ ਸਿਹਰਾ ਹਾਸਲ ਕੀਤਾ। ਕਮਿਊਨਿਟੀ ਵਿੱਚ ਚਰਚਾ ਹੈ ਕਿ ਕੰਜ਼ਰਵੇਟਿਵਾਂ ਲਈ ਸੱਭ ਤੋਂ ਸੁਰੱਖਿਅਤ ਸਮਝੀ ਜਾਂਦੀ ਇਸ ਰਾਈਡਿੰਗ ਤੋਂ ਪਵਨਜੀਤ ਗੋਸਲ ਨੂੰ ਉਮੀਦਵਾਰ ਬਣਾਉਣ ਲਈ ਉਸਦੇ ਪਤੀ ਬਲ ਗੋਸਲ ਨੇ ਕਥਿਤ ਤੌਰ `ਤੇ ਆਪਣੇ ਪਾਰਟੀ ਹਾਈ ਕਮਾਂਡ ਨਾਲ ਸਬੰਧਾਂ ਦਾ ਇਸਤੇਮਾਲ ਕੀਤਾ।

ਜਿੱਥੇ ਤੱਕ ਉਮੀਦਵਾਰਾਂ ਦੀ ਸਥਾਨਕ ਅਤੇ ਕੌਮੀ ਮੁੱਦਿਆਂ ਉੱਤੇ ਪਕੜ ਅਤੇ ਪਬਲਿਕ ਸਪੀਕਿੰਗ ਦਾ ਤਾਅਲੁੱਕ ਹੈ, ਰਾਮੇਸ਼ਵਰ ਸੰਘਾ ਅਤੇ ਪਵਨਜੀਤ ਗੋਸਲ ਦੋਵੇਂ ਹੀ ਸਾਵੇਂ ਉਮੀਦਵਾਰ ਹਨ। ਇਹਨਾਂ ਦੋਵਾਂ ਦਾ ਸਿਆਸੀ ਪਰਪੱਕਤਾ (ਜਾਂ ਅਪਰੱਪਕਤਾ) ਲਗਭੱਗ ਇੱਕੋ ਜਿਹੀ ਹੈ। ਪਵਨਜੀਤ ਗੋਸਲ ਲੰਬੇ ਸਮੇਂ ਤੋਂ ਇੰਸ਼ੂਰੈਂਸ ਬਿਜਸਨ ਵਿੱਚ ਸਰਗਰਮ ਰਹੀ ਹੈ ਪਰ ਉਸਦਾ ਕਮਿਉਨਿਟੀ ਅਤੇ ਸਮਾਜਕ ਅਦਾਰਿਆਂ ਨਾਲ ਕੰਮ ਕਰਨ ਦਾ ਕੋਈ ਬਹੁਤਾ ਅਨੁਭਵ ਨਹੀਂ ਹੈ।

ਇਸ ਪਰੀਪੇਖ ਤੋਂ ਵੇਖਿਆਂ ਐਨ ਡੀ ਪੀ ਅਤੇ ਪੀਪਲਜ਼ ਪਾਰਟੀ ਆਫ ਕੈਨੇਡਾ ਦੇ ਉਮੀਦਵਾਰ ਕਾਫੀ ਅਨੁਭਵੀ ਹਨ। ਐਨ ਡੀ ਪੀ ਉਮੀਦਵਾਰ ਜੌਰਡਨ ਬੋਸਵੈੱਲ ਨੇ ਕਾਰਲਟਨ ਯੂਨੀਵਰਸਿਟੀ ਪੁਲੀਟੀਕਲ ਮੈਨੇਜਮੈਂਟ ਵਿੱਚ ਮਾਸਟਰਜ਼ ਡਿਗਰੀ ਹਾਸਲ ਕੀਤੀ ਹੋਈ ਹੈ ਅਤੇ ਉਹ ਜਗਮੀਤ ਸਿੰਘ ਦੀ ਮੁਹਿੰਮ ਨਾਲ ਉਸ ਵੇਲੇ ਤੋਂ ਜੁੜਿਆ ਆ ਰਿਹਾ ਹੈ ਜਦੋਂ ਉਹ ਯੂਨੀਵਰਸਿਟੀ ਵਿੱਚ ਪੜਦਾ ਸੀ ਅਤੇ ਜਗਮੀਤ ਸਿੰਘ ਐਮ ਪੀ ਪੀ ਬਣਨ ਲਈ ਦੌੜ ਭੱਜ ਕਰ ਰਿਹਾ ਸੀ। ਬਰੈਂਪਟਨ ਦਾ ਜੰਮਪਲ ਜੌਰਡਨ ਹਾਕੀ ਅਤੇ ਬੇਸਬਾਲ ਦਾ ਚੰਗਾ ਖਿਡਾਰੀ ਹੈ। ਬੇਸ਼ੱਕ ਉਸਦੇ ਐਮ ਪੀ ਵਜੋਂ ਜਿੱਤਣ ਦੇ ਕੋਈ ਆਸਾਰ ਨਹੀਂ ਹਨ ਪਰ ਆਸ ਕੀਤੀ ਜਾ ਸਕਦੀ ਹੈ ਕਿ ਆਪਣੇ ਸਿਆਸੀ ਅਨੁਭਵ ਅਤੇ ਜਗਮੀਤ ਸਿੰਘ ਨਾਲ ਨੇੜਤਾ ਕਾਰਣ ਅਕਤੁਬਰ ਵਿੱਚ ਹੋਣ ਵਾਲੀਆਂ ਚੋਣਾਂ ਤੋਂ ਬਾਅਦ ਉਹ ਜਗਮੀਤ ਸਿੰਘ ਦੀ ਫੈਡਰਲ ਪ੍ਰਬੰਧਕੀ ਟੀਮ ਵਿੱਚ ਅਸਰਦਾਰ ਰੋਲ ਨਿਭਾਉਂਦਾ ਰਹੇਗਾ। ਇਵੇਂ ਹੀ ਪੀਪਲਜ਼ ਪਾਰਟੀ ਆਫ ਕੈਨੇਡਾ ਦਾ ਉਮੀਦਵਾਰ ਬਲਜੀਤ ਬਾਵਾ ਕਮਿਉਨਿਟੀ ਵਿੱਚ ਚੰਗੀਆਂ ਸੇਵਾਵਾਂ ਨਿਭਾਉਣ ਲਈ ਜਾਣਿਆ ਜਾਂਦਾ ਹੈ। ਉਹ ਕ੍ਰਿਕਟ ਖੇਡ ਦਾ ਵੱਡਾ ਫੈਨ ਹੈ। ਕਿਸੇ ਵੇਲੇ ਬਲਜੀਤ ਬਾਵਾ ਲਿਬਰਲ ਪਾਰਟੀ ਦਾ ਐਸਾ ਪ੍ਰਤੀਬੱਧਤ ਸਮਰੱਥਕ ਹੁੰਦਾ ਸੀ ਕਿ ਉਸਨੇ ਕਾਰ ਦੀ ਪਲੇਟ ਵੀ ‘ਲਿਬਰਲ’ ਨਾਮ ਵਾਲੀ ਰੱਖੀ ਹੋਈ ਸੀ। ਹੁਣ ਉਹ ਉਸੇ ਪੱਧਰ ਦੀ ਪ੍ਰਤੀਬੱਧਤਾ ਨਾਲ ਪੀਪਲਜ਼ ਪਾਰਟੀ ਦੇ ਪਲੇਟਫਾਰਮ ਨਾਲ ਜੁੜਿਆ ਹੋਇਆ ਹੈ ਪਰ ਉਸਦੇ ਜਿੱਤਣ ਦੀਆਂ ਸੰਭਾਵਨਾਵਾਂ ਦੂਰ ਨੇੜੇ ਤੱਕ ਨਜ਼ਰ ਨਹੀਂ ਆਉਂਦੀਆਂ।

ਇਹਨਾਂ ਪ੍ਰਸਥਿਤੀਆਂ ਨੂੰ ਵੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਬੇਸ਼ੱਕ ਮੁੱਖ ਸਿਆਸੀ ਪਾਰਟੀਆਂ ਦੇ ਉਮੀਦਵਾਰ ਸਿਆਸੀ ਪਰੱਪਕਤਾ ਵਾਲੇ ਨਹੀਂ ਜਾਪਦੇ ਪਰ ਚੱਲ ਰਹੇ ਸਿਆਸੀ ਮਾਹੌਲ ਵਿੱਚ ਜਿੱਤ ਰਾਮੇਸ਼ਵਰ ਸੰਘਾ ਦੇ ਹੋਣ ਦੀ ਆਸ ਹੈ ਜਿਸਦਾ ਸਿਹਰਾ ਸਿਆਸੀ ਹਾਲਾਤਾਂ ਨੂੰ ਵਧੇਰੇ ਜਾਵੇਗਾ। ਕੀ ਪਵਨਜੀਤ ਗੋਸਲ ਕੋਈ ਸਿਆਸੀ ਊਥਲ ਪੁਥਲ ਕਰ ਸਕੇਗੀ, ਇਹ ਤਾਂ ਹੀ ਸੰਭਵ ਹੈ ਜੇ ਲਿਬਰਲ ਪਾਰਟੀ ਦੇ ਖੇਮੇ ਵਿੱਚ ਕੋਈ ਵੱਡਾ ਭੂਚਾਲ ਆ ਜਾਵੇ ਤਾਂ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?