Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਨਜਰਰੀਆ

ਇਕ ਤੁਕੀ ਬੋਲੀ ਵਿੱਚ ਸੰਪੂਰਨ ਜੀਵਨ

August 21, 2019 10:22 AM

-ਅੰਮ੍ਰਿਤ ਪਾਲ
ਬੋਲੀਆਂ ਦਾ ਲੋਕ ਕਾਵਿ ਦੀ ਨਾਚ ਗੀਤ ਵੰਨਗੀ ਅਧੀਨ ਹੋਣਾ ਇਸ ਨੂੰ ਹੋਰ ਵੰਨਗੀਆਂ ਤੋਂ ਵਖਰਿਆਉਂਦਾ ਹੈ। ਬੋਲੀਆਂ ਦੀ ਵੰਡ ਇਕ ਤੁਕੀ, ਦੋ ਤੁਕੀ ਅਤੇ ਲੰਮੀਆਂ ਬੋਲੀਆਂ ਦੇ ਰੂਪ ਵਿੱਚ ਕੀਤੀ ਜਾਂਦੀ ਹੈ। ਇਕ ਤੁਕੀ ਬੋਲੀ ਦੀ ਲੋਕ ਗੀਤਾਂ ਵਿੱਚ ਖਾਸ ਥਾਂ ਹੈ। ਇਸ ਨੂੰ ਇਕ ਲੜੀਆਂ ਬੋਲੀਆਂ ਵੀ ਕਿਹਾ ਜਾਂਦਾ ਹੈ। ਮਾਲਵਾ ਵਿੱਚ ਪ੍ਰਚੱਲਿਤ ਹੋਣ ਕਾਰਨ ਇਨ੍ਹਾਂ ਨੂੰ ਮਲਵਈ ਟੱਪੇ ਕਹਿੰਦੇ ਹਨ। ਨਿੱਕੀ ਬੋਲੀ ਦੀ ਖਾਸੀਅਤ ਨਿੱਕੇਪਣ ਵਿੱਚ ਸੰਪੂਰਨਤਾ ਦਾ ਹੋਣਾ ਹੈ। ਨਿੱਕੀ ਬੋਲੀ ਰਾਹੀਂ ਮਨੋਭਾਵ ਥੋੜ੍ਹੇ ਸਮੇਂ ਤੇ ਸ਼ਬਦਾਂ ਵਿੱਚ ਸੌਖਾਲੇ ਬਿਆਨ ਹੋਣ ਕਰਕੇ ਇਹ ਆਪਣੇ ਆਪ ਵਿੱਚ ਸੰਪੂਰਨ ਇਕਾਈ ਹੈ। ਨਿੱਕੀ ਬੋਲੀ ਵਿੱਚੋਂ ਸੰਪੂਰਨ ਜੀਵਨ ਰੰਗ ਝਲਕਾਰੇ ਮਾਰਦੇ ਹਨ। ਇਨ੍ਹਾਂ ਵਿੱਚ ਜ਼ਿੰਦਗੀ ਦੇ ਅਰਥ ਹਨ, ਸੰਪੂਰਨ ਜੀਵਨ ਜਾਂਚ, ਸਾਕਾਦਾਰੀ, ਰਹਿਣੀ ਬਹਿਣੀ, ਲੋਕ ਸਿਆਣਪਾਂ, ਪਿਆਰ ਮੁਹੱਬਤ ਆਦਿ ਹਨ। ਲੋਕ ਨਾਚ ਗਿੱਧਾ ਇਸ ਨੂੰ ਪ੍ਰਗਟ ਰੂਪ ਦਿੰਦਾ ਹੈ। ਸ਼ਬਦਾਂ ਅੰਦਰ ਗੁੱਝੀਆਂ ਸਥਿਤੀਆਂ ਅਤੇ ਭਾਵ ਸਰੀਰਿਕ ਅੰਗਾਂ ਦੀਆਂ ਹਰਕਤਾਂ ਰਾਹੀਂ ਸਿਰਜੇ ਬਿੰਬ ਅਤੇ ਪ੍ਰਤੀਕਾਂ ਨਾਲ ਉਭਰ ਕੇ ਸਾਹਮਣੇ ਆਉਂਦੇ ਹਨ। ਨਾਚ ਮੁਦਰਾ ਬੋਲੀਆਂ ਅਨੁਸਾਰ ਢਲ ਜਾਂਦੀਆਂ ਹਨ। ਇਨ੍ਹਾਂ ਦਾ ਆਕਾਰ ਭਾਵੇਂ ਛੁਟੇਰਾ ਹੈ, ਪਰ ਇਨ੍ਹਾਂ ਵਿੱਚੋਂ ਜੀਵਨ ਦੀ ਸੰਪੂਰਨਤਾ ਦਿ੍ਰਸ਼ਟੀ ਗੋਚਰ ਹੁੰਦੀ ਹੈ। ਇਨ੍ਹਾਂ ਦੀ ਇਕ ਹੋਰ ਵਿਸ਼ੇਸ਼ਤਾ ਅਖਾਣਾਂ ਮੁਹਾਵਰਿਆਂ ਵਾਂਗ ਜ਼ੁਬਾਨ 'ਤੇ ਆਸਾਨੀ ਨਾਲ ਚੜ੍ਹ ਜਾਣਾ ਹੈ। ਸਮਾਜਿਕ, ਸੱਭਿਆਚਾਰਕ, ਆਰਥਿਕ, ਧਾਰਮਿਕ ਦਿ੍ਰਸ਼ਟੀ ਤੋਂ ਵਾਚਣ ਨਾਲ ਇਨ੍ਹਾਂ ਦੀ ਵਿਸ਼ਾਲਤਾ ਦੇ ਭੇਦਾਂ ਦੀਆਂ ਹੋਰ ਪਰਤਾਂ ਵੀ ਖੋਲ੍ਹੀਆਂ ਜਾ ਸਕਦੀਆਂ ਹਨ।
ਨਿੱਕੀਆਂ ਬੋਲੀਆਂ ਰਿਸ਼ਤਿਆਂ ਨੂੰ ਉਜਾਗਰ ਤੇ ਬਿਆਨ ਕਰਕੇ ਗਾਗਰ ਵਿੱਚ ਸਾਗਰ ਭਰਨ ਦਾ ਕਾਰਜ ਕਰਦੀਆਂ ਹਨ। ਇਨ੍ਹਾਂ ਦੇ ਵਿਸ਼ੇ ਮਾਪੇ ਅਤੇ ਧੀ, ਭੈਣ-ਭਰਾ, ਨੂੰਹ-ਸੱਸ, ਦਿਓਰ-ਭਰਜਾਈ, ਜੀਜਾ-ਸਾਲੀ, ਪਤੀ-ਪਤਨੀ ਦੇ ਨਾਲ ਸਬੰਧਤ ਹਨ। ਜਵਾਨ ਧੀ ਦੇ ਸੁਪਨੇ ਸੱਧਰਾਂ ਪ੍ਰਗਟ ਕਰਦੇ ਭਾਵ ਪਿਤਾ ਰਾਹੀਂ ਭਾਲੇ ਜਾ ਰਹੇ ਵਰ ਘਰ ਲਈ ਨਿੱਕੀ ਬੋਲੀ ਰਾਹੀਂ ਬਹੁਤ ਵੱਡਾ ਸੁਨੇਹਾ ਦਿੰਦੇ ਹਨ:
ਜਿਥੇ ਲਿੱਪਣੇ ਨਾ ਪੈਣ ਬਨੇਰੇ,
ਉਸ ਘਰ ਦੇਈਂ ਬਾਬਲਾ
ਇਕ ਪਾਸੇ ਬਾਬਲ ਦੇ ਦਿਲ ਵਿੱਚ ਵਿਹੜੇ ਬੈਠੀ ਜਵਾਨ ਧੀ ਦੇ ਵਿਆਹ ਦੀ ਚਿੰਤਾ ਹੈ, ਧੀ ਨੂੰ ਸਹੁਰੇ ਘਰ ਤੋਰਨ ਸਮੇਂ ਦੀ ਮਨੋਦਸ਼ਾ ਦਾ ਹਾਲ ਹੈ, ਦੂਸਰੇ ਪਾਸੇ ਧੀ ਦੇ ਸਹੁਰੇ ਘਰ ਪ੍ਰਤੀ ਦੁੱਖੜੇ ਹਨ, ਰਚਾਏ ਅਣਜੋੜ ਵਿਆਹ ਤਾਂ ਬਾਬਲ ਨੂੰ ਮਿਹਣਾ ਹੈ:
