Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਪੰਜਾਬ

ਭਾਰਤ-ਪਾਕਿ ਵੰਡ ਵੇਲੇ ਮੁਸਲਿਮ ਵਸੋਂ ਵਾਲੇ ਰਾਜ ਭਾਰਤ ਨੂੰ ਦੇਣ ਤੋਂ ਰੌਲਾ ਪਿਆ ਸੀ

August 15, 2019 09:17 AM

ਕਪੂਰਥਲਾ, 14 ਅਗਸਤ (ਪੋਸਟ ਬਿਊਰੋ)- ਭਾਰਤ ਨੂੰ ਆਜ਼ਾਦੀ ਦਿਵਾਉਣ ਵਿੱਚ ਕਈ ਆਜ਼ਾਦੀ ਘੁਲਾਟੀਆਂ ਨੇ ਆਪਣਾ ਅਹਿਮ ਯੋਗਦਾਨ ਦਿੱਤਾ ਸੀ, ਪਰ ਆਜ਼ਾਦੀ ਤੋਂ ਚਾਰ ਦਿਨ ਪਹਿਲਾਂ ਦੇਸ਼ 'ਚ ਮਾਹੌਲ ਅਣਸੁਖਾਵਾਂ ਸੀ।
ਮਿਲਦੇ ਵੇਰਵੇ ਮੁਤਾਬਕ 12 ਅਗਸਤ 1947 ਦੇ ਦਿਨ ਦੇਸ਼ 'ਚ ਹਾਹਾਕਾਰ ਮੱਚੀ ਹੋਈ ਸੀ। ਵੰਡ ਤੋਂ ਪਹਿਲਾਂ 36 ਘੰਟੇ ਦੌਰਾਨ ਜੋ ਖਬਰਾਂ ਆਈਆਂ ਸਨ, ਉਹ ਦਿਲ ਹਿਲਾਉਣ ਵਾਲੀਆਂ ਸਨ। 12 ਅਗਸਤ ਨੂੰ ਆਖਰ ਹੱਦਬੰਦੀ ਕਮਿਸ਼ਨ ਦੀ ਰਿਪੋਰਟ ਵੀ ਪੇਸ਼ ਹੋ ਗਈ, ਜਿਸ ਨਾਲ ਵੰਡ ਦੀ ਲਕੀਰ ਉੱਤੇ ਪੱਕੀ ਮੋਹਰ ਲੱਗ ਗਈ। ਭਾਰਤੀ ਸੁਤੰਤਰਤਾ ਐਕਟ 1947 ਹੇਠ ਬਣਾਏ ਗਏ ਬਾਊਂਡਰੀ ਕਮਿਸ਼ਨ ਦੀ ਰਿਪੋਰਟ ਨੇ ਪੰਜਾਬ ਦੇ ਉਨ੍ਹਾਂ ਕਈ ਸ਼ਹਿਰਾਂ ਨੂੰ ਪਾਕਿਸਤਾਨ ਵੱਲ ਦੇਣ ਦਾ ਜ਼ਿਕਰ ਕੀਤਾ ਸੀ, ਜਿਥੇ ਮੁਸਲਿਮ ਆਬਾਦੀ ਵੱਧ ਸੀ। ਗੁਰਦਾਸਪੁਰ, ਬਟਾਲਾ, ਫਿਰੋਜ਼ਪੁਰ ਤੇ ਜਲੰਧਰ ਭਾਰਤ ਵਿੱਚ ਪੈ ਗਏ ਸਨ। ਸਰ ਸਾਈਰਿਲ ਰੇਡਕਲਿਫ ਬਾਊਂਡਰੀ ਕਮਿਸ਼ਨ ਦੇ ਚੇਅਰਮੈਨ ਸਨ। ਇਸ ਰਿਪੋਰਟ ਦਾ ਇਸ ਲਈ ਵਿਰੋਧ ਹੋਇਆ ਕਿ ਉਨ੍ਹਾਂ ਨੇ ਗੁਰਦਾਸਪੁਰ ਤੇ ਕਪੂਰਥਲਾ ਵਰਗੇ ਮੁਸਲਿਮ ਵਸੋਂ ਵਾਲੇ ਜ਼ਿਲੇ ਭਾਰਤ ਨੂੰ ਕਿਉਂ ਦਿੱਤੇ?
