Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਭਾਰਤ

ਮਨਜੀਤ ਸਿੰਘ ਜੀ ਕੇ ਵੱਲੋਂ ਦੋਸ਼: ਦਿੱਲੀ ਗੁਰਦੁਆਰਾ ਕਮੇਟੀ ਤੋਂ ਲਾਂਭੇ ਸਿਰਸਾ ਨੇ ਨਿੱਜੀ ਕੰਪਨੀ ਦੇ ਨਾਲ ਗੁਪਤ ਸਮਝੌਤਾ ਕੀਤਾ

August 15, 2019 09:24 AM

ਨਵੀਂ ਦਿੱਲੀ, 14 ਅਗਸਤ (ਪੋਸਟ ਬਿਊਰੋ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਨਿੱਜੀ ਲਾਭ ਲਈ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਬਸੰਤ ਵਿਹਾਰ ਦੀ ਕਮੇਟੀ ਨੂੰ ਹਨੇਰੇ ਵਿੱਚ ਰੱਖ ਕੇ 22000 ਵਰਗ ਫੁੱਟ ਵਿੱਚ ਕਲੱਬ ਖੁੱਲ੍ਹਵਾ ਦਿੱਤਾ ਹੈ, ਜਿਸ ਦਾ ਅੱਜ ਦਾ ਬਾਜ਼ਾਰ ਕਿਰਾਇਆ 20 ਕਰੋੜ ਰੁਪਏ ਹੁੰਦਾ ਹੈ, ਪਰ ਕਮੇਟੀ ਦੇ ਖਾਤੇ ਵਿੱਚ ਇੱਕ ਪਾਈ ਵੀ ਜਮ੍ਹਾ ਨਹੀਂ ਹੋਈ ਹੈ, ਕਿਉਂਕਿ ਕਲੱਬ ਚਲਾ ਰਹੇ ਲਾਈਫ ਸਟਾਈਲ ਸਵਿਮ ਐਂਡ ਜਿਮ ਕੰਪਨੀ ਨਾਲ ਸਿਰਸਾ ਨੇ ਕੀ ਸਮਝੌਤਾ ਕੀਤਾ ਹੈ, ਇਸ ਦੀ ਭਿਣਕ ਕਮੇਟੀ ਨੂੰ ਨਹੀਂ ਹੈ। ਇਹ ਦਾਅਵਾ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ ਕੇ ਨੇ ਕੀਤਾ ਹੈ।
ਇਸ ਸੰਬੰਧ ਵਿੱਚ ਮਨਜੀਤ ਸਿੰਘ ਜੀ ਕੇ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਪਟੀਸ਼ਨਰ ਤੇ ਸਾਬਕਾ ਕਮੇਟੀ ਮੈਂਬਰ ਦਲਜੀਤ ਕੌਰ ਖਾਲਸਾ ਨੇ ਮੈਨੂੰ ਦੱਸਿਆ ਕਿ ਬਸੰਤ ਵਿਹਾਰ ਸਕੂਲ ਵਿੱਚ ਬੀਤੇ ਚਾਰ ਸਾਲਾਂ ਤੋਂ ਇੱਕ ਕੰਪਨੀ ਸਵੀਮਿੰਗ ਦੇ ਨਾਂਅ ਉੱਤੇ ਕਲੱਬ ਚਲਾ ਰਹੀ ਹੈ, ਜਿਸ ਦੀ ਮੋਟੀ ਫੀਸ ਲਈ ਜਾ ਰਹੀ ਹੈ। ਨਾਲ ਵਿਟਾਮਿਨ ਸਪਲੀਮੈਂਟ, ਸਪੋਰਟਸ ਸ਼ੂਜ਼ ਸਮੇਤ ਹੋਰ ਸਾਮਾਨ ਦੀ ਵਿਕਰੀ ਦੇ ਨਾਲ ਚਾਹ, ਕੌਫੀ, ਡਰਿੰਕਸ ਅਤੇ ਮੂਵੀ ਨਾਈਟ, ਪਾਰਟੀ, ਡੀ ਜੇ ਆਦਿ ਕਲੱਬ ਦੇ ਮੈਂਬਰਾਂ ਨੂੰ ਪਰੋਸਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸਵੇਰੇ ਪੰਜ ਵਜੇ ਤੋਂ ਰਾਤ 10 ਵਜੇ ਤੱਕ ਕਲੱਬ ਖੁੱਲ੍ਹਾ ਰਹਿੰਦਾ ਹੈ। ਕਮੇਟੀ ਨੇ ਇਸ ਦੇ ਲਈ ਬਾਕਾਇਦਾ ਨਿੱਜੀ ਕੰਪਨੀ ਨਾਲ ਸਮਝੌਤਾ ਕੀਤਾ ਹੋਇਆ ਹੈ, ਜਿਸ ਬਾਰੇ ਪਿਛਲੇ ਚਾਰ ਸਾਲ ਤੋਂ ਉਹ ਅਦਾਲਤ ਦੇ ਚੱਕਰ ਕੱਟ ਰਹੀ ਹੈ। ਮਨਜੀਤ ਸਿੰਘ ਜੀ ਕੇ ਨੇ ਕਿਹਾ ਕਿ ਦਲਜੀਤ ਕੌਰ ਖਾਲਸਾ ਦੀ ਗੱਲ ਸੁਣ ਕੇ ਮੈਨੂੰ ਹੈਰਾਨੀ ਹੋਈ ਕਿਉਂਕਿ ਕਮੇਟੀ ਦੇ ਜਨਰਲ ਹਾਊਸ ਦਾ ਇੱਕ ਮਹੱਤਵ ਪੂਰਨ ਹਿੱਸਾ ਲੀਜ਼ ਉਤੇ ਦੇਣ ਦਾ ਕੋਈ ਮਤਾ ਮੇਰੀ ਪ੍ਰਧਾਨਗੀ ਵੇਲੇ ਨਹੀਂ ਆਇਆ ਅਤੇ ਨਾ ਸਕੂਲ ਸੋਸਾਇਟੀ ਦੀ ਕਿਸੇ ਮੀਟਿੰਗ ਵਿੱਚ ਇਹ ਮਤਾ ਰੱਖਿਆ ਗਿਆ ਸੀ। ਉਨ੍ਹਾਂ ਕਿਹਾ ਕਿ ਦਲਜੀਤ ਕੌਰ ਖਾਲਸਾ ਵੱਲੋਂ ਹਾਈ ਕੋਰਟ ਵਿੱਚ ਪਾਏ ਕੇਸ ਦੀ ਫਾਈਲ ਵੀ ਕਮੇਟੀ ਦੀ ਲੀਗਲ ਸੈੱਲ ਵਿੱਚ ਮੈਂ ਨਹੀਂ ਵੇਖੀ। ਇਸ ਕਾਰਨ ਅੱਜ ਤੱਕ ਇਸ ਕੇਸ ਵਿੱਚ ਧਿਰ ਹੋਣ ਦੇ ਬਾਵਜੂਦ ਕਮੇਟੀ ਜਾਂ ਸੋਸਾਇਟੀ ਵੱਲੋਂ ਉਸ ਦਾ ਕੋਈ ਰੈਗੂਲਰ ਵਕੀਲ ਵੀ ਕੋਰਟ ਵਿੱਚ ਨਹੀਂ ਗਿਆ, ਕਿਉਂਕਿ ਮਨਜਿੰਦਰ ਸਿੰਘ ਸਿਰਸਾ ਸਭ ਨੂੰ ਬਾਈਪਾਸ ਕਰ ਕੇ ਆਪਣੇ ਆਪ ਨਿੱਜੀ ਕੰਪਨੀ ਦੇ ਰੱਖਿਅਕ ਦੀ ਭੂਮਿਕਾ ਵਿੱਚ ਬਾਹਰ ਤੋਂ ਕੇਸ ਲੜਵਾ ਰਹੇ ਸਨ।
