Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼
 
ਮਨੋਰੰਜਨ

ਕ੍ਰੇਜ਼ੀ ਬਣਾਂਗੇ ਤਾਂ ਸਫਲ ਰਹਾਂਗੇ : ਕੈਟਰੀਨਾ ਕੈਫ

October 17, 2018 08:23 AM

ਆਪਣੇ ਹੁਣ ਤੱਕ ਦੇ ਕਰੀਅਰ 'ਚ ਕਈ ਹਿੱਟ ਫਿਲਮਾਂ ਦੇ ਚੁੱਕੀ ਕੈਟਰੀਨਾ ਕੈਫ ਦੀਆਂ ਪਿਛਲੀਆਂ ਕਈ ਫਿਲਮਾਂ ਬਾਕਸ ਆਫਿਸ 'ਤੇ ਕੋਈ ਕਮਾਲ ਨਹੀਂ ਦਿਖਾ ਸਕੀਆਂ, ਪਰ ਪਿਛਲੇ ਸਾਲ ਫਿਲਮ ‘ਟਾਈਗਰ ਜ਼ਿੰਦਾ ਹੈ’ ਨੇ ਇੱਕ ਵਾਰ ਫਿਰ ਉਸ ਨੂੰ ਲਾਈਮਲਾਈਟ 'ਚ ਲਿਆ ਦਿੱਤਾ। ਇਸੇ ਲਈ ਇਸ ਸਾਲ ਉਹ ਆਮਿਰ ਖਾਨ ਅਤੇ ਆਮਿਤਾਭ ਬੱਚਨ ਨਾਲ ਪਹਿਲਾਂ ‘ਠੱਗਸ ਆਫ ਹਿੰਦੋਸਤਾਨ’ ਅਤੇ ਫਿਰ ਸ਼ਾਹਰੁਖ ਖਾਨ ਨਾਲ ਫਿਲਮ ‘ਜ਼ੀਰੋ' 'ਚ ਦਿਖਾਈ ਦੇਵੇਗੀ। ਇਹੀ ਨਹੀਂ, ਸਲਮਾਨ ਖਾਨ ਨਾਲ ਫਿਲਮ ‘ਭਾਰਤ’ ਦਾ ਲੀਡ ਰੋਲ ਕਰ ਰਹੀ ਹੈ। ਪੇਸ਼ ਹਨ ਉਸ ਨਾਲ ਇੱਕ ਗੱਲਬਾਤ ਦੇ ਕੁਝ ਅੰਸ਼ :
* ਕਰੀਅਰ ਦੇ ਸਿਖਰ 'ਤੇ ਪਹੁੰਚ ਕੇ ਕਿਹੋ ਜਿਹਾ ਮਹਿਸੂਸ ਹੁੰਦਾ ਹੈ?
- ਮੈਂ ਇਸ ਲਈ ਖੂਬ ਮਿਹਨਤ ਕੀਤੀ ਹੈ। ਇੱਕ ਐਕਟਰ ਲਈ 14 ਤੋਂ 15 ਘੰਟੇ ਸੈਟ 'ਤੇ ਬਿਤਾਉਣਾ ਸੌਖਾ ਨਹੀਂ ਹੁੰਦਾ। ਇਸ ਦੌਰਾਨ ਕਈ ਵਾਰ ਤੁਸੀਂ ਲੰਚ ਤੇ ਡਿਨਰ ਤੱਕ ਦੀ ਬ੍ਰੇਕ ਨਹੀਂ ਲੈ ਸਕਦੇ। ਅਜਿਹੇ 'ਚ ਜ਼ਰੂਰੀ ਹੈ ਕਿ ਤੁਸੀਂ ਫਿਲਮਾਂ ਕਰਨ ਲਈ ਕ੍ਰੇਜ਼ੀ ਹੋਵੋ, ਨਹੀਂ ਤਾਂ ਤੁਸੀਂ ਇਹ ਸਭ ਨਹੀਂ ਕਰ ਸਕੋਗੇ ਅਤੇ ਜਦੋਂ ਤੱਕ ਤੁਸੀਂ ਕ੍ਰੇਜ਼ੀ ਹੋ, ਉਦੋਂ ਤੱਕ ਫਿਲਮ ਨਗਰੀ 