13 ਅਗਸਤ 1947 ਨੂੰ ਦੇਸ਼ ਵਿੱਚ ਭਾਂਬੜ ਮੱਚੇ ਹੋਏ ਸਨ ਅਤੇ ਕਲਕੱਤਾ ਵਿੱਚ ਮਹਾਤਮਾ ਗਾਂਧੀ ਨੂੰ ਸ਼ਾਮ ਦੀ ਪ੍ਰਾਰਥਨਾ ਛੱਡਣੀ ਪਈ ਸੀ। ਇਕ ਹਜ਼ਾਰ ਲੋਕਾਂ ਦੀ ਭੀੜ ਨੇ ਗਾਂਧੀ ਜੀ ਦੇ ਬੋਲੀਆਂ ਘਾਟ ਵਾਲੇ ਟਿਕਾਣੇ ਅੱਗੇ ਵਿਰੋਧ ਪ੍ਰਦਰਸ਼ਨ ਕੀਤਾ। ਇਸ ਦੌਰਾਨ ਝੜਪ ਵੀ ਹੋਈ ਸੀ।
14 ਅਗਸਤ 1947 ਨੂੰ ਲਾਹੌਰ ਸ਼ਹਿਰ ਦੰਗਿਆਂ ਵਿੱਚ ਸੜ ਰਿਹਾ ਸੀ। 60 ਵਿਅਕਤੀ ਮਾਰੇ ਗਏ ਅਤੇ 100 ਤੋਂ ਵੱਦ ਜ਼ਖਮੀ ਹੋ ਗਏ। ਫੌਜ ਤੇ ਪੁਲਸ ਦੰਗਿਆਂ ਨਾਲ ਨਜਿੱਠ ਰਹੀ ਸੀ। ਸ਼ਹਿਰ ਵਿੱਚ ਫੌਜੀ ਦਸਤਾ ਪਹਿਲਾਂ ਤੋਂ ਤਾਇਨਾਤ ਸੀ। ਸ਼ਾਮ ਨੂੰ ਸ਼ਹਿਰ ਦਾ ਸਦਰ ਬਾਜ਼ਾਰ ਅੱਗ ਦੀ ਭੇਟ ਚੜ੍ਹ ਗਿਆ। ਮਹਾਤਮਾ ਗਾਂਧੀ ਦੀ ਸ਼ਾਂਤੀ ਦੀ ਅਪੀਲ ਦਾ ਕੋਈ ਵੀ ਅਸਰ ਹੁੰਦਾ ਨਹੀਂ ਦਿਖਾਈ ਦਿੱਤਾ ਸੀ ਅਤੇ ਹਿੰਸਾ ਦੇ ਦੌਰਾਨ ਵੀ ਸਿਆਸੀ ਹਲਚਲ ਤੇਜ਼ ਸੀ।
ਇਸ ਦੌਰਾਨ ਮਾਸਕੋ ਵਿੱਚ ਵਿਜੇ ਲਛਮੀ ਪੰਡਿਤ ਨੇ ਭਾਰਤ ਦੇ ਪਹਿਲੇ ਰਾਜਦੂਤ ਦਾ ਜਿ਼ੰਮਾ ਸੰਭਾਲ ਲਿਆ। ਦੂਜੇ ਪਾਸੇ ਦਿੱਲੀ 'ਚ ਬਦਲਾਅ ਜਾਰੀ ਸਨ। ਸਰ ਹਰੀਲਾਲ ਜੈ ਕਿਸ਼ਨਦਾਸ ਕਾਨੀਆ ਨੂੰ ਸਰ ਪੈਟਿ੍ਰਕ ਸਪੈਨਸ ਦੀ ਥਾਂ ਦੇਸ਼ ਦਾ ਚੀਫ ਜਸਟਿਸ ਬਣਾ ਦਿੱਤਾ ਸੀ ਅਤੇ ਰਿਆਸਤਾਂ ਦੇ ਭਾਰਤ ਵਿੱਚ ਰਲੇਵੇਂ ਦਾ ਪ੍ਰਕਿਰਿਆ ਵੀ ਸ਼ੁਰੂ ਹੋ ਚੁੱਕੀ ਸੀ। ਕਈ ਰਿਆਸਤਾਂ ਦੇ ਰਾਜਿਆਂ ਨੇ ਸਮਝੌਤੇ ਉੱਤੇ ਦਸਖਤ ਕਰ ਦਿੱਤੇ ਸਨ, ਜਿਸ ਵਿੱਚ ਬਰਦਵਾਨ, ਟਰਾਵਨਕੋਰ, ਪਟਿਆਲਾ, ਬੂੰਦੀ, ਉਦੇਪੁਰ, ਡੂੰਗਰਪੁਰ, ਬਾਂਸਵਾੜਾ, ਅਜੈਗੜ੍ਹ, ਪਦੂਕੋਟਾ ਤੇ ਫਰੀਦਕੋਟ ਸ਼ਾਮਲ ਸਨ। ਇੰਦੌਰ, ਭੋਪਾਲ, ਹੈਦਰਾਬਾਦ, ਧੌਲਪੁਰ ਅਤੇ ਭਰਤਪੁਰ ਦੀਆਂ ਰਿਆਸਤਾਂ ਇਸ ਤੋਂ ਦੂਰ ਸਨ।