ਮਨਜੀਤ ਸਿੰਘ ਜੀ ਕੇ ਨੇ ਕਿਹਾ ਕਿ ਜਦੋਂ ਅਸੀਂ ਮਾਮਲੇ ਦੀ ਤਹਿ ਤੱਕ ਜਾਣ ਲਈ ਆਪਣੀ ਟੀਮ ਲਾਈ ਤਾਂ ਕਈ ਨਵੇਂ ਖੁਲਾਸੇ ਹੋ ਗਏ। ਪਤਾ ਲੱਗਾ ਕਿ 1982 ਵਿੱਚ ਏਸ਼ੀਆਈ ਖੇਡਾਂ ਸਮੇਂ ਸਕੂਲ ਵਿੱਚ ਸਵੀਮਿੰਗ ਪੂਲ ਨੂੰ ਬੰਦ ਕਰ ਕੇ ਉਸ ਦੇ ਸਟਾਫ ਤੋਂ ਹੋਰ ਕੋਈ ਕੰਮ ਕਰਵਾਏ ਜਾ ਰਹੇ ਸਨ। ਫਿਰ 2015 ਵਿੱਚ ਜਦੋਂ ਸਵੀਮਿੰਗ ਪੂਲ ਮੁਰੰਮਤ ਪਿੱਛੋਂ ਸ਼ੁਰੂ ਹੋਇਆ ਤਾਂ ਕਮੇਟੀ ਨੂੰ ਹਨੇਰੇ ਵਿੱਚ ਰੱਖ ਕੇ ਸਿਰਸਾ ਨੇ ਨਿੱਜੀ ਕੰਪਨੀ ਨੂੰ ਕਲੱਬ ਚਲਾਉਣ ਦਾ ਬਾਹਰ ਤੋਂ ਸਮਝੌਤਾ ਕਰ ਲਿਆ, ਪਰ ਕੀ ਸਮਝੌਤਾ ਹੋਇਆ, ਇਸ ਦੀ ਜਾਣਕਾਰੀ ਕਮੇਟੀ ਦੇ ਰਿਕਾਰਡ ਵਿੱਚ ਨਹੀਂ ਹੈ। ਜੀ ਕੇ ਨੇ ਦਾਅਵਾ ਕੀਤਾ ਕਿ ਪਟੀਸ਼ਨਰ ਅਨੁਸਾਰ ਕਲੱਬ ਨਾਲ ਸਿਰਸੇ ਦੇ ਨਿੱਜੀ ਅਤੇ ਵਪਾਰਕ ਹਿੱਤ ਜੁੜੇ ਹੋਏ ਹਨ। ਏਸੇ ਲਈ ਮਨਜਿੰਦਰ ਸਿੰਘ ਸਿਰਸਾ ਦੀ ਮਨਜ਼ੂਰੀ ਤੇ ਸਰਪ੍ਰਸਤੀ ਵਿੱਚ ਕਲੱਬ ਕਰੋੜਾਂ ਰੁਪਏ ਸਾਲਾਨਾ ਦਾ ਕੰਮ ਕਰਨ ਦੇ ਬਾਵਜੂਦ ਸਕੂਲ ਜਾਂ ਕਮੇਟੀ ਨੂੰ ਇੱਕ ਰੁਪਏ ਨਹੀਂ ਦੇ ਰਿਹਾ ਅਤੇ ਗੁਰੂ ਸਾਹਿਬ ਦੇ ਨਾਂਅ 'ਤੇ ਬਣੇ ਸਕੂਲ ਵਿੱਚ ਗੰਦੇ ਗਾਣੇ ਉਤੇ ਨਾਚ ਹੋ ਰਿਹਾ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆ ਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀ ਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ ਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰ ਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