ਪਿਛਲੇ ਸਾਲ ਇੱਕ ਐਵਾਰਡ ਸ਼ੋਅ ਵਿੱਚ ਏ ਆਰ ਰਹਿਮਾਨ ਨਾਲ ਗੀਤ ਗਾਉਣ ਵਾਲੀ ਅਦਿਤੀ ਰਾਓ ਹੈਦਰੀ ਨੂੰ ਉਦੋਂ ਤੋਂ ਬਹੁਤ ਸਾਰੇ ਸਿੰਗਿੰਗ ਦੇ ਆਫਰ ਮਿਲ ਰਹੇ ਹਨ, ਪਰ ਅਦਿਤੀ ਇਸ ਲਈ ਪੂਰੀ ਤਰ੍ਹਾਂ ਖੁਦ ਨੂੰ ਤਿਆਰ ਨਹੀਂ ਸਮਝਦੀ। ਉਹ ਕਹਿੰਦੀ ਹੈ, ‘ਮੈਂ ਇੱਕ ਮਸ਼ਹੂਰ ਗਾਇਕਾ ਨਹੀਂ ਹਾਂ, ਪਰ ਮੇਰੀ ਮਾਂ ਗਾਇਕਾ ਹੈ ਤੇ ਇਸ ਲਈ ਮੈਂ ਗੀਤ-ਸੰਗੀਤ ਵਿੱਚ ਵੱਡੀ ਹੋਈ ਹਾਂ। ਮੇਰੇ ਤੋਂ ਕਿਤੇ ਬਿਹਤਰ ਗਾਇਕਾਵਾਂ ਮੌਜੂਦ ਹਨ, ਪਰ ਜੇ ਕਿਸੇ ਨੂੰ ਅਨਟ੍ਰੇਂਡ ਸਿੰਗਰ ਦੀ ਲੋੜ ਹੋਵੇ ਤਾਂ ਮੈਨੂੰ ਸਿੰਗਿੰਗ ਕਰਨਾ ਚੰਗਾ ਲੱਗੇਗਾ।’
ਮਸ਼ਹੂਰ ਫਿਲਮ ਨਿਰਦੇਸ਼ਕ ਮਣੀਰਤਨਮ ਨਾਲ ਦੂਜੀ ਫਿਲਮ ਦੀ ਰਿਲੀਜ਼ ਦਾ ਇੰਤਜ਼ਾਰ ਕਰ ਰਹੀ ਅਦਿਤੀ ਇੱਕ ਹਿੰਦੀ ਫਿਲਮ ਦੀ ਸ਼ੂਟਿੰਗ ਨਵੰਬਰ ਵਿੱਚ ਸ਼ੁਰੂ ਕਰਨ ਵਾਲੀ ਹੈ, ਜੋ ਕੁੱਲ ਤਿੰਨ ਭਾਸ਼ਾਵਾਂ ਵਿੱਚ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ ਉਹ ਦੱਖਣ ਦੇ ਸੁਪਰ ਸਟਾਰ ਧਨੁਸ਼ ਦੇ ਆਪੋਜ਼ਿਟ ਵੀ ਇੱਕ ਫਿਲਮ ਦੀ ਸ਼ੂਟਿੰਗ ਕਰ ਰਹੀ ਹੈ। ਇਹ ਧਨੁਸ਼ ਦੇ ਨਿਰਦੇਸ਼ਨ ਵਿੱਚ ਬਣਨ ਵਾਲੀ ਦੂਜੀ ਫਿਲਮ ਹੋਵੇਗੀ, ਜਿਸ ਵਿੱਚ ਲੀਡ ਰੋਲ ਵੀ ਉਹੀ ਕਰ ਰਿਹਾ ਹੈ। ਉਸ ਦੀ ਸ਼ੂਟਿੰਗ ਦੱਖਣੀ ਭਾਰਤ ਦੇ ਇੱਕ ਪਿੰਡ 'ਚ ਹੋ ਰਹੀ ਹੈ। ਇਸ ਫਿਲਮ ਬਾਰੇ ਅਦਿਤੀ ਨੇ ਕਿਹਾ, ‘‘ਇਸ ਤੋਂ ਪਹਿਲਾਂ ਵੀ ਇੱਕ ਫਿਲਮ ਲਈ ਧਨੁਸ਼ ਨਾਲ ਗੱਲ ਹੋਈ ਸੀ, ਪਰ ਉਦੋਂ ਤਰੀਕਾਂ ਦੀ ਘਾਟ ਕਾਰਨ ਮੈਂ ਉਹ ਫਿਲਮ ਨਹੀਂ ਕਰ ਸਕੀ ਸੀ। ਹੁਣ ਮੈਨੂੰ ਖੁਸ਼ੀ ਹੈ ਕਿ ਮੈਂ ਉਸ ਨਾਲ ਇੱਕ ਵੱਡੀ ਫਿਲਮ ਕਰ ਰਹੀ ਹਾਂ। ਉਹ ਇੱਕ ਚੰਗਾ ਹੀਰੋ ਤਾਂ ਹੈ ਹੀ, ਅਜਿਹਾ ਨਿਰਦੇਸ਼ਕ ਵੀ ਹੈ, ਜੋ ਕਲਾਕਾਰਾਂ ਨੂੰ ਬਿਹਤਰ ਢੰਗ ਨਾਲ ਸਮਝਦਾ ਹੈ।”