'ਚ ਤੁਹਾਨੂੰ ਸਫਲਤਾ ਮਿਲਦੀ ਰਹੇਗੀ। ਮੈਂ ਮੰਨਦੀ ਹਾਂ ਕਿ ਮੈਂ ਬਹੁਤ ਕਿਸਮਤ ਵਾਲੀ ਰਹੀ ਹਾਂ। ਮੇਰੀ ਜ਼ਿੰਦਗੀ 'ਚ ਇੱਕ ਤੋਂ ਬਾਅਦ ਇੱਕ ਚੀਜ਼ਾਂ ਅਚਾਨਕ ਹੁੰਦੀਆਂ ਗਈਆਂ। ਮੈਂ ਸਹੀ ਸਮੇਂ 'ਤੇ ਸਹੀ ਫੈਸਲੇ ਲਏ ਅਤੇ ਖੁਸ਼ਕਿਸਮਤੀ ਨਾਲ ਬਿਹਤਰੀਨ ਲੋਕਾਂ ਨਾਲ ਕੰਮ ਕੀਤਾ।
* ਇੰਨੇ ਲੰਬੇ ਕਰੀਅਰ ਵਿੱਚ ਤੁਹਾਨੂੰ ਐਕਟਿੰਗ ਦਾ ਕੋਈ ਐਵਾਰਡ ਨਹੀਂ ਮਿਲਿਆ ਹੈ। ਕੀ ਕਹੋਗੇ?
- ਐਵਾਰਡ ਮੇਰੇ ਲਈ ਜ਼ਿਆਦਾ ਅਰਥ ਨਹੀਂ ਰੱਖਦੇ। ਮੈਂ ਚੰਗਾ ਕੰਮ ਕਰ ਰਹੀ ਹਾਂ, ਵੱਖ-ਵੱਖ ਤਰ੍ਹਾਂ ਦੀਆਂ ਭੂਮਿਕਾਵਾਂ ਨਿਭਾਅ ਰਹੀ ਹਾਂ, ਬਹੁਤ ਕੁਝ ਨਵਾਂ ਸਿੱਖ ਰਹੀ ਹਾਂ ਅਤੇ ਸਭ ਤੋਂ ਜ਼ਰੂਰੀ ਗੱਲ ਕਿ ਲੋਕਾਂ ਨੂੰ ਮੇਰਾ ਕੰਮ ਪਸੰਦ ਆ ਰਿਹਾ ਹੈ, ਮੇਰੇ ਲਈ ਇੰਨਾ ਕਾਫੀ ਹੈ।
* ‘ਟਾਈਗਰ ਜ਼ਿੰਦਾ ਹੈ’ ਨੇ ਤੁਹਾਨੂੰ ਰਾਹਤ ਤਾਂ ਦਿੱਤੀ, ਪਰ ਉਸ ਤੋਂ ਪਿਛਲੀਆਂ ਤੁਹਾਡੀਆਂ ਕੁਝ ਫਿਲਮਾਂ ਕੁਝ ਖਾਸ ਨਹੀਂ ਕਰ ਸਕੀਆਂ। ਇਸ ਸੰਬੰਧੀ ਤੁਹਾਡੀ ਰਾਏ?
- ਹਾਂ, ਮੇਰੀਆਂ ਪਿਛਲੀਆਂ ਇੱਕ-ਦੋ ਫਿਲਮਾਂ ਓਨੀਆਂ ਬਿਹਤਰੀਨ ਨਹੀਂ ਰਹੀਆਂ, ਪਰ ਇਹ ਸਭ ਫਿਲਮ ਨਗਰੀ ਦਾ ਹਿੱਸਾ ਹੈ। ਹਰ ਫਿਲਮ ਸੁਪਰਹਿੱਟ ਨਹੀਂ ਹੋ ਸਕਦੀ। ਇਹ ਤੈਅ ਹੈ ਕਿ ਲੋਕਾਂ ਨੂੰ ‘ਠੱਗਸ ਆਫ ਹਿੰਦੋਸਤਾਨ’, ‘ਭਾਰਤ’ ਆਦਿ ਮੇਰੀਆਂ ਫਿਲਮਾਂ ਜ਼ਰੂਰ ਪਸੰਦ ਆਉਣਗੀਆਂ।
* ਫਿਲਮ ‘ਜ਼ੀਰੋ’ ਵਿੱਚ ਤੁਹਾਡੇ ਕਿਰਦਾਰ ਦੀ ਬੜੀ ਚਰਚਾ ਹੈ। ਕੀ ਖਾਸ ਹੈ ਇਸ ਵਿੱਚ?
- ਡਾਇਰੈਕਟਰ ਆਨੰਦ ਐਲ ਰਾਏ ਦੀ ਫਿਲਮ ‘ਜ਼ੀਰੋ’ 'ਚ ਮੈਂ ਆਪਣੇ ਮੂਲ ਰੂਪ ਮਤਲਬ ਇੱਕ ਅਦਾਕਾਰਾ ਦੇ ਕਿਰਦਾਰ 'ਚ ਨਜ਼ਰ ਆਉਣ ਵਾਲੀ ਹਾਂ। ਇਸ ਵਿੱਚ ਮੈਂ ਇੱਕ ਅਜਿਹੀ ਹੀਰੋਇਨ ਦੇ ਰੋਲ 'ਚ ਦਿਸਾਂਗੀ, ਜੋ ਕਾਫੀ ਮਸ਼ਹੂਰ ਹੈ, ਪਰ ਉਸ ਨੂੰ ਸ਼ਰਾਬ ਦੀ ਆਦਤ ਹੈ। ਇਸ 'ਚ ਮੇਰੇ ਨਾਲ ਅਨੁਸ਼ਕਾ ਸ਼ਰਮਾ ਵੀ ਹੋਵੇਗੀ। ਉਹ ਦਿਮਾਗੀ ਤੌਰ 'ਤੇ ਕਮਜ਼ੋਰ ਕੁੜੀ ਦਾ ਕਿਰਦਾਰ ਨਿਭਾਅ ਰਹੀ ਹੈ। ਸਾਡੇ ਦੋਵਾਂ ਨਾਲ ਲੀਡ ਰੋਲ ਵਿੱਚ ਸ਼ਾਹਰੁਖ ਖਾਨ ਹਨ।
* ਮਲਟੀਸਟਾਰਰ ਫਿਲਮ ‘ਠੱਗਸ ਆਫ ਹਿੰਦੋਸਤਾਨ’ 'ਚ ਕੰਮ ਕਰਨਾ ਕਿਵੇਂ ਸਵੀਕਾਰ ਕਰ ਲਿਆ?
- ਇਸ ਦੀ ਵੱਖਰੀ ਕਹਾਣੀ ਨੇ ਮੈਨੂੰ ਇਸ ਵਿੱਚ ਕੰਮ ਕਰਨ ਲਈ ਮਜਬੂਰ ਕੀਤਾ। ਵਾਈ ਆਰ ਫਿਲਮਜ਼ ਦੇ ਬੈਨਰ ਹੇਠ ਵਿਜੇ ਕ੍ਰਿਸ਼ਨ ਆਚਾਰੀਆ ਦੇ ਨਿਰਦੇਸ਼ਨ ਵਿੱਚ ਬਣ ਰਹੀ ‘ਠੱਗਸ ਆਫ ਹਿੰਦੋਸਤਾਨ’ ਐਕਸ਼ਨ ਨਾਲ ਭਰਪੂਰ ਪੀਰੀਅਡ ਡਰਾਮਾ ਹੈ, ਜਿਸ ਵਿੱਚ ਮੇਰੇ ਇਲਾਵਾ ਅਮਿਤਾਭ ਬੱਚਨ, ਆਮਿਰ ਖਾਨ, ਫਾਤਿਮਾ ਸਨਾ ਸ਼ੇਖ ਵਰਗੇ ਸਿਤਾਰੇ ਸ਼ਾਮਲ ਹਨ। ਫਿਲਮ ਦੀ ਕਹਾਣੀ ਚਾਰ ਲੁਟੇਰਿਆਂ ਆਮਿਰ ਖਾਨ, ਅਮਿਤਾਭ ਬੱਚਨ, ਫਾਤਿਮਾ ਸਨਾ ਸ਼ੇਖ ਅਤੇ ਮੇਰੀ ਹੈ। ਫਿਲਮ ਦੀ ਕਹਾਣੀ ਆਜ਼ਾਦੀ ਤੋਂ ਪਹਿਲਾਂ ਬ੍ਰਿਟਿਸ਼ ਜ਼ਮਾਨੇ ਦੇ ਠੱਗਾਂ ਦੀ ਹੈ।
* ਕੀ ਤੁਹਾਨੂੰ ਲੱਗਦਾ ਹੈ ਕਿ ਅੱਜਕੱਲ੍ਹ ਹੀਰੋਇਨਾਂ ਲਈ ਕੰਮ ਕਰਨ ਦੇ ਮੌਕੇ ਜ਼ਿਆਦਾ ਹੋ ਗਏ ਹਨ?
