Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਪੰਜਾਬ

ਦੇਖਭਾਲ ਨਾ ਕਰਨ ਕਰ ਕੇ ਦੋਵਾਂ ਧੀਆਂ ਨੂੰ ਮਾਂ ਤੋਂ ਲਈ ਜਾਇਦਾਦ ਗਵਾਉਣੀ ਪਈ

September 19, 2019 09:57 AM

ਚੰਡੀਗੜ੍ਹ, 18 ਸਤੰਬਰ (ਪੋਸਟ ਬਿਊਰੋ)- ਆਪਣੀ ਨੱਬੇ ਸਾਲ ਦੀ ਮਾਂ ਦੀ ਦੇਖਭਾਲ ਨਾ ਕਰਨਾ ਦੋ ਬੇਟੀਆਂ ਨੂੰ ਮਹਿੰਗਾ ਪੈ ਗਿਆ ਹੈ। ਮਾਂ ਨੇ ਦੋਵਾਂ ਧੀਆਂ ਦੇ ਨਾਂਅ ਜਿਹੜੀ ਜਾਇਦਾਦ ਟਰਾਂਸਫਰ ਕੀਤੀ ਸੀ, ਉਹ ਦੋਬਾਰਾ ਮਾਂ ਨੂੰ ਦਿੱਤੇ ਜਾਣ ਦੇ ਹੁਕਮਾਂ ਉੱਤੇ ਹਾਈ ਕੋਰਟ ਨੇ ਵੀ ਮੋਹਰ ਲਗਾ ਦਿੱਤੀ ਹੈ।
ਵਰਨਣ ਯੋਗ ਹੈ ਕਿ ਫਾਜ਼ਿਲਕਾ ਦੀ ਇੱਕ ਮਹਿਲਾ ਨੇ ਆਪਣੀਆਂ ਦੋ ਦੀਆਂ ਦੇ ਨਾਂਅ ਆਪਣੀ ਜਾਇਦਾਦ ਤਬਦੀਲ ਕੀਤੀ ਸੀ, ਪਰ ਜਦੋਂ ਮਾਂ ਨੇ ਬੇਟੀਆਂ ਦੇ ਨਾਂਅ ਜਾਇਦਾਦ ਕਰ ਦਿੱਤੀ, ਉਨ੍ਹਾਂ ਨੇ ਆਪਣੀ ਮਾਂ ਦੀ ਦੇਖਭਾਲ ਕਰਨਾ ਤਾਂ ਦੂਰ ਉਸ ਦਾ ਹਾਲ ਤੱਕ ਪੁੱਛਣਾ ਜ਼ਰੂਰੀ ਨਹੀਂ ਸਮਝਿਆ। ਜਾਇਦਾਦ ਮਿਲਣ ਤੋਂ ਪਹਿਲਾਂ ਦੋਵੇਂ ਧੀਆਂ ਆਪਣੀ ਮਾਂ ਨੂੰ ਆ ਕੇ ਮਿਲਦੀਆਂ ਅਤੇ ਇਲਾਜ ਅਤੇ ਹੋਰ ਖਰਚ ਲਈ ਪੈਸੇ ਵੀ ਦਿੰਦੀਆਂ ਸਨ। ਇਸੇ ਦੌਰਾਨ ਮਹਿਲਾ ਨੇ ਆਪਣੀਆਂ ਧੀਆਂ ਦੇ ਪਿਆਰ ਵਿੱਚ ਆਪਣੀ ਜ਼ਮੀਨ-ਜਾਇਦਾਦ ਤੇ ਹੋਰ ਪ੍ਰਾਪਰਟੀ 65 ਅਤੇ 73 ਸਾਲ ਦੀਆਂ ਦੋ ਧੀਆਂ ਦੇ ਨਾਂਅ ਕਰ ਦਿੱਤੀ। ਇਸ ਪਿੱਛੋਂ ਉਨ੍ਹਾਂ ਨੇ ਉਸ ਕੋਲ ਆਉਣਾ ਛੱਡ ਦਿੱਤਾ ਤੇ ਕਿਸੇ ਵੀ ਤਰ੍ਹਾਂ ਦਾ ਖਰਚ ਦੇਣ ਤੋਂ ਇਨਕਾਰ ਕਰ ਦਿੱਤਾ। ਮਾਈ ਜਦ ਮੋਹਤਾਜ ਹੋ ਗਈ ਤਾਂ ਉਸ ਨੇ ਮੈਂਟੇਨੈਂਸ ਆਫ ਪੇਰੈਂਟਸ ਐਂਡ ਸੀਨੀਅਰ ਸਿਟੀਜਨ ਐਕਟ ਦੇ ਤਹਿਤ ਸ਼ਿਕਾਇਤ ਦੇ ਕੇ ਪ੍ਰਾਪਰਟੀ ਦੀ ਟਰਾਂਸਫਰ ਡੀਡ ਰੱਦ ਕਰਨ ਦੀ ਅਪੀਲ ਕੀਤੀ। ਅਥਾਰਟੀ ਨੇ ਮਹਿਲਾ ਦੀ ਮੰਗ ਰੱਦ ਕਰ ਦਿੱਤੀ, ਪਰ ਦੋਵਾਂ ਧੀਆਂ ਨੂੰ ਆਪਣੀ ਮਾਂ ਨੂੰ ਦੋ-ਦੋ ਹਜ਼ਾਰ ਰੁਪਏ ਮਹੀਨਾ ਗੁਜ਼ਾਰਾ ਭੱਤਾ ਦੇਣ ਦੇ ਹੁਕਮ ਦੇ ਦਿੱਤੇ। ਮਹਿਲਾ ਨੇ ਇਸ ਦੇ ਖਿਲਾਫ ਐਪੀਲੇਟ ਅਥਾਰਟੀ ਵਿੱਚ ਅਪੀਲ ਕਰ ਦਿੱਤੀ। ਅਥਾਰਟੀ ਨੇ ਮਹਿਲਾ ਦੀ ਅਪੀਲ ਨੂੰ ਪ੍ਰਵਾਨ ਕਰਦੇ ਹੋਏ ਮਹਿਲਾ ਵੱਲੋਂ ਆਪਣੀਆਂ ਦੋਵਾਂ ਧੀਆਂ ਦੇ ਨਾਂਅ ਕੀਤੀ ਟਰਾਂਸਫਰ ਡੀਡ ਰੱਦ ਕੀਤੇ ਜਾਣ ਦੇ ਹੁਕਮ ਦੇ ਦਿੱਤੇ ਹਨ। ਇਸ ਫੈਸਲੇ ਨੂੰ ਦੋਵਾਂ ਧੀਆਂ ਨੇ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ, ਪਹਿਲਾਂ ਸਿੰਗਲ ਬੈਂਚ ਤੇ ਫਿਰ ਡਬਲ ਬੈਂਚ ਨੇ ਵੀ ਦੋਵਾਂ ਧੀਆਂ ਦੀ ਅਪੀਲ ਰੱਦ ਕਰਦੇ ਹੋਏ ਅਪੀਲੇਟ ਅਥਾਰਟੀ ਵੱਲੋਂ ਟਰਾਂਸਫਰ ਕਰਦੇ ਹੋਏ ਅਪੀਲੇਟ ਅਥਾਰਟੀ ਵੱਲੋਂ ਟਰਾਂਸਫਰ ਡੀਡ ਰੱਦ ਕਰਨ ਦੇ ਫੈਸਲੇ ਨੂੰ ਕਾਇਮ ਰੱਖਿਆ ਅਤੇ ਕਿਹਾ, ਜੋ ਧੀਆਂ ਨੱਬੇ ਸਾਲ ਦੀ ਮਾਂ ਦੀ ਦੇਖਭਾਲ ਨਹੀਂ ਕਰ ਸਕਦੀਆਂ, ਉਨ੍ਹਾਂ ਨੂੰ ਕਿਸੇ ਵੀ ਸੂਰਤ ਵਿੱਚ ਰਾਹਤ ਨਹੀਂ ਦਿੱਤੀ ਜਾ ਸਕਦੀ ਹੈ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ ਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾ ਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰ ਸ਼ਹਿਬਜਾਦਾ ਅਜੀਤ ਸਿੰਘ ਨਗਰ ਦੇ ਵੋਟਰ ਸ਼ਾਖਰਤਾ ਕਲੱਬ ਦੀ ਸਰਗਰਮ ਭਾਗੀਦਾਰੀ ਨਾਲ ਵੋਟਰ ਜਾਗਰੂਕਤਾ ਮੁਹਿੰਮ ਹੋਈ ਤੇਜ਼ ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈ ਅਦਾਰਾ ਲੋਹਮਣੀ ਤੇ ਅੰਤਰਾਸ਼ਟਰੀ ਪਾਠਕ ਮੰਚ ਵੱਲੋ ਸ੍ਰੀਮਤੀ ਨਛੱਤਰ ਕੌਰ ਗਿੱਲ ਦੀ ਯਾਦ ਵਿਚ ਸਲਾਨਾ ਸਮਾਗਮ 20,000 ਰੁਪਏ ਰਿਸ਼ਵਤ ਲੈਂਦਾ ਸੀਨੀਅਰ ਸਹਾਇਕ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤ ਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