ਮੁੰਡਾ ਰੋਹੀ ਦੀ ਕਿੱਕਰ ਤੋਂ ਕਾਲਾ,
ਬਾਪੂ ਦੇ ਪਸੰਦ ਆ ਗਿਆ
ਵੀਰ-ਭੈਣ ਦਾ ਰਿਸ਼ਤਾ ਬਹੁਤ ਮਹਾਨ ਹੈ। ਭੈਣ ਅਰਜੋਈਆਂ ਕਰ-ਕਰ ਪਹਿਲਾਂ ਰੱਬ ਤੋਂ ਵੀਰ ਮੰਗਦੀ ਹੈ ਤੇ ਫਿਰ ਵੀਰ ਦੇ ਘਰ ਪੁੱਤ ਲਈ ਸੁੱਖਣਾ ਸੁੱਖਦੀ ਅਰਦਾਸਾਂ ਕਰਦੀ ਹੈ:
ਇਕ ਵੀਰ ਦੇਈਂ ਵੇ ਰੱਬਾ,
ਸਹੁੰ ਖਾਣ ਨੂੰ ਬੜਾ ਈ ਚਿੱਤ ਕਰਦਾ
ਪਿਆਰ ਮੁਹੱਬਤ ਜੋਬਨ ਰੁੱਤ ਦਾ ਗਹਿਣਾ ਗੱਟਾ ਹੈ। ਜਵਾਨੀ ਵਿੱਚ ਦੋ ਦਿਲਾਂ ਦੀ ਖਿੱਚ ਮਹਿਸੂਸ ਕਰਨਾ ਖੂਬਸੂਰਤ ਹੁੰਦਾ ਹੈ, ਪਰ ਸਾਡੀਆਂ ਸਮਾਜਿਕ ਅਤੇ ਸੱਭਿਆਚਾਰਕ ਕੀਮਤਾਂ ਵਿੱਚ ਹੋਰ ਦੇਸ਼ਾਂ ਜਾਂ ਸਮਾਜਾਂ ਜਿੰਨੀ ਖੁੱਲ੍ਹ ਨਹੀਂ, ਪਰ ਹਰ ਇਕ ਮਨ ਵਿੱਚ ਦੱਬਿਆ ਘੁੱਟਿਆ ਪਿਆਰ ਇਨ੍ਹਾਂ ਬੋਲੀਆਂ ਵਿੱਚ ਹਰ ਜਵਾਨ ਦਿਲ ਦੀ ਪੈਰਵੀ ਕਰਦਾ ਹੈ:
ਚੰੁਨੀ ਰੰਗ ਦੇ ਲਲਾਰੀਆ ਮੇਰੀ,
ਮਿੱਤਰਾਂ ਦੀ ਪੱਗ ਵਰਗੀ
ਮੈਨੂੰ ਹੋਰ ਨਾ ਤਿ੍ਰਸ਼ਨਾ ਕੋਈ,
ਭੁੱਖ ਤੇਰੇ ਦਰਸ਼ਨ ਦੀ
ਔਰਤ ਦੀ ਸੁੰਦਰਤਾ ਨੂੰ ਵੱਖੋ ਵੱਖਰੀਆਂ ਉਪਮਾਵਾਂ ਦੇ ਕੇ ਬਿਆਨ ਕੀਤਾ ਗਿਆ ਹੈ। ਕਿਧਰੇ ਸੁਲਫੇ ਦੀ ਲਾਟ ਹੈ, ਕਿਧਰੇ ਰੰਗ ਮਹਿਕ ਖਿੰਡਾਉਂਦਾ ਹੈ, ਕਿਧਰੇ ਗੋਰੇ ਧੁੱਪ ਵਾਂਗ ਲਿਸ਼ਕਦੇ ਰੰਗ ਤੋਂ ਦਹੀਂ ਦੇ ਸ਼ਰਮਾਉਣ ਦੀ ਗੱਲ ਹੈ:
ਤੈਨੂੰ ਦੇਖ ਕੇ ਦਹੀਂ ਸ਼ਰਮਾਵੇ,
ਨੀਂ ਧੁੱਪ ਵਾਂਗੂ ਲਿਸ਼ਕਦੀਏ
ਸਮਾਜਿਕ ਕਦਰਾਂ ਕੀਮਤਾਂ ਨਾਲ ਸਬੰਧਤ ਥੋੜ੍ਹੇ ਸ਼ਬਦ ਅਤੇ ਕੁਝ ਕੁ ਪਲ ਜੀਵਨ ਦਾ ਅਹਿਮ ਫਲਸਫਾ ਪੇਸ਼ ਕਰਦੇ ਹਨ। ਧਰਮ ਮਨੁੱਖੀ ਕਰਮਾਂ ਦੁਆਲੇ ਘੁੰਮਦਾ ਹੈ। ਕੀਤੇ ਚੰਗੇ ਮਾੜੇ ਕਾਰਜ ਮਨੁੱਖੀ ਜੀਵਨ ਲਈ ਮਿੱਠੇ ਜਾਂ ਕੌੜੇ ਅਨੁਭਵ ਬਣਦੇ ਹਨ, ਵਧੀਆ ਕਾਰਜ ਲੋਕ ਪ੍ਰਲੋਕ ਵਿੱਚ ਸਹਾਈ ਹੁੰਦੇ ਹਨ:
ਕਿੱਥੋਂ ਭਾਲਦਾ ਅੰਬਾਂ ਦੇ ਮੇਵੇ,
ਕਿੱਕਰਾਂ ਦੇ ਬੀ ਬੀਜ ਕੇ
ਜੀਵਨ ਫਲਸਫੇ ਸਬੰਧੀ ਕਿਤਾਬਾਂ ਦਾ ਨਿਚੋੜ ਬੜੇ ਸਹਿਜ ਅਤੇ ਸਾਦੇ ਢੰਗ ਨਾਲ ਬਿਆਨ ਕਰਕੇ ਸੁਣਨ ਵਾਲੇ 'ਤੇ ਇਕਦਮ ਇਸ ਤਰ੍ਹਾਂ ਅਸਰ ਕਰਦਾ ਹੈ ਕਿ ਸਭ ਨੂੰ ਸਹਿਮਤ ਹੋਣਾ ਪੈਂਦਾ ਅਤੇ ਹਾਂ ਵਿੱਚ ਸਿਰ ਹਿਲਾਉਣਾ ਪੈਂਦਾ ਹੈ:
ਹੁਸਨ ਜਵਾਨੀ ਮਾਪੇ,
ਤਿੰਨ ਰੰਗ ਨਹੀਂ ਲੱਭਣੇ
ਅਕਲ ਮਨੁੱਖ ਲਈ ਜੀਵਨ ਭਰ ਦੇ ਗਹਿਣੇ ਬਰਾਬਰ ਹੈ। ਸ਼ਕਲ ਸੂਰਤ, ਰੂਪ ਰੰਗ ਕੁਝ ਕੁ ਦਿਨਾਂ ਦੇ ਮਨੁੱਖ ਲਈ ਭਰਮ ਭੁਲੇਖੇ ਹਨ। ਅਕਲ ਦਾ ਹਮੇਸ਼ਾ ਮੁੱਲ ਪੈਂਦਾ ਹੈ। ਗੋਰੇ ਰੰਗ ਦਾ ਅਕਲ ਨਾਲ ਕੋਈ ਮੁਕਾਬਲਾ ਨਹੀਂ:
ਗੋਰੇ ਰੰਗ ਨੂੰ ਕੋਈ ਨਹੀਂ ਪੁੱਛਦਾ,
ਮੁੱਲ ਪੈਂਦੇ ਅਕਲਾਂ ਦੇ
ਪਿੰਡ ਸ਼ੁਰੂ ਤੋਂ ਹੀ ਖੇਤੀ ਪ੍ਰਧਾਨ ਰਹੇ ਹਨ। ਕਿਸਾਨੀ ਜੀਵਨ ਦੇ ਰੁਝੇਵੇਂ ਸਵੇਰ ਤੋਂ ਸ਼ਾਮ ਤੱਕ ਪਿੱਛਾ ਨਹੀਂ ਛੱਡਦੇ। ਇਕ ਕਾਰਜ ਖਤਮ ਨਹੀਂ ਹੁੰਦਾ, ਦੂਸਰਾ ਸ਼ੁਰੂ ਹੋ ਜਾਂਦਾ ਹੈ:
ਜੱਟਾ ਤੇਰੀ ਜੂਨ ਬੁਰੀ,
ਹਲ ਛੱਡ ਕੇ ਚਰ੍ਹੀ ਨੂੰ ਜਾਣਾ