- ਬਿਲਕੁਲ, ਅੱਜ ਕੋਈ ਵੀ ਹੀਰੋਇਨ ਇਹ ਤੈਅ ਕਰ ਸਕਦੀ ਹੈ ਕਿ ਉਹ ਕਦੋਂ ਤੱਕ ਸਿਲਵਰ ਸਕਰੀਨ 'ਤੇ ਕੰਮ ਕਰਨਾ ਚਾਹੁੰਦੀ ਹੈ। ਸਭ ਤੋਂ ਚੰਗੀ ਗੱਲ ਹੈ ਕਿ ਬਾਲੀਵੁੱਡ 'ਚ ਉਮਰ ਦੀ ਕੋਈ ਹੱਦ ਨਹੀਂ ਹੈ। ਤੁਸੀਂ ਦੇਖ ਸਕਦੇ ਹੋ ਕਿ ਮਾਧੁਰੀ ਦੀਕਸ਼ਿਤ ਅਤੇ ਸ੍ਰੀਦੇਵੀ ਨੇ ਮਾਂ ਬਣਨ ਤੋਂ ਬਾਅਦ ਜ਼ੋਰਦਾਰ ਵਾਪਸੀ ਕੀਤੀ ਸੀ। ਇਸੇ ਤਰ੍ਹਾਂ ਐਸ਼ਵਰਿਆ ਰਾਏ ਤੇ ਕਾਜੋਲ ਨੇ ਵੀ ਬਿਹਤਰੀਨ ਵਾਪਸੀ ਕੀਤੀ ਹੈ। ਘੱਟੋ-ਘੱਟ ਉਮਰ ਉਹ ਫੈਕਟਰ ਨਹੀਂ ਰਿਹਾ, ਜੋ ਤੈਅ ਕਰੇਗਾ ਕਿ ਤੁਸੀਂ ਕਦੋਂ ਸਿਲਵਰ ਸਕਰੀਨ 'ਤੇ ਚਮਕੋਗੇ। ਇਹ ਨੇਚਰ ਦਾ ਰੂਲ ਹੈ ਕਿ ਤੁਸੀਂ ਵਿਆਹ ਤੋਂ ਬਾਅਦ ਫੈਮਿਲੀ ਚੁਣਦੇ ਹੋ ਤਾਂ ਤੁਹਾਨੂੰ ਕੁਝ ਟਾਈਮ ਲਈ ਫਿਲਮੀ ਦੁਨੀਆ ਤੋਂ ਦੂਰ ਰਹਿਣਾ ਹੋਵੇਗਾ, ਪਰ ਉਸ ਤੋਂ ਬਾਅਦ ਤੁਸੀਂ ਵਾਪਸੀ ਕਰ ਸਕਦੇ ਹੋ ਅਤੇ ਅੱਜਕੱਲ੍ਹ ਦੇ ਦਰਸ਼ਕ ਉਸ ਦੇ ਲਈ ਵੀ ਤਿਆਰ ਹਨ। ਇਹ ਤੁਹਾਡੇ 'ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਐਕਟਿੰਗ ਕਰਨਾ ਕਦੋਂ ਤੱਕ ਜਾਰੀ ਰੱਖਣਾ ਚਾਹੁੰਦੇ ਹੋ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