ਭਾਰਤ ਤੋਂ ਆਜ਼ਾਦੀ ਹਾਲੇ ਵੀ ਕੁਝ ਘੰਟੇ ਦੂਰ ਸੀ, ਪਰ ਪਾਕਿਸਤਾਨ ਨਵੇਂ ਦੇਸ਼ ਵਜੋਂ ਸਥਾਪਤ ਹੋ ਚੁੱਕਾ ਸੀ। ਇਸ ਦੇ ਬਾਅਦ 15 ਅਗਸਤ 1947 ਨੂੰ ਭਾਰਤ ਵਿੱਚ ਸੁਤਤੰਰਤਾ ਦਾ ਦਿਨ ਆਇਆ। ਅੱਧੀ ਰਾਤ ਵਿਧਾਨ ਪ੍ਰੀਸ਼ਦ ਨੇ, ਜਿਸ ਵਿੱਚ ਹਿੰਦੁਸਤਾਨ ਦੇ ਲੋਕਾਂ ਵੱਲੋਂ ਚੁਣੇ ਹੋਏ ਪ੍ਰਤੀਨਿਧੀ ਸ਼ਾਮਲ ਸਨ, ਪੂਰੀ ਸੱਤਾ ਆਪਣੇ ਹੱਥ ਵਿੱਚ ਲੈ ਲਈ। ਪ੍ਰੀਸ਼ਦ ਦੇ ਮੈਂਬਰਾਂ ਨੇ ਹਿੰਦੁਸਤਾਨ ਤੇ ਉਸ ਦੇ ਲੋਕਾਂ ਦੀ ਸੇਵਾ ਦੀ ਸਹੁੰ ਚੁੱਕੀ। 75 ਮਿੰਟ ਚੱਲੀ ਪ੍ਰੀਸ਼ਦ ਦੀ ਮੀਟਿੰਗ ਮਗਰੋਂ ਲਾਰਡ ਮਾਊਂਟਬੇਟਨ ਨੂੰ ਗਵਰਨਰ ਜਨਰਲ ਵਜੋਂ ਨਿਯੁਕਤੀ ਦਾ ਮਤਾ ਪਾਸ ਕੀਤਾ ਗਿਆ। ਡਾ. ਰਜਿੰਦਰ ਪ੍ਰਸਾਦ ਅਤੇ ਜਵਾਹਰ ਲਾਲ ਨਹਿਰੂ ਲਾਰਡ ਮਾਊਂਟਬੈਟਨ ਨੂੰ ਕੌਂਸਲ ਦੇ ਫੈਸਲੇ ਦੀ ਸੂਚਨਾ ਦੇਣ ਵਾਇਰਸਰਾਏ ਭਵਨ ਗਏ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈ ਅਦਾਰਾ ਲੋਹਮਣੀ ਤੇ ਅੰਤਰਾਸ਼ਟਰੀ ਪਾਠਕ ਮੰਚ ਵੱਲੋ ਸ੍ਰੀਮਤੀ ਨਛੱਤਰ ਕੌਰ ਗਿੱਲ ਦੀ ਯਾਦ ਵਿਚ ਸਲਾਨਾ ਸਮਾਗਮ 20,000 ਰੁਪਏ ਰਿਸ਼ਵਤ ਲੈਂਦਾ ਸੀਨੀਅਰ ਸਹਾਇਕ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤ ਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਵੱਲੋਂ ਡਿਜ਼ੀਟਲ ਅਖਬਾਰ ‘ਵੰਨ ਸੁਵੰਨੀ ਖੇਤੀ’ ਦਾ ਪਹਿਲਾ ਐਡੀਸ਼ਨ ਕਿਸਾਨਾਂ ਲਈ ਜਾਰੀ ਮਾਰਕਫੈੱਡ ਪੰਜਾਬ ਦੇ ਮੈਨੇਜਿੰਗ ਡਾਇਰੈਕਟਰ ਗਿਰੀਸ਼ ਦਿਆਲਨ ਵੱਲੋਂ ਦਾਣਾ ਮੰਡੀ ਮੋਗਾ ਵਿੱਚ ਖ੍ਰੀਦ ਪ੍ਰਬੰਧਾਂ ਦੀ ਸਮੀਖਿਆ ਬੌਬ ਢਿੱਲੋਂ ਨੂੰ ਪੰਜਾਬੀ ਵਰਲਡ 'ਤੇ ਮਾਣ : ਆਰੀਅਨਜ਼ ਪ੍ਰਸ਼ਾਸ਼ਨ ਵੱਲੋਂ ਪੋਲ ਫ਼ੀਸਦੀ ਵਧਾਉਣ ਲਈ “ਸੀਨੀਅਰ ਸਿਟੀਜ਼ਨ ਮਿਲਣੀ” ਪ੍ਰੋਗਰਾਮ ਆਯੋਜਿਤ