ਖੂਹ ਜਾਂ ਤਲਾਬ ਤੋਂ ਪਾਣੀ ਭਰਨਾ, ਕੱਤਣਾ, ਤ੍ਰੰਮਣਾ, ਛੱਟਣਾ, ਪੀਹਣਾ ਪੇਂਡੂ ਸੁਆਣੀ ਦੇ ਜੀਵਨ ਰੁਝੇਵਿਆਂ ਵਿੱਚੋਂ ਪ੍ਰਮੁੱਖ ਸਨ। ਘਰੇਲੂ ਕੰਮਾਂ ਤੋਂ ਇਲਾਵਾ ਖੇਤੀਬਾੜੀ ਦੇ ਕਾਰਜ ਵਿੱਚ ਹੱਥ ਵਟਾਉਣਾ ਵੀ ਔਰਤਾਂ ਦੇ ਕਾਰਜਾਂ ਦੇ ਘੇਰੇ ਵਿੱਚ ਹੀ ਆਉਂਦਾ ਸੀ:
ਝੁਕ ਜਾ ਕਪਾਹ ਦੀਏ ਛਿੱਟੀਏ,
ਪਤਲੋ ਦੀ ਬਾਂਹ ਥੱਕਗੀ
*******
ਉਥੇ ਲੈ ਚੱਲ ਚਰਖਾ ਮੇਰਾ,
ਵੇ ਜਿਥੇ ਤੇਰੇ ਹਲ ਚੱਲਦੇ
ਕੱਤਣਾ ਪਿੰਡਾਂ ਵਿੱਚ ਔਰਤਾਂ ਦਾ ਪ੍ਰਮੁੱਖ ਕਾਰਜ ਸੀ, ਕਿਸੇ ਤਿ੍ਰੰਝਣ, ਸਾਂਝੀ ਜਗ੍ਹਾ, ਗਲੀ ਜਾਂ ਘਰ ਦੇ ਵਿਹੜੇ ਵਿੱਚ ਬਹਿ ਕੇ ਔਰਤਾਂ ਕੱਤਦੀਆਂ ਸਨ:
ਦੂਜਾ ਡਾਹ ਲਿਆ ਗਲੀ ਵਿੱਚ ਚਰਖਾ,
ਇਕ ਤੇਰਾ ਰੰਗ ਮੁਸ਼ਕੀ
ਆਪਸੀ ਲੜਾਈ ਝਗੜੇ, ਮਰਦਾਂ ਦੇ ਖੇਤੀ ਤੋਂ ਇਲਾਵਾ ਹੋਰ ਕਿੱਤੇ ਜਾਂ ਕਾਰਜ, ਫਸਲਾਂ ਦੀਆਂ ਕਿਸਮਾਂ, ਮੇਲੇ ਤਿਓਹਾਰ ਗਹਿਣਾ ਗੱਟਾ, ਖਾਣ ਪੀਣ, ਵਿਹਲੇ ਸਮੇਂ ਦੇ ਆਹਰ, ਹਾਰ ਸ਼ਿੰਗਾਰ ਨਾਲ ਸਬੰਧਤ ਵਿਸ਼ੇ ਨਿੱਕੀਆਂ ਬੋਲੀਆਂ ਵਿੱਚ ਸ਼ਾਮਲ ਹਨ। ਨਿੱਕੀ ਬੋਲੀ ਕਹਿਣ ਨੂੰ ਹੀ ਨਿੱਕੀ ਹੈ, ਪਰ ਇਸ ਵਿੱਚ ਜ਼ਿੰਦਗੀ ਦਾ ਹਰ ਅੰਸ਼ ਸਮਾਇਆ ਹੋਇਆ ਹੈ। ਇਨ੍ਹਾਂ ਵਿੱਚ ਤਾਂ ਜ਼ਿੰਦਗੀ ਦੇ ਉਹ ਪੱਖ ਜਾਂ ਵਿਸ਼ੇ ਵੀ ਹਨ ਜਿਨ੍ਹਾਂ ਨੂੰ ਆਮ ਗੱਲਬਾਤ ਵਿੱਚ ਪ੍ਰਗਟ ਕਰਨ ਸਮੇਂ ਸੰਕੋਚ ਕੀਤਾ ਜਾਂਦਾ ਹੈ ਜਾਂ ਕਹਿਣ ਤੋਂ ਝਿਜਕਦੇ ਹਾਂ, ਪਰ ਇਨ੍ਹਾਂ ਬੋਲੀਆਂ ਨਾਲ ਆਸਾਨੀ ਨਾਲ ਬਿਆਨ ਕੀਤਾ ਗਿਆ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’