Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਭਾਰਤ

ਹਰਿਆਣਾ ਵਿੱਚ ਬੈਂਕ ਵਿੱਚੋਂ ਕਰੋੜਾਂ ਦੀ ਚੋਰੀ, ਗਹਿਣੇ ਅਤੇ ਨਕਦੀ ਚੋਰ ਲੈ ਗਏ

August 14, 2019 10:04 AM

ਪਾਨੀਪਤ, 13 ਅਗਸਤ (ਪੋਸਟ ਬਿਊਰੋ)- ਹਰਿਆਣਾ ਦੇ ਪਾਨੀਪਤ ਵਿੱਚ ਪੰਜਾਬ ਐਂਡ ਸਿੰਧ ਬੈਂਕ ਵਿੱਚ ਹੈਰਾਨੀ ਵਾਲੀ ਚੋਰੀ ਦਾ ਪਤਾ ਲੱਗਾ ਹੈ। ਐਤਵਾਰ 11 ਅਗਸਤ ਨੂੰ ਛੁੱਟੀ ਦਾ ਲਾਭ ਉਠਾ ਕੇ ਚੋਰਾਂ ਨੇ ਛੱਤ ਦਾ ਲੈਂਟਰ ਤੋੜਿਆ ਅਤੇ ਬੈਂਕ ਵਿੱਚੋਂ ਲਾਕਰ ਤੋੜ ਕੇ ਚੋਰੀ ਕਰ ਲਈ। ਚੋਰ ਗਹਿਣੇ ਅਤੇ 1.30 ਕਰੋੜ ਰੁਪਏ ਦੀ ਨਕਦੀ ਲੁੱਟ ਕੇ ਲੈ ਗਏ।
ਪੁਲਸ ਅਧਿਕਾਰੀਆਂ ਦੇ ਦੱਸਣ ਮੁਤਾਬਕ ਪਾਨੀਪਤ ਦੇ ਸਨੌਲੀ ਰੋਡ ਦੇ ਗੁਰਦੁਆਰੇ ਵਿੱਚ ਸਕੂਲ ਦੇ ਹੇਠਾਂ ਪੰਜਾਬ ਐਂਡ ਸਿੰਧ ਬੈਂਕ ਹੈ। ਸੋਮਵਾਰ ਜਦੋਂ ਸਕੂਲ ਦਾ ਸੁਰੱਖਿਆ ਗਾਰਡ ਆਇਆ ਤਾਂ ਉਸ ਨੇ ਪਹਿਲੀ ਮੰਜ਼ਲ ਉੱਤੇ ਦੇਖਿਆ ਕਿ ਲੈਂਟਰ ਕੱਟਿਆ ਹੋਇਆ ਅਤੇ ਟਾਟ-ਪੱਟੀ ਲਟਕੀ ਸੀ। ਉਸ ਨੇ ਸਕੂਲ ਇੰਚਾਰਜ ਅਧਿਆਪਕਾ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੱਸਿਆ। ਐੱਸ ਪੀ ਸੁਮਿਤ ਕੁਮਾਰ ਅਤੇ ਪੰਚਕੂਲਾ ਤੋਂ ਪੰਜਾਬ ਐਂਡ ਸਿੰਧ ਬੈਂਕ ਹੈੱਡਕੁਆਰਟਰ ਦੇ ਸੀਨੀਅਰ ਮੈਨੇਜਰ ਪ੍ਰਦੀਪ ਮੌਕੇ ਉੱਤੇ ਪੁੱਜੇ। ਚੋਰੀ ਪਿੱਛੋਂ ਬਦਮਾਸ਼ ਮੌਕੇ ਉੱਤੇ ਡਰਿੱਲ ਮਸ਼ੀਨ, ਰਾਡ, ਹਥੌੜਾ, ਰੱਸੀ ਤੇ ਹੋਰ ਸਾਮਾਨ ਓਥੇ ਛੱਡ ਗਏ ਸਨ। ਪਤਾ ਲੱਗਾ ਹੈ ਕਿ ਬਦਮਾਸ਼ ਸਟ੍ਰਾਂਗ ਰੂਮ ਵਿੱਚ ਦਾਖਲ ਹੋਏ, 6 ਲਾਕਰ ਤੋੜੇ ਅਤੇ ਚੋਰੀ ਕਰ ਲਈ। ਚੋਰੀ ਕਦੋਂ ਹੋਈ, ਇਸ ਦਾ ਪਤਾ ਅਜੇ ਨਹੀਂ ਲੱਗ ਸਕਿਆ। ਐਤਵਾਰ ਛੁੱਟੀ ਸੀ ਤੇ ਛੱਤ ਦਾ ਲੈਂਟਰ ਕੱਟਣ ਵਿੱਚ ਉਨ੍ਹਾਂ ਨੂੰ ਕਾਫੀ ਸਮਾਂ ਲੱਗਾ ਹੋਵੇਗਾ। ਪੁਲਸ ਨੇ ਦੱਸਿਆ ਕਿ ਚੋਰ ਪਾਈਪ ਦੇ ਸਹਾਰੇ ਸਕੂਲ ਦੇ ਕਮਰੇ ਦੀ ਖਿੜਕੀ ਤਕ ਪਹੁੰਚੇ ਅਤੇ ਖਿੜਕੀ ਕੱਟ ਕੇ ਬੈਂਕ ਉੱਪਰਲੇ ਕਮਰੇ ਵਿਚ ਵੜੇ। ਇਹ ਲਾਕਰ ਰੂਮ ਦੇ ਉੱਪਰਲਾ ਕਮਰਾ ਸੀ। ਫਿਰ ਉਨ੍ਹਾਂ ਨੇ ਕਟਰ ਦੀ ਮਦਦ ਨਾਲ ਲੈਂਟਰ ਕੱਟਿਆ ਤੇ ਸਕੂਲ ਵਿੱਚ ਰੱਖੇ ਟਾਟ-ਪੱਟੀ ਦੇ ਸਹਾਰੇ ਹੇਠਾਂ ਉਤਰ ਕੇ ਲਾਕਰ ਰੂਮ ਵਿੱਚ ਚੋਰੀ ਕੀਤੀ। ਪੁਲਸ ਨੇ ਅਣਪਛਾਤੇ ਬਦਮਾਸ਼ਾਂ ਉੱਤੇ ਕੇਸ ਦਰਜ ਕਰ ਲਿਆ ਅਤੇ ਉਨ੍ਹਾਂ ਨੂੰ ਫੜਨ ਲਈ 5 ਟੀਮਾਂ ਲਾਈਆਂ ਹਨ। ਪਤਾ ਲੱਗਾ ਹੈ ਕਿ ਬੈਂਕ ਦੀ ਸੁਰੱਖਿਆ ਵਿੱਚ ਕਾਫੀ ਖਾਮੀ ਸੀ। ਸਟ੍ਰਾਂਗ ਰੂਮ ਵੀ ਨਿਯਮ ਮੁਤਾਬਕ ਨਹੀਂ ਬਣਿਆ ਸੀ।

 
Have something to say? Post your comment
ਹੋਰ ਭਾਰਤ ਖ਼ਬਰਾਂ
ਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆ ਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀ ਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ ਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰ ਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